ਅੰਮ੍ਰਿਤਸਰ -ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਪਬਲਿਕ ਸਕੂਲ, ਜੀ. ਟੀ. ਰੋਡ, ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਅਤੇ ਖ਼ਾਲਸਾ ਕਾਲਜ ਪਬਲਿਕ ਸਕੂਲ, ਹੇਰ ਦਾ ਸੀ. ਬੀ. ਐਸ. ਈ. ਬੋਰਡ ਦਾ 10ਵੀਂ ਅਤੇ 12ਵੀਂ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਦੌਰਾਨ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕ੍ਰਮਵਾਰ ਸਕੂਲ ਦੇ ਪ੍ਰਿੰਸੀਪਲ ਸ: ਅਮਰਜੀਤ ਸਿੰਘ ਗਿੱਲ, ਪ੍ਰਿੰਸੀਪਲ ਸ੍ਰੀਮਤੀ ਨਿਰਮਲਜੀਤ ਕੌਰ ਗਿੱਲ, ਪ੍ਰਿੰਸੀਪਲ ਸ੍ਰੀਮਤੀ ਗੁਰਿੰਦਰਜੀਤ ਕੰਬੋਜ਼ ਅਤੇ ਸਟਾਫ਼ ਨੂੰ ਸ਼ਾਨਦਾਰ ਨਤੀਜੇ ’ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦੀ ਅਗਵਾਈ ’ਚ ਸਕੂਲ ਸਫ਼ਲਤਾਪੂਰਵਕ ਪ੍ਰਾਪਤੀਆਂ ਹਾਸਲ ਕਰ ਰਹੇ ਹਨ।
ਇਸ ਮੌਕੇ ਖ਼ਾਲਸਾ ਪਬਲਿਕ ਸਕੂਲ ਦੇ ਪ੍ਰਿੰ: ਸ: ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੇ 226 ਵਿਦਿਆਰਥੀਆਂ ਨੇ 12ਵੀਂ ਦੀ ਪ੍ਰੀਖਿਆ ਦਿੱਤੀ, ਜਿਸ ’ਚ ਨਾਨ-ਮੈਡੀਕਲ ਦੀ ਵਿਦਿਆਰਥਣ ਅਕ੍ਰਿਤੀ ਨੇ 98.2% ਅੰਕ ਲੈ ਕੇ ਪਹਿਲਾ, ਮੈਡੀਕਲ ਦੀ ਸਹਿਜਪ੍ਰੀਤ ਕੌਰ ਨੇ 96.8% ਨਾਲ ਦੂਜਾ ਅਤੇ ਕਾਮਰਸ ਦੇ ਗੁਰਮੇਲ ਸਿੰਘ ਨੇ 96.6% ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
ਉਨ੍ਹਾਂ ਕਿਹਾ ਕਿ 12ਵੀਂ ਜਮਾਤ ਦੇ ਹੋਰਨਾਂ ਵਿਦਿਆਰਥੀਆਂ ’ਚ ਗੈਰ-ਮੈਡੀਕਲ ਦੇ ਲਕਸ਼ੇ ਕਾਲੜਾ ਨੇ 95.8%, ਕਾਮਰਸ ਦੇ ਅੰਕਿਤ, ਹਰਸ਼ਦੀਪ ਕੌਰ ਨੇ ਕ੍ਰਮਵਾਰ 95.8% ਅਤੇ 95.4%, ਹਿਊਮੈਨਿਟੀਸ ਦੇ ਵਿਦਿਆਰਥੀ ਨਮਿਤਾ ਰਿਖੀ ਨੇ 95.4%, ਮੈਡੀਕਲ ਦੇ ਵੰਸ਼ਦੀਪ ਸਿੰਘ ਨੇ 95.2%, ਨਾਨ-ਮੈਡੀਕਲ ਦੀ ਸੁਖਲੀਨ ਕੌਰ ਨੇ 94.4%, ਕਾਮਰਸ ਦੀ ਨੂਰਦੀਪ ਕੌਰ, ਪਵਿੱਤਰਪਾਲ ਸਿੰਘ ਨੇ 94.4%, , ਨਾਨ-ਮੈਡੀਕਲ ਦੀ ਅਸਥਾ 93.8%, ਕਾਮਰਸ ਦੀ ਪ੍ਰਨੀਤ ਕੌਰ, ਵਿਸ਼ਾਲ ਸ਼ਰਮਾ ਨੇ ਕ੍ਰਮਵਾਰ 93.8% ਅਤੇ 92.6%, ਨਾਨ-ਮੈਡੀਕਲ ਦੀ ਹਰਸ਼ਪ੍ਰੀਤ ਕੌਰ ਨੇ 91.8% ਅਤੇ ਸਾਹਿਲ ਗੁਪਤਾ, ਦੀਪਿਕਾ ਨੇ 91.6% ਅੰਕ, ਕਾਮਰਸ ਦੇ ਕ੍ਰਿਸ਼ਦੀਪ ਸਿੰਘ 90.6% ਅਤੇ ਮਨਪ੍ਰੀਤ ਸਿੰਘ ਨੇ 90.2%, ਮੈਡੀਕਲ ਦੀ ਜਸਲੀਨ ਕੌਰ ਨੇ 90% ਅਤੇ ਕਾਮਰਸ ਦੇ ਸੁਮਿਤ ਠਾਕੁਰ ਨੇ 90% ਅੰਕ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ ਹੈ।
ਉਨ੍ਹਾਂ ਕਿਹਾ ਕਿ 213 ਵਿਦਿਆਰਥੀਆਂ ਨੇ 10ਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ, ਜਿਸ ’ਚ ਵਿਦਿਆਰਥਣ ਅਰਸ਼ਪ੍ਰੀਤ ਕੌਰ ਨੇ 98.2% ਪ੍ਰਤੀਸ਼ਤ ਅੰਕ ਲੈ ਕੇ ਪਹਿਲਾ, ਜਸਲੀਨ ਕੌਰ ਨੇ 96.8% ਅਤੇ ਰਤਿੰਦਰ ਨੇ 96% ਨਾਲ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਜਦਕਿ ਰਣਵੀਰ ਸਿੰਘ ਨੇ 95.8%, ਚੇਤਨ ਖਿੰਦੜੀ 94.2%, ਕੁਲਦੀਪ ਕੌਰ 94%, ਜਸਮੀਤ ਕੌਰ 93.4%, ਧਰੂਵ ਵੋਹਰਾ 92.8%, ਤੇਜਸਵ ਕੌਰ 92.2%, ਰੀਤਿਕਾ 92%, ਕੇਤਨ ਸਰੀਨ 91.8%, ਦਿਵਜੋਤਵੀਰ ਸਿੰਘ 91.6%, ਰਾਧਿਕਾ ਰਸਤੋਗੀ 91.2%, ਪ੍ਰਭਨੂਰ ਸਿੰਘ ਤੇ ਯੁਵਰਾਜ 91%, ਅਵਨੀਤ ਕੌਰ ਤੇ ਸੁਖਨੇਕ ਕੌਰ 90.8%, ਸ਼੍ਰੇਆ 90.6%, ਮਾਨਸੀ ਤੇ ਅਨੀਕੇਤ 90% ਅੰਕ ਪ੍ਰਾਪਤ ਕੀਤੇ ਹਨ। ਉਨ੍ਹਾਂ ਕਿਹਾ ਦੋਹਾਂ ਜਮਾਤਾਂ ਦਾ ਨਤੀਜਾ ਵੀ 100 ਫ਼ੀਸਦੀ ਰਿਹਾ ਹੈ।
ਇਸੇ ਤਰ੍ਹਾਂ ਖ਼ਾਲਸਾ ਇੰਟਰਨੈਸ਼ਨਲ ਪਬਲਿਕ ਸਕੂਲ ਦਾ 12ਵੀਂ ਦਾ ਨਤੀਜਾ 100% ਰਿਹਾ। ਪ੍ਰਿੰ: ਸ੍ਰੀਮਤੀ ਗਿੱਲ ਨੇ ਕਿਹਾ ਕਿ 98 ਵਿਦਿਆਰਥੀਆਂ ਨੇ 12ਵੀਂ ਦੀ ਪ੍ਰੀਖਿਆ ਦਿੱਤੀ ਸੀ। ਉਨ੍ਹਾਂ ਕਿਹਾ ਕਿ ਮੈਡੀਕਲ ਦੀ ਵਿਦਿਆਰਥਣ ਸਿਮਰਪ੍ਰੀਤ ਕੌਰ ਨੇ 93.2% ਪ੍ਰਤੀਸ਼ਤ ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ। ਜਦਕਿ ਸਾਇੰਸ ਦੀ ਮਹਿਕਦੀਪ ਕੌਰ, ਕਾਮਰਸ ਦੇ ਮਾਨਸਜੋਤ ਸਿੰਘ ਨੇ 92.2% ਪ੍ਰਤੀਸ਼ਤ ਹਾਸਲ ਕਰਕੇ ਦੂਸਰਾ ਅਤੇ ਕਾਮਰਸ ਦੀ ਸ਼ੁਭਪ੍ਰੀਤ ਕੌਰ, ਸਿਮਰਜੀਤ ਕੌਰ ਨੇ 92% ਲੈ ਕੇ ਸਕੂਲ ’ਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਰੇ ਵਿਦਿਆਰਥੀਆਂ ਨੇ 80% ਤੋਂ ਵਧੇਰੇ ਅੰਕ ਲੈ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਏਵੇਂ ਹੀ 10ਵੀਂ ਦਾ ਨਤੀਜਾ ਵੀ ਸੌ ਪ੍ਰਤੀਸ਼ਤ ਰਿਹਾ ਹੈ। ਉਨ੍ਹਾਂ ਕਿ 63 ਵਿਦਿਆਰਥੀਆਂ ਨੇ 10ਵੀਂ ਦੇ ਇਮਤਿਹਾਨ ਦਿੱਤੇ। ਜਿਸ ’ਚ 9 ਵਿਦਿਆਰਥੀਆਂ 90 ਪ੍ਰਤੀਸ਼ਤ ਤੋਂ ਵਧੇਰੇ, 9 ਵਿਦਿਆਰਥੀਆਂ 80% ਤੋਂ ਵਧੇਰੇ, 45 ਵਿਦਿਆਰਥੀ 70% ਤੋਂ ਵਧੇਰੇ ਅੰਕਾਂ ਨਾਲ ਪਾਸ ਹੋਏ ਹਨ। ਉਨ੍ਹਾਂ ਕਿਹਾ ਕਿ ਸਕੂਲ ਪੱਧਰ ’ਤੇ ਮੇਹਰ ਹੁੰਦਲ ਨੇ 94% ਨਾਲ ਪਹਿਲਾ, ਬਖਸ਼ੀਸ਼ ਕੌਰ, ਗੁਰਨੂਰ ਸਿੰਘ ਨੇ 93.2% ਨਾਲ ਦੂਜਾ, ਤਰਨਪ੍ਰੀਤ ਕੌਰ ਨੇ 92.8% ਨਾਲ ਤੀਸਰਾ ਅਤੇ ਮਨਸੀਰਤ ਕੌਰ, ਗੁਰਨੂਰ ਕੌਰ ਨੇ 92% ਅੰਕਾਂ ਨਾਲ ਚੌਥਾ ਸਥਾਨ ਹਾਸਲ ਕੀਤਾ ਹੈ।
ਇਸੇ ਤਰ੍ਹਾਂ ਖ਼ਾਲਸਾ ਕਾਲਜ ਪਬਲਿਕ ਸਕੂਲ, ਹੇਰ ਦੇ ਪ੍ਰਿੰਸੀਪਲ ਸ੍ਰੀਮਤੀ ਗੁਰਿੰਦਰਜੀਤ ਕੰਬੋਜ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦਾ 10ਵੀਂ ਜਮਾਤ ਦਾ ਨਤੀਜ਼ਾ ਸ਼ਾਨਦਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਕੂਲ ’ਚ ਸੁਖਮਨਦੀਪ ਕੌਰ ਨੇ 85% ਅੰਕ ਨਾਲ ਪਹਿਲਾ, ਅਨਮੋਲਦੀਪ ਕੌਰ ਨੇ 83% ਨਾਲ ਦੂਜਾ ਅਤੇ ਰਾਜਨਦੀਪ ਸਿੰਘ ਨੇ 79% ਅੰਕ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸਕੂਲ ਦੇ ਹੋਰ ਵਿਦਿਆਰਥੀਆਂ ’ਚ ਹਰਮਨਦੀਪ ਕੌਰ ਨੇ 78%, ਅਭੀਜੋਤ ਸਿੰਘ ਨੇ 77% ਅਤੇ ਸੰਦੀਪ ਕੌਰ ਨੇ 74% ਨਾਲ ਕ੍ਰਮਵਾਰ ਚੌਥਾ, ਪੰਜਵਾਂ ਅਤੇ ਛੇਵਾਂ ਦਰਜਾ ਹਾਸਲ ਕੀਤਾ ਹੈ।
ਇਸ ਮੌਕੇ ਪ੍ਰਿੰ: ਸ: ਗਿੱਲ, ਪ੍ਰਿੰ: ਸ੍ਰੀਮਤੀ ਗਿੱਲ ਅਤੇ ਪ੍ਰਿੰ: ਕੰਬੋਜ਼ ਨੇ ਸਾਂਝੇ ਤੌਰ ’ਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਸਦਕਾ ਹੀ ਸਕੂਲ ਦਾ ਮਾਣ ਵਧਿਆ ਹੈ। ਉਨ੍ਹਾਂ ਨੇ ਸ: ਛੀਨਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੁਆਰਾ ਦਿੱਤੇ ਜਾ ਰਹੇ ਸਹਿਯੋਗ ਸਦਕਾ ਹੀ ਅਦਾਰੇ ’ਚ ਆਧੁਨਿਕ ਉਪਕਰਨਾਂ ਨਾਲ ਲੈਸ ਲੈਬ ਅਤੇ ਲੈਬਾਰਟਰੀਆਂ ਮੌਜੂਦ ਹਨ। ਉਨ੍ਹਾਂ ਕਿਹਾ ਕਿ ਸ: ਛੀਨਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਕਦਰਾਂ ਕੀਮਤਾਂ ਅਧਾਰਿਤ ਸਿੱਖਿਆ ਪ੍ਰਦਾਨ ਕਰਨਾ ਅਤੇ ਸਮੇਂ ਦੇ ਹਾਣੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਹੀ ਸਾਡੇ ਨਰੋਏ ਸਮਾਜ ਦਾ ਭਵਿੱਖ ਹਨ। ਇਸ ਮੌਕੇ ਕਾਮਨਾ ਕਰਦਿਆਂ ਉਨ੍ਹਾਂ ਕਿਹਾ ਕਿ 10 ਅਤੇ 12ਵੀਂ ਦੇ ਪਾਸ ਵਿਦਿਆਰਥੀ ਆਪਣੇ ਉਜਵੱਲ ਭਵਿੱਖ ਵੱਲ ਕਦਮ ਵਧਾਉਣ ਅਤੇ ਸਕੂਲ ਦਾ ਨਾਮ ਰੌਸ਼ਨ ਕਰਨ। ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।