ਨੈਸ਼ਨਲ

ਇੰਦਰਪ੍ਰੀਤ ਸਿੰਘ ਕੌਛੜ ਮਨੁੱਖਤਾ ਲਈ ਕੀਤੀਆਂ ਗਈਆਂ ਸੇਵਾਵਾਂ ਸਦਕਾ ਗੁਰਦਵਾਰਾ ਸਿੰਘ ਸਭਾ ਸਾਊਥਹਾਲ ਪ੍ਰਬੰਧਕਾਂ ਵਲੋਂ ਹੋਏ ਸਨਮਾਨਿਤ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | June 17, 2025 08:51 PM

ਨਵੀਂ ਦਿੱਲੀ - ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਕੋ ਚੇਅਰਮੈਨ ਅਤੇ ਮੈਂਬਰ ਇੰਦਰਪ੍ਰੀਤ ਸਿੰਘ ਕੌਛੜ ਨੂੰ ਯੂਕੇ ਪਹੁੰਚਣ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਗੁਰਦਵਾਰਾ ਸਿੰਘ ਸਭਾ ਪਾਰਕ ਅਵਨਿਊ ਸਾਊਥਹਾਲ ਲੰਡਨ ਵਿਖ਼ੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਕਰਵਾਏ ਜਾ ਰਹੇ ਸਮਾਗਮ ਵਿਚ ਸਨਮਾਨਿਤ ਕੀਤਾ ਗਿਆ । ਇਸ ਬਾਰੇ ਉਨ੍ਹਾਂ ਗੱਲਬਾਤ ਕਰਦਿਆਂ ਦਸਿਆ ਕਿ ਗੁਰਦਵਾਰਾ ਸਿੰਘ ਸਭਾ ਪਾਰਕ ਅਵਨਿਊ ਸਾਊਥਹਾਲ ਲੰਡਨ ਦੇ ਪ੍ਰਬੰਧਕਾਂ ਨੂੰ ਉਨ੍ਹਾਂ ਦੇ ਯੂਕੇ ਪਹੁੰਚਣ ਤੇ ਵਿਸ਼ੇਸ਼ ਤੌਰ ਸਦਾ ਦੇ ਕੇ ਗੁਰੂਘਰ ਵਿਚ ਹਾਜਰੀ ਭਰਣ ਲਈ ਕਿਹਾ ਗਿਆ ਅਤੇ ਪ੍ਰਬੰਧਕਾਂ ਨੂੰ ਉਨ੍ਹਾਂ ਬਾਰੇ ਅਤੇ ਉਨ੍ਹਾਂ ਵਲੋਂ ਮਨੁੱਖਤਾ ਲਈ ਕੀਤੀ ਗਈ ਸੇਵਾਵਾਂ ਅਤੇ ਮੌਜੂਦਾ ਚਲ ਰਹੀ ਸੇਵਾਵਾ ਨੂੰ ਮੁੱਖ ਰੱਖਦੇ ਹੋਇ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਿਆਂ ਸਨਮਾਨਿਤ ਕੀਤਾ ਗਿਆ । ਇਸ ਮੌਕੇ ਉਨ੍ਹਾਂ ਨੂੰ ਸੰਗਤਾ ਨਾਲ ਰੁਬਰੂ ਹੋਣ ਦਾ ਮੌਕਾ ਵੀ ਮਿਲਿਆ ਜਿਸ ਵਿਚ ਉਨ੍ਹਾਂ ਨੇ ਸੰਗਤਾਂ ਨੂੰ ਛੇਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿਤੀਆਂ ਅਤੇ ਦਿੱਲੀ ਕਮੇਟੀ ਵਲੋਂ ਕੀਤੀਆਂ ਜਾਂ ਰਹੀਆਂ ਸੇਵਾਵਾਂ ਅਤੇ ਪ੍ਰਚਾਰ ਪ੍ਰਸਾਰ ਬਾਰੇ ਜਾਣਕਾਰੀ ਦਿੱਤੀ । ਇਸ ਮੌਕੇ ਉਨ੍ਹਾਂ ਨੇ ਵਿਦੇਸ਼ ਦੀ ਧਰਤੀ ਤੇ ਗੁਰੂਘਰ ਅਤੇ ਗੁਰੂਬਾਣੀ ਨਾਲ ਜੁੜੇ ਰਹਿਣ ਲਈ ਪ੍ਰਬੰਧਕਾਂ ਅਤੇ ਸੰਗਤਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ । ਜਿਕਰਯੋਗ ਹੈ ਕਿ ਸਾਊਥ ਹਾਲ ਦਾ ਗੁਰਦੁਆਰਾ ਸਿੰਘ ਸਭਾ ਪੂਰੇ ਯੌਰਪ ਅਤੇ ਇੰਗ੍ਲੈਂਡ ਦੀ ਸਿਰਮੌਰ ਸਿੰਘ ਸਭਾਵਾਂ ਵਿੱਚੋ ਇਕ ਗੁਰੂਘਰ ਹੈ ਇਸ ਗੁਰੂਘਰ ਅੰਦਰ ਹਰ ਰੋਜ਼ ਵੱਡੀ ਗਿਣਤੀ ਵਿਚ ਸੰਗਤਾ ਨਤਮਸਤਕ ਹੁੰਦਿਆਂ ਹਨ । ਇੰਦਰਪ੍ਰੀਤ ਸਿੰਘ ਕੌਛੜ ਵਲੋਂ ਕਰੋਨਾ ਕਾਲ ਵਿਚ ਮਨੁੱਖਤਾ ਲਈ ਕੀਤੀਆ ਗਈਆ ਸੇਵਾ ਉਪਰੰਤ ਦਿੱਲੀ ਦੇ ਵੱਖ ਵੱਖ ਇਲਾਕਿਆਂ ਅੰਦਰ ਦਿੱਲੀ ਕਮੇਟੀ ਦੇ ਸਹਿਯੋਗ ਨਾਲ ਗੁਰਮਤਿ ਪ੍ਰਚਾਰ ਵਾਸਤੇ ਕਰਵਾਏ ਜਾ ਰਹੇ ਪ੍ਰੋਗਰਾਮਾਂ ਰਾਹੀਂ ਵਡੀ ਗਿਣਤੀ ਵਿਚ ਸੰਗਤਾਂ ਨੂੰ ਗੁਰੂਬਾਣੀ ਨਾਲ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ ।

Have something to say? Post your comment

 

ਨੈਸ਼ਨਲ

ਭਾਰਤ ਦੀ ਜੀਡੀਪੀ 6.5 ਪ੍ਰਤੀਸ਼ਤ ਦੀ ਦਰ ਨਾਲ ਵਧ ਰਹੀ ਹੈ, ਆਉਣ ਵਾਲੇ ਸਮੇਂ ਵਿੱਚ ਅੱਠ ਟ੍ਰਿਲੀਅਨ ਡਾਲਰ ਤੱਕ ਪਹੁੰਚ ਜਾਵੇਗੀ: ਹਰਦੀਪ ਪੁਰੀ

ਭਾਜਪਾ ਨੇ ਕਾਂਗਰਸ 'ਤੇ ਵਰ੍ਹਦਿਆਂ, ਮੋਦੀ-ਟਰੰਪ ਗੱਲਬਾਤ ਬਾਰੇ 'ਝੂਠ ਫੈਲਾਉਣ' ਦਾ ਲਗਾਇਆ ਦੋਸ਼ 

ਦਿੱਲੀ ਉਤੇ ਰਾਜ਼ ਕਰ ਰਹੇ ਹਾਕਮ ਸਾਡੇ ਬੰਦੀ ਸਿੰਘਾਂ ਨੂੰ ਛੱਡ ਨਹੀਂ ਰਹੇ-ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ

ਜੀ-7 ਸੰਮੇਲਨ ਰਾਹੀਂ ਭਾਰਤ ਕੈਨੇਡਾ ਦੇ ਕੂਟਨੀਤਕ ਸਬੰਧਾਂ ਵਿੱਚ ਸੁਧਾਰ, ਵੀਜ਼ਾ ਸਹੂਲਤ, ਵਪਾਰ ਦੇ ਸਬੰਧ ਮਜ਼ਬੂਤ ​​ਹੋਣਗੇ: ਵਿਕਰਮ ਸਾਹਨੀ

ਮਹਾਰਾਸ਼ਟਰ ਵਿੱਚ ਹਿੰਦੀ ਨੂੰ ਜ਼ਬਰਦਸਤੀ ਥੋਪਣ ਦੀ ਕਿਸੇ ਵੀ ਕੋਸ਼ਿਸ਼ ਨੂੰ ਸਵੀਕਾਰ ਨਹੀਂ ਕਰਾਂਗੇ: ਰਾਜ ਠਾਕਰੇ

ਨੋਟੀਫਿਕੇਸ਼ਨ ਵਿੱਚ ਜਾਤੀ ਜਨਗਣਨਾ ਦਾ ਕੋਈ ਜ਼ਿਕਰ ਨਹੀਂ ਹੈ: ਪਵਨ ਖੇੜਾ

ਭਾਈ ਬਲਜੀਤ ਸਿੰਘ ਨੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਕੀਤੀ ਕੀਰਤਨ ਸੇਵਾ

ਤਖ਼ਤ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਬਿਹਾਰ ਸਰਕਾਰ ਦੇ ਸਹਿਯੋਗ ਨਾਲ ਮਨਾਏਗੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸਮਾਗਮ

ਡਬਲਊਐਸਸੀਸੀ ਵਲੋਂ ਸਿੱਖ ਕਾਰੋਬਾਰ ਅਤੇ ਭਾਰਤ ਦੀ ਵਿਕਾਸ ਲਈ ਮਾਸਿਕ ਮੀਟਿੰਗ

ਕੇਂਦਰ ਸਰਕਾਰ ਨੂੰ ਕਰਤਾਰਪੁਰ ਸਾਹਿਬ ਲਾਂਘੇ ਨੂੰ ਤੁਰੰਤ ਦੁਬਾਰਾ ਖੋਲ੍ਹਣ ਦੀ ਅਪੀਲ: ਪਰਮਜੀਤ ਸਿੰਘ ਵੀਰਜੀ