ਚੰਡੀਗੜ - ਹਰਿਆਣਾ ਸਰਕਾਰ ਨੇ ਕਿਸਾਨ ਭਲਾਈ ਦੀ ਆਪਣੀ ਪ੍ਰਤੀਬੱਧਤਾ ਨੂੰ ਦੋਹਰਾਉਂਦੇ ਹੋਏ ਇੱਕ ਵਾਰ ਫਿਰ ਕਿਸਾਨ ਹਿੱਤ ਵਿੱਚ ਕਦਮ ਚੁੱਕਦੇ ਹੋਏ ਪੂਰੇ ਸੂਬੇ ਵਿੱਚ ਪਿਛਲੇ ਦਿਨਾਂ ਹੋਈ ਆਗਜਨੀ ਦੀ ਘਟਨਾਵਾਂ ਦੇ ਕਾਰਨ ਫਸਲਾਂ ਦੇ ਨੁਕਸਾਨ ਨੂੰ ਲੈ ਕੇ ਕਿਸਾਨਾਂ ਨੁੰ ਮੁਆਵਜਾ ਰਕਮ ਜਾਰੀ ਕੀਤੀ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਹਰਿਆਣਾ ਸਿਵਲ ਸਕੱਤਰੇਤ ਵਿੱਚ ਪ੍ਰਬੰਧਿਤ ਪ੍ਰੋਗਰਾਮ ਵਿੱਚ ਸੂਬੇ ਦੇ 17 ਜਿਲ੍ਹਿਆਂ (ਅੰਬਾਲਾ, ਮੇਵਾਤ, ਪਲਵਲ, ਫਰੀਦਾਬਾਦ ਅਤੇ ਪੰਚਕੂਲਾ ਨੁੰ ਛੱਡ ਕੇ) ਦੇ 151 ਕਿਸਾਨਾਂ ਦੇ ਖਾਤਿਆਂ ਵਿੱਚ ਲਗਭਗ 324 ਏਕੜ ਖੇਤਰ ਲਈ ਲਗਭਗ 86.96 ਲੱਖ ਰੁਪਏ ਜਾਰੀ ਕੀਤੇ। ਇਹ ਰਕਮ ਸਮਾਨ ਅਨੁਪਾਤ ਰੂਪ ਨਾਲ ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਦਿੱਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਇਸ ਮੌਕੇ 'ਤੇ ਇਹ ਵੀ ਦਸਿਆ ਕਿ ਜਿਨ੍ਹਾਂ ਕਿਸਾਨਾਂ ਦੀ ਫਸਲ ਆਗਜਨੀ ਨਾਲ ਜਲੀ ਹੈ ਉਨ੍ਹਾਂ ਨੁੰ ਸਰਕਾਰ ਵੱਲੋਂ ਅਗਲੀ ਫਸਲ ਦੀ ਬਿਜਾਈ ਲਈ ਖਾਦ ਅਤੇ ਬੀਜ ਮੁਫਤ ਦਿੱਤੇ ਜਾਣਗੇ।
ਹਰਿਆਣਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਫਸਲਾਂ ਵਿੱਚ ਹੋਈ ਆਗਜਨੀ ਦਾ ਮੁਆਵਜਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਵੀ ਦਿੱਤਾ ਜਾ ਰਿਹਾ ਹੈ। ਅਜਿਹੇ ਵਿੱਚ ਕਿਸਾਨਾਂ ਨੂੰ ਆਮ ਤੌਰ 'ਤੇ ਮਿਲਣ ਵਾਲੇ ਮੁਆਵਜੇ ਤੋਂ ਇਸ ਵਾਰ ਡਬਲ ਮਿਲ ਰਿਹਾ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਡੀ ਸਰਕਾਰ ਹਮੇਸ਼ਾ ਕਿਸਾਨ ਦੇ ਉਥਾਨ ਅਤੇ ਉਸ ਦੇ ਹਿੱਤ ਵਿੱਚ ਕੰਮ ਕਰ ਰਹੀ ਹੈ। ਕਿਸਾਨ ਸਾਡੇ ਅੰਨਦਾਤਾ ਹਨ ਅਤੇ ਉਨ੍ਹਾਂ ਨੁੰ ਕਿਸੇ ਵੀ ਤਰ੍ਹਾ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨਾਂ ਖੇਤਾਂ ਵਿੱਚ ਵੱਡੀ ਗਿਣਤੀ ਵਿੱਚ ਅੱਗ ਦੀ ਘਟਨਾਵਾਂ ਦੇ ਕਾਰਨ ਸੂਬੇ ਵਿੱਚ 2025 ਸੀਜਨ ਦੀ ਰਬੀ ਫਸਲ ਨੂੰ ਹੋਏ ਨੁਕਸਾਨ ਦੀ ਸੂਚਨਾ ਮਿਲੀ। ਇਸ ਨੂੰ ਦੇਖਦੇ ਹੋਏ ਸਾਡੀ ਸਰਕਾਰ ਨੇ ਸਬੰਧਿਤ ਕਿਸਾਨਾਂ ਤੋਂ ਨੁਕਸਾਨ ਦੇ ਦਾਵੇ ਪ੍ਰਾਪਤ ਕਰਨ ਲਈ ਈ-ਸ਼ਤੀਪੂਰਤੀ ਪੋਰਟਲ ਖੋਲਣ ਦਾ ਫੈਸਲਾ ਕੀਤਾ। ਇਸ ਦੇ ਬਾਅਦ, ਮਾਲ ਵਿਭਾਗ ਦੇ ਖੇਤਰੀ ਅਧਿਕਾਰੀਆਂ ਨੂੰ ਦਾਵਿਆਂ ਦਾ ਤੁਰੰਤ ਤਸਦੀਕ ਕਰਨ ਅਤੇ ਆਪਣੀ ਰਿਪੋਰਟ ਪੋਰਅਲ 'ਤੇ ਅੱਪਲੋਡ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ।
ਸੂਬਾ ਸਰਕਾਰ ਵੱਲੋਂ ਰਬੀ ਸੀਜਨ 2023 ਤੋਂ ਕੁਦਰਤੀ ਆਪਦਾਵਾਂ ਦੇ ਕਾਰਨ ਫਸਲ ਦੇ ਨੁਕਸਾਨ ਨਾਲ ਸਬੰਧਿਤ ਮੁਆਵਜੇ ਦੇ ਦਾਵਿਆਂ ਨੂੰ ਪ੍ਰਾਪਤ ਕਰਨ ਅਤੇ ਤਸਦੀਕ ਕਰਨ ਲਈ ਮੇਰੀ ਫਸਲ ਮੇਰਾ ਬਿਊਰਾ ਪੋਰਅਲ ਰਾਹੀਂ ਈ-ਫਸਲ ਸ਼ਤੀਪੂਰਤੀ ਪੋਰਟਲ ਚਲਾਇਆ ਜਾ ਰਿਹਾ ਹੈ।
ਇਸ ਪੋਰਟਲ 'ਤੇ ਕਿਸਾਨ ਖੁਦ ਆਪਣੀ ਫਸਲ ਦੇ ਨੁਕਸਾਨ ਦਾ ਦਾਵਾ ਪੇਸ਼ ਕਰਦੇ ਹਨ ਅਤੇ ਨਿਰਧਾਰਿਤ ਮਾਣਦੰਡਾਂ ਦੇ ਅਨੁਸਾਰ ਸਹੀ ਪ੍ਰਕ੍ਰਿਆ ਦੇ ਬਾਅਦ ਆਨਲਾਇਨ ਮੋਡ ਰਾਹੀਂ ਮੁਆਵਜੇ ਦਾ ਭੁਗਤਾਨ ਕੀਤਾ ਜਾ ਰਿਹਾ ਹੈ। ਇਸ ਆਨਲਾਇਨ ਪ੍ਰਕ੍ਰਿਆ ਨੇ ਮੁਆਵਜੇ ਦੇ ਦਾਵੇ ਦੀ ਪੂਰੀ ਪ੍ਰਕ੍ਰਿਆ ਨੂੰ ਸਰਲ ਬਨਾਉਣ ਦੇ ਨਾਲ-ਨਾਲ ਪਾਰਦਰਸ਼ੀ ਬਣਾਇਆ ਹੈ।