ਪੰਜਾਬ

ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੋੜੇ ਧੜੇ ਨੂੰ ਲੋਕਾਂ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ ਹੋਈ ਜਮਾਨਤ ਜਪਤ ਹਾਰ-ਰੱਖੜਾ

ਕੌਮੀ ਮਾਰਗ ਬਿਊਰੋ | June 23, 2025 07:27 PM

ਚੰਡੀਗੜ੍ਹ - ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਦੀ ਹੋਈ ਸ਼ਰਮਨਾਕ ਹਾਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਿਤੈਸ਼ੀ ਆਗੂਆਂ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਅਤੇ ਪ੍ਰਮਿੰਦਰ ਸਿੰਘ ਢੀਂਡਸਾ ਨੇ ਡੂੰਘੀ ਚਿੰਤਾ ਜਾਹਿਰ ਕੀਤੀ ਹੈ। ਮੀਡੀਆ ਨੂੰ ਜਾਰੀ ਆਪਣੇ ਬਿਆਨ ਵਿੱਚ ਦੋਹਾਂ ਆਗੂਆਂ ਨੇ ਕਿਹਾ ਕਿ ਹਲਕੇ ਵਿੱਚ ਚੋਖੀ ਸਿੱਖ ਵੋਟਰ ਦੀ ਗਿਣਤੀ ਦੇ ਬਾਵਜੂਦ ਪੰਥ ਦੀ ਨੁਮਾਇਦਾ ਜਮਾਤ, 'ਜੋ ਹੁਣ ਧੜੇ ਦੇ ਰੂਪ ਵਿੱਚ ਹੈ' ਦੇ ਉਮਦੀਵਾਰ ਦੀ ਸ਼ਰਮਨਾਕ ਹਾਰ ਅਤੇ ਜਮਾਨਤ ਤੱਕ ਜ਼ਬਤ ਹੋਣਾ ਸਾਫ ਕਰਦਾ ਹੈ ਕਿ ਸਿੱਖ ਵੋਟਰ ਬਹੁਤ ਜ਼ਿਆਦਾ ਨਰਾਜ਼ ਹੈ। ਜੋ ਵੋਟ ਪਈ ਉਸ ਵੋਟ ਵਿੱਚ ਵੀ ਉਮੀਦਵਾਰ ਦੇ ਕਿਰਦਾਰ ਤੇ ਕੰਮਾਂ ਦੀ ਵੀ ਵੱਡੇ ਹਿੱਸੇ ਦੀ ਵੋਟ ਸ਼ਾਮਲ ਹੈ। ਕਿਉਂਕਿ ਜਿੱਥੇ ਉਹ ਬਾਰ ਦੇ ਪੰਜ ਵਾਰ ਪ੍ਰਧਾਨ ਰਹੇ ਉੱਥੇ ਓਹਨਾ ਕਈ ਵੱਡੇ ਕੇਸਾਂ ਵਿੱਚ ਵੀ ਮੁਫਤ ਕੇਸ ਲੜਕੇ ਇਨਸਾਫ਼ ਦੁਆਇਆ ਸੀ। ਜਾਰੀ ਬਿਆਨ ਵਿੱਚ ਆਗੂਆਂ ਨੇ ਕਿਹਾ ਕਿ, ਪਹਿਲਾਂ ਪਾਰਟੀ ਪ੍ਰਧਾਨ ਦੇ ਰੂਪ ਵਿੱਚ ਅਤੇ ਹੁਣ ਇੱਕ ਧੜੇ ਦੀ ਮੁਖੀ ਵਜੋਂ ਵੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਨੂੰ ਸੰਗਤ ਨੇ ਬੁਰੀ ਤਰਾਂ ਨਕਾਰ ਦਿੱਤਾ ਹੈ। ਸ਼੍ਰੋਮਣੀ ਅਕਾਲ਼ੀ ਦਲ ਦਾ ਕੋਈ ਵੀ ਨੁਮਾਇਦਾ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਭਗੌੜੇ ਹੋਵੇ, ਇਹ ਸਿੱਖ ਸੰਗਤ ਤੇ ਪੰਜਾਬੀਆਂ ਨੂੰ ਕਦੇ ਵੀ ਬਰਦਾਸ਼ਤ ਨਹੀ ਹੈ ਇਸ ਲਈ ਬਿਨਾ ਦੇਰ ਕੀਤੇ ਤੁਰੰਤ ਪੰਥ ਦੀ ਨੁਮਾਇੰਦਾ ਜਮਾਤ (ਸ਼੍ਰੋਮਣੀ ਅਕਾਲੀ ਦਲ) ਪੰਥ ਹਵਾਲੇ ਕਰਨੀ ਚਾਹੀਦੀ ਹੈ।

ਮੀਡੀਆ ਨੂੰ ਜਾਰੀ ਬਿਆਨ ਵਿੱਚ ਸਰਦਾਰ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ, ਵੈਸੇ ਤਾਂ ਝੂੰਦਾਂ ਕਮੇਟੀ ਦੀਆਂ ਸਿਫਾਰਸ਼ਾਂ ਵਾਲੀ ਰਿਪੋਰਟ ਤੋਂ ਬਾਅਦ ਹੀ ਸੁਖਬੀਰ ਬਾਦਲ ਨੂੰ ਸਰਗਰਮ ਸਿਆਸਤ ਤੋਂ ਪਾਸੇ ਹਟ ਜਾਣਾ ਚਾਹੀਦਾ ਸੀ ਪਰ ਉਹਨਾਂ ਦੀ ਜ਼ਿਦ ਅਤੇ ਵਨ ਮੈਨ ਸ਼ੋਅ ਵਾਲੀ ਰਾਜਨੀਤਿਕ ਭੁਲੇਖਾ ਪਾਲੂ ਸਿਆਸਤ ਦਾ ਇਸ ਸ਼ਰਮਨਾਕ ਹਾਰ ਕਾਰਨ ਅੰਤ ਹੋ ਗਿਆ ਹੈ। ਸਰਦਾਰ ਰੱਖੜਾ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਜਨਤਾ ਦੇ ਫਤਵੇ ਦਾ ਸਤਿਕਾਰ ਕਰਨਾ ਚਾਹੀਦਾ ਹੈ। ਜ਼ਿਦ, ਹੱਠ ਨਾਲ ਕਦੇ ਕੋਈ ਆਦਮੀ ਕਾਮਯਾਬ ਨਹੀਂ ਹੋ ਸਕਦਾ। ਸੁਖਬੀਰ ਸਿੰਘ ਬਾਦਲ ਨੂੰ ਓਹਨਾ ਸਲਾਹ ਦਿੰਦੇ ਕਿਹਾ ਕਿ, ਜੇਕਰ ਸੁਖਬੀਰ ਸਿੰਘ ਬਾਦਲ ਨੇ ਸਿਆਸੀ ਸਫਾਂ ਵਿੱਚ ਆਪਣੇ ਆਪ ਨੂੰ ਬਣਾਏ ਰੱਖਣਾ ਚਾਂਹੁੰਦੇ ਹਨ ਤਾਂ ਦੋ ਦਸੰਬਰ ਨੂੰ ਜਾਰੀ ਹੁਕਮਨਾਮਾ ਸਾਹਿਬ ਦੀ ਕੀਤੀ ਅਵੱਗਿਆ ਲਈ ਓਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਾਕੇ ਆਪਣੀ ਭੁੱਲ ਜਰੂਰ ਬਖਸ਼ਾਉਣ, ਗੁਰੂ ਦਾ ਦਰ ਬਖਸ਼ਿੰਦ ਹੈ। 2007 ਵਿੱਚ ਜਾਰੀ ਹੁਕਮਨਾਮਾ ਸਾਹਿਬ ਦੀ 2015 ਵਿੱਚ ਕੀਤੀ ਅਵੱਗਿਆ ਤੋ ਸ਼ੁਰੂ ਹੋਇਆ ਸਿਆਸੀ ਘਾਣ ਓਨਾਂ ਸਮਾਂ ਰੁਕਣ ਵਾਲਾ ਨਹੀਂ, ਜਦੋਂ ਤੱਕ 2007 ਦੇ ਹੁਕਮਨਾਮਾ ਸਮੇਤ ਦੋ ਦਬੰਸਰ ਨੂੰ ਜਾਰੀ ਹੁਕਮਨਾਮਾ ਸਾਹਿਬ ਦੀ ਅਵੱਗਿਆ ਲਈ ਸੱਚੇ ਮਨ ਤੋ ਮੁਆਫੀ ਨਹੀਂ ਮੰਗੀ ਜਾਂਦੀ। ਕਿਉਂਕਿ ਤਖ਼ਤ ਤੋਂ ਬਾਗ਼ੀ ਹੋਇਆ ਨੂੰ ਹਮੇਸ਼ਾ ਧੱਕੇ ਮਿਲਦੇ ਹਨ।

 ਪ੍ਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ, 'ਹਾਰ ਦਰ ਹਾਰ' ਅਤੇ ਓਹ ਵੀ ਜਮਾਨਤ ਜ਼ਬਤ ਰੂਪ ਵਿੱਚ ਸ਼ਰਮਨਾਕ ਹਾਰ ਦਾ ਲਗਾਤਾਰ ਸਿਲਸਿਲਾ ਜਾਰੀ ਰਹਿਣਾ ਸਾਫ ਕਰਦਾ ਹੈ ਕਿ ਸੁਖਬੀਰ ਬਾਦਲ ਆਪਣੀ ਬਤੌਰ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਪਹਿਲਾਂ ਹੀ ਅਗਵਾਈ ਗੁਆ ਚੁੱਕੇ ਸਨ ਅਤੇ ਹੁਣ ਬਤੌਰ ਇੱਕ ਧੜੇ ਦੇ ਮੁਖੀ ਵਜੋਂ ਵੀ ਸਿਆਸੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗੁਆ ਚੁੱਕੇ ਹੋਣ ਦਾ ਪ੍ਰਮਾਣ ਪ੍ਰਾਪਤ ਕਰ ਗਏ ਹਨ। ਸਰਦਾਰ ਢੀਂਡਸਾ ਨੇ ਕਿਹਾ ਕਿ ਵਿਅਕਤੀਗਤ ਤੌਰ ਤੇ ਸਿਆਸਤ ਦੇ ਵਿੱਚ ਜਨਤਾ ਦੇ ਫਤਵੇ ਦਾ ਸਤਿਕਾਰ ਕਰਨਾ ਲੀਡਰਸ਼ਿਪ ਕੁਆਲਟੀ ਦਾ ਪਹਿਲਾ ਗੁਣ ਹੁੰਦਾ ਹੈ, ਪਰ ਵਾਰ ਵਾਰ ਲੋਕ ਫਤਵੇ ਦਾ ਨਿਰਾਦਰ ਕਰਨਾ ਇਹ ਸਿਆਸੀ ਬੇਸਮਝ ਹੁੰਦੀ ਹੈ। ਸਰਦਾਰ ਢੀਂਡਸਾ ਨੇ ਸੁਖਬੀਰ ਧੜੇ ਵਿੱਚ ਬੈਠੇ ਅਕਾਲੀ ਸੋਚ ਦੇ ਹਿਤੈਸ਼ੀ ਆਗੂਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ , ਓਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਪੂਰਨ ਰੂਪ ਵਿੱਚ ਸਮਰਪਿਤ ਹੁੰਦੇ ਹੋਏ ਜਾਰੀ ਭਰਤੀ ਮੁਹਿੰਮ ਦਾ ਹਿੱਸਾ ਬਣਨ ਅਤੇ ਨਵੀਂ ਲੀਡਰਸ਼ਿਪ ਦੀ ਅਗਵਾਈ ਹੇਠ ਪੰਥਕ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਆਪਣਾ ਯੋਗਦਾਨ ਪਾਉਣ।

Have something to say? Post your comment

 
 
 

ਪੰਜਾਬ

ਲੁਧਿਆਣਾ ਪੱਛਮੀ ਉਪ-ਚੋਣ: ਜਿੱਤ ਤੋਂ ਬਾਅਦ ਸੰਜੀਵ ਅਰੋੜਾ ਨੇ ਕਿਹਾ - ਜਨਤਾ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾਣਗੇ

ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਧੋਬੜੀ ਸਾਹਿਬ ਅਸਾਮ ਤੋਂ ਸਜਾਏ ਜਾਣ ਵਾਲੇ ਨਗਰ ਕੀਰਤਨ ਦੇ ਪ੍ਰਬੰਧਾਂ ਸਬੰਧੀ ਯੂਪੀ ’ਚ ਇਕੱਤਰਤਾਵਾਂ

ਫਾਸਟ ਟਰੈਕ ਸਿੰਗਲ ਵਿੰਡੋ ਸਿਸਟਮ ਨੇ ਸੂਬੇ ਅੰਦਰ ਉਦਯੋਗਿਕ ਇਨਕਲਾਬ ਲਿਆਂਦਾ

ਇਹ ਜਿੱਤ ਦਰਸਾਉਂਦੀ ਹੈ ਕਿ ਸੂਬੇ ਦੇ ਲੋਕ ਸਾਡੀ ਸਰਕਾਰ ਦੇ ਕੰਮਾਂ ਤੋਂ ਬਹੁਤ ਖੁਸ਼ ਹਨ - ਭਗਵੰਤ ਮਾਨ

ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਪਹਿਲਾਂ ਹੀ ਅੰਬੇਡਕਰ ਭਵਨ ਬਣ ਚੁੱਕੇ, ਹੋਰ 5 ਜ਼ਿਲ੍ਹਿਆਂ ‘ਚ ਜਲਦ ਸ਼ੁਰੂ ਹੋਣਗੇ ਨਵੇਂ ਭਵਨ

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬੇਮੁੱਖ ਹੋ ਕੇ ਸਿੱਖੀ ਸਿਧਾਤਾਂ ਦਾ ਦੁਨੀਆਂ ਵਿੱਚ ਮਜ਼ਾਕ ਬਣਾਉਣ ਦਾ ਪੱਕਾ ਤਹੱਈਆ ਕਰ ਚੁੱਕਾ ਹੈ ਸੁਖਬੀਰ ਧੜਾ - ਐਸਜੀਪੀਸੀ ਮੈਂਬਰ

ਸੂਬੇ ਨੂੰ ਵਿਕਸਤ ਕਰਨ ਵਿਚ ਅਹਿਮ ਭੂਮਿਕਾ ਨਿਭਾਏਗਾ ਵਿਕਾਸ ਅਥਾਰਟੀਆਂ ਸਬੰਧੀ ਸਰਕਾਰ ਦਾ ਫ਼ੈਸਲਾ : ਹਰਭਜਨ ਸਿੰਘ ਈ. ਟੀ. ਓ

ਪੰਜਾਬ ਸਰਕਾਰ ਦੀ ਬੱਚਿਆਂ ਦੀ ਸੁਰੱਖਿਆ ਲਈ ਸਖ਼ਤ ਹਦਾਇਤ; ਸੋਸ਼ਲ ਮੀਡੀਆ ਉੱਤੇ ਅਸ਼ਲੀਲ ਸਮੱਗਰੀ ਵਿਰੁੱਧ ਹੋਵੇਗੀ ਤੁਰੰਤ ਕਾਰਵਾਈ

ਪਾਕਿਸਤਾਨ ਆਈ.ਐਸ.ਆਈ. ਨੂੰ ਫੌਜ ਨਾਲ ਸਬੰਧਤ ਸੰਵੇਦਨਸ਼ੀਲ ਡੇਟਾ ਲੀਕ ਕਰਨ ਲਈ ਇੱਕ ਫੌਜੀ ਜਵਾਨ ਤੇ ਉਸਦਾ ਸਾਥੀ ਗ੍ਰਿਫਤਾਰ

’ਯੁੱਧ ਨਸ਼ਿਆਂ ਵਿਰੁੱਧ’ ਦੇ 113 ਵੇਂ ਦਿਨ ਪੰਜਾਬ ਪੁਲਿਸ ਵੱਲੋਂ 151 ਨਸ਼ਾ ਤਸਕਰ ਗ੍ਰਿਫ਼ਤਾਰ ਡਰੱਗ ਮਨੀ ਬਰਾਮਦ