ਹਰਿਆਣਾ

ਹਰਿਆਣਾ ਕਮੇਟੀ ਦੇ ਵਫ਼ਦ ਵੱਲੋਂ ਉਠਾਈਆਂ ਮੰਗਾਂ ਦਾ ਮੁੱਖ ਮੰਤਰੀ ਹਰਿਆਣਾ ਨੇ ਜਲਦ ਹੱਲ ਕਰਨ ਦਾ ਦਿੱਤਾ ਭਰੋਸਾ - ਜਥੇਦਾਰ ਦਾਦੂਵਾਲ

ਕੌਮੀ ਮਾਰਗ ਬਿਊਰੋ | June 05, 2025 10:05 PM

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਉੱਚ ਪੱਧਰੀ ਵਫਦ ਨੇ ਮੁੱਖ ਮੰਤਰੀ ਹਰਿਆਣਾ ਸ੍ਰੀ ਨਾਇਬ ਸਿੰਘ ਸੈਣੀ ਨਾਲ ਉਨਾਂ ਦੇ ਨਿਵਾਸ ਕਬੀਰ ਕੁਟੀਰ ਚੰਡੀਗੜ ਵਿਖੇ 4 ਜੂਨ ਨੂੰ ਮੁਲਾਕਾਤ ਕੀਤੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਉੱਚ ਪੱਧਰੀ ਵਫ਼ਦ ਵਲੋਂ ਅੱਜ ਮੁੱਖ ਮੰਤਰੀ ਹਰਿਆਣਾ ਨਾਲ ਕਮੇਟੀ ਦੇ ਕਈ ਮੁੱਦਿਆਂ ਤੇ ਵਿਸ਼ੇਸ਼ ਗੱਲਬਾਤ ਕੀਤੀ ਗਈ ਜਿਸ ਵਿੱਚ ਮੀਰੀ ਪੀਰੀ ਮੈਡੀਕਲ ਕਾਲਜ ਸ਼ਾਹਬਾਦ ਮਾਰਕੰਡਾ ਬਾਰੇ ਜੋ ਕੇ ਗੁਰਦੁਆਰਾ ਮਸਤਗੜ ਸਾਹਿਬ ਸ਼ਾਹਬਾਦ ਮਾਰਕੰਡਾ ਦੀ ਜ਼ਮੀਨ ਵਿੱਚ ਬਣਿਆ ਹੋਇਆ ਹੈ ਜਿਸ ਤੇ ਬਾਦਲ ਪਰਿਵਾਰ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਦੌਰਾਨ ਨਿੱਜੀ ਟਰਸੱਟ ਬਣਾ ਕੇ ਕਬਜ਼ਾ ਕੀਤਾ ਹੋਇਆ ਹੈ ਉਸ ਦਾ ਪ੍ਰਬੰਧ ਲੈਣ ਲਈ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਜੋ 25 ਨਵੰਬਰ ਨੂੰ ਆ ਰਿਹਾ ਹੈ ਨੂੰ ਹਰਿਆਣਾ ਕਮੇਟੀ ਵੱਲੋਂ ਗੁਰਦੁਆਰਾ ਧਮਧਾਨ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਸਟੇਟ ਪੱਧਰ ਤੇ ਮਨਾਇਆ ਜਾ ਰਿਹਾ, ਹਰਿਆਣਾ ਸਰਕਾਰ ਵੱਲੋਂ ਵੀ ਉਸ ਨੂੰ ਵੱਡੀ ਪੱਧਰ ਤੇ ਮਨਾਉਣ ਸਬੰਧੀ ਗੱਲਬਾਤ, ਗੁਰਦੁਆਰਾ ਪੰਜੋਖਰਾ ਸਾਹਿਬ ਪਾਤਸ਼ਾਹੀ ਅੱਠਵੀਂ ਅਤੇ ਗੁਰਦੁਆਰਾ ਸੁੱਡਲ ਸਾਹਿਬ ਪਾਤਸ਼ਾਹੀ ਨੌਵੀਂ ਨੇੜੇ ਗੁਜ਼ਰਦੇ ਹਾਈਵੇ ਤੋਂ ਗੁਰਦੁਆਰਾ ਸਾਹਿਬ ਨੂੰ ਰਸਤਾ ਲੈਣ ਸਬੰਧੀ ਅਤੇ ਹੋਰ ਕਈ ਮੁੱਦਿਆਂ ਤੇ ਮੁੱਖ ਮੰਤਰੀ ਸਾਹਿਬ ਨਾਲ ਵਿਸ਼ੇਸ਼ ਗੱਲਬਾਤ ਕੀਤੀ ਜਿਨਾਂ ਮੰਗਾਂ ਨੂੰ ਮੁੱਖ ਮੰਤਰੀ ਹਰਿਆਣਾ ਵੱਲੋਂ ਜਲਦ ਪੂਰੇ ਕੀਤੇ ਜਾਣ ਦਾ ਭਰੋਸਾ ਦਿੱਤਾ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਹਰਿਆਣਾ ਕਮੇਟੀ ਦੇ ਵਫਦ ਦਾ ਉਨਾਂ ਦੇ ਨਿਵਾਸ ਅਸਥਾਨ ਤੇ ਆਉਣ ਦਾ ਸਵਾਗਤ ਕੀਤਾ ਕਮੇਟੀ ਵੱਲੋਂ ਮੁੱਖ ਮੰਤਰੀ ਸਾਹਿਬ ਨੂੰ ਸਿਰਪਾਓ ਅਤੇ ਸ੍ਰੀ ਸਾਹਿਬ ਦੇ ਕੇ ਵਿਸ਼ੇਸ਼ ਸਨਮਾਨਿਤ ਕੀਤਾ ਗਿਆ ਹਰਿਆਣਾ ਕਮੇਟੀ ਦੇ ਵਫ਼ਦ ਵਿੱਚ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਚੇਅਰਮੈਨ ਧਰਮ ਪ੍ਰਚਾਰ, ਸਰਦਾਰ ਗੁਰਮੀਤ ਸਿੰਘ ਰਾਮਸਰ ਸੀਨੀਅਰ ਮੀਤ ਪ੍ਰਧਾਨ, ਸਰਦਾਰ ਗੁਰਬੀਰ ਸਿੰਘ ਤਲਾਕੌਰ ਜੂਨੀਅਰ ਮੀਤ ਪ੍ਰਧਾਨ, ਸਰਦਾਰ ਅੰਗਰੇਜ਼ ਸਿੰਘ ਰਾਣੀਆਂ ਜਨਰਲ ਸਕੱਤਰ, ਸਰਦਾਰ ਬਲਵਿੰਦਰ ਸਿੰਘ ਭਿੰਡਰ ਮੀਤ ਸਕੱਤਰ, ਸਰਦਾਰ ਕਰਨੈਲ ਸਿੰਘ ਨਿੰਮਨਾਬਾਦ ਅੰਤ੍ਰਿੰਗ ਮੈਂਬਰ, ਸਰਦਾਰ ਜਗਤਾਰ ਸਿੰਘ ਮਿੱਠੜੀ ਅੰਤ੍ਰਿੰਗ ਮੈਂਬਰ, ਸਰਦਾਰ ਤਜਿੰਦਰਪਾਲ ਸਿੰਘ ਨਾਰਨੌਲ ਅੰਤ੍ਰਿੰਗ ਮੈਂਬਰ, ਸਰਦਾਰ ਬਲਵਿੰਦਰ ਸਿੰਘ ਚੀਮਾ ਕਰਨਾਲ ਅੰਤ੍ਰਿੰਗ ਮੈਂਬਰ, ਸਰਦਾਰ ਕੁਲਦੀਪ ਸਿੰਘ ਮੁਲਤਾਨੀ ਅੰਤ੍ਰਿੰਗ ਮੈਂਬਰ, ਸਰਦਾਰ ਰਜਿੰਦਰ ਸਿੰਘ ਬਰਾੜਾ ਮੈਂਬਰ, ਸਰਦਾਰ ਗੁਰਨਾਮ ਸਿੰਘ ਲਾਡੀ ਡਬਰੀ ਮੈਂਬਰ, ਸਰਦਾਰ ਸਵਰਨ ਸਿੰਘ ਬੁੰਗਾ ਟਿੱਬੀ ਮੈਂਬਰ, ਬੀਬੀ ਕਰਤਾਰ ਕੌਰ ਸ਼ਾਹਬਾਦ ਮੈਂਬਰ, ਭਾਈ ਕੁਲਦੀਪ ਸਿੰਘ ਫੱਗੂ ਮੈਂਬਰ, ਸਰਦਾਰ ਬਲਵਿੰਦਰ ਸਿੰਘ ਹਿਸਾਰ ਮੈਂਬਰ, ਸਰਦਾਰ ਇੰਦਰਜੀਤ ਸਿੰਘ ਮੁਰਤਜ਼ਾਪੁਰ ਮੈਂਬਰ, ਸਰਦਾਰ ਗੁਲਾਬ ਸਿੰਘ ਮੂਨਕ ਸਾਬਕਾ ਮੀਤ ਸਕੱਤਰ ਵੀ ਹਾਜ਼ਰ ਸਨ ਇਸ ਸਮੇਂ ਮੁੱਖ ਮੰਤਰੀ ਹਰਿਆਣਾ ਦੇ ਰਾਜਨੀਤਿਕ ਸਲਾਹਕਾਰ ਸ੍ਰੀ ਤਰੁਨ ਭੰਡਾਰੀ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।

Have something to say? Post your comment

 

ਹਰਿਆਣਾ

ਇੰਗਲੈਂਡ ਨਾਲ ਮਿਲ ਕੇ ਮਨਾਇਆ ਜਾਵੇਗਾ ਕੌਮਾਂਤਰੀ ਗੀਤਾ ਜੈਯੰਤੀ ਉਤਸਵ- ਨਾਇਬ ਸਿੰਘ ਸੈਣੀ

ਸੂਬੇ ਨੂੰ ਯੋਗ ਮੁਕਤ, ਨਸ਼ਾ ਮੁਕਤ ਬਨਾਉਣ ਲਈ ਯੋਗ ਮੈਰਾਥਨ ਬਣੀ ਇੱਕ ਸੰਕਲਪ ਯਾਤਰਾ- ਨਾਇਬ ਸਿੰਘ ਸੈਣੀ

ਜਾਸੂਸੀ ਮਾਮਲੇ ਵਿੱਚ ਗ੍ਰਿਫ਼ਤਾਰ ਯੂਟਿਊਬਰ ਜੋਤੀ ਮਲਹੋਤਰਾ ਨੂੰ ਵੱਡਾ ਝਟਕਾ, ਜ਼ਮਾਨਤ ਪਟੀਸ਼ਨ ਰੱਦ

ਬਾਬਾ ਬੰਦਾ ਸਿੰਘ ਬਹਾਦਰ ਨੇ ਧਰਮ ਅਤੇ ਰਾਸ਼ਟਰ ਦੀ ਰੱਖਿਆ ਲਈ ਆਪਣੀ ਜਾਨ ਵਾਰ ਦਿੱਤੀ: ਪੰਡਿਤ ਮੋਹਨ ਲਾਲ ਬਰੋਲੀ

ਚੋਣ ਕਮਿਸ਼ਨ ਸਰਕਾਰੀ ਕਠਪੁਤਲੀ- ਰਣਦੀਪ ਸੁਰਜੇਵਾਲਾ

5 ਮਿੰਟਾਂ ਵਿੱਚ, ਮੈਂ ਵੀ ਮਰ ਜਾਵਾਂਗਾ...' ਮਰਨ ਤੋਂ ਪਹਿਲਾਂ ਉਸਨੇ ਇੱਕ ਚਸ਼ਮਦੀਦ ਗਵਾਹ ਨੂੰ ਖੁਦਕੁਸ਼ੀ ਦਾ ਕਾਰਨ ਦੱਸਿਆ ਸੀ

ਯੂਟਿਊਬਰ ਜੋਤੀ ਮਲਹੋਤਰਾ ਨੂੰ ਭੇਜਿਆ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ

ਜਥੇਦਾਰ ਝੀਂਡਾ ਨੂੰ ਚੁਣਿਆ ਗਿਆ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਖੀ

ਜੋਤੀ ਮਲਹੋਤਰਾ ਦਾ ਵਧਿਆ ਪੁਲਿਸ ਰਿਮਾਂਡ ਪਿਤਾ ਨੇ ਕੀਤੀ ਸਰਕਾਰੀ ਵਕੀਲ ਦੀ ਮੰਗ

ਸੋਸ਼ਲ ਮੀਡੀਆ 'ਤੇ ਵਿਵਾਦਤ ਪੋਸਟ ਪਾਉਣ ਵਾਲੇ ਪ੍ਰੋਫੈਸਰ ਅਲੀ ਖਾਨ ਨੂੰ ਸੁਪਰੀਮ ਕੋਰਟ ਤੋਂ ਮਿਲੀ ਅੰਤਰਿਮ ਜ਼ਮਾਨਤ