ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨਹੀਂ ਰਹੇ । ਉਹਨਾਂ ਨੇ ਅੱਜ ਆਪਣੇ ਆਖਰੀ ਸਵਾਸ ਮੁਹਾਲੀ ਦੇ ਹੋਸਪਿਟਲ ਫੋਰਟਿਸ ਵਿਖੇ ਸ਼ਾਮ ਪੰਜ ਵਜੇ ਲਏ। ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਮੈਂਬਰ ਪਾਰਲੀਮੈਂਟ ਸੁਖਦੇਵ ਸਿੰਘ ਢੀਡਸਾ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲੇ ਆ ਰਹੇ ਸਨ ਅਤੇ ਉਹ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਸਨ ਜਿੱਥੇ ਅੱਜ ਸ਼ਾਮੀ 5 ਵਜੇ ਉਹਨਾਂ ਦਾ ਦੇਹਾਂਤ ਹੋ ਗਿਆ । ਪਦਮ ਭੂਸ਼ਣ ਨਾਲ ਸਨਮਾਨਤ ਸੁਖਦੇਵ ਸਿੰਘ ਢੀਂਡਸਾ ਨੇ 89 ਸਾਲ ਦੀ ਉਮਰ ਪੂਰੀ ਕੀਤੀ ।
ਅਕਾਲੀ ਦਲ ਦੇ ਸਰਪ੍ਰਤ ਰਹਿ ਚੁੱਕੇ ਸੁਖਦੇਵ ਸਿੰਘ ਢੀਡਸਾ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲੋਂ 2020 ਵਿੱਚ ਤੋੜ ਵਿਛੋੜਾ ਕਰ ਲਿਆ ਸੀ ਉਹਨਾਂ ਨੇ ਇਹ ਤੋੜ ਵਿਛੋੜਾ ਅਕਾਲੀ ਦਲ ਵੱਲੋਂ ਅਕਾਲੀ ਸਿਧਾਂਤਾਂ ਨੂੰ ਤਲਾਂਜਲੀ ਦੇਣ ਕਰਕੇ ਕੀਤਾ ਗਿਆ ਸੀ ।