ਜੀਰਾ -ਸ੍ਰੌਮਣੀ ਅਕਾਲੀ ਦਲ ਦੀ ਮੁੜ ਸੁਰਜੀਤੀ ਲਈ ਮੈਬਰਸਿਪ ਭਰਤੀ ਲਈ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸ੍ਰੌਮਣੀ ਅਕਾਲੀ ਦਲ ਦੇ ਸਾਬਕਾ ਜਰਨਲ ਸਕੱਤਰ ਤੇ ਬੁਲਾਰੇ ਸੀਨੀਅਰ ਅਕਾਲੀ ਆਗੂ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਪੰਜ ਮੈਬਰੀ ਭਰਤੀ ਕਮੇਟੀ ਦੀ ਅਗਵਾਈ ਹੇਠ ਸ੍ਰੌਮਣੀ ਅਕਾਲੀ ਦਲ ਦੀ ਮਜਬੂਤੀ ਲਈ ਸਰਗਰਮ ਭੂਮਿਕ ਲਿਭਾਉਣ ਦਾ ਫੈਸਲਾ ਕੀਤਾ ਹੋਇਆ ਹੈ ਤੇ ਹਲਕਾ ਜੀਰਾ ਦੇ ਹਰੇਕ ਪਿੰਡ ਸਹਿਰ ਤੇ ਕਸਬੇ ਅੰਦਰ ਭਰਤੀ ਮੈਬਰਸਿਪ ਕਰਵਾਉਣ ਲਈ ਲਗਾਤਾਰ ਲੋਕਾ ਤੱਕ ਪਹੁੰਚ ਕੀਤੀ ਜਾ ਰਹੀ ਹੈ । ਸ੍ਰੌਮਣੀ ਅਕਾਲੀ ਦਲ ਦੀ ਭਰਤੀ ਕਮੇਟੀ ਦੇ ਮੈਬਰਾ ਸ੍ ਮਨਪ੍ਰੀਤ ਸਿੰਘ ਇਆਲੀ , ਸ੍ ਇਕਬਾਲ ਸਿੰਘ ਝੂੰਦਾ , ਬੀਬੀ ਸਤਵੰਤ ਕੌਰ , ਸ੍ ਗੁਰਪ੍ਰਤਾਪ ਸਿੰਘ ਵਡਾਲਾ , ਜਥੇਦਾਰ ਸੰਤਾ ਸਿੰਘ ਉਮੇਦਪੁਰੀ ਦੀ ਦੇਖਰੇਖ ਹੇਠ ਭਰਤੀ ਮੁਹਿੰਮ ਸਿਖਰਾ ਤੇ ਚੱਲ ਰਹੀ ਹੈ ।ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਉਹ ਖੁਦ ਆਪਣੇ ਸਾਥੀਆ ਗੁਰਮੁੱਖ ਸਿੰਘ ਸੰਧੂ , ਡਾਕਟਰ ਕਾਰਜ ਸਿੰਘ ਧਰਮਸਿੰਘ ਵਾਲਾ ਹਰਭਿੰਦਰ ਸਿੰਘ ਸੰਧੂ , ਸੁਖਵਿੰਦਰ ਸਿੰਘ ਪੀਰਮੁਹੰਮਦ ਹੀਰਾ ਸਿੰਘ ਸਿੱਧੂ ਲਖਵਿੰਦਰ ਸਿੰਘ ਸੋਨੂ ਸਰਪੰਚ ਬਲਵਿੰਦਰ ਸਿੰਘ ਔਲਖ ਸਮੇਤ ਹਲਕੇ ਦੇ ਅਨੇਕਾ ਪਿੰਡਾ ਵਿੱਚ ਭਰਤੀ ਕਰ ਚੁੱਕੇ ਹਨ ਤੇ ਹੁਣ ਭਰੀਆ ਹੋਈਆ ਕਾਪੀਆ ਮੁੱਖ ਦਫਤਰ ਵਿੱਚ ਪਹੁੰਚਦੀਆ ਕੀਤੀਆ ਜਾਣਗੀਆ । ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਪੰਜ ਮੈਬਰੀ ਭਰਤੀ ਕਮੇਟੀ ਨੂੰ ਅਪੀਲ ਕੀਤੀ ਕਿ ਉਹ ਬਿਨਾ ਕਿਸੇ ਦੇਰੀ ਦੇ ਸਰਕਲ ਜਿਲਾ ਅਤੇ ਸਟੇਟ ਦੇ ਡੈਲੀਗੇਟ ਚੁਨਣ ਲਈ ਸਡਾਊਲ ਜਾਰੀ ਕਰਨ । ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਦਾਅਵਾ ਕੀਤਾ ਕਿ ਉਹ ਹਲਕਾ ਜੀਰਾ ਚੋ ਤਕਰੀਬਨ ਵੀਹ ਹਜਾਰ ਮੈਬਰ ਸ੍ਰੌਮਣੀ ਅਕਾਲੀ ਦਲ ਵਿੱਚ ਭਰਤੀ ਕਰਨ ਦਾ ਟੀਚਾ 30 ਜੁਲਾਈ ਤੱਕ ਪੂਰਾ ਕਰ ਲੈਣਗੇ ।