ਸੰਸਾਰ

ਗੁਲਾਟੀ ਪਬਲਿਸ਼ਰਜ਼ ਵੱਲੋਂ ਐਬਸਫੋਰਡ ਵਿਖੇ ਪੁਸਤਕ ਪ੍ਰਦਰਸ਼ਨੀ ਲਾਈ ਗਈ

ਹਰਦਮ ਮਾਨ/ ਕੌਮੀ ਮਾਰਗ ਬਿਊਰੋ | May 30, 2025 08:49 PM

ਸਰੀ- ਗੁਲਾਟੀ ਪਬਲਿਸ਼ਰਜ਼ ਲਿਮਟਿਡ ਸਰੀ ਵੱਲੋਂ ਬੀਤੇ ਦਿਨੀਂ ਐਬਸਫੋਰਡ ਵਿਖੇ ‘ਵਿਰਸੇ ਦੇ ਸ਼ੌਕੀਨ’ ਮੇਲੇ ਵਿਚ ਪੁਸਤਕ ਪ੍ਰਦਰਸ਼ਨੀ ਲਾਈ ਗਈ ਜਿਸ ਨੂੰ ਪੰਜਾਬੀ ਪਿਆਰਿਆਂ ਨੇ ਭਰਪੂਰ ਹੁੰਗਾਰਾ ਦਿੱਤਾ। ਪੁਸਤਕ ਸਟਾਲ ਉਪਰ ਪਹੁੰਚ ਕੇ ਐਬਸਫੋਰਡ-ਲੈਂਗਲੀ ਦੇ ਨੌਜਵਾਨ ਮੈਂਬਰ ਪਾਰਲੀਮੈਂਟ ਸੁਖਮਨ ਗਿੱਲ ਅਤੇ ਐਮ.ਐਲ.ਏ. ਹਰਮਨ ਭੰਗੂ ਨੇ ਗੁਲਾਟੀ ਪਬਲਿਸ਼ਰਜ਼ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।

ਸਰੀ ਤੋਂ ਆਏ ਵੈਨਕੂਵਰ ਵਿਚਾਰ ਮੰਚ ਦੇ ਆਗੂ ਤੇ ਉੱਘੇ ਸ਼ਾਇਰ ਮੋਹਨ ਗਿੱਲ ਨੇ ਕਿਹਾ ਕਿ ਗੁਲਾਟੀ ਪਬਲਿਸ਼ਰਜ਼ ਵੱਲੋਂ ਮੇਲਿਆਂ, ਨਗਰ ਕੀਰਤਨਾਂ ਅਤੇ ਹੋਰ ਮੌਕਿਆਂ ‘ਤੇ ਪੰਜਾਬੀਆਂ ਨੂੰ ਆਪਣੀ ਬੋਲੀ, ਸਾਹਿਤ, ਸਮਾਜ, ਇਤਿਹਾਸ ਅਤੇ ਸੱਭਿਆਚਾਰ ਨਾਲ ਜੋੜਨ ਲਈ ਕਿਤਾਬਾਂ ਦਾ ਤੋਹਫਾ ਉਹਨਾਂ ਦੇ ਘਰਾਂ ਤੱਕ ਪੁਚਾਉਣ ਦਾ ਮਹੱਤਵਪੂਰਨ ਕਾਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਮਹਾਨ ਵਿਰਸੇ ਨਾਲ ਜੁੜਨ ਲਈ ਕਿਤਾਬਾਂ ਨੂੰ ਆਪਣੇ ਘਰਾਂ ਦਾ ਸ਼ਿੰਗਾਰ ਬਣਾਉਣ। ਪੁਸਤਕ ਸਟਾਲ ‘ਤੇ ਆ ਕੇ ਅੰਗਰੇਜ਼ ਬਰਾੜ, ਨਵਰੂਪ ਸਿੰਘ, ਪਵਨ ਗਿੱਲਾਂਵਾਲਾ, ਸੁਖਚੈਲ ਬਰਗਾੜੀ, ਤਰਲੋਚਨ ਤਰਨਤਾਰਨ, ਰਾਕੇਸ਼ ਬਾਂਸਲ ਜੈਤੋ, ਪੱਤਰਕਾਰ ਮਹੇਸ਼ਇੰਦਰ ਮਾਂਗਟ ਅਤੇ ਜਸਦੀਪ ਸਿੱਧੂ ਨੇ ਮੇਲੇ ਦੇ ਸ਼ੌਕੀਨਾਂ ਨੂੰ ਕਿਤਾਬਾਂ ਨਾਲ ਜੁੜਨ ਲਈ ਪ੍ਰੇਰਿਆ।

Have something to say? Post your comment

 
 
 

ਸੰਸਾਰ

‘ਸਿੱਖ ਐਵਾਰਡ 2025’ ਸਮਾਰੋਹ ਪਹਿਲੀ ਨਵੰਬਰ ਨੂੰ ਵੈਨਕੂਵਰ ਵਿੱਚ ਹੋਵੇਗਾ- ਡਾ. ਨਵਦੀਪ ਸਿੰਘ ਬਾਂਸਲ

ਸਰੀ ਸਿਟੀ ਕੌਂਸਲ ਨੇ 23 ਜੁਲਾਈ ਨੂੰ ‘ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜਾ’ ਐਲਾਨਿਆ

ਇੰਗਲੈਂਡ ਨਿਵਾਸੀ ਡਾ. ਨਵਦੀਪ ਸਿੰਘ ਬਾਂਸਲ ਦਾ ਗੁਰਦੁਆਰਾ ਬਰੁੱਕਸਾਈਡ ਪੁੱਜਣ ‘ਤੇ ਨਿੱਘਾ ਸਵਾਗਤ

ਕਿਸਾਨਾਂ ਦੇ ਹੱਕ ਵਿੱਚ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਕੈਨੇਡਾ ਵਿੱਚ ਭਾਰੀ ਇਕੱਠ

ਬਿਲਗਾ ਨਗਰ ਸਰੀ ਦੀ ਸੰਗਤ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦਾ ਵਿਆਹ ਪੁਰਬ ਮਨਾਇਆ

ਸਰੀ ਦੀ ਮੇਅਰ ਬਰੈਂਡਾ ਲੌਕ ਨੇ ਬੇਅਰ ਕਰੀਕ ਸਟੇਡੀਅਮ ਦਾ ਉਦਘਾਟਨ ਕੀਤਾ

ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਸਰੀ ਵੱਲੋਂ ਕਨੇਡਾ-ਡੇ ਸਮਾਗਮ

ਅੰਗਰੇਜ਼ੀ ਮੈਗਜ਼ੀਨ ‘ਕੈਨੇਡਾ ਟੈਬਲਾਇਡ’ ਦਾ ‘ਕੈਨੇਡਾ ਡੇ’ ਵਿਸ਼ੇਸ਼ ਅੰਕ ਰਿਲੀਜ਼ ਸਮਾਗਮ

7 ਜੁਲਾਈ ਨੂੰ 12 ਦੇਸ਼ਾਂ ਨੂੰ ਭੇਜੇ ਜਾਣਗੇ ਟੈਰਿਫ ਪੱਤਰ, ਟਰੰਪ ਨੇ ਦਸਤਖਤ ਕੀਤੇ

ਸਿੰਘਾਪੁਰ ਦੇ ਸਿੱਖ ਗੁਰਦੁਆਰਾ ਸਾਹਿਬ ਵਿਖੇ ਭਾਈ ਮਹਾਰਾਜ ਸਿੰਘ ਦੇ ਬਰਸੀ ਸਮਾਗਮ ਪੰਜ ਜੁਲਾਈ ਨੂੰ