ਨਵੀਂ ਦਿੱਲੀ- ਸਿੱਖਾਂ ਦੀ ਧਾਰਮਿਕ ਸੰਸਥਾ "ਗੁਰੂਬਾਣੀ ਰਿਸਰਚ ਫਾਊਂਡੇਸ਼ਨ" ਦੇ ਚੇਅਰਮੈਨ ਸਰਦਾਰ ਪਰਮਜੀਤ ਸਿੰਘ ਵੀਰਜੀ ਵੱਲੋਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਵਾਸਤੇ ਤਹਿਤ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ । ਪਰਮਜੀਤ ਸਿੰਘ ਵੀਰਜੀ ਵੱਲੋਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਵਾਸਤੇ ਇਕ ਨਵੇਕਲਾ ਉਪਰਾਲਾ ਕਰਦੇ ਹੋਏ "ਗੁਰਬਾਣੀ ਕੰਠ ਚੇਤਨਾ ਲਹਿਰ" ਚਲਾਈ ਗਈ ਜਿਸ ਵਿਚ ਪੰਜ ਸੌ ਦੇ ਕਰੀਬ ਬੱਚਿਆਂ ਨੇ ਵੱਖ ਵੱਖ ਪੜਾਵਾਂ ਅੰਦਰ ਗੁਰਬਾਣੀ ਦੇ ਵੱਖ ਵੱਖ ਪਾਠ ਨੂੰ ਕੰਠ ਸੁਣਾਇਆ ਸੀ ਤੇ ਵੱਡੇ ਛੋਟੇ ਹਜਾਰਾਂ ਦੀ ਗਿਣਤੀ ਅੰਦਰ ਇਨਾਮ ਪ੍ਰਾਪਤ ਕੀਤੇ ਸਨ । ਵੀਰਜੀ ਵਲੋਂ ਚਲਾਈ ਗਈ "ਗੁਰੂਬਾਣੀ ਕੰਠ ਚੇਤਨਾ ਲਹਿਰ" ਵਿਚ ਇਕ ਬੱਚੀ ਹਰਲੀਨ ਕੌਰ ਜਿਸ ਨੇ ਬੇਅੰਤ ਬਾਣੀਆਂ ਨੂੰ ਕੰਠ ਸੁਣਾ ਕੇ ਪਹਿਲੀ ਕਤਾਰ ਦੇ ਇਨਾਮਾਂ ਵਿਚ ਆਪਣਾ ਨਾਮ ਦਰਜ਼ ਕਰਵਾ ਲਿਆ ਸੀ । ਜਦੋ ਹਰਲੀਨ ਕੌਰ ਨੂੰ ਮਿਲਣ ਵਾਲੇ ਇਨਾਮਾਂ ਬਾਰੇ ਦਸਿਆ ਗਿਆ ਤਾਂ ਓਸ ਨੇ ਪ੍ਰਬੰਧਕਾਂ ਨੂੰ ਕੀਰਤਨ ਸਿੱਖਣ ਲਈ ਹਰਮੋਨੀਅਮ ਦੀ ਜਰੂਰਤ ਦਸੀ ਜਿਸ ਤੇ ਪਰਮਜੀਤ ਸਿੰਘ ਵੀਰਜੀ ਨੇ ਓਸ ਨੂੰ ਹਰਮੋਨੀਅਮ ਦੇ ਕੇ ਬੱਚੀ ਨੂੰ ਕੀਰਤਨ ਨਾਲ ਜੁੜ ਕੇ ਗੁਰਬਾਣੀ ਦੇ ਪ੍ਰਚਾਰ ਹਿੱਤ ਓਸ ਦੀ ਦਿਲ ਦੀ ਇੱਛਾ ਪੂਰੀ ਕਰ ਦਿੱਤੀ । ਇਸ ਬਾਰੇ ਹਰਲੀਨ ਕੌਰ ਦਸਦੀ ਹੈ ਕਿ ਓਸ ਦੀ ਇੱਛਾ ਸੀ ਕਿ ਆਪਣੇ ਦਮ ਤੇ ਹਰਮੋਨੀਅਮ ਨੂੰ ਪ੍ਰਾਪਤ ਕਰੇ ਤੇ ਜਦੋ ਓਸ ਨੂੰ ਗੁਰੂਬਾਣੀ ਕੰਠ ਚੇਤਨਾ ਲਹਿਰ ਦਾ ਪਤਾ ਲਗਿਆ ਤਦ ਪਹਿਲੀ ਕਤਾਰ ਦੇ ਇਨਾਮ ਹਾਸਿਲ ਕਰਣ ਲਈ ਮਿਹਨਤ ਕਰਣ ਲਗ ਪਈ ਸੀ ਅੰਤ ਵਿਚ ਅਕਾਲ ਪੁਰਖ ਆਪ ਸਹਾਈ ਹੋਏ ਤੇ ਓਸ ਨੂੰ ਹਰਮੋਨੀਅਮ ਦੀ ਪ੍ਰਾਪਤੀ ਹੋ ਗਈ ਜਿਸ ਲਈ ਓਹ ਪਰਮਜੀਤ ਸਿੰਘ ਵੀਰਜੀ ਦੇ ਨਾਲ ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੀ ਪੂਰੀ ਟੀਮ ਦੀ ਧੰਨਵਾਦੀ ਹੈ । ਇਸ ਬਾਰੇ ਪਰਮਜੀਤ ਸਿੰਘ ਵੀਰ ਜੀ ਦਸਦੇ ਹਨ ਬੱਚਿਆਂ ਕੋਲੋਂ ਗੁਰਬਾਣੀ ਨੂੰ ਕੰਠ ਸੁਣ ਕੇ ਜਿੱਥੇ ਮਨ ਨੂੰ ਖੁਸ਼ੀ ਹੁੰਦੀ ਹੈ ਓਥੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਅਤੇ ਉਤਸ਼ਾਹ ਵਧਾਉਣ ਲਈ ਪੰਥ ਨੂੰ ਇਸ ਤਰ੍ਹਾਂ ਦੇ ਉਪਰਾਲੇ ਵੱਡੇ ਪੱਧਰ ਤੇ ਕਰਣ ਦੀ ਸਖ਼ਤ ਜਰੂਰਤ ਹੈ । ਉਨ੍ਹਾਂ ਦਸਿਆ ਕਿ ਜਦੋ ਬੱਚੀ ਹਰਲੀਨ ਕੌਰ ਨੇ ਕੀਰਤਨ ਸਿੱਖਣ ਲਈ ਹਰਮੋਨੀਅਮ ਦੀ ਜਰੂਰਤ ਦਸੀ ਅਕਾਲ ਪੁਰਖ ਆਪ ਸਹਾਈ ਹੋਏ ਤੇ ਬੱਚੀ ਦੇ ਦਿਲ ਦੀ ਇੱਛਾ ਪੂਰੀ ਹੋ ਗਈ ।