ਅੰਮ੍ਰਿਤਸਰ -ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ ਦੇ ਹਮਲੇ ਦੇ ਜਰਨੈਲ ਜਰਨਲ ਸੁਬੇਗ ਸਿੰਘ ਦੇ ਭਰਾ ਸ੍ਰ ਬੇਅੰਤ ਸਿੰਘ ਖਿਆਲਾ ਨੇ ਦਮਦਮੀ ਟਕਸਾਲ ਦੇ ਮੁਖੀ ਭਾਈ ਹਰਨਾਮ ਸਿੰਘ ਧੁੰਮਾ ਵਲੋ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦਿੱਤੀ ਚੇਤਾਵਨੀ ਵਾਲੇ ਬਿਆਨ ਦੀ ਨਿੰਦਾ ਕੀਤੀ ਹੈ। ਭਾਈ ਬੇਅੰਤ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸੁਪ੍ਰੀਮ ਹੈ ਅਤੇ ਘੱਲੂਘਾਰੇ ਦੇ ਦਿਨਾਂ ਵਿੱਚ ਅਜਿਹੇ ਵਿਵਾਦ ਪੈਦਾ ਕਰਨੇ ਕਿਸੇ ਨੂੰ ਵੀ ਸ਼ੋਭਾ ਨਹੀਂ ਦਿੰਦੇ।ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ, ਭਾਈ ਅਮਰੀਕ ਸਿੰਘ, ਜਰਨਲ ਸ਼ਬੇਗ ਸਿੰਘ ਅਤੇ ਬਾਬਾ ਠਾਰਾ ਸਿੰਘ ਸਮੇਤ ਸਮੂਹ ਸ਼ਹੀਦਾਂ ਨੇ ਪੰਜਾਬ ਅਤੇ ਕੌਮ ਦੇ ਹੱਕਾਂ ਦੀ ਲੜਾਈ ਲੜਦਿਆਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ।ਉਹਨਾਂ ਸ਼ਹੀਦੀਆਂ ਨੂੰ ਰੋਲਿਆ ਨਾ ਜਾਵੇ।ਭਾਈ ਖਿਆਲਾ ਨੇ ਕਿਹਾ, ਕਿ ਜੇਕਰ ਭਾਈ ਹਰਨਾਮ ਸਿੰਘ ਧੁੰਮਾ ਅਜਿਹਾ ਕਰਦੇ ਹਨ ਤਾਂ ਅਸੀਂ ਵੀ ਧਰਮੀ ਫੌਜੀਆਂ ਨੂੰ ਡੱਟਣ ਦੀ ਅਪੀਲ ਕਰਾਂਗੇ। ਭਾਈ ਹਰਨਾਮ ਸਿੰਘ ਧੁੰਮਾ ਵੱਲੋਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਸਬੰਧੀ ਦਿੱਤੇ ਗਏ ਬਿਆਨਾਂ ਦਾ ਤਿੱਖਾ ਜਵਾਬ ਦਿੰਦਿਆਂ ਭਾਈ ਬੇਅੰਤ ਸਿੰਘ ਨੇ ਧੁੰਮਾ ਦਾ ਦਮਦਮੀ ਟਕਸਾਲ ਮੁਖੀ ਹੋਣ ਤੇ ਵੀ ਸਵਾਲ ਚੁੱਕਿਆ। ਉਹਨਾਂ ਕਿਹਾ, ਕਿ ਬਾਬਾ ਠਾਕੁਰ ਸਿੰਘ ਜੀ ਵੱਲੋਂ ਗਿਆਨੀ ਰਾਮ ਸਿੰਘ ਨੂੰ ਟਕਸਾਲ ਦਾ ਮੁਖੀ ਥਾਪਿਆ ਗਿਆ ਸੀ, ਪਰ ਧੁੰਮਾ ਵੱਲੋਂ ਸਰਕਾਰੀ ਰਸੂਖ ਦੀ ਵਰਤੋਂ ਕੀਤੀ ਗਈ ਹੈ।ਉਨਾਂ ਤਿੱਖੇ ਸ਼ਬਦਾਂ ਵਿੱਚ ਭਾਈ ਹਰਨਾਮ ਸਿੰਘ ਧੁੰਮਾ ਨੂੰ ਪੰਥਕ ਮਸਲੇ ਬਹਿ ਕੇ ਹੱਲ ਕਰਨ ਲਈ ਕਿਹਾ ਅਤੇ ਭਾਈ ਧੁੰਮਾ ਨੂੰ 6 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਿਸੇ ਵੀ ਟਕਰਾਅ ਵਾਲੀ ਸਥਿਤੀ ਤੋਂ ਗੁਰੇਜ਼ ਕਰਨ ਦੀ ਚੇਤਾਵਨੀ ਦਿੱਤੀ।