ਪਟਿਆਲਾ-ਬੁੱਢਾ ਦਲ ਪਬਲਿਕ ਸਕੂਲ, ਪਟਿਆਲਾ ਦੇ ਵਿਦਿਆਰਥੀਆਂ ਨੇ ਦਸਵੀਂ ਤੇ ਬਾਰਵੀਂ ਜਮਾਤ ਦੇ ਨਤੀਜੇ ਵਿੱਚ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਰ ਵਾਰ ਦੀ ਤਰ੍ਹਾਂ ਦਸਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ। ਕੁੱਲ 306 ਵਿਦਿਆਰਥੀਆਂ ਵਿੱਚੋਂ ਗੁਰਗਨੀਮਤ ਕੌਰ ਨੇ 99.8 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਜਿਸ ਵਿਚੋਂ ਗੁਰਗਨੀਮਤ ਕੌਰ-99.8%, ਕਰਨਬੀਰ ਸਿੰਘ-98%, ਸੰਜਮਵੀਰ ਸਿੰਘ-97.8%, ਭਵਿਆ ਗਰਗ-97.6%, ਮਨਕੀਰਤ ਕੌਰ ਬੇਦੀ-97.2%, ਰਿਧੀਮਾ ਵਰਮਾ-97.2%, ਕਮਨਰੀਤ ਕੌਰ-97.2%, ਗੌਰੀ ਸੋਨੀ-97%, ਅਭਿਜੋਤ ਸਿੰਘ ਸਿੱਧੂ-97%, ਰਣਬੀਰ ਸਿੰਘ-97%, ਆਰੀਆਵੀਰ ਸਿੰਘ-96.8%, ਚਾਸ਼ੂ ਸਿੰਗਲਾ-96.6%, ਇਕਰਾਰਪ੍ਰੀਤ ਸਿੰਘ-96.6%, ਸੁਮੇਰ ਸਿੰਘ ਡੰਜੂ-96.2%, ਹਰਗੁਣਤਾਸ ਕੌਰ-95.8%, ਮੰਨਤ ਸ਼ਰਮਾ-95.8%, ਅਗਮਜੋਤ ਸਿੰਘ-95.6%, ਜੋਸ਼ਪ੍ਰੀਤ ਸਿੰਘ-95.4%, ਸਮੀਯਾ ਗਖਰ-95.2%, ਯਸ਼ਿਕਾ ਸਿੰਗਲਾ-95.2%, ਕ੍ਰਿਤਿਕ ਸੈਣੀ-95%, ਬ੍ਰਹਮਦੀਪ ਸਿੰਘ ਅਰੋੜਾ-94.8%, ਗੁਣਵੀਰ ਕਰੂ ਮਾਨ-94.8%, ਦਮਨਵੀਰ ਸਿੰਘ-94.8%, ਨਿਯਤੀ ਭਾਰਦਵਾਜ-94.6% ਅੰਕ ਪ੍ਰਾਪਤ ਕੀਤੇ ਹਨ।
ਉਨ੍ਹਾਂ ਦਸਿਆ ਕਿ ਬਾਰਵੀਂ ਜਮਾਤ ਦੇ ਕੁੱਲ 332 ਵਿਦਿਆਰਥੀਆਂ ਵਿੱਚੋਂ 18 ਵਿਦਿਆਰਥੀਆਂ ਨੇ 95% ਤੋਂ ਉੱਪਰ, 56 ਵਿਦਿਆਰਥੀਆਂ ਨੇ 90% ਤੋਂ ਉੱਪਰ, ਅਤੇ 148 ਵਿਦਿਆਰਥੀਆਂ ਨੇ 80% ਤੋਂ ਉੱਪਰ ਅੰਕ ਪ੍ਰਾਪਤ ਕੀਤੇ। ਆਰਟਸ ਵਰਗ ਦੀ ਵਿਦਿਆਰਥਣ ਦਰਸ਼ਨਜੋਤ ਕੌਰ ਨੇ 97.4% ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਉਨ੍ਹਾਂ ਦਸਿਆ ਕਿ ਐਸ.ਐਸ.ਸੀ.ਈ ਦੇ ਨਤੀਜਿਆਂ ਦਾ ਵਿਸ਼ਲੇਸ਼ਣ-2024-25(ਜਮਾਤ ਬਾਰਵੀਂ) ਵਰਗ ਅਨੁਸਾਰ ਨਤੀਜੇ ਆਰਟਸ ਦਰਸ਼ਨਜੋਤ ਕੌਰ-97.4%, ਨਾਨ ਮੈਡੀਕਲ ਮਨਦੀਪ ਕੌਰ-96.8%, ਕਾਮਰਸ ਤਨਮੇ ਗੁਪਤਾ-96.6%, ਮੈਡੀਕਲ ਦਿਵਜੋਤ ਸਿੰਘ-94.8%, ਸੁਖਮਨਜੀਤ ਕੌਰ-94.8% ਅੰਕ ਪ੍ਰਾਤਪ ਕੀਤੇ ਹਨ।
ਸਕੂਲ ਦੇ ਪ੍ਰਿੰਸੀਪਲ ਸਾਹਿਬਾਨ ਸ਼੍ਰੀਮਤੀ ਹਰਪ੍ਰੀਤ ਕੌਰ ਨੇ ਬੱਚਿਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਹਨਾਂ ਨੂੰ ਆਪਣੇ ਵਿਦਿਆਰਥੀਆਂ ਤੇ ਮਾਣ ਹੈ। ਉਨਾਂ ਨੇ ਬੱਚਿਆਂ ਅਤੇ ਅਧਿਆਪਕਾਂ ਦੀ ਮਿਹਨਤ ਦੀ ਸਲਾਘਾ ਵੀ ਕੀਤੀ। ਸਕੂਲ ਦੇ ਮੁੱਖ ਸਰਪ੍ਰਸਤ ਸਿੰਘ ਸਾਹਿਬ ਜੱਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ, ਸਕੂਲ ਪ੍ਰਧਾਨ ਸ੍ਰੀਮਤੀ ਸੁਖਵਿੰਦਰਜੀਤ ਕੌਰ , ਪ੍ਰਬੰਧਕੀ ਅਫਸਰ ਸ੍ਰੀਮਤੀ ਪਰਮਿੰਦਰਜੀਤ ਕੌਰ ਬਰਾੜ ਅਤੇ ਨਿਰਦੇਸ਼ਕ ਤੇ ਸਲਾਹਕਾਰ ਐਡਵੋਕੇਟ ਸਰਦਾਰ ਕਰਨ ਰਾਜਬੀਰ ਸਿੰਘ ਨੇ ਸ਼ਾਨਦਾਰ ਨਤੀਜਿਆਂ ਲਈ ਬੱਚਿਆਂ ਅਤੇ ਅਧਿਆਪਕਾਂ ਦੀ ਪ੍ਰਸੰਸਾ ਕਰਦੇ ਹੋਏ ਉਹਨਾਂ ਦਾ ਹੌਸਲਾ ਵਧਾਇਆ।