ਨੈਸ਼ਨਲ

ਡਬਲਊਐਸਸੀਸੀ ਵੱਲੋਂ 490 ਤੋਂ ਵੱਧ ਬੱਚਿਆਂ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਐਵਾਰਡ ਦਿੱਤੇ ਗਏ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | June 05, 2025 09:58 PM

ਨਵੀਂ ਦਿੱਲੀ- ਪ੍ਰਤੀਭਾ ਦਾ ਸਨਮਾਨ, ਭਵਿੱਖ ਦੀ ਪ੍ਰੇਰਣਾ ਲਈ ਇੱਕ ਇਤਿਹਾਸਕ ਸਮਾਗਮ ਡਬਲਊਐਸਸੀਸੀ ਫਾਊਂਡੇਸ਼ਨ ਅਤੇ ਸਤਸੰਗ ਗੁਰੂ ਨਾਨਕ ਦਰਬਾਰ ਟਰੱਸਟ ਵੱਲੋਂ “ਸਾਹਿਬਜ਼ਾਦਾ ਅਜੀਤ ਸਿੰਘ ਐਵਾਰਡ ਸੀਜ਼ਨ 3” ਬੀਤੇ ਦਿਨੀਂ ਗੁਰਦੁਆਰਾ ਸਤਸੰਗ ਨਾਨਕ ਦਰਬਾਰ (ਸ਼ਾਹ ਜੀ), ਲਾਜਪਤ ਨਗਰ-3, ਨਵੀਂ ਦਿੱਲੀ ਵਿਖੇ ਕਰਵਾਇਆ ਗਿਆ। ਪਹਿਲੀ ਵਾਰੀ ਹੋ ਰਹੇ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਸਦਾ ਮਕਸਦ ਸੀ ਕਿ ਸੀਬੀਐਸਸੀ ਅਤੇ ਆਈਸੀਐਸਈ ਅਤੇ ਹੋਰ ਮਾਨਤਾਪ੍ਰਾਪਤ ਬੋਰਡਾਂ ਦੇ ਕਲਾਸ 10 ਅਤੇ 12 (2025) ਦੇ ਉਹ ਵਿਦਿਆਰਥੀ ਜੋ ਚਾਰ ਵਿਸ਼ਿਆਂ ਵਿਚ 85% ਜਾਂ ਪੰਜਾਬੀ ਭਾਸ਼ਾ ਵਿੱਚ 85% ਤੋਂ ਉਪਰ ਲੈ ਚੁੱਕੇ ਹਨ, ਉਨ੍ਹਾਂ ਨੂੰ ਮਾਣ ਦਿੱਤਾ ਜਾਵੇ। ਇਸ ਪ੍ਰੋਗਰਾਮ ਵਿੱਚ ਭਾਰਤ ਭਰ ਦੇ 50 ਤੋਂ ਵੱਧ ਸਕੂਲਾਂ ਤੋਂ ਆਏ 490 ਤੋਂ ਵੱਧ ਵਿਦਿਆਰਥੀਆਂ ਨੂੰ ਸਨਮਾਣ ਪੱਤਰ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਡਬਲਊਐਸਸੀਸੀ ਵਲੋਂ ਕਰਵਾਏ ਗਏ ਪ੍ਰੋਗਰਾਮ ਦੌਰਾਨ ਮਾਹੌਲ ਉਤਸ਼ਾਹ ਅਤੇ ਸੱਭਿਆਚਾਰਕ ਭਾਵਨਾਵਾਂ ਨਾਲ ਭਰਿਆ ਹੋਇਆ ਸੀ। ਪ੍ਰੋਗਰਾਮ ਵਿਚ ਮੁੱਖ ਮਹਿਮਾਨ ਗਿਆਨੀ ਰਣਜੀਤ ਸਿੰਘ ਜੀ, ਮੁਖ ਗ੍ਰੰਥੀ, ਗੁਰਦੁਆਰਾ ਬੰਗਲਾ ਸਾਹਿਬ, ਨੇ ਕਿਹਾ ਕਿ ਇਹ ਇਕ ਇਤਿਹਾਸਕ ਸਮਾਰੋਹ ਹੈ। ਅਜਿਹੀਆਂ ਕੋਸ਼ਿਸ਼ਾਂ ਜਾਰੀ ਰਹਿਣੀਆਂ ਚਾਹੀਦੀਆਂ ਹਨ। ਇਹ ਵਿਦਿਆਰਥੀ ਭਵਿੱਖ ਵਿੱਚ ਸਿੱਖ ਕੌਮ ਦੇ ਮਸ਼ਾਲੀ ਬਨਣਗੇ ਤੇ ਸਮਾਜ ਦੇ ਚੇਨਜਮੇਕਰ ਹੋਣਗੇ। ਪ੍ਰੋਗਰਾਮ ਵਿਚ ਚਰਨਜੀਤ ਸ਼ਾਹ ਸਿੰਘ, ਗੁਰਇਕਬਾਲ ਸਿੰਘ, ਸੀਏ ਐੱਸ.ਬੀ. ਸਿੰਘ, ਚਰਨਜੀਤ ਸਿੰਘ (ਲਾਜਪਤ ਨਗਰ) ਅਤੇ ਹਰਪਾਲ ਸਿੰਘ ਮੋਨੂੰ ਭਾਟੀਆ (ਪ੍ਰਧਾਨ, ਸ਼੍ਰੀ ਗੁਰੂ ਸਿੰਘ ਸਭਾ, ਇੰਦੌਰ) ਨੇ ਉਚੇਚੇ ਤੌਰ ਤੇ ਹਾਜ਼ਿਰੀ ਭਰੀ ਸੀ । ਇਸ ਮੌਕੇ 'ਤੇ ਪੰਜਾਬੀ ਭਾਸ਼ਾ ਦੇ ਅਧਿਆਪਕਾਂ ਨੂੰ ਵੀ ਮਾਂ ਬੋਲੀ ਪੰਜਾਬੀ ਦੀ ਸੇਵਾ ਲਈ ਸਨਮਾਨਿਤ ਕੀਤਾ ਗਿਆ। ਡਾ. ਪਰਮੀਤ ਸਿੰਘ ਚੱਢਾ, ਗਲੋਬਲ ਚੇਅਰਮੈਨ, ਡਬਲਊਐਸਸੀਸੀ ਨੇ ਕਿਹਾ ਕਿ ਸਿੱਖਿਆ, ਜੋਸ਼ ਅਤੇ ਹੁਨਰ ਭਵਿੱਖ ਦੀ ਮਜਬੂਤ ਨੀਂਹ ਹਨ। ਸਾਡਾ ਕਰਤਵ ਹੈ ਕਿ ਅਸੀਂ ਸਿੱਖ ਨੌਜਵਾਨਾਂ ਦੀ ਪ੍ਰਗਟ ਔਖੀ ਮਿਹਨਤ ਨੂੰ ਮਾਣ ਦੇਈਏ, ਤਾਂ ਜੋ ਹੋਰ ਵਿਦਿਆਰਥੀ ਵੀ ਪ੍ਰੇਰਿਤ ਹੋਣ। ਇਸ ਇਤਿਹਾਸਕ ਮੌਕੇ 'ਤੇ ਵਿਦਿਆਰਥੀਆਂ ਅਤੇ ਮਾਪਿਆਂ ਲਈ ਕੈਰੀਅਰ ਕਾਊਂਸਲਿੰਗ ਸੈਸ਼ਨਜ਼ ਵੀ ਕਰਵਾਏ ਗਏ, ਜਿਸ ਵਿੱਚ 11 ਤੋਂ ਵੱਧ ਪ੍ਰਸਿੱਧ ਸਿੱਖਿਆ ਅਤੇ ਸਕਿਲ ਸੰਸਥਾਵਾਂ ਨੇ ਭਾਗ ਲੈ ਕੇ ਪ੍ਰੇਰਨਾ ਅਤੇ ਮਾਰਗਦਰਸ਼ਨ ਦਿੱਤਾ। ਇਹ ਸਮਾਗਮ ਕੇਵਲ ਮਿਹਨਤ ਦੀ ਕਦਰ ਨਹੀਂ ਸੀ, ਸਗੋਂ ਸਿੱਖ ਭਾਈਚਾਰੇ ਦੇ ਗਰਵਪੂਰਨ, ਸਮਰੱਥ ਅਤੇ ਦੂਰਦਰਸ਼ੀ ਭਵਿੱਖ ਵਲ ਇੱਕ ਕਦਮ ਸੀ।

Have something to say? Post your comment

 

ਨੈਸ਼ਨਲ

ਕੈਨੇਡਾ ਨੇ ਭਾਰਤ ਨੂੰ ਜੀ-7  ਸੰਮੇਲਨ ਲਈ ਸੱਦਾ ਦਿੱਤਾ, ਪ੍ਰਧਾਨ ਮੰਤਰੀ ਮੋਦੀ ਨੇ ਜਾਣਕਾਰੀ ਦਿੱਤੀ

ਆਪ੍ਰੇਸ਼ਨ ਬਲੂ ਸਟਾਰ ਨਾਲ ਸਬੰਧਤ ਸਰਕਾਰੀ ਦਸਤਾਵੇਜ਼ਾਂ ਦਾ ਖੁਲਾਸਾ ਕਰੇ ਕੇਂਦਰ ਸਰਕਾਰ : ਗੰਭੀਰ

ਦਿੱਲੀ ਸਰਕਾਰ ਅਤੇ ਦਿੱਲੀ ਕਮੇਟੀ ਵਿਰੁੱਧ ਐਤਵਾਰ ਨੂੰ ਹੋਵੇਗਾ ਵੱਡਾ ਵਿਰੋਧ ਪ੍ਰਦਰਸ਼ਨ : ਸਰਨਾ/ਜੀਕੇ

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਗੁਰੂ ਹਰਿਕ੍ਰਿਸ਼ਨ ਪੋਲੀਕਲੀਨਿਕ ਵਿਖੇ ਪੈਟ ਸਕੈਨ ਸਹੂਲਤ ਸ਼ੁਰੂ

ਦਿੱਲੀ ਕਮੇਟੀ ਨਾਲ ਪ੍ਰਧਾਨਗੀ ਰਹਿੰਦੇ ਸਮੇਂ ਵਪਾਰ ਕਰਨ ਦੇ ਮਾਮਲੇ ਦੀ ਜਾਂਚ ਸ਼ੁਰੂ, ਜਲਦੀ ਜਾਵੇਗੀ ਮੈਂਬਰੀ: ਕਾਲਕਾ/ ਕਾਹਲੋਂ

ਬਾਬਾ ਹਰਨਾਮ ਸਿੰਘ ਜੀ ਧੂੰਮਾ ਅਕਾਲ ਤਖਤ ਸਾਹਿਬ ਦਾ ਮਾਣ-ਸਤਿਕਾਰ ਨੂੰ ਮੁੱਖ ਰੱਖਦੇ ਹੋਏ ਭੜਕਾਹਟ ਨਾ ਪੈਦਾ ਕਰਣ - ਪੀਤਮਪੁਰਾ

ਗੁਰਦੁਆਰਾ ਡੇਰਾ ਬਾਬਾ ਕਰਮ ਸਿੰਘ ਵਿਖੇ ਲਗਾਇਆ ਗੁਰਮਤਿ ਕੈਂਪ

ਸਿੰਘ ਸਭਾਵਾਂ ਦੇ ਲਾਟਰੀ ਡਰਾਅ ’ਚੋਂ ਕਸ਼ਮੀਰ ਸਿੰਘ ਤੇ ਮਲਕੀਤ ਸਿੰਘ ਨੂੰ ਮਿਲੀ ਮਾਨਤਾ, ਦਿੱਲੀ ਕਮੇਟੀ ਪ੍ਰਧਾਨ ਨੇ ਚੁਕਾਈ ਸਹੁੰ

ਪੀਓਕੇ ਭਾਰਤ ਦਾ ਹਿੱਸਾ ਬਣਨਾ ਚਾਹੀਦਾ ਹੈ: ਐਮਐਸ ਬਿੱਟਾ

ਵਿਰੋਧੀ ਧਿਰ 'ਆਪ੍ਰੇਸ਼ਨ ਸਿੰਦੂਰ' ਦੌਰਾਨ ਭਾਰਤ-ਪਾਕਿ ਜੰਗਬੰਦੀ 'ਤੇ ਸਵਾਲ ਉਠਾ ਕੇ ਆਪਣਾ ਫਰਜ਼ ਨਿਭਾ ਰਹੀ ਹੈ: ਹਰੀਸ਼ ਰਾਵਤ