ਪੰਜਾਬ

ਛੀਨਾ ਨੇ ‘12ਵਾਂ ਸਮਰ ਆਰਟ ਕੈਂਪ ਐਂਡ ਫੈਸਟੀਵਲ-2025’ ਦਾ ਕੀਤਾ ਉਦਘਾਟਨ

ਕੌਮੀ ਮਾਰਗ ਬਿਊਰੋ/ ਚਰਨਜੀਤ ਸਿੰਘ | June 01, 2025 08:49 PM


ਅੰਮ੍ਰਿਤਸਰ-ਹਰੇਕ ਵਰਗ ਦੇ ਉਭਰਦੇ ਹੋਏ ਅਤੇ ਪ੍ਰਤਿਭਾਵਾਨ ਕਲਾਕਾਰਾਂ ਦੀ ਕਲਾ ਨੂੰ ਹੋਰ ਨਿਖਾਰਣ ਲਈ ਇੰਡੀਅਨ ਐਕਡਮੀ ਆਫ਼ ਫਾਈਨ ਆਰਟ (ਆਰਟ ਗੈਲਰੀ) ਨੇ ਹਮੇਸ਼ਾਂ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ ਅਤੇ ਸਮੇਂ-ਸਮੇਂ ’ਤੇ ਕਈ ਤਜਰਬੇਕਾਰ ਤੇ ਹੁਨਰਮੰਦ ਆਰਟਿਸਟਾਂ ਵੱਲੋਂ ਤਿਆਰ ਕੀਤੀਆਂ ਗਈਆਂ ਕਲਾਕ੍ਰਿਤੀਆਂ, ਪੇਟਿੰਗਾਂ ਤੇ ਹੋਰ ਅਣਗਿਣਤ ਪ੍ਰਦਰਸ਼ਨੀਆਂ ਸ਼ਹਿਰ ਤੋਂ ਇਲਾਵਾ ਹੋਰਨਾਂ ਜ਼ਿਲਿ੍ਹਆਂ ਤੇ ਰਾਜਾਂ ਦੇ ਲੋਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਸਥਾਨਕ ਆਰਟ ਗੈਲਰੀ ਵਿਖੇ ਮਹੀਨਾ ਭਰ ਚੱਲਣ ਵਾਲੇ ‘12ਵਾਂ ਸਮਰ ਆਰਟ ਕੈਂਪ ਐਂਡ ਫੈਸਟੀਵਲ-2025’ ਦਾ ਗੈਲਰੀ ਦੇ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਉਦਘਾਟਨ ਕਰਦਿਆਂ ਕੀਤਾ।
ਇਸ ਮੌਕੇ ਸ: ਛੀਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੋਰਥ ਜੋਨ ਕਲਚਰ ਸੈਂਟਰ ਦੇ ਸਹਿਯੋਗ ਨਾਲ ਮਿਤੀ 1 ਤੋਂ 30 ਜੂਨ ਤੱਕ ਚੱਲਣ ਵਾਲੇ ਉਕਤ ਕੈਂਪ ਦੌਰਾਨ ਹਰ ਉਮਰ ਦੇ ਕਲਾ ਦੇ ਧਨੀ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਨੂੰ ਪੜ੍ਹਾਈ ਤੋਂ ਇਲਾਵਾ ਹੁਨਰ ਭਰਪੂਰ ਗਤੀਵਿਧੀਆਂ ਨਾਲ ਜੋੜਣ ਅਤੇ ਆਪਣੀ ਕਾਬਲੀਅਤ ਨੂੰ ਨਿਖਾਰਨ ਲਈ ਗੈਲਰੀ ਵੱਲੋਂ ਪਲੇਟਫ਼ਾਰਮ ਮੁਹੱਈਆ ਕਰਵਾਇਆ ਜਾਂਦਾ ਹੈ।
ਸ: ਛੀਨਾ ਨੇ ਕਿਹਾ ਕਿ ਸ: ਕਰਮਜੀਤ ਸਿੰਘ, ਸ੍ਰੀ ਗਗਨ ਮਲਹੋਤਰਾ, ਸ੍ਰੀਮਤੀ ਲਲਿਤਾ ਅਰੋੜਾ, ਸ੍ਰੀਮਤੀ ਭਾਰਤੀ ਅਰੋੜਾ ਆਦਿ ਤਜਰਬੇਕਾਰ ਟਿਊਟਰਾਂ ਅਤੇ ਕਲਾਕਾਰਾਂ ਦੀ ਅਗਵਾਈ ਹੇਠ ਮਹੀਨੇ ਦੇ ਹਰੇਕ ਮੰਗਲ ਤੋਂ ਐਤਵਾਰ ਤੱਕ ਉਕਤ ਕੈਂਪ ਦੌਰਾਨ ਸਿਖਿਆਰਥੀਆਂ ਨੂੰ ਮੂਰਤੀ ਕਲਾਂ, ਚਿੱਤਰਕਲਾ, ਨ੍ਰਿਤਕਲਾ, ਹੱਥਕਲਾ, ਕੈਲੀਗ੍ਰਾਫ਼ੀ, ਸ਼ਿਲਪਕਾਰੀ, ਸੰਗੀਤ, ਥੀਏਟਰ ਅਤੇ ਫ਼ਿਲਮ ਆਦਿ ਤੋਂ ਇਲਾਵਾ ਗਣੇਸ਼ਾ ਕੰਧ ਚਿੱਤਰ, ਡੋਕਰਾ ਕਲਾ, ਲਿਪਾਨ ਅਤੇ ਥ੍ਰੀ ਡੀ ਮੰਡਾਲਾ ਵਰਗੀਆਂ ਵਿਲੱਖਣ ਸ਼ਿਲਪਕਾਰੀ, ਫੋਟੋਗ੍ਰਾਫੀ, ਪ੍ਰਦਰਸ਼ਨੀਆਂ ਸਮੇਤ ਲਾਈਵ ਡੈਮੋ ਵਿਸ਼ੇਸ਼ ਹਫ਼ਤਾਵਾਰੀ ਪ੍ਰੋਗਰਾਮ ਦੌਰਾਨ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਸਿਖਿਆਰਥੀਆਂ ਦੁਆਰਾ ਤਿਆਰ ਕੀਤੀਆਂ ਕਲਾਵਾਂ ਨੂੰ ਆਰਟ ਗੈਲਰੀ ਵਿਖੇ ਸਮਾਪਤੀ ਸਮਾਗਮ ਦੌਰਾਨ ਪ੍ਰਦਰਸ਼ਿਤ ਵੀ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਕੈਂਪ ਦੌਰਾਨ ਕਲਾਕਾਰਾਂ ਅਤੇ ਕਲਾ ਪ੍ਰੇਮੀਆਂ ਨੂੰ ਇਕ ਦੂਸਰੇ ਤੋਂ ਸਿੱਖਣ ਤੇ ਸਮਝਣ ਦਾ ਮੌਕਾ ਵੀ ਮਿਲੇਗਾ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮਾਂ ’ਚ ਹਿੱਸਾ ਲੈ ਕੇ ਬਾਲ ਕਲਾਕਾਰ ਨੂੰ ਆਪਣੀ ਕਲਾ ਲਈ ਕਿਸੇ ਦਾ ਮੁਥਾਜ਼ ਹੋਣ ਦੀ ਜਰੂਰਤ ਨਹੀਂ ਪੈਂਦੀ, ਕਿਉਂਕਿ ਉਨ੍ਹਾਂ ਦੀ ਕਲਾ ’ਚ ਅਜਿਹੀ ਖਿੱਚ ਹੁੰਦੀ ਹੈ ਕਿ ਉਹ ਆਪਣੀਆਂ ਰਚਨਾਵਾਂ ਨਾਲ ਹਰ ਕਿਸੇ ਨੂੰ ਆਪਣੇ ਵੱਲ ਖਿੱਚ ਲੈਂਦੇ ਹਨ। ਉਨ੍ਹਾ ਕਿਹਾ ਕਿ ਇਸ ਖਾਸ ਮੌਕੇ ’ਤੇ ‘ਐਗਜੀਬਿਸ਼ਨ ਆਫ ਅਫੋਰਡੇਬਲ ਆਰਟ’ ਵੀ ਆਯੋਜਿਤ ਕੀਤੀ ਗਈ, ਜਿਸ ’ਚ ਕਈ ਨਵੇਂ ਅਤੇ ਨਾਮਵਰ ਚਿਤਰਕਾਰਾਂ ਦੀਆਂ ਕਲਾਕ੍ਰਿਤੀਆਂ ਰੱਖੀਆਂ ਗਈਆਂ। ਉਨ੍ਹਾਂ ਕਿਹਾ ਕਿ ਪੇਂਟਿੰਗ ਦੀਆਂ ਕੀਮਤਾਂ ਬਹੁਤ ਹੀ ਵਾਜਿਬ ਸਨ। ਉਨ੍ਹਾਂ ਕਿਹਾ ਕਿ ਸਮਾਗਮ ’ਚ ਰੰਗੋਲੀ ਕਲਾ ਨੂੰ ਸਮਰਪਿਤ ਇਕ ਵਿਸ਼ੇਸ਼ ਡੈਮੋਸਟਰੇਸ਼ਨ ਵੀ ਕੀਤਾ ਗਿਆ, ਜਿਸ ਦੌਰਾਨ ਸ੍ਰੀ ਧਰਮਿੰਦਰ ਸ਼ਰਮਾ ਅਤੇ ਸ੍ਰੀ ਅਤੁਲ ਮੱਟੂ ਵੱਲੋਂ ਰੰਗੋਲੀ ਬਣਾਉਣ ਦੇ ਗੁਰ ਅਤੇ ਨਵੀਂ ਤਕਨੀਕ ਸਬੰਧੀ ਵਿਚਾਰ ਸਾਂਝੇ ਕੀਤੇ ਗਏ।
ਇਸ ਤੋਂ ਪਹਿਲਾ ਆਰਟ ਗੈਲਰੀ ਦੇ ਜਨਰਲ ਸਕੱਤਰ ਡਾ. ਪੀ. ਐਸ. ਗਰੋਵਰ ਨੇ ਸ: ਛੀਨਾ ਦਾ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕਰਦਿਆਂ ਕਿਹਾ ਕਿ ਇੰਡੀਅਨ ਐਕਡਮੀ ਆਫ਼ ਫ਼ਾਈਨ ਆਰਟ ਲਈ ਇਹ ਦਿਨ ਵਿਸ਼ੇਸ਼ ਅਹਿਮੀਅਤ ਰੱਖਦਾ ਹੈ। ਉਨ੍ਹਾਂ ਕਿਹਾ ਕਿ ਨਵੀਂ ਪੀੜੀ ਨੂੰ ਕਲਾ ਦੇ ਵੱਖ-ਵੱਖ ਰੂਪਾਂ ਨਾਲ ਜੋੜਨ ਅਤੇ ਬਾਲ ਕਲਾਕਾਰਾਂ ’ਚ ਲੁਕਿਆ ਰਚਨਾਤਮਕ ਹੁਨਰ ਨਿਖਾਰਨ ਲਈ ਇਕ ਉਚਿੱਤ ਯਤਨ ਹੈ। ਉਨ੍ਹਾਂ ਕਿਹਾ ਕਿ ਸਿੱਖਣ ਵਾਲਿਆਂ ਨੂੰ ਇਹ ਕਲਾਸਾਂ ਉਨ੍ਹਾਂ ਦੀ ਰੁਚੀ ਅਨੁਸਾਰ ਉਨ੍ਹਾਂ ਨੂੰ ਕਲਾਤਮਿਕ ਯਾਤਰਾ ਨੂੰ ਨਵਾਂ ਰੂਪ ਦੇਣ ਦਾ ਮੌਕਾ ਕਰਨਗੀਆਂ। ਉਨ੍ਹਾਂ ਨੇ ਬੱਚਿਆਂ ਨੂੰ ਆਪਣਾ ਹੁਨਰ ਉਜਾਗਰ ਕਰਨ ਅਤੇ ਜੀਵਨ ’ਚ ਉਚੀਆਂ ਉਡਾਨਾਂ ਭਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਕਲਾ ਸਿਰਫ਼ ਰੰਗਾਂ ਦੀ ਰਚਨਾ ਨਹੀਂ, ਸਗੋਂ ਇਹ ਜੀਵਨ ਨੂੰ ਸੰਵਾਰਨ ਦਾ ਸਾਧਨ ਹੈ।
ਇਸ ਦੌਰਾਨ ਸ: ਸੁਖਪਾਲ ਸਿੰਘ, ਡਾ. ਏ. ਐਸ. ਚਮਕ, ਸ: ਨਰਿੰਦਰ ਸਿੰਘ, ਸ: ਕੁਲਵੰਤ ਸਿੰਘ ਗਿੱਲ, ਸ੍ਰੀ ਸੁਭਾਸ ਚੰਦਰ, ਸ੍ਰੀਮਤੀ ਤਜਿੰਦਰ ਕੌਰ ਛੀਨਾ, ਸ: ਨਰਿੰਦਰ ਸਿੰਘ ਸਕਲਪਚਰ, ਸ੍ਰੀਮਤੀ ਸਰਲਾ ਬੱਬਰ, ਨਰਿੰਦਰ ਨਾਥ ਕਪੂਰ ਆਦਿ ਸਮੇਤ ਸ਼ਹਿਰ ਦੇ ਕਈ ਮਸਹੂਰ ਕਲਾਕਾਰ ਅਤੇ ਹੋਰ ਸਖ਼ਸ਼ੀਅਤਾਂ ਹਾਜ਼ਰ ਸਨ। ਇਸ ਦੌਰਾਨ ਟਿਊਟਰਾਂ ਵੱਲੋਂ ਸਟੇਜ਼ ’ਤੇ ਰਚਨਾਤਮਿਕ ਪੇਸ਼ਕਾਰੀਆਂ ਵੀ ਕੀਤੀਆਂ ਗਈਆ, ਜਿਸ ’ਚ ਉਨ੍ਹਾਂ ਆਪਣੀ ਕਲਾ ਪੇਸ਼ਕਾਰੀ ਦੀ ਵਿਲੱਖਣਤਾ ਅਤੇ ਸਿਖਲਾਈ ਦੇ ਅੰਦਾਜ਼ ਨੂੰ ਪ੍ਰਤੱਖ ਕੀਤਾ।

Have something to say? Post your comment

 

ਪੰਜਾਬ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਅਕਾਲੀ ਦਲ ਅਤੇ ਪਰਉਪਕਾਰ ਸਿੰਘ ਘੁੰਮਣ ਦੀ ਹਮਾਇਤ ਦਾ ਐਲਾਨ

ਪੰਜਾਬ ਦਾ ਇੰਡਸਟਰੀ ਇੰਟੀਗ੍ਰੇਟਿਡ ਬੀ.ਟੈਕ ਪ੍ਰੋਗਰਾਮ ਬਣਿਆ ਖਿੱਚ ਦਾ ਕੇਂਦਰ: ਬੈਂਸ

ਸੁਖਬੀਰ ਬਾਦਲ ਹੁਕਮਨਾਮੇ ਦੀ ਉਲੰਘਣਾ ਕਰਕੇ ਗੁਰੂ ਸਾਹਿਬ ਤੋ ਬੇਮੁੱਖ ਹੋ ਗਏ, ਨਾਲ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ:-ਢੀਡਸਾ

ਪੰਜਾਬ ਨੇ ਨਸ਼ਾ ਵਿਰੋਧੀ ਕਾਰਵਾਈ ਤੇਜ਼ ਕਰਦਿਆਂ ਲੁਧਿਆਣਾ ਵਿੱਚ ਦੋ ਨਸ਼ਾ ਤਸਕਰਾਂ ਦੇ ਘਰ ਕੀਤੇ ਢਹਿਢੇਰੀ ਮਾਨ ਸਰਕਾਰ ਨੇ

ਐਮ.ਐਸ.ਐਮ.ਈ ਇੰਡਸਟਰੀਜ਼ ਦੇ ਪ੍ਰਧਾਨ ਬਦੀਸ਼ ਜਿੰਦਲ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ

ਵਧੀਕ ਜ਼ਿਲ੍ਹਾ ਚੋਣ ਅਫਸਰ ਨੇ ਖਾਲਸਾ ਕਾਲਜ ਵਿੱਚ ਸਟਰਾਂਗ ਰੂਮ ਅਤੇ ਗਿਣਤੀ ਕੇਂਦਰ ਦਾ ਨਿਰੀਖਣ ਕੀਤਾ

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪਰਬ ਅਤੇ ਸੰਗਰਾਂਦ ਦਿਹਾੜੇ ਨੂੰ ਸਮਰਪਿਤ ਗੁ: ਮੱਲ ਅਖਾੜਾ ਸਾਹਿਬ ਪਾ: ਛੇਵੀਂ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ

ਧਾਰਮਿਕ ਗ੍ਰੰਥਾਂ ਦਾ ਅਪਮਾਨ ਕਰਨ ਵਾਲੇ ਦੋਸ਼ੀਆਂ ਵਿਰੁੱਧ ਸਖ਼ਤ ਕਨੂੰਨ ਬਨਣਾ ਚਾਹੀਦਾ: ਬਾਬਾ ਬਲਬੀਰ ਸਿੰਘ

19 ਜੂਨ ਨੂੰ ਤੁਸੀਂ ਸਿਰਫ਼ ਆਪਣਾ ਵਿਧਾਇਕ ਨਹੀਂ ਚੁਣੋਗੇ, ਸਗੋਂ ਅਗਲੇ ਕੈਬਨਿਟ ਮੰਤਰੀ ਦੀ ਚੋਣ ਵੀ ਕਰੋਗੇ: ਮਨੀਸ਼ ਸਿਸੋਦੀਆ

ਸਿਕੰਦਰ ਸਿੰਘ ਮਲੂਕਾ ਮੁੜ ਸ਼੍ਰੋਮਣੀ ਅਕਾਲੀ ਦਲ ’ਚ ਹੋਏ ਸ਼ਾਮਲ