ਨੈਸ਼ਨਲ

ਦਿੱਲੀ ਉਤੇ ਰਾਜ਼ ਕਰ ਰਹੇ ਹਾਕਮ ਸਾਡੇ ਬੰਦੀ ਸਿੰਘਾਂ ਨੂੰ ਛੱਡ ਨਹੀਂ ਰਹੇ-ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | June 18, 2025 08:37 PM

ਨਵੀਂ ਦਿੱਲੀ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦਿੱਲੀ ਦੀ ਸੰਗਤ ਨੂੰ ਇਮਾਨ ਬਰਕਰਾਰ ਰੱਖਣ ਦਾ ਸੱਦਾ ਦਿੱਤਾ ਹੈ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਰਜਨਾ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮੋਤੀ ਨਗਰ ਵਿਖੇ ਹੋਏ ਵਿਸ਼ੇਸ਼ ਗੁਰਮਤਿ ਸਮਾਗਮ ਦੌਰਾਨ ਇਤਿਹਾਸਕ ਵਿਚਾਰਾਂ ਕਰਦਿਆਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਅੱਜ ਪੰਥ ਨੂੰ ਇਕਜੁੱਟ ਹੋਣ ਦੀ ਲੋੜ ਹੈ। ਵਿਪਰੀਤ ਹਾਲਤਾਂ 'ਚ ਵੀ ਸਿਦਕ ਵਾਲਿਆਂ ਨੂੰ ਸਿਦਕ ਨਹੀਂ ਛੱਡਣਾ ਚਾਹੀਦਾ। ਖੁਦਗਰਜ਼ੀ ਛੱਡ ਕੇ ਸਿੱਖ ਦਾ ਮੂੰਹ ਗੁਰੂ ਗ੍ਰੰਥ ਤੇ ਗੁਰੂ ਪੰਥ ਵੱਲ ਹੋਣਾ ਚਾਹੀਦਾ ਹੈ। ਸਿੱਖ ਜਰਨੈਲਾਂ ਨੇ 1783 ਦੀ ਦਿੱਲੀ ਫਤਿਹ ਤੋਂ ਬਾਅਦ ਦਿੱਲੀ ਦੇ ਇਤਿਹਾਸਕ ਗੁਰਦੁਆਰੇ ਤਾਮੀਲ ਕਰਵਾਏ ਸੀ। ਇਸ ਲਈ ਗੁਰਦਵਾਰਿਆਂ ਦੀ ਮਾਣ ਮਰਿਆਦਾ ਕਾਇਮ ਰਹਿਣੀ ਚਾਹੀਦੀ ਹੈ। ਅੱਜ ਦਿੱਲੀ ਦੇ ਸਿੱਖ ਨੌਜਵਾਨਾਂ 'ਚ ਟੋਪੀ ਪਾਉਣ ਤੇ ਹੂਕਾਂ ਪੀਣ ਦੀਆਂ ਅਲਾਮਤਾਂ ਪਾਈਆਂ ਜਾ ਰਹੀਆਂ ਹਨ। ਜਦਕਿ ਸਾਨੂੰ ਧਰਮ ਦੀ ਗੁੜ੍ਹਤੀ ਲੈਣ ਦੀ ਲੋੜ ਸੀ।

ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਜ਼ੋਰ ਦੇਕੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਰੇ ਸਥਾਨਕ ਗੁਰਦੁਆਰਿਆਂ ਨੂੰ ਧਰਮ ਪ੍ਰਚਾਰ ਕਰਕੇ ਨੌਜਵਾਨੀ ਨੂੰ ਵਾਪਸ ਸਿੱਖੀ 'ਚ ਲਿਆਉਣ ਦੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਹਾਲਾਂਕਿ ਦਿੱਲੀ ਉਤੇ ਰਾਜ਼ ਕਰ ਰਹੇ ਹਾਕਮ ਸਾਡੇ ਬੰਦੀ ਸਿੰਘਾਂ ਨੂੰ ਛੱਡ ਨਹੀਂ ਰਹੇ। ਜਦੋਂ ਕਦੇ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਮਾਹੋਲ ਬਣਨ ਲੱਗਦਾ ਹੈ, ਤਾਂ ਸਾਡੇ ਆਪਣੇ ਹੀ ਵਿਰੋਧ ਕਰਨ ਲੱਗ ਜਾਂਦੇ ਹਨ। ਕਿਉਂਕਿ ਸਾਡੇ ਘਰ ਫੁੱਟ ਪਈ ਹੋਈ ਹੈ। ਦਿੱਲੀ ਦਾ ਸਿੱਖ ਪਹਿਲਾਂ ਇਕਜੁੱਟ ਹੁੰਦਾ ਸੀ, ਪਰ ਹੁਣ ਧੜਿਆਂ ਵਿੱਚ ਵੰਡਿਆ ਹੋਇਆ ਹੈਂ। ਬੀਤੇ ਹਫਤੇ ਰੋਹਿਣੀ 'ਚ ਇੱਕ ਸਿੱਖ ਨਾਲ ਥਾਣੇ 'ਚ ਅਣਮਨੁੱਖੀ ਕਾਰਾ ਕੀਤਾ ਗਿਆ ਪਰ ਦਿੱਲੀ ਦੇ ਧੜਿਆਂ 'ਚ ਵੰਡੇ ਹੋਏ ਸਿੱਖਾਂ ਦਾ ਇਸ ਮਾਮਲੇ 'ਚ ਰੋਸ਼ ਨਜ਼ਰ ਨਹੀਂ ਆਇਆ। ਇਸ ਮੌਕੇ ਗੁਰਦੁਆਰਾ ਕਮੇਟੀ ਪ੍ਰਬੰਧਕਾਂ ਵੱਲੋਂ ਧਰਮ ਪ੍ਰਚਾਰ ਲਹਿਰ "ਖੁਆਰ ਹੋਏ ਸਭ ਮਿਲੈਂਗੇ" ਤਹਿਤ ਨੌਜਵਾਨੀ ਨੂੰ ਮੁੜ ਵਾਪਸ ਪੰਥਕ ਲੀਹਾਂ ਉਤੇ ਲਿਆਉਣ ਦੀਆਂ ਉਸਾਰੂ ਕੋਸ਼ੀਸ਼ਾਂ ਕਰਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਨਿਯੁਕਤ ਹੋਣ ਤੋਂ ਬਾਅਦ ਪਹਿਲੀ ਵਾਰ ਦਿੱਲੀ ਪੁੱਜਣ ਉਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਮੋਤੀ ਨਗਰ ਦੇ ਪ੍ਰਧਾਨ ਰਵਿੰਦਰ ਸਿੰਘ, ਕਾਰਜਕਾਰੀ ਜਨਰਲ ਸਕੱਤਰ ਜਤਿੰਦਰ ਸਿੰਘ ਸਾਹਨੀ ਤੇ ਗੁਰੂ ਨਾਨਕ ਪਬਲਿਕ ਸਕੂਲ, ਮੋਤੀ ਨਗਰ ਦੇ ਮੈਨੇਜਰ ਗੁਰਕੁੰਵਰ ਸਿੰਘ ਸਾਹਨੀ ਨੇ ਜਥੇਦਾਰ ਸਾਹਿਬ ਨੂੰ ਸਨਮਾਨ ਚਿੰਨ੍ਹ, ਸਿਰੀਂ ਸਾਹਿਬ ਤੇ ਦੁਸ਼ਾਲਾ ਦੇਕੇ ਸਨਮਾਨਿਤ ਕੀਤਾ। ਭਾਈ ਬੀਬਾ ਸਿੰਘ ਖਾਲਸਾ ਸਕੂਲ, ਮੋਤੀ ਨਗਰ ਦੇ ਮੈਨੇਜਰ ਡਾਕਟਰ ਪਰਮਿੰਦਰ ਪਾਲ ਸਿੰਘ ਨੇ ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਨਿਭਾਈ।

Have something to say? Post your comment

 

ਨੈਸ਼ਨਲ

ਭਾਰਤ ਦੀ ਜੀਡੀਪੀ 6.5 ਪ੍ਰਤੀਸ਼ਤ ਦੀ ਦਰ ਨਾਲ ਵਧ ਰਹੀ ਹੈ, ਆਉਣ ਵਾਲੇ ਸਮੇਂ ਵਿੱਚ ਅੱਠ ਟ੍ਰਿਲੀਅਨ ਡਾਲਰ ਤੱਕ ਪਹੁੰਚ ਜਾਵੇਗੀ: ਹਰਦੀਪ ਪੁਰੀ

ਭਾਜਪਾ ਨੇ ਕਾਂਗਰਸ 'ਤੇ ਵਰ੍ਹਦਿਆਂ, ਮੋਦੀ-ਟਰੰਪ ਗੱਲਬਾਤ ਬਾਰੇ 'ਝੂਠ ਫੈਲਾਉਣ' ਦਾ ਲਗਾਇਆ ਦੋਸ਼ 

ਜੀ-7 ਸੰਮੇਲਨ ਰਾਹੀਂ ਭਾਰਤ ਕੈਨੇਡਾ ਦੇ ਕੂਟਨੀਤਕ ਸਬੰਧਾਂ ਵਿੱਚ ਸੁਧਾਰ, ਵੀਜ਼ਾ ਸਹੂਲਤ, ਵਪਾਰ ਦੇ ਸਬੰਧ ਮਜ਼ਬੂਤ ​​ਹੋਣਗੇ: ਵਿਕਰਮ ਸਾਹਨੀ

ਮਹਾਰਾਸ਼ਟਰ ਵਿੱਚ ਹਿੰਦੀ ਨੂੰ ਜ਼ਬਰਦਸਤੀ ਥੋਪਣ ਦੀ ਕਿਸੇ ਵੀ ਕੋਸ਼ਿਸ਼ ਨੂੰ ਸਵੀਕਾਰ ਨਹੀਂ ਕਰਾਂਗੇ: ਰਾਜ ਠਾਕਰੇ

ਨੋਟੀਫਿਕੇਸ਼ਨ ਵਿੱਚ ਜਾਤੀ ਜਨਗਣਨਾ ਦਾ ਕੋਈ ਜ਼ਿਕਰ ਨਹੀਂ ਹੈ: ਪਵਨ ਖੇੜਾ

ਭਾਈ ਬਲਜੀਤ ਸਿੰਘ ਨੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਕੀਤੀ ਕੀਰਤਨ ਸੇਵਾ

ਤਖ਼ਤ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਬਿਹਾਰ ਸਰਕਾਰ ਦੇ ਸਹਿਯੋਗ ਨਾਲ ਮਨਾਏਗੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸਮਾਗਮ

ਡਬਲਊਐਸਸੀਸੀ ਵਲੋਂ ਸਿੱਖ ਕਾਰੋਬਾਰ ਅਤੇ ਭਾਰਤ ਦੀ ਵਿਕਾਸ ਲਈ ਮਾਸਿਕ ਮੀਟਿੰਗ

ਇੰਦਰਪ੍ਰੀਤ ਸਿੰਘ ਕੌਛੜ ਮਨੁੱਖਤਾ ਲਈ ਕੀਤੀਆਂ ਗਈਆਂ ਸੇਵਾਵਾਂ ਸਦਕਾ ਗੁਰਦਵਾਰਾ ਸਿੰਘ ਸਭਾ ਸਾਊਥਹਾਲ ਪ੍ਰਬੰਧਕਾਂ ਵਲੋਂ ਹੋਏ ਸਨਮਾਨਿਤ

ਕੇਂਦਰ ਸਰਕਾਰ ਨੂੰ ਕਰਤਾਰਪੁਰ ਸਾਹਿਬ ਲਾਂਘੇ ਨੂੰ ਤੁਰੰਤ ਦੁਬਾਰਾ ਖੋਲ੍ਹਣ ਦੀ ਅਪੀਲ: ਪਰਮਜੀਤ ਸਿੰਘ ਵੀਰਜੀ