ਨੈਸ਼ਨਲ

ਸੁਖਬੀਰ ਬਾਦਲ ਨੂੰ ਤਖਤ ਪਟਨਾ ਸਾਹਿਬ ਦੇ ਪੰਜ ਸਿੰਘ ਸਾਹਿਬਾਨ ਅੱਗੇ ਪੇਸ਼ ਹੋਣ ਲਈ 20 ਦਿਨਾਂ ਦਾ ਹੋਰ ਸਮਾਂ ਮਿਲਿਆ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | June 15, 2025 09:07 PM



ਨਵੀਂ ਦਿੱਲੀ -ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦੇ ਸਤਿਕਾਰਯੋਗ ਪੰਜ ਪਿਆਰੇ ਸਿੰਘ ਸਾਹਿਬਾਨ ਦੀ ਵਿਸ਼ੇਸ਼ ਇਕੱਤਰਤਾ ਹੋਈ। ਜਿਸ ਵਿੱਚ ਸਤਿਕਾਰਯੋਗ ਪੰਜ ਪਿਆਰੇ ਸਿੰਘ ਸਾਹਿਬਾਨ ਵੱਲੋਂ ਜਾਰੀ ਹੁਕਮਨਾਮਾ ਤਪਸ/36/ਹ/2025 ਮਿਤੀ 21/05/2025 ਰਾਹੀਂ ਸ. ਸੁਖਬੀਰ ਸਿੰਘ ਬਾਦਲ ਨੂੰ 10 ਦਿਨ ਦੇ ਅੰਦਰ ਅੰਦਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਤਿਕਾਰਯੋਗ ਪੰਜ ਪਿਆਰੇ ਸਿੰਘ ਸਾਹਿਬਾਨ ਦੇ ਸਨਮੁੱਖ ਪੇਸ਼ ਹੋ ਕੇ ਅਪਣਾ ਪੱਖ ਰੱਖਣ ਲਈ ਆਦੇਸ਼ ਦਿੱਤਾ ਗਿਆ ਸੀ। ਪਰ ਓਹ ਪੇਸ਼ ਨਹੀ ਹੋਏ ਸਨ । ਇਸ ਮਾਮਲੇ ਉਪਰ ਦੀਰਘ ਵਿਚਾਰ ਉਪਰੰਤ 10 ਦਿਨ ਦਾ ਸਮਾਂ ਹੋਰ ਦਿਤਾ ਗਿਆ ਸੀ । ਜਿਸਦਾ ਸਮਾਂ 10 ਜੂਨ 2025 ਨੂੰ ਪੂਰਾ ਹੋ ਗਿਆ ਸੀ । ਐਸ.ਜੀ.ਪੀ.ਸੀ ਦੇ ਪ੍ਰਧਾਨ ਐਡਵੋਕੇਟ ਸ੍ਰ. ਹਰਜਿੰਦਰ ਸਿੰਘ ਧਾਮੀ ਜੀ ਵਲੋਂ ਟੇਲੀਫੋਨ ਰਾਹੀਂ ਸਤਿਕਾਰਯੋਗ ਪੰਜ ਪਿਆਰੇ ਸਿੰਘ ਸਾਹਿਬਾਨ ਨੂੰ ਬੇਨਤੀ ਰੂਪ ਵਿਚ ਹੋਰ ਸਮੇਂ ਦੀ ਮੰਗ ਕੀਤੀ ਗਈ ਹੈ । ਇਸ ਲਈ ਉਪਰੋਕਤ ਬੇਨਤੀ ਤੇ ਵਿਚਾਰ ਕਰਦੇ ਹੋਏ ਪੰਜ ਪਿਆਰੇ ਸਿੰਘ ਸਾਹਿਬਾਨ ਵੱਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਸ੍ਰ. ਸੁਖਬੀਰ ਸਿੰਘ ਬਾਦਲ ਨੂੰ 20 ਦਿਨ ਦਾ ਸਮਾਂ ਹੋਰ ਦਿਤਾ ਜਾਂਦਾ ਹੈ। ਇਸ ਆਦੇਸ਼ ਦੀ ਉਲੰਘਣਾ ਹੋਣ ਤੇ ਪੰਥਕ ਰਵਾਇਤ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

Have something to say? Post your comment

 

ਨੈਸ਼ਨਲ

ਪ੍ਰਧਾਨ ਮੰਤਰੀ ਮੋਦੀ ਦੇ ਜੀ7 ਸੰਮੇਲਨ ਦੌਰੇ ਤੋਂ ਪਹਿਲਾਂ ਖਾਲਿਸਤਾਨ ਪੱਖੀ ਵਿਰੋਧ ਪ੍ਰਦਰਸ਼ਨ ਦੀ ਨਿੰਦਾ ਕੀਤੀ ਸਿੱਖ ਆਗੂਆਂ ਨੇ

ਰੇਖਾ ਗੁਪਤਾ ਨੂੰ ਸਿੱਖ ਭਾਈਚਾਰੇ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ: 'ਆਪ' ਆਗੂ ਜਰਨੈਲ ਸਿੰਘ

ਦਿੱਲੀ ਵਿੱਚ 1984 ਦੇ ਕਤਲੇਆਮ ਵਿੱਚ ਸ਼ਹੀਦ ਹੋਏ ਲੋਕਾਂ ਲਈ ਯਾਦਗਾਰ ਬਣਾਉਣ ਵਾਸਤੇ ਮੁੱਖਮੰਤਰੀ ਰੇਖਾ ਗੁਪਤਾ ਨੂੰ ਦਿੱਤਾ ਮੰਗਪੱਤਰ

ਗੁਰਦੁਆਰਾ ਰਾਜੌਰੀ ਗਾਰਡਨ ਵਿੱਚ ਨਿਤਨੇਮ ਕਲਾਸ ਦੇ ਬੱਚਿਆਂ ਨੂੰ ਸਨਮਾਨ

ਈਰਾਨ ਵਿੱਚ ਰਹਿਣ ਵਾਲੇ ਭਾਰਤੀਆਂ ਲਈ ਐਡਵਾਈਜ਼ਰੀ ਜਾਰੀ, ਐਮਰਜੈਂਸੀ ਨੰਬਰ 'ਤੇ ਮਦਦ ਉਪਲਬਧ ਹੋਵੇਗੀ

ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਐਂਡ ਵੈਲਫੇਅਰ ਸੁਸਾਇਟੀ ਰਜਿ ਪੰਜਾਬ ਵੱਲੋਂ ਨੌ ਰੋਜਾ ਦਸਤਾਰ ਦੁਮਾਲਾ ਸਿਖਲਾਈ ਕੈਂਪ ਚੜਦੀ ਕਲਾ ਨਾਲ ਸੰਪਨ

ਯੂਪੀ ਵਿੱਚ ਸਿੱਖਾਂ ਦੇ ਧਰਮ ਪਰਿਵਰਤਨ ਵਾਲੇ ਇਲਾਕਿਆਂ ਵਿੱਚੋਂ ਗੁਰਮਤ ਪ੍ਰਚਾਰ ਕੈਂਪਾਂ ਨੂੰ ਸਭ ਤੋਂ ਵੱਧ ਮਿਲਿਆ ਹੁੰਗਾਰਾ - ਦਿੱਲੀ ਗੁਰਦੁਆਰਾ ਕਮੇਟੀ

ਕੰਚਨ ਕੁਮਾਰੀ ਨਾਲ ਵਾਪਰਿਆ ਹਾਦਸਾ ਦੁਜਿਆਂ ਲਈ ਚੇਤਾਵਨੀ : ਬਾਬਾ ਹਰਦੀਪ ਸਿੰਘ ਮਹਿਰਾਜ

ਭਾਰਤ ਨੂੰ ਆਪਣੀ ਆਵਾਜ਼ ਨਹੀਂ ਗੁਆਉਣੀ ਚਾਹੀਦੀ ਕਾਂਗਰਸ ਨੇ ਗਾਜ਼ਾ 'ਤੇ ਵੋਟਿੰਗ ਤੋਂ ਦੂਰ ਰਹਿਣ 'ਤੇ ਉਠਾਏ ਸਵਾਲ 

ਇਜ਼ਰਾਈਲ-ਈਰਾਨ ਟਕਰਾਅ ਦੇ ਵਿਚਕਾਰ ਭਾਰਤ ਨੇ ਜਾਰੀ ਕੀਤੀ ਨਵੀਂ ਐਡਵਾਈਜਰੀ