ਨੈਸ਼ਨਲ

ਦਿੱਲੀ ਗੁਰਦੁਆਰਾ ਕਮੇਟੀ ਪ੍ਰਬੰਧਕ ਵਿਰੋਧੀ ਮੈਂਬਰਾਂ ਨੂੰ ਨਿੱਜੀ ਲਾਲਚ ਦੇਕੇ ਆਪਣੀ ਪਾਰਟੀ 'ਚ ਕਰ ਰਹੇ ਹਨ ਸ਼ਾਮਿਲ : ਜਤਿੰਦਰ ਸਿੰਘ ਸੋਨੂੰ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | May 13, 2025 07:52 PM

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਸਰਕਾਰੀ ਸ਼ਹਿ ਨਾਲ ਕਾਬਜ਼ ਹੋਏ ਮੌਜੂਦਾ ਪ੍ਰਬੰਧਕ ਹਰਮੀਤ ਸਿੰਘ ਕਾਲਕਾ , ਜਗਦੀਪ ਸਿੰਘ ਕਾਹਲੋਂ ਤੇ ਇਹਨਾਂ ਦਾ ਆਕਾ ਮਨਜਿੰਦਰ ਸਿੰਘ ਸਿਰਸਾ ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠਲੇ ਗੁਰੂ ਘਰਾਂ ਤੇ ਸੰਸਥਾ ਤੇ ਲੁੱਟ ਤੇ ਖਾਣ ਤੋਂ ਬਾਅਦ ਹੁਣ ਸਿੰਘ ਸਭਾ ਦੇ ਗੁਰੂ ਘਰਾਂ ਤੇ ਕਬਜ਼ੇ ਕਰਨ ਤੇ ਉਤਰ ਆਏ ਹਨ ਤੇ ਕਿ ਉਹਨਾਂ ਤੇ ਕਾਬਜ਼ ਹੋਕੇ ਉੱਥੇ ਵੀ ਸਿੱਖੀ ਸਿਧਾਂਤਾਂ ਦਾ ਘਾਣ ਕਰ ਸਕਣ ਤੇ ਗੁਰੂ ਘਰਾਂ ਦੀ ਗੋਲਕ ਲੁੱਟ ਸਕਣ । ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ. ਜਤਿੰਦਰ ਸਿੰਘ ਸੋਨੂੰ ਨੇ ਪ੍ਰੈੱਸ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਇਸਦੀ ਤਾਜ਼ਾ ਮਿਸਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੇਤਾ ਜੀ ਨਗਰ (ਸਰੋਜਨੀ ਨਗਰ) ਹੈ ਜਿੱਥੇ ਇਹਨਾਂ ਨੇ ਕਬਜ਼ੇ ਦੀ ਕੋਸ਼ਿਸ਼ ਕੀਤੀ ਪਰ ਸਾਡੇ ਸਤਿਕਾਰਯੋਗ ਮੈਂਬਰ ਸ. ਸਤਨਾਮ ਸਿੰਘ ਖੀਵਾ ਦੇ ਯਤਨਾਂ ਨਾਲ ਸਦਕਾ ਇਹ ਅਸਫ਼ਲ ਹੋ ਗਏ । ਪਰ ਫੇਰ ਵੀ ਇਹ ਲੋਕ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ । ਇਹੋ ਜਿਹੀਆਂ ਹਰਕਤਾਂ ਕਾਰਨ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆ ਰਹੀ ਚੋਣ ਲਈ ਇਹਨਾਂ ਲੋਕਾਂ ਨੂੰ ਚੋਣ ਲੜਨ ਲਈ ਉਮੀਦਵਾਰ ਨਹੀ ਮਿਲ ਰਹੇ ਤੇ ਇਹ ਲੋਕ ਨਿੱਜੀ ਲਾਲਚ ਦੇ ਕੇ ਹੋਰਨਾਂ ਮੈਂਬਰਾਂ ਨੂੰ ਆਪਣੇ ‘ਚ ਸ਼ਾਮਲ ਕਰ ਰਹੇ ਹਨ । ਇਹਨਾਂ ਦੀਆਂ ਇਹੋ ਜਿਹੀਆਂ ਹਰਕਤਾਂ ਕਾਰਨ ਅਦਾਲਤਾਂ ਵਿੱਚ ਇਹਨਾਂ ਦੇ ਕੇਸ ਚੱਲ ਰਹੇ ਹਨ ਤੇ ਦਿੱਲੀ ਕਮੇਟੀ ਦੀਆਂ ਜਾਇਦਾਦਾਂ ਨਿਲਾਮ ਹੋਣ ਤੱਕ ਦੀ ਨੌਬਤ ਆ ਗਈ ਹੈ ਤੇ ਸਿੱਖ ਸਿਧਾਂਤਾਂ ਦਾ ਲਗਾਤਾਰ ਘਾਣ ਹੋ ਰਿਹਾ ਹੈ । ਇਸ ਲਈ ਹੁਣ ਦਿੱਲੀ ਦੀ ਸੰਗਤ ਲਈ ਸੋਚਣ ਦਾ ਵੇਲਾ ਵੀ ਹੈ ਤੇ ਪੰਥਕ ਸਰਮਾਏ ਨੂੰ ਸੰਭਾਲਣ ਦਾ ਵੀ ਕਿ ਉਹ ਇਹਨਾਂ ਸਰਕਾਰੀ ਮਸੰਦਾਂ ਨੂੰ ਗੁਰੂ ਘਰਾਂ ਦੇ ਪ੍ਰਬੰਧ ਤੋਂ ਲਾਂਭੇ ਕਰਨ ਤੇ ਸਿੱਖੀ ਸਿਧਾਂਤਾਂ ਤੇ ਸਾਡੇ ਪੁਰਖਿਆਂ ਦੀਆਂ ਬਣਾਈਆਂ ਜਾਇਦਾਦਾਂ ਬਚਾਉਣ ਲਈ ਅੱਗੇ ਆਉਣ ।

Have something to say? Post your comment

 

ਨੈਸ਼ਨਲ

ਡੋਨਾਲਡ ਟਰੰਪ ਨੇ ਜੰਗਬੰਦੀ ਦਾ ਐਲਾਨ ਕਿਉਂ ਕੀਤਾ: ਅਜੈ ਰਾਏ

'ਆਪ' ਮਹਿਲਾ ਵਿੰਗ ਵੱਲੋਂ ਭਾਜਪਾ ਸਰਕਾਰ ਖ਼ਿਲਾਫ਼ ਪ੍ਰਦਰਸ਼ਨ, ਪੁਲਿਸ ਨੇ ਕੀਤੀ ਕਾਰਵਾਈ

ਕੱਟੜਵਾਦੀ ਹੁਕਮਰਾਨਾਂ ਵੱਲੋਂ ਹਰ ਖੇਤਰ ਵਿਚ ਸਿੱਖ ਸਖਸ਼ੀਅਤਾਂ ਨਾਲ ਬੇਇਨਸਾਫ਼ੀ ਕਰਦੇ ਰਹਿਣਾ ਅਤਿ ਦੁੱਖਦਾਇਕ -ਮਾਨ

ਦਿੱਲੀ ਕਮੇਟੀ ਵਲੋਂ ਕਾਨੂੰਨੀ ਪ੍ਰਕਿਰਿਆ ਵਿੱਚ ਫਸੇ ਸਕੂਲਾਂ ਨੂੰ ਬਚਾਉਣ ਲਈ ਕੋਈ ਯੋਜਨਾ ਨਹੀਂ: ਜੀ.ਕੇ.

ਜੂਨ 84 ਘਲੂਘਾਰੇ ਨਮਿਤ ਸਮਾਗਮ 6 ਜੂਨ ਨੂੰ ਗੁਰਦੁਆਰਾ ਬੰਗਲਾ ਸਾਹਿਬ ਸਰੋਵਰ ਕੰਡੇ ਉਪਰ: ਅਖੰਡ ਕੀਰਤਨੀ ਜੱਥਾ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੁਣਛ ਦੇ ਗੁਰਦੁਆਰੇ ਅਤੇ ਮੰਦਰ ਵਿੱਚ ਮੱਥਾ ਟੇਕਿਆ, ਜਿੱਥੇ ਕੀਤੀ ਸੀ ਪਾਕਿਸਤਾਨ ਨੇ ਗੋਲਾਬਾਰੀ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ

ਭਾਜਪਾ ਦੀ ਦਿੱਲੀ ਸਰਕਾਰ ਨੇ 100 ਦਿਨਾਂ ਵਿੱਚ 100 ਝੂਠ ਬੋਲੇ ​​ਹਨ-ਆਪ

ਰਾਹੁਲ ਗਾਂਧੀ ਦਾ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ, ਪਾਕਿਸਤਾਨੀ ਗੋਲੀਬਾਰੀ ਦੇ ਪੀੜਤਾਂ ਲਈ ਰਾਹਤ ਪੈਕੇਜ ਦੀ ਮੰਗ

ਏਅਰ ਚੀਫ ਮਾਰਸ਼ਲ ਅਮਰ ਪ੍ਰੀਤ ਸਿੰਘ ਨੇ ਆਪਣੇ ਸ਼ਬਦਾਂ ਰਾਹੀਂ ਫੌਜ ਦੇ ਵਿਸ਼ਵਾਸ ਦੀ ਪ੍ਰਗਟ ਕੀਤੀ ਝਲਕ