ਮਾਲੇਰਕੋਟਲਾ-ਜਿਲ੍ਹਾ ਨਿਵਾਸੀਆਂ ਦੀ ਸਿਹਤ ਸੰਭਾਲ ਵੱਲ ਇਕ ਹੋਰ ਕਦਮ ਚੁੱਕਦੇ ਹੋਏ, "ਮਾਲੇਰਕੋਟਲਾ ਕਲੱਬ" ਵਿਖੇ 25 ਮਈ ਦਿਨ ਐਤਵਾਰ ਨੂੰ ਇਕ ਵੱਡਾ ਮੈਗਾ ਮੈਡੀਕਲ ਚੈਕਅੱਪ ਕੈਂਪ ਲਗਾਇਆ ਜਾ ਰਿਹਾ ਹੈ। ਇਸ ਮੈਡੀਕਲ ਕੈਂਪ ਵਿੱਚ ਖਾਸ ਤੌਰ 'ਤੇ ਗੁਰਦੇ, ਪੀਤੇ, ਹੱਡੀਆਂ, ਬੀ.ਪੀ., ਸ਼ੂਗਰ, ਥਾਈਰਾਇਡ, ਦਮਾਂ, ਅਧਰੰਗ, ਬੱਚਿਆਂ ਅਤੇ ਔਰਤਾਂ ਸੰਬੰਧੀ ਰੋਗਾਂ ਦੀ ਜਾਂਚ ਤੇ ਇਲਾਜ ਲਈ ਵਿਸ਼ੇਸ਼ ਮਾਹਰ ਡਾਕਟਰ ਮੌਜੂਦ ਰਹਿਣਗੇ ਜੋ ਕਿ ਲੋੜਵੰਦਾ ਦੀ ਮੁਫ਼ਤ ਜਾਂਚ ਕਰਨਗੇ ।
ਇਹ ਮੈਗਾ ਕੈਂਪ ਖਾਸ ਤੌਰ 'ਤੇ ਲੋੜਵੰਦ ਲੋਕਾਂ ਲਈ ਆਯੋਜਿਤ ਕੀਤਾ ਗਿਆ ਹੈ । ਜਿਲ੍ਹਾ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਸੰਖਿਆ ਵਿੱਚ ਆ ਕੇ ਇਸ ਕੈਂਪ ਦਾ ਲਾਹਾ ਲੈਣ ਅਤੇ ਆਪਣੀ ਸਿਹਤ ਦੀ ਜਾਂਚ ਕਰਵਾਉਣ। ਇਸ ਕੈਂਪ ਵਿੱਚ ਮੈਂਸ ਪ੍ਰੋਫਾਈਲ ਹਸਪਤਾਲ ਦੇ ਮਾਹਿਰ ਡਾਕਟਰ ਵਰੁਣ ਮਿੱਤਲ ਗੁਰਦੇ ਅਤੇ ਪਿੱਤੇ, ਡਾ ਮੁਨਿਸ ਗੋਇਲ ਹੱਡੀਆਂ, ਡਾ. ਸੁਖਪ੍ਰੀਤ ਸਿੰਘ ਬੀ.ਪੀ.ਸੂਗਰ, ਥਾਈਰਾਇਡ, ਦਮਾ, ਪੀਲੀਆ ਅਤੇ ਅਧਰੰਗ , ਡਾ ਮਨੀਸਾ ਬੱਧਨ ਔਰਤਾਂ ਦੇ ਮਾਹਿਰ ਅਤੇ ਡਾ ਕਿਰਨਜੋਤ ਕੌਰ ਬੱਚਿਆਂ ਦੇ ਮਾਹਿਰ ਡਾਕਟਰ ਉਚੇਚੇ ਤੌਰ ਤੇ ਪੁੱਜ ਰਹੇ ਹਨ । ਵਧੇਰੇ ਜਾਣਕਾਰੀ ਲਈ ਹਸਤਪਤਾਲ ਦੇ ਗੋਰਵ ਭੁੱਲਰ ਦੇ ਮੋਬਾਇਲ ਨੰਬਰ 70096-12795 ਤੇ ਸੰਪਰਕ ਕੀਤਾ ਜਾ ਸਕਦਾ ਹੈ।