ਓਪਰੇਸ਼ਨ ਸੰਧੂਰ ਦੌਰਾਨ ਸਰਹੱਦ ਤੇ ਤਨਾਅ ਦੇ ਬਾਵਜੂਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਰਹੱਦ ਦੇ ਨਾਲ ਲਗਦੇ ਪਿੰਡਾਂ ਦਾ ਦੌਰਾ ਕੀਤਾ। ਪੱਤਰਕਾਰਾਂ ਨਾਲ ਗਲ ਕਰਦਿਆਂ ਜਥੇਦਾਰ ਗੜਗੱਜ ਨੇ ਕਿਹਾ ਕਿ ਉਹ ਦਖਣ ਏਸ਼ੀਆ ਦੇ ਪੂਰੇ ਖਿਤੇ ਵਿਚ ਸੁਖਸ਼ਾਤੀ ਦੀ ਕਾਮਨਾ ਕਰਦੇ ਹਨ।ਉਨਾਂ ਦਸਿਆ ਕਿ ਉਹ ਧਨੋਆ ਅਤੇ ਅਟਾਰੀ ਦਾ ਦੌਰਾ ਕਰਦੇ ਆਏ ਹਨ ਤੇ ਉਨਾਂ ਇਲਾਕਿਆਂ ਦੇ ਵਸਨੀਕ ਚੜ੍ਹਦੀ ਕਲਾ ਵਿਚ ਹਨ। ਗੁਰਦਾਵਾਰਾ ਸਾਹਿਬ ਖੁੱਲ੍ਹੇ ਹਨ ਤੇ ਜੇਕਰ ਕਿਸੇ ਵੀ ਗੁਰੂ ਘਰ ਨੂੁੰ ਕਿਸੇ ਪ੍ਰਕਾਰ ਦੀ ਮਦਦ ਦੀ ਲੋੜ ਹੋਵੇਗੀ ਉਹ ਸ਼ੋ੍ਰਮਣੀ ਕਮੇਟੀ ਵਲੋ ਕੀਤੀ ਜਾਵੇਗੀ। ਸ਼ੋ੍ਰਮਣੀ ਕਮੇਟੀ ਨੇ ਲੰਗਰਾਂ ਦਾ ਪ੍ਰਬੰਧ ਕੀਤਾ ਹੋਇਆ ਹੈ।ਉਨਾਂ ਦਸਿਆ ਕਿ ਕੁਝ ਪਿੰਡ ਜੋ ਕਿ ਸਰਹੱਦ ਦੇ ਐਨ ਨੇੜੇ ਹਨ ਉਥੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲੈ ਜਾਣ ਲਈ ਸੰਗਤ ਨੇ ਪਹੰੁਚ ਕੀਤੀ ਸੀ ਤਾਂ ਕਿ ਕਿਸੇ ਪ੍ਰਕਾਰ ਦੀ ਬੇਅਦਬੀ ਨਾ ਹੋਵੇ।ਉਨਾਂ ਕਿਹਾ ਕਿ ਉਹ ਗੁਰੂ ਚਰਨਾ ਲਵਿਚ ਅਰਦਾਸ ਕਰਦੇ ਹਨ ਕਿ ਦਖਣ ਏਸ਼ੀਆ ਖਿਤੇ ਵਿਚ ਸੁਖ ਸ਼ਾਤੀ ਕਾਇਮ ਰਹੇ