ਨੈਸ਼ਨਲ

ਕੰਚਨ ਕੁਮਾਰੀ ਨਾਲ ਵਾਪਰਿਆ ਹਾਦਸਾ ਦੁਜਿਆਂ ਲਈ ਚੇਤਾਵਨੀ : ਬਾਬਾ ਹਰਦੀਪ ਸਿੰਘ ਮਹਿਰਾਜ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | June 15, 2025 09:07 PM

ਨਵੀਂ ਦਿੱਲੀ -ਸੋਸ਼ਲ ਮੀਡੀਆ ਤੇ ਆਜ਼ਾਦੀ ਦੇ ਨਾਂ ਥੱਲੇ ਕੰਚਨਾ ਕੁਮਾਰੀ ਜਿਹੇ ਅਨੇਕਾ ਲੋਕਾਂ ਵੱਲੋਂ ਫੈਲਾਈ ਜਾ ਰਹੀ ਅਸ਼ਲੀਲਤਾ ਨੂੰ ਰੋਕਣ ਵਾਸਤੇ ਦੋ ਸਿੱਖ ਨੌਜਵਾਨਾਂ ਵੱਲੋਂ ਲਿਆ ਗਿਆ ਫੈਸਲਾ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਅਤੇ ਸਲਹਾਇਆਂ ਵੀ ਜਾ ਰਿਹਾ ਹੈ | ਦਲ ਖਾਲਸਾ ਦੇ ਸੀਨੀਅਰ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਅਤੇ ਸਿੱਖ ਪ੍ਰਚਾਰਕ ਭਾਈ ਰਾਮ ਸਿੰਘ ਢਪਾਲੀ ਨੇ ਪ੍ਰੈਸ ਨਾਲ ਗੱਲਬਾਤ ਕਰਦਿਆ ਕਿਹਾ ਕੇ ਕੰਚਨਾ ਕੁਮਾਰੀ ਨਾਮ ਦੀ ਔਰਤ ਜੋ ਕਿ ਸੋਸ਼ਲ ਮੀਡੀਆ ਤੇ ਆਪਣੇ ਪੇਜ ਰਾਹੀਂ ਹਮੇਸ਼ਾ ਹੀ ਅਸ਼ਲੀਲ ਭਾਸ਼ਾ, ਦੋ ਅਰਥਾਂ ਵਾਲੇ ਸ਼ਬਦ ਬੋਲ ਕੇ ਅਤੇ ਅਸੱਭਿਅਕ ਪਹਿਰਾਵਾ ਪਹਿਨ ਕੇ ਅਕਸਰ ਵੀਡੀਓ ਅਪਲੋਡ ਕਰਦੀ ਰਹਿੰਦੀ ਸੀ ਜੋ ਕਿ ਸਭਿਅਕ ਸਮਾਜ ਵਾਸਤੇ ਬਹੁਤ ਨੁਕਸਾਨਦਾਇਕ ਅਤੇ ਸ਼ਰਮ ਵਾਲੀ ਗੱਲ ਹੈ| ਉਸ ਦੀਆਂ ਇਸ ਤਰ੍ਹਾਂ ਦੀਆਂ ਵੀਡੀਓ ਦੇਖ ਕੇ ਸਿੱਖ ਨੌਜਵਾਨਾਂ ਵੱਲੋਂ ਉਸ ਨੂੰ ਕਈ ਵਾਰ ਸਮਝਾਉਣ ਦਾ ਯਤਨ ਕੀਤਾ ਗਿਆ ਕਿ ਉਹ ਆਪਣੀਆਂ ਇਹਨਾਂ ਹਰਕਤਾਂ ਤੋਂ ਬਾਜ ਆਵੇ, ਚੰਗੀਆਂ ਵੀਡੀਓ ਸਮਾਜ ਨੂੰ ਸੇਧ ਦੇਣ ਵਾਲੀਆਂ ਅਪਲੋਡ ਕਰੇ, ਪਰ ਬਹੁਤ ਵਾਰ ਸਮਝਾਉਣ ਤੋਂ ਬਾਅਦ ਵੀ ਕੰਚਨਾ ਕੁਮਾਰੀ ਨੇ ਕੋਈ ਸਮਝ ਤੋਂ ਕੰਮ ਨਹੀਂ ਲਿਆ। ਅਖੀਰ ਵਿੱਚ ਇਹ ਹੋਣਾ ਸੁਭਾਵਿਕ ਹੀ ਸੀ ਜੋ ਸਿੱਖ ਨੌਜਵਾਨਾਂ ਨੇ ਫੈਸਲਾ ਲਿਆ ਅਤੇ ਕੰਚਨ ਕੁਮਾਰੀ ਦਾ ਸੋਧਾ ਲਾਇਆ ਗਿਆ | ਆਗੂਆਂ ਨੇ ਕਿਹਾ ਕਿ ਇੱਥੇ ਇਹ ਗੱਲ ਵੀ ਵਿਚਾਰ ਮੰਗਦੀ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਇੰਨੀ ਆਜ਼ਾਦੀ ਨਾਲ ਅਸ਼ਲੀਲਤਾ ਅਤੇ ਗੰਦ ਪਰੋਸਣ ਨੂੰ ਆਜ਼ਾਦੀ ਕਿਹਾ ਜਾਵੇ ਜਾਂ ਬਰਬਾਦੀ | ਇੱਕ ਪਾਸੇ ਜੇਕਰ ਕੋਈ ਸੋਸ਼ਲ ਮੀਡੀਆ ਤੇ ਹੱਕ ਮੰਗਣ ਦੀ, ਨੌਕਰੀਆਂ ਮੰਗਣ ਦੀ, ਜ਼ੁਲਮ ਅਨਿਆਂ ਦੇ ਖਿਲਾਫ, ਧਰਮ-ਪੰਥ ਦੀ ਅਜਾਦੀ ਦੀ ਜਾਂ ਨਸ਼ਿਆਂ ਵਿਰੁੱਧ ਕੋਈ ਗੱਲ ਕੀਤੀ ਜਾਵੇ ਤਾਂ ਇਹ ਸਰਕਾਰਾਂ ਦੁਆਰਾ ਤੁਰੰਤ ਉਹਨਾਂ ਪੇਜਾਂ ਤੇ ਪਾਬੰਦੀ ਲਾ ਕੇ ਉਹਨਾਂ ਵਿਅਕਤੀਆਂ ਉੱਪਰ ਵਿਸ਼ੇਸ਼ ਧਾਰਾਵਾਂ ਨਾਲ ਬੜੀ ਜਲਦੀ ਪਰਚੇ ਦਰਜ ਕੀਤੇ ਜਾਂਦੇ ਆ | ਪਰ ਦੂਜੇ ਪਾਸੇ ਕੰਚਨਾ ਕੁਮਾਰੀ ਵਰਗੇ ਅਨੇਕਾਂ ਲੋਕ ਸੋਸ਼ਲ ਮੀਡੀਆ ਚ ਇੰਨੀ ਲੱਚਰਤਾ ਅਤੇ ਗੰਦ ਪਰੋਸ ਰਹੇ ਹਨ ਜੋ ਕਿ ਸਾਡੇ ਭਵਿੱਖ ਵਾਸਤੇ, ਸਾਡੇ ਬੱਚਿਆਂ ਵਾਸਤੇ ਸਾਡੇ ਸਭਿਅਕ ਸਮਾਜ ਵਾਸਤੇ ਨੁਕਸਾਨ-ਦੇਹ ਅਤੇ ਸਮਾਜ ਦੇ ਮੱਥੇ 'ਤੇ ਕਲੰਕ ਵੀ ਹਨ |ਇਹੋ ਜਿਹੇ ਲੋਕਾਂ ਉੱਪਰ ਕਾਰਵਾਈ ਕਰਨ ਵੇਲੇ ਸਰਕਾਰਾਂ ਕੰਨ, ਅੱਖਾਂ ਮੂੰਹ ਬੰਦ ਕਰਕੇ ਬੈਠੀਆਂ ਹਨ |

Have something to say? Post your comment

 

ਨੈਸ਼ਨਲ

ਪ੍ਰਧਾਨ ਮੰਤਰੀ ਮੋਦੀ ਦੇ ਜੀ7 ਸੰਮੇਲਨ ਦੌਰੇ ਤੋਂ ਪਹਿਲਾਂ ਖਾਲਿਸਤਾਨ ਪੱਖੀ ਵਿਰੋਧ ਪ੍ਰਦਰਸ਼ਨ ਦੀ ਨਿੰਦਾ ਕੀਤੀ ਸਿੱਖ ਆਗੂਆਂ ਨੇ

ਰੇਖਾ ਗੁਪਤਾ ਨੂੰ ਸਿੱਖ ਭਾਈਚਾਰੇ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ: 'ਆਪ' ਆਗੂ ਜਰਨੈਲ ਸਿੰਘ

ਦਿੱਲੀ ਵਿੱਚ 1984 ਦੇ ਕਤਲੇਆਮ ਵਿੱਚ ਸ਼ਹੀਦ ਹੋਏ ਲੋਕਾਂ ਲਈ ਯਾਦਗਾਰ ਬਣਾਉਣ ਵਾਸਤੇ ਮੁੱਖਮੰਤਰੀ ਰੇਖਾ ਗੁਪਤਾ ਨੂੰ ਦਿੱਤਾ ਮੰਗਪੱਤਰ

ਗੁਰਦੁਆਰਾ ਰਾਜੌਰੀ ਗਾਰਡਨ ਵਿੱਚ ਨਿਤਨੇਮ ਕਲਾਸ ਦੇ ਬੱਚਿਆਂ ਨੂੰ ਸਨਮਾਨ

ਈਰਾਨ ਵਿੱਚ ਰਹਿਣ ਵਾਲੇ ਭਾਰਤੀਆਂ ਲਈ ਐਡਵਾਈਜ਼ਰੀ ਜਾਰੀ, ਐਮਰਜੈਂਸੀ ਨੰਬਰ 'ਤੇ ਮਦਦ ਉਪਲਬਧ ਹੋਵੇਗੀ

ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਐਂਡ ਵੈਲਫੇਅਰ ਸੁਸਾਇਟੀ ਰਜਿ ਪੰਜਾਬ ਵੱਲੋਂ ਨੌ ਰੋਜਾ ਦਸਤਾਰ ਦੁਮਾਲਾ ਸਿਖਲਾਈ ਕੈਂਪ ਚੜਦੀ ਕਲਾ ਨਾਲ ਸੰਪਨ

ਯੂਪੀ ਵਿੱਚ ਸਿੱਖਾਂ ਦੇ ਧਰਮ ਪਰਿਵਰਤਨ ਵਾਲੇ ਇਲਾਕਿਆਂ ਵਿੱਚੋਂ ਗੁਰਮਤ ਪ੍ਰਚਾਰ ਕੈਂਪਾਂ ਨੂੰ ਸਭ ਤੋਂ ਵੱਧ ਮਿਲਿਆ ਹੁੰਗਾਰਾ - ਦਿੱਲੀ ਗੁਰਦੁਆਰਾ ਕਮੇਟੀ

ਸੁਖਬੀਰ ਬਾਦਲ ਨੂੰ ਤਖਤ ਪਟਨਾ ਸਾਹਿਬ ਦੇ ਪੰਜ ਸਿੰਘ ਸਾਹਿਬਾਨ ਅੱਗੇ ਪੇਸ਼ ਹੋਣ ਲਈ 20 ਦਿਨਾਂ ਦਾ ਹੋਰ ਸਮਾਂ ਮਿਲਿਆ

ਭਾਰਤ ਨੂੰ ਆਪਣੀ ਆਵਾਜ਼ ਨਹੀਂ ਗੁਆਉਣੀ ਚਾਹੀਦੀ ਕਾਂਗਰਸ ਨੇ ਗਾਜ਼ਾ 'ਤੇ ਵੋਟਿੰਗ ਤੋਂ ਦੂਰ ਰਹਿਣ 'ਤੇ ਉਠਾਏ ਸਵਾਲ 

ਇਜ਼ਰਾਈਲ-ਈਰਾਨ ਟਕਰਾਅ ਦੇ ਵਿਚਕਾਰ ਭਾਰਤ ਨੇ ਜਾਰੀ ਕੀਤੀ ਨਵੀਂ ਐਡਵਾਈਜਰੀ