ਅੰਮ੍ਰਿਤਸਰ-ਖਾਲਸਾ ਕਾਲਜ ਆਫ਼ ਨਰਸਿੰਗ ਵੱਲੋਂ ‘ਭੋਜਨ ਹੀ ਦਵਾਈ ਹੈ’ ਵਿਸ਼ੇ ’ਤੇ ਸ੍ਰੀਮਤੀ ਪਾਰਵਤੀ ਦੇਵੀ ਹਸਪਤਾਲ, ਰਣਜੀਤ ਐਵੀਨਿਊ, ਵਿਖੇ ਵਿਸ਼ਵ ਜਿਗਰ ਦਿਵਸ ਨੂੰ ਸਮਰਪਿਤ ਜਿਗਰ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਦੇ ਦਿਸ਼ਾ—ਨਿਰਦੇਸ਼ਾਂ ’ਤੇ ਪੋਸਟ ਬੇਸਿਕ (ਪਹਿਲੇ ਸਾਲ) ਦੇ ਵਿਦਿਆਰਥੀਆਂ ਵੱਲੋਂ ਹਸਪਤਾਲ ਦੇ ਸਰਵਹਿਤ ਗੈਸਟਰੋਸਿਟੀ ਵਿਭਾਗ ਵਿਖੇ ਜਿਗਰ ਦੇ ਵਿਕਾਰ, ਇਸਦੇ ਕਾਰਨਾਂ, ਰੋਕਥਾਮ ਉਪਾਵਾਂ ਸਬੰਧੀ ਸਿਹਤ ਸਿੱਖਿਆ ਬਾਰੇ ਵਿਚਾਰ ਸਾਂਝੇ ਕੀਤੇ ਗਏ।
ਇਸ ਸਬੰਧੀ ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਡੀਕਲ ਸਰਜੀਕਲ ਨਰਸਿੰਗ ਵਿਭਾਗ ਦੇ ਐਸੋਸੀਏਟ ਪ੍ਰੋ: ਡਾ. ਤਰਨਦੀਪ ਕੌਰ, ਸਹਾਇਕ ਪ੍ਰੋ: ਡਾ. ਭਾਵਨਾ ਗੁਪਤਾ, ਸਹਾਇਕ ਪ੍ਰੋ: ਸ੍ਰੀਮਤੀ ਜਸਮੀਤ ਕੌਰ ਬਾਜਵਾ, ਨਰਸਿੰਗ ਟਿਊਟਰ ਸ੍ਰੀਮਤੀ ਵੰਦਨਾ, ਸ੍ਰੀਮਤੀ ਅਵਨੀਤ ਕੌਰ, ਸ੍ਰੀਮਤੀ ਸਾਬੀਆ ਅਰੋੜਾ ਅਤੇ ਸ੍ਰੀਮਤੀ ਦੀਪਤੀ ਸ਼ਰਮਾ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਸਿਹਤਮੰਦ ਜਿਗਰ ਅਭਿਆਸਾਂ ਲਈ ਮੁੱਖ ਕਾਰਕਾਂ ਨੂੰ ਦਰਸਾਉਂਦੇ ਪੋਸਟਰ ਪ੍ਰਦਰਸ਼ਿਤ ਕੀਤੇ।
ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਕਿਹਾ ਕਿ ਪ੍ਰੋਗਰਾਮ ਹਸਪਤਾਲ ਦੇ ਸਮੂੰਹ ਪ੍ਰਸ਼ਾਸਨਿਕ ਸਟਾਫ ਦੀ ਮੌਜੂਦਗੀ ’ਚ ਕੀਤਾ ਗਿਆ। ਉਨ੍ਹਾਂ ਕਿਹਾ ਕਿ ਓ. ਪੀ. ਡੀ. ’ਚ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਸਮੇਤ ਲਗਭਗ 120 ਹਾਜ਼ਰੀਨ ਨੂੰ ਜਿਗਰ ਦੇ ਵਿਕਾਰ ਬਾਰੇ ਵਿਸਤ੍ਰਿਤ ਸਿਹਤ ਸਿੱਖਿਆ ਪ੍ਰਦਾਨ ਕੀਤੀ ਗਈ। ਉਨ੍ਹਾਂ ਹਸਪਤਾਲ ਦੇ ਸਟਾਫ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸਿਹਤਮੰਦ ਜਿਗਰ ਪ੍ਰਤੀ ਜਾਗਰੂਕਤਾ ਵਧਾਉਣ ਲਈ ਇਕ ਉਦਾਹਰਣ ਵਜੋਂ ਕਾਰਜ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਖਾਣ—ਪੀਣ ਦੀਆਂ ਆਦਤਾਂ ਸਬੰਧੀ ਸਵਾਲਾਂ ਦਾ ਜਵਾਬ ਦਿੱਤਾ ਅਤੇ ਹਾਜ਼ਰੀਨਾਂ ਨੂੰ ਸਿਹਤਮੰਦ ਭੋਜਨ ਅਭਿਆਸਾਂ ਨੂੰ ਅਪਨਾਉਣ ਲਈ ਉਤਸ਼ਾਹਿਤ ਕੀਤਾ।
ਇਸ ਮੌਕੇ ਕਾਰਜਕਾਰੀ ਨਿਰਦੇਸ਼ਕ ਸ੍ਰੀ ਸੰਜੇ ਮਹੇਸ਼ਵਰੀ, ਮੁੱਖ ਪ੍ਰਸ਼ਾਸਕ ਸ੍ਰੀਮਤੀ ਨਮਿਤਾ ਮਹੇਸ਼ਵਰੀ, ਮੈਡੀਕਲ ਸੁਪਰਡੈਂਟ ਡਾ: (ਕਰਨਲ) ਰੰਜੀਨਾ ਸਿੰਘ, ਜਨਰਲ ਮੈਨੇਜਰ ਸ: ਜਗਮੋਹਨ ਸਿੰਘ, ਸੀਨੀਅਰ ਪ੍ਰਸ਼ਾਸਕ ਸ੍ਰੀ ਅਨੂਪ ਮਹਿਰਾ, ਵਪਾਰਕ ਨਿਰਦੇਸ਼ਕ (ਈ. ਸੀ. ਐਚ.) ਸ੍ਰੀ ਅਰੁਣ ਬਿਹਾਨੀ, ਹਸਪਤਾਲ ਪ੍ਰਸ਼ਾਸਕ ਡਾ: ਜਸਵਿੰਦਰ ਸਿੰਘ, ਕਾਰਪੋਰੇਟ ਮੈਨੇਜਰ ਸ੍ਰੀ ਜਗਮੋਹਨ ਮਲਹੋਤਰਾ, ਕੰਸਲਟੈਂਟਸ ਡਾ: ਰਵਿੰਦਰ ਮਲਹੋਤਰਾ, ਡਾ: ਜੇ. ਐਸ. ਸਿੱਧੂ, ਡਾ. ਅਮਿਤਾਭ ਜੇਰਥ, ਡਾ: ਵਿਕਾਸ ਗੁਪਤਾ, ਡਾ: ਅੰਕੁਸ਼ ਸ਼ਰਮਾ, ਡਾ: ਰਿਤਾਂਸ਼ ਬਾਂਸਲ ਵੀ ਮੌਜੂਦ ਸਨ।