ਸੰਸਾਰ

ਸੁਰਜੀਤ ਸਖੀ ਦੀ ਕਿਤਾਬ ‘ਗੱਲ ਤਾਂ ਚਲਦੀ ਰਹੇ..’ ਉੱਪਰ ਸਾਹਿਤਕ ਗੋਸ਼ਟੀ ਜੂਨ 8 ਨੂੰ

ਹਰਦਮ ਮਾਨ/ ਕੌਮੀ ਮਾਰਗ ਬਿਊਰੋ | June 03, 2025 09:14 PM

ਹੇਵਰਡ-ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾਅ) ਵੱਲੋਂ 8 ਜੂਨ (ਐਤਵਾਰ) ਨੂੰ ਦੁਪਹਿਰ 12 ਵਜੇ ‘ਸੈਫਾਇਰ ਬੈਂਕੁਇਟ ਹਾਲ’ ਹੇਵਰਡ ਵਿਖੇ ਵਿਸ਼ੇਸ਼ ਸਾਹਿਤਕ ਬੈਠਕ ਕੀਤੀ ਜਾ ਰਹੀ ਹੈ ਜਿਸ ਵਿੱਚ ਉੱਘੀ ਪੰਜਾਬੀ ਸ਼ਾਇਰਾ ਸੁਰਜੀਤ ਸਖੀ ਦੀ ਪਹਿਲੀ ਵਾਰਤਕ ਕਿਤਾਬ ‘ਗੱਲ ਤਾਂ ਚਲਦੀ ਰਹੇ..’ ਉੱਪਰ ਸਾਹਿਤਕ ਗੋਸ਼ਟੀ ਕੀਤੀ ਜਾਏਗੀ।

ਇਹ ਜਾਣਕਾਰੀ ਦਿੰਦਿਆਂ ਵਿਪਸਾਅ ਦੇ ਜਨਰਲ ਸਕੱਤਰ ਜਗਜੀਤ ਨੌਸ਼ਹਿਰਵੀ ਨੇ ਦੱਸਿਆ ਹੈ ਕਿ ਸੁਰਜੀਤ ਸਖੀ ਪੰਜਾਬੀ ਗ਼ਜ਼ਲ ਅਤੇ ਸ਼ਾਇਰੀ ਵਿੱਚ ਪ੍ਰਮੁੱਖ ਨਾਮ ਹੈ। ਉਹ ਪੰਜਾਬੀ ਸ਼ਾਇਰੀ ਦੀਆਂ ਕਈ ਕਿਤਾਬਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾ ਚੁੱਕੇ ਹਨ ਪਰ ਇਹ ਨਵੀਂ ਕਿਤਾਬ ਵਾਰਤਕ ਨਿਬੰਧਾਂ ਦੀ ਹੈ ਜਿਸ ਵਿੱਚ ਪੰਜਾਬੀ ਕਾਵਿ ਜਗਤ ਦੀਆਂ 12 ਨਾਮਵਰ ਸ਼ਾਇਰਾਂ ਦੀ ਸਖ਼ਸ਼ੀਅਤ ਅਤੇ ਉਹਨਾਂ ਦੀ ਸ਼ਾਇਰੀ ਬਾਰੇ ਲੇਖ ਹਨ। ਸੁਰਜੀਤ ਸਖੀ ਨੂੰ ਸਾਹਿਤਕ ਸਫਰ ਦੌਰਾਨ ਕਿਤਾਬ ਵਿੱਚ ਸ਼ਾਮਲ ਇਹਨਾਂ ਸ਼ਾਇਰਾਂ ਅਤੇ ਉਹਨਾਂ ਦੀ ਸ਼ਾਇਰੀ ਦੇ ਅੰਗ-ਸੰਗ ਵਿਚਰਨ ਦਾ ਮੌਕਾ ਮਿਲਿਆ ਹੈ ਜਿਸ ਦੇ ਆਧਾਰ ‘ਤੇ ਉਹਨਾਂ ਬਾਰੇ ਗੱਲ ਚਲਦੀ ਰੱਖਣ ਦਾ ਸਾਹਸ ਕਰਦਿਆਂ ਖ਼ੂਬਸੂਰਤ ਵਾਰਤਕ ਦੀ ਸਿਰਜਣਾ ਕੀਤੀ ਹੈ ਜਿਸ ਵਿੱਚ ਪ੍ਰਸੰਸਾ ਅਤੇ ਆਲੋਚਨਾ ਦੀ ਰਲੀ ਮਿਲੀ ਮਹਿਕ ਸ਼ਾਮਲ ਹੈ।

ਇਸ ਕਿਤਾਬ ਵਿੱਚ ਸਰਵ ਸ੍ਰੀ ਸੁਰਜੀਤ ਪਾਤਰ, ਗੁਰਭਜਨ ਗਿੱਲ, ਵਿਜੇ ਵਿਵੇਕ, ਸੁਖਵਿੰਦਰ ਅੰਮ੍ਰਿਤ, ਸੁਰਿੰਦਰ ਸੀਰਤ, ਸੁਖਵਿੰਦਰ ਕੰਬੋਜ, ਹਰਜਿੰਦਰ ਕੰਗ, ਸੁਰਿੰਦਰ ਸੋਹਲ, ਜਸਵਿੰਦਰ, ਕੁਲਵਿੰਦਰ, ਗੁਰਤੇਜ ਕੋਹਾਰਵਾਲਾ ਅਤੇ ਚਰਨਜੀਤ ਸਿੰਘ ਪੰਨੂ ਬਾਰੇ ਲੇਖ ਸ਼ਾਮਲ ਹਨ। ਬੈਠਕ ਦੇ ਅੰਤ ਵਿੱਚ ਕਵੀ ਦਰਬਾਰ ਹੋਵੇਗਾ ਜਿਸ ਵਿੱਚ ਹਾਜਰ ਸ਼ਾਇਰ ਆਪਣੀਆਂ ਰਚਨਾਵਾਂ ਵੀ ਸਾਂਝੀਆਂ ਕਰਨਗੇ।

Have something to say? Post your comment

 
 
 

ਸੰਸਾਰ

ਵੈਨਕੂਵਰ ਵਿਚਾਰ ਮੰਚ ਵੱਲੋਂ ਇਤਿਹਾਸਕਾਰ ਡਾ. ਇਸ਼ਤਿਆਕ ਅਹਿਮਦ ਅਤੇ ਲੇਖਕ ਜਸਵਿੰਦਰ ਰੁਪਾਲ ਨਾਲ ਵਿਸ਼ੇਸ਼ ਬੈਠਕ

ਸਨਸੈੱਟ ਇੰਡੋ ਕਨੇਡੀਅਨ ਸੀਨੀਅਰਜ਼ ਸੁਸਾਇਟੀ ਵੈਨਕੂਵਰ ਵੱਲੋਂ ‘ਵਰਲਡ ਸੀਨੀਅਰਜ਼ ਡੇ’ ਮਨਾਇਆ ਗਿਆ

ਸਰੀ ਵਿਚ ਭਾਰਤੀ ਉਪ ਮਹਾਂਦੀਪ ਦੀ ਵੰਡ ਅਤੇ ਇਸ ਦੇ ਨਤੀਜਿਆਂ ਉੱਪਰ ਵਿਸ਼ੇਸ਼ ਸਮਾਗਮ 6 ਸਤੰਬਰ ਨੂੰ

ਰਾਵੀ ਨਦੀ ਦਾ ਪਾਣੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਅੰਦਰ ਹੋਇਆ ਦਾਖਲ

ਫ਼ਲੋਰਿਡਾ ਹਾਦਸੇ ’ਤੇ ਯੂਨਾਈਟਿਡ ਸਿੱਖਸ ਵੱਲੋਂ ਡੂੰਘੀ ਹਮਦਰਦੀ, ਦਸਤਾਰ ਅਪਮਾਨ ਦੀ ਜ਼ੋਰਦਾਰ ਨਿਖੇਧੀ

ਪਸਿੱਧ ਪ੍ਰਕਾਸ਼ਕ ਅਤੇ ਸ਼ਾਇਰ ਸਤੀਸ਼ ਗੁਲਾਟੀ ਨੂੰ ਸਦਮਾ- ਦਾਮਾਦ ਅੰਮ੍ਰਿਤ ਪਾਲ ਦੀ ਅਚਾਨਕ ਮੌਤ

ਬਲਬੀਰ ਪਰਵਾਨਾ, ਮੁਦੱਸਰ ਬਸ਼ੀਰ ਤੇ ਭਗਵੰਤ ਰਸੂਲਪੁਰੀ ਦੀਆਂ ਪੁਸਤਕਾਂ 2025 ਦੇ ‘ਢਾਹਾਂ ਸਾਹਿਤਕ ਐਵਾਰਡ’ ਲਈ ਚੁਣੀਆਂ

ਗੁਲਾਟੀ ਪਬਲਿਸ਼ਰਜ਼ ਵੱਲੋਂ ਨਾਵਲਕਾਰ ਜਰਨੈਲ ਸਿੰਘ ਸੇਖਾ ਨੂੰ ਪੰਜ ਨਵ-ਪ੍ਰਕਾਸ਼ਿਤ ਕਿਤਾਬਾਂ ਭੇਟ ਕੀਤੀਆਂ

ਵੈਨਕੂਵਰ ਮਿਸ਼ਨ ਐਡਵੈਂਚਰਜ ਦੇ ਵਿਦਿਆਰਥੀ ਗੁਰਦਆਰਾ ਨਾਨਕ ਨਿਵਾਸ ਰਿਚਮੰਡ ਵਿਖੇ ਨਤਮਸਤਕ ਹੋਏ

ਦਵਾਈਆਂ ਦੇ ਆਯਾਤ 'ਤੇ ਡਿਊਟੀ 250 ਪ੍ਰਤੀਸ਼ਤ ਤੱਕ ਪਹੁੰਚ ਸਕਦੀ ਹੈ: ਟਰੰਪ