ਹਰਿਆਣਾ ਕਮੇਟੀ ਦੇ ਪ੍ਰਧਾਨ ਝਗਦੀਸ਼ ਸਿੰਘ ਝੀਂਡਾ ਗਰੁੱਪ ਵਲੋਂ ਉਸਾਰੇ ਹਵਾਈ ਕਿਲੇ ਢਹਿਣੇ ਸ਼ੁਰੂ ਹੋ ਗਏ ਹਨ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਕੋਲ ਝੀਂਡਾ ਗਰੁੱਪ ਦੇ ਮੈਂਬਰ ਕੁਲਦੀਪ ਸਿੰਘ ਮੁਲਤਾਨੀ ਵੱਲੋਂ ਹਰਿਆਣਾ ਕਮੇਟੀ ਧਰਮ ਪ੍ਰਚਾਰ ਦੇ ਚੇਅਰਮੈਨ ਅਤੇ ਸਾਬਕਾ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਤੇ 3 ਲੱਖ ਰੁਪਏ ਗਬਨ ਦੇ ਪਾਏ ਕੇਸ ਸਬੰਧੀ ਸੁਣਵਾਈ ਕਰਦਿਆਂ ਅੱਜ ਜੁਡੀਸ਼ਲ ਕਮਿਸ਼ਨਰ ਵੱਲੋਂ ਝੀਂਡਾ ਗਰੁੱਪ ਦੇ ਮੈਂਬਰ ਕੁਲਦੀਪ ਸਿੰਘ ਮੁਲਤਾਨੀ ਨੂੰ ਝਾੜ ਪਾਈ ਗਈ ਹੈ ਜ਼ਿਕਰਯੋਗ ਹੈ ਕੇ ਝੀਂਡਾ ਗਰੁੱਪ ਦੇ ਮੁਲਤਾਨੀ ਵੱਲੋਂ ਕੇਸ ਪਾਇਆ ਗਿਆ ਸੀ ਕੇ ਜਥੇਦਾਰ ਦਾਦੂਵਾਲ ਦੀ ਸਿਫਾਰਿਸ਼ ਤੇ ਰਾਜਪੁਰਾ ਦੇ ਇੱਕ ਪਰਿਵਾਰ ਨੂੰ 3 ਲੱਖ ਰੁਪਏ ਦਾ ਸਹਾਇਤਾ ਫੰਡ ਦਿੱਤਾ ਹੀ ਨਹੀਂ ਗਿਆ ਤੇ ਜਥੇਦਾਰ ਦਾਦੂਵਾਲ ਨੇ ਖੁਦ ਗਬਨ ਕੀਤਾ ਹੈ ਜਥੇਦਾਰ ਸਵਰਨ ਸਿੰਘ ਬੁੰਗਾ ਟਿੱਬੀ ਮੈਂਬਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਪੰਚਕੂਲਾ ਅਤੇ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅਜ਼ਾਦ ਨੇ ਮੀਡੀਆ ਨੂੰ ਪ੍ਰੈੱਸਨੋਟ ਜਾਰੀ ਕਰਦਿਆਂ ਦੱਸਿਆ ਕੇ ਅੱਜ ਰਾਜਪੁਰਾ ਦੇ ਉਸ ਪਰਿਵਾਰ ਵੱਲੋਂ ਆਪਣੀ ਬੈਂਕ ਸਟੇਟਮੈਂਟ ਲੈ ਕੇ ਜੁਡੀਸ਼ਲ ਕਮਿਸ਼ਨ ਦੀ ਅਦਾਲਤ ਵਿੱਚ ਪੇਸ਼ ਹੋ ਕੇ ਦੱਸਿਆ ਕੇ ਕਿਵੇਂ ਉਨਾਂ ਦੇ ਨੌਜਵਾਨ ਪੁੱਤਰ ਦੀ ਮੌਤ ਹੋ ਗਈ ਸੀ ਅਤੇ ਉਸ ਦੀ ਵਿਧਵਾ ਤੇ ਬੱਚਿਆਂ ਨੂੰ ਜਥੇਦਾਰ ਦਾਦੂਵਾਲ ਦੀ ਸਿਫਾਰਸ਼ ਤੇ ਹਰਿਆਣਾ ਕਮੇਟੀ ਵਲੋਂ 3 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਸੀ ਜੋ ਉਨਾਂ ਕੋਲ ਪੁੱਜੀ ਹੋਈ ਹੈ ਜਥੇਦਾਰ ਦਾਦੂਵਾਲ ਜੀ ਨੇ ਕੋਈ ਗਬਨ ਨਹੀਂ ਕੀਤਾ ਜੁਡੀਸ਼ਲ ਕਮਿਸ਼ਨ ਨੇ ਝੀਂਡਾ ਗਰੁੱਪ ਦੇ ਕੁਲਦੀਪ ਸਿੰਘ ਮੁਲਤਾਨੀ ਨੂੰ ਝਾੜ ਪਾਉਂਦੇ ਕਿਹਾ ਕੇ ਤੁਸੀਂ ਇਹ ਬੱਚੇ ਦੇ ਉੱਤੇ ਜੋ ਕੇਸ ਬਣਾ ਕੇ ਪਾਇਆ ਹੈ ਉਹ ਕਨੂੰਨੀ ਤੌਰ ਤੇ ਵੀ ਗਲਤ ਹੈ ਇੱਕ ਬੱਚੇ ਤੇ ਇਸ ਤਰ੍ਹਾਂ ਕੇਸ ਨਹੀਂ ਕੀਤਾ ਜਾ ਸਕਦਾ ਜੁਡੀਸ਼ਲ ਕਮਿਸ਼ਨ ਦੀ ਅਦਾਲਤ ਵਿੱਚ ਝੀਂਡਾ ਗਰੁੱਪ ਕੁਲਦੀਪ ਸਿੰਘ ਮੁਲਤਾਨੀ ਨੇ ਗਲਤੀ ਲਈ ਮੁਆਫੀ ਮੰਗੀ ਹੈ ਜਥੇਦਾਰ ਸਵਰਨ ਸਿੰਘ ਨੇ ਕਿਹਾ ਕੇ ਪਿਛਲੇ ਦਿਨੀ ਝੀਂਡਾ ਗਰੁੱਪ ਦੇ ਇੱਕ ਮੈਂਬਰ ਇੰਦਰਜੀਤ ਸਿੰਘ ਨੇ ਮੇਰੇ ਵਿਰੁੱਧ ਵੀ ਝੂਠੀ ਬਿਆਨਬਾਜ਼ੀ ਕੀਤੀ ਸੀ ਜਲਦੀ ਹੀ ਝੀਂਡਾ ਗਰੁੱਪ ਦੇ ਝੂਠੀ ਬਿਆਨਬਾਜ਼ੀ ਕਰਨ ਵਾਲੇ ਮੈਬਰਾਂ ਤੇ ਮਾਣਹਾਨੀ ਦੇ ਕੇਸ ਦਰਜ ਕਰਵਾਏ ਜਾਣਗੇ ਇਸ ਸਬੰਧੀ ਜਦੋਂ ਜਥੇਦਾਰ ਦਾਦੂਵਾਲ ਜੀ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਕਿਹਾ ਕੇ ਝੀਂਡਾ ਗਰੁੱਪ ਨੂੰ ਸ਼ਰਮ ਨਾਲ ਚੱਪਣੀ ਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਹੈ ਜਿਨਾਂ ਦਾ ਨੌਜਵਾਨ ਜੀਅ ਇਸ ਜਹਾਨ ਤੋਂ ਚਲਾ ਗਿਆ ਹੋਵੇ ਉਸਦੇ ਬੱਚਿਆਂ ਨੂੰ ਸੰਮਣ ਕਰਕੇ ਅਦਾਲਤ ਵਿੱਚ ਸੱਦਿਆ ਗਿਆ ਤੇ ਜੁਡੀਸ਼ਲ ਕਮਿਸ਼ਨ ਵੱਲੋਂ ਝੀਂਡਾ ਗਰੁੱਪ ਨੇ ਝਾੜ ਖਾਧੀ ਹੈ ਜਥੇਦਾਰ ਦਾਦੂਵਾਲ ਨੇ ਕਿਹਾ ਕੇ ਉਨਾਂ ਵੱਲੋਂ ਤਾਂ ਇੱਕ ਲੋੜਵੰਦ ਦੁਖੀ ਪਰਿਵਾਰ ਦੀ ਸਹਾਇਤਾ ਕੀਤੀ ਗਈ ਸੀ ਪਰ ਉਸ ਦੁਖੀ ਪਰਿਵਾਰ ਨੂੰ ਅਦਾਲਤੀ ਸੰਮਨ ਭੇਜ ਕੇ ਝੀਂਡਾ ਗਰੁੱਪ ਨੇ ਆਪਣੀ ਅਕਲ ਦਾ ਜਨਾਜ਼ਾ ਕੱਢਿਆ ਹੈ ।