ਭਵਾਨੀਗੜ੍ਹ- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਬਲਾਕ ਪੱਧਰੀ ਮੀਟਿੰਗ ਬਲਾਕ ਪ੍ਰਧਾਨ ਚਮਕੌਰ ਸਿੰਘ ਭੱਟੀਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਕਰਮ ਸਿੰਘ ਬਲਿਆਲ, ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਬੀਤੇ ਦਿਨੀ ਆਏ ਤੂਫਾਨ ਨਾਲ ਨੁਕਸਾਨੀ ਗਈਆਂ ਫਸਲਾਂ ਦਾ ਮੁਆਵਜਾ ਦੇਣ ਬਾਰੇ ਸਰਕਾਰ ਤੋਂ ਮੰਗ ਕੀਤੀ। ਉਨ੍ਹਾਂ ਕਿਹਾ ਕਿ ਬਿਜਲੀ ਦੇ ਖੰਭੇ, ਟਰਾਂਸਫਾਰਮਰ ਅਤੇ ਹੋਰ ਟੁੱਟੀਆਂ ਤਾਰਾਂ ਨੂੰ ਜਲਦੀ ਤੋਂ ਜਲਦੀ ਠੀਕ ਕਰਕੇ ਬਿਜਲੀ ਦੀ ਸਪਲਾਈ ਨੂੰ ਨਿਰਵਿਘਨ ਕੀਤਾ ਜਾਵੇ।
ਇਸ ਮੌਕੇ ਸਰਕਾਰ ਤੋਂ ਮੰਗ ਕਰਦਿਆਂ ਗੁਰਮੀਤ ਸਿੰਘ ਭੱਟੀਵਾਲ ਨੇ ਮੰਗ ਕਰਦਿਆਂ ਕੋਪਰੇਟ ਸੁਸਾਇਟੀਆਂ ਵੱਲੋਂ ਬਿਨ੍ਹਾਂ ਵਜ੍ਹਾ ਕਿਸਾਨਾਂ ਨੂੰ ਤੰਗ ਪਰੇਸ਼ਾਨ ਕਰਨ ਤੇ ਕਿਸਾਨਾਂ ਵੱਲੋਂ ਹੱਦ ਕਰਜੇ ਦੀਆਂ ਲਿਮਟਾਂ ਦੀਆਂ ਪੇਮੈਂਟਾਂ ਜਮਾਂ ਕਰਾਉਣ ਤੋਂ ਬਾਅਦ ਸੁਸਾਇਟੀਆਂ ਵੱਲੋਂ ਫਰਦਾਂ ਦੀ ਮੰਗ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕੀਤੀ ਗਈ ਅਤੇ ਤਾੜਨਾ ਕੀਤੀ ਗਈ ਜੇਕਰ ਕਿਸਾਨਾਂ ਨੂੰ ਇਸੇ ਤਰ੍ਹਾਂ ਤੰਗ ਪਰੇਸ਼ਾਨ ਕੀਤਾ ਗਿਆ ਤਾਂ ਕਿਸਾਨ ਯੂਨੀਅਨ ਡਕੌਂਦਾ ਸਰਕਾਰ ਖਿਲਾਫ ਕੋਈ ਵੀ ਕਾਰ ਕਾਰਵਾਈ ਕਰਨ ਲਈ ਮਜਬੂਰ ਹੋਵੇਗੀ।
ਇਸ ਮੌਕੇ ਕਿਸਾਨ ਨਛੱਤਰ ਸਿੰਘ ਝਨੇੜੀ, ਗੁਰਜੀਤ ਸਿੰਘ ਝਨੇੜੀ, ਲੱਖਾ ਸਿੰਘ ਕਪਿਆਲ, ਗੁਰਮੇਲ ਸਿੰਘ ਭੜੋ, ਗੁਰਜੰਟ ਸਿੰਘ ਫਤਿਹਗੜ੍ਹ ਛੰਨਾ, ਜਰਨੈਲ ਸਿੰਘ ਘਰਾਚੋਂ, ਗੁਰ ਧਿਆਨ ਸਿੰਘ ਭੱਟੀਵਾਲ, ਸੁਰਜੀਤ ਸਿੰਘ ਭੱਟੀਵਾਲ ਅਤੇ ਪਰਮਜੀਤ ਸਿੰਘ ਭੱਟੀਵਾਲ ਅਤੇ ਹੋਰ ਵੱਖ-ਵੱਖ ਪਿੰਡਾਂ ਦੇ ਕਿਸਾਨ ਸ਼ਾਮਿਲ ਹੋਏ।