ਹਰਿਆਣਾ

ਸੂਬੇ ਨੂੰ ਯੋਗ ਮੁਕਤ, ਨਸ਼ਾ ਮੁਕਤ ਬਨਾਉਣ ਲਈ ਯੋਗ ਮੈਰਾਥਨ ਬਣੀ ਇੱਕ ਸੰਕਲਪ ਯਾਤਰਾ- ਨਾਇਬ ਸਿੰਘ ਸੈਣੀ

ਕੌਮੀ ਮਾਰਗ ਬਿਊਰੋ | June 15, 2025 09:06 PM

ਚੰਡੀਗੜ੍ਹ- ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਨੂੰ ਯੋਗ ਮੁਕਤ, ਨਸ਼ਾ ਮੁਕਤ ਬਨਾਉਣ ਲਈ ਗੀਤਾ ਸਥਲੀ ਕੁਰੂਕਸ਼ੇਤਰ ਦੀ ਪਵਿਤਰ ਧਰਤੀ 'ਤੇ ਯੋਗ ਮੈਰਾਥਨ ਇੱਕ ਸੰਕਲਪ ਯਾਤਰਾ ਬਣੀ ਹੈ। ਇਸ ਸੰਕਲਪ ਯਾਤਰਾ ਵਿੱਚ ਹਜ਼ਾਰਾਂ ਨੌਜੁਆਨਾਂ, ਬੁਜ਼ੁਰਗਾਂ ਅਤੇ ਮਹਿਲਾਵਾਂ ਨੇ ਜੋਸ਼ ਅਤੇ ਖਰੋਸ਼ ਨਾਲ ਦੌੜ ਲਗਾ ਕੇ ਇੱਕ ਨਵਾਂ ਆਯਾਮ ਸਥਾਪਿਤ ਕੀਤਾ ਹੈ। ਇਸ ਸਰਕਾਰ ਨੇ ਵੀ ਸੰਕਲਪ ਲੈਅ ਕੇ ਰਾਸ਼ਟਰ ਦੀ ਸੰਪਤੀ ਯੂਵਾ ਵਰਗ ਨੂੰ ਨਸ਼ੇ ਤੋਂ ਬਚਾਉਣ ਲਈ ਯੋਗ ਮੁਕਤ, ਨਸ਼ਾ ਮੁਕਤ ਹਰਿਆਣਾ ਬਨਾਉਣ ਲਈ ਕਦਮ ਚੁੱਕਿਆ ਹੈ। ਮੁੱਖ ਪਹਿਲੂ ਇਹ ਹੈ ਕਿ ਕੁਰੂਕਸ਼ੇਤਰ ਵਿੱਚ 21 ਜੂਨ ਨੂੰ ਹੋਣ ਵਾਲੇ ਕੌਮਾਂਤਰੀ ਯੋਗ ਦਿਵਸ ਪ੍ਰੋਗਰਾਮ ਤੋਂ ਪਹਿਲਾਂ ਚਲਾਏ ਗਏ ਅਭਿਆਨ ਵਿੱਚ ਹੁਣ ਤੱਕ ਸੂਬੇ ਦੇ 19.27 ਲੱਖ ਤੋਂ ਵੱਧ ਲੋਕੀ ਜੁੜ ਚੁੱਕੇ ਹਨ, ਜੋ ਸਾਡੇ ਲਈ ਮਾਣ ਦੀ ਗੱਲ ਹੈ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਐਂਤਵਾਰ ਨੂੰ ਬ੍ਰਹਿਮਸਰੋਵਰ ਦੇ ਦੱਖਣੀ ਗੇਟ 'ਤੇ ਹਰਿਆਣਾ ਖੇਡ ਵਿਭਾਗ, ਆਯੁਸ਼ ਵਿਭਾਗ, ਹਰਿਆਣਾ ਯੋਗ ਕਮੀਸ਼ਨ ਦੀ ਸਰਪ੍ਰਸਤੀ ਹੇਠ ਪ੍ਰਬੰਧਿਤ ਰਾਜ ਪੱਧਰੀ ਯੋਗ ਮੈਰਾਥਨ ਨੂੰ ਸੰਬੋਧਿਤ ਕਰ ਰਹੇ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ, ਸਾਬਕਾ ਰਾਜਮੰਤਰੀ ਸ੍ਰੀ ਸੁਭਾਸ਼ ਸੁਧਾ ਅਤੇ ਡਾਇਰੈਕਟਰ ਜਨਰਲ ਸ੍ਰੀ ਸੰਜੀਵ ਵਰਮਾ ਨੇ ਰਾਜ ਪੱਧਰੀ ਯੋਗ ਮੈਰਾਥਨ ਨੂੰ ਹਰੀ ਝੰਡੀ ਵਿਖਾ ਕੇ ਸਵਾਨਾ ਕੀਤਾ ਅਤੇ ਇਸ ਦੌਰਾਨ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਆਪ ਯੋਗ ਮੈਰਾਥਨ ਧਾਵਕਾਂ 'ਤੇ ਫੁੱਲਾਂ ਦੀ ਬਰਸਾਤ ਵੀ ਕੀਤੀ। ਉਨ੍ਹਾਂ ਨੇ ਇਸ ਮੈਰਾਥਨ ਵਿੱਚ ਮਹਿਲਾਵਾਂ ਅਤੇ ਪੁਰਖ ਵਰਗ ਦੇ ਵਿਜੇਤਾ 20 ਧਾਵਕਾਂ ਨੂੰ ਇਨਾਮ ਵੱਜੋਂ 3 ਲੱਖ 46 ਹਜ਼ਾਰ ਰੁਪਏ ਨਕਦ ਇਨਾਮ ਵੀ ਵੰਡੇ ਗਏ। ਇਸ ਯੋਗ ਮੈਰਾਥਨ ਵਿੱਚ ਪਹਿਲੇ ਸਥਾਨ 'ਤੇ ਆਉਣ ਵਾਲੇ ਗੌਰਵ ਅਤੇ ਸੋਨੀਪਤ ਦੀ ਮੋਨਿਕਾ ਨੂੰ 51 ਹਜ਼ਾਰ ਰੁਪਏ ਦੇ ਕੇ ਸਨਮਾਨਿਤ ਕੀਤਾ। ਇਸ ਮੈਰਾਥਨ ਨੇ ਯੋਗ, ਖੇਡ, ਸਭਿਆਚਾਰ ਅਤੇ ਵਾਤਾਵਰਣ ਚੇਤਨਾ ਨੂੰ ਇੱਕ ਨਵੀਂ ਉਂਚਾਈ ਦਿੱਤੀ ਹੈ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ 21 ਜੂਨ ਨੂੰ ਪਵਿਤਰ ਸਥਲ ਬ੍ਰਹਿਮਸਰੋਵਰ ਦੇ ਕਿਨਾਰੇ 'ਤੇ ਯੋਗ ਗੁਰੂ ਸਵਾਮੀ ਰਾਮਦੇਵ ਨਾਲ ਯੋਗ ਕਰਨ ਦਾ ਮੌਕਾ ਮਿਲੇਗਾ ਜਿਸ ਲਈ ਆਨਲਾਇਨ ਰਜਿਸਟ੍ਰੇਸ਼ਨ ਵੀ ਕਰਵਾਏ ਜਾ ਰਹੇ ਹਨ। ਕੌਮਾਂਤਰੀ ਯੋਗ ਦਿਵਸ ਦੇ ਪ੍ਰੋਗਰਾਮ ਤੋਂ 6 ਦਿਨ ਪਹਿਲਾਂ ਹੀ ਅੱਜ ਯੋਗ ਮੈਰਾਥਨ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਵਿੱਚ ਕਰੀਬ 20 ਹਜ਼ਾਰ ਤੋਂ ਵੱਧ ਨੌਜੁਆਨਾਂ ਨੇ ਹਿੱਸਾ ਲਿਆ। ਉਨ੍ਹਾਂ ਨੇ ਕਿਹਾ ਕਿ ਸਾਨੂੰ ਹਰ ਰੋਜ ਇੱਕ ਘੰਟਾ ਆਪਣੇ ਸ਼ਰੀਰ ਲਈ ਜਰੂਰ ਕਢਣਾ ਚਾਹੀਦਾ ਹੈ ਜੋ ਵਿਅਕਤੀ ਸਿਹਤਮੰਦ ਰਵੇਗਾ ਉਹ ਨਵੀਂ ਊਰਜਾ ਨਾਲ ਕੰਮ ਕਰੇਗਾ।ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਸ ਸਾਲ ਕੌਮਾਂਤਰੀ ਯੋਗ ਦਿਵਸ ਦੀ ਵਨ ਅਰਥ ਵਨ ਹੈਲਥ ਥੀਮ ਨਿਰਧਾਰਿਤ ਕੀਤੀ ਗਈ ਹੈ, ਜਿਸ ਨੂੰ ਅੱਗੇ ਵੱਧਦੇ ਹੋਏ ਸਾਨੂੰ ਸੂਬੇ ਵਿੱਚ ਯੋਗ ਯੁਕਤ ਨਸ਼ਾ ਮੁਕਤ ਹਰਿਆਣਾ ਜੋੜ ਕੇ ਇਸ ਨੂੰ ਹੋਰ ਪ੍ਰਭਾਵੀ ਬਨਾਉਣ ਦਾ ਕੰਮ ਕੀਤਾ ਹੈ। ਇਸ ਥੀਮ 'ਤੇ ਚਲਦੇ ਹੋਏ ਸਾਰੇ ਨਾਗਰਿਕ ਆਪਣੇ ਆਪ ਨੂੰ ਨਸ਼ੇ ਤੋਂ ਬਚਾਉਣ। ਨਾਲ ਹੀ ਸੂਬੇ ਦੇ ਨੌਜੁਆਨਾਂ ਨੂੰ ਨਸ਼ੇ ਤੋਂ ਬਚਾਉਣਾ ਹੈ। ਨਸ਼ਾ ਇੱਕ ਬੁਰੀ ਆਦਤ ਹੈ, ਜੋ ਕਿਸੇ ਵੀ ਰਾਸ਼ਟਰ ਦੇ ਵਿਕਾਸ ਵਿੱਚ ਰੁਕਾਵਟਾਂ ਪੈਦਾ ਕਰਦੀ ਹੈ।

ਉਨ੍ਹਾਂ ਨੇ ਕਿਹਾ ਕਿ ਅਸੀ ਇਹ ਮੁਹਿੰਮ ਇਸ ਲਈ ਚਲਾਇਆ ਹੈ ਤਾਂ ਜੋ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸਾਲ 2047 ਤੱਕ ਵਿਕਸਿਤ ਭਾਰਤ ਦੇ ਸੰਕਲਪ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਯੋਗ ਸਾਡੇ ਰਿਸ਼ਿਆਂ ਮੁਨਿਆਂ ਵੱਲੋਂ ਦਿੱਤੀ ਗਈ ਪੁਰਾਣੀ ਪਰੰਪਰਾ ਹੈ। ਇਸ ਤੋਹਫ਼ੇ ਨੂੰ ਸਾਨੂੰ ਸੰਭਾਲ ਕੇ ਰੱਖਣ ਦੀ ਲੋੜ ਹੈ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਹ ਯੋਗ ਮੁਹਿੰਮ ਸਿਰਫ਼ ਸਿਹਤ ਅਤੇ ਫਿਟਨੇਸ ਤੱਕ ਸੀਮਤ ਨਹੀਂ ਰਿਹਾ, ਸਗੋਂ ਹਰਿਆਣਾ ਦੀ ਧਰਤੀ 'ਤੇ ਹਰੀ ਕ੍ਰਾਂਤੀ ਦਾ ਸਵਰੂਪ ਬਣਦਾ ਜਾ ਰਿਹਾ ਹੈ। ਇਸ ਮਹਾ ਅਭਿਆਨ ਵਿਚ ਹੁਣ ਤੱਕ 67, 508 ਪੌਧੇ ਲਗਾਏ ਜਾ ਚੁੱਕੇ ਹਨ ਜੋ ਵਾਤਾਵਰਣ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸ਼ਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ 9.90 ਲੱਖ ਲੋਕ ਡਿਜ਼ਿਟਲ ਰੂਪ ਨਾਲ ਜੁੜੇ ਹਨ। ਆਯੁਸ਼ ਵਿਭਾਗ ਦੇ 38 ਹਜ਼ਾਰ ਅਤੇ ਖੇਡ ਵਿਭਾਗ ਰਾਹੀਂ 1.38 ਲੱਖ ਲੋਕਾਂ ਦੀ ਭਾਗੀਦਾਰੀ ਹੋਈ ਹੈ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਯੋਗ ਜਾਗਰਣ ਯਾਤਰਾ 19 ਜੂਨ ਤੱਕ ਸੂਬੇ ਦੇ 5 ਹਜ਼ਾਰ ਪਿੰਡਾਂ ਤੱਕ ਪਹੁੰਚ ਕੇ ਲੋਕਾਂ ਨੂੰ ਯੋਗ ਪ੍ਰਤੀ ਜਾਗਰੂਕ ਕਰੇਗੀ। ਪਤੰਜਲੀ ਯੋਗ ਪੀਠ, ਭਾਰਤੀ ਯੋਗ ਸੰਸਥਾਨ, ਬ੍ਰਹਿਮ ਕੁਮਾਰੀ ਅਤੇ ਆਰਟ ਆਫ਼ ਲਿਵਿੰਗ ਜਿਹੀ ਸੰਸਥਾਵਾਂ 21 ਜੂਨ ਨੂੰ ਸੂਬੇ ਵਿੱਚ 2500 ਸਥਾਨਾਂ 'ਤੇ ਯੋਗ ਸ਼ਿਵਿਰ ਆਯੋਜਿਤ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਦਫ਼ਤਰ ਵਿੱਚ 5 ਮਿਨਟ ਦਾ ਵਾਈ- ਬੇ੍ਰਕ ਵੀ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਕਰਮਚਾਰੀ ਤਣਾਓ ਮੁਕਤ ਰਹਿਣ।

ਡਾਇਰੈਕਟਰ ਜਨਰਲ ਸ੍ਰੀ ਸੰਜੀਵ ਵਰਮਾ ਨੇ ਮਹਿਮਾਨਾਂ ਦਾ ਸੁਆਗਤ ਕਰਦੇ ਹੋਏ ਰਾਜ ਪੱਧਰੀ ਯੋਗ ਮੈਰਾਥਨ ਦੇ ਨਾਲ ਨਾਲ ਖੇਡ ਵਿਭਾਗ ਦੀ ਸਾਰੀ ਉਪਲਬਧੀਆਂ ਅਤੇ ਸਰਕਾਰ ਵੱਲੋਂ ਖਿਡਾਰੀਆਂ ਲਈ ਤਿਆਰ ਕੀਤੀ ਜਾ ਰਹੀ ਯੋਜਨਾਵਾਂ 'ਤੇ ਰੌਸ਼ਨੀ ਪਾਈ।

ਇਸ ਮੌਕੇ 'ਤੇ ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ, ਚੇਅਰਮੈਨ ਧਰਮਵੀਰ ਮਿਰਜਾਪੁਰ, ਹਰਿਆਣਾ ਯੋਗ ਕਮੀਸ਼ਨ ਦੇ ਚੇਅਰਮੈਨ ਡਾ. ਜੈਦੀਪ ਆਰਿਆ, ਜ਼ਿਲ੍ਹਾ ਪਾਰਸ਼ਦ ਚੇਅਰਮੈਨ ਕੰਵਲਜੀਤ ਕੌਰ, ਨਗਰ ਪਾਰਸ਼ਦ ਮਾਫ਼ੀ ਢਾਂਡਾ, ਕੇਡੀਬੀ ਦੇ ਮਾਨਦ ਸਕੱਤਰ ਉਪੇਂਦਰ ਸਿੰਘ ਸਮੇਤ ਹੋਰ ਮਾਣਯੋਗ ਵੀ ਮੌਜ਼ੂਦ ਰਹੇ।

Have something to say? Post your comment

 
 
 

ਹਰਿਆਣਾ

ਹਰਿਆਣਾ ਸਰਕਾਰ ਵੱਲੋਂ ਤਖ਼ਤ ਪਟਨਾ ਕਮੇਟੀ ਨੂੰ ਗੁਰੂ ਤੇਗ ਬਹਾਦਰ ਜੀ ਦੇ 350ਵਾਂ ਸ਼ਹੀਦੀ ਦਿਵਸ ਪ੍ਰੋਗਰਾਮ ਵਿਚ ਸ਼ਮੂਲੀਅਤ ਲਈ ਸੱਦਾ

ਅੰਬਾਲਾ ਕੈਂਟ ਹਵਾਈ ਅੱਡਾ ਤਿਆਰ, ਪ੍ਰਧਾਨ ਮੰਤਰੀ ਮੋਦੀ ਜਲਦੀ ਉਦਘਾਟਨ ਕਰਨਗੇ- ਅਨਿਲ ਵਿਜ

ਸ਼੍ਰੋਮਣੀ ਕਮੇਟੀ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਝੂਠ ਪਰੋਸਣਾ ਸਖ਼ਤੀ ਨਾਲ ਕਰੇ ਬੰਦ - ਜਥੇਦਾਰ ਦਾਦੂਵਾਲ

ਹਰਿਆਣਾ: ਪਲਵਲ ਨੂੰ ਮੈਟਰੋ ਦਾ ਤੋਹਫ਼ਾ ਮਿਲਿਆ, ਕੇਂਦਰ ਸਰਕਾਰ ਨੇ ਮਨਜ਼ੂਰੀ ਦਿੱਤੀ, 4,320 ਕਰੋੜ ਦਾ ਪ੍ਰੋਜੈਕਟ ਐਨਸੀਆਰ ਨਾਲ ਜੁੜੇਗਾ

ਜਥੇਦਾਰ ਦਾਦੂਵਾਲ ਤੇ ਪਾਏ ਗਬਨ ਦੇ ਕੇਸ ਸਬੰਧੀ ਜੁਡੀਸ਼ਲ ਕਮਿਸ਼ਨਰ ਨੇ ਝੀਂਡਾ ਗਰੁੱਪ ਨੂੰ ਪਾਈ ਝਾੜ - ਜਥੇਦਾਰ ਬੁੰਗਾਟਿੱਬੀ

"ਚਰਨ ਸੁਹਾਵੇ ਗੁਰ ਚਰਨ ਯਾਤਰਾ": ਫਰੀਦਾਬਾਦ ਤੋਂ ਆਗਰਾ ਲਈ ਰਵਾਨਾ

ਚਰਣ ਸੁਹਾਵੇ ਗੁਰੂ ਚਰਣ ਯਾਤਰਾ ਦਾ ਫਰੀਦਾਬਾਦ ਵਿੱਚ ਹੋਇਆ ਸ਼ਾਨਦਾਰ ਸੁਆਗਤ- ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤੀ ਸ਼ਿਰਕਤ

ਅਕੀਲ ਅਖਤਰ ਦੀ ਮੌਤ ਦਾ ਮਾਮਲਾ: ਪੋਸਟਮਾਰਟਮ ਰਿਪੋਰਟ ਵਿੱਚ ਵੱਡਾ ਖੁਲਾਸਾ, ਕੂਹਣੀ ਦੇ ਨੇੜੇ ਸਰਿੰਜ ਦਾ ਨਿਸ਼ਾਨ

ਸਰਹਿੰਦ ਸਟੇਸ਼ਨ 'ਤੇ ਅੰਮ੍ਰਿਤਸਰ-ਸਹਰਸਾ ਗਰੀਬ ਰਥ ਐਕਸਪ੍ਰੈਸ ਵਿੱਚ ਅੱਗ

ਹਰਿਆਣਾ ਦੇ ਆਈਪੀਐਸ ਅਧਿਕਾਰੀ ਪੂਰਨ ਕੁਮਾਰ ਦਾ ਨੌਂ ਦਿਨਾਂ ਤੋਂ ਬਾਅਦ ਅੰਤਿਮ ਸੰਸਕਾਰ