ਨਵੀਂ ਦਿੱਲੀ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੜ ਚੁਣੇ ਗਏ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਨੇ ਗਾਜ਼ੀਆਬਾਦ (ਉੱਤਰ ਪ੍ਰਦੇਸ਼) ਅਤੇ ਦਿੱਲੀ ਦੇ ਵੱਖ-ਵੱਖ ਇਲਾਕਿਆਂ ਤੋਂ ਆਈ ਸੰਗਤ ਵੱਲੋਂ ਮਿਲੀ ਇੱਜ਼ਤ ਅਤੇ ਪਿਆਰ ਲਈ ਦਿਲੋਂ ਧੰਨਵਾਦ ਪ੍ਰਗਟਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਤਿਕਾਰ ਸਿਰਫ਼ ਉਨ੍ਹਾਂ ਦੀ ਨਿਜੀ ਜਿੱਤ ਨਹੀਂ, ਸਗੋਂ ਪੰਥਕ ਸੇਵਾ ਵੱਲ ਇਕ ਵੱਧਦਾ ਹੋਇਆ ਭਰੋਸਾ ਹੈ।
ਸ. ਕਾਲਕਾ ਨੇ ਕਿਹਾ ਕਿ ਉਹ ਸੰਗਤ ਦੇ ਅਟੁੱਟ ਵਿਸ਼ਵਾਸ, ਪਿਆਰ ਅਤੇ ਆਸ਼ੀਰਵਾਦ ਲਈ ਹਮੇਸ਼ਾ ਕ਼ਰਜ਼ਦਾਰ ਰਹਾਂਗਾ। ਉਨਾਂ ਕਿਹਾ ਕਿ ਇਹ ਵਿਸ਼ਵਾਸ ਮੈਨੂੰ ਨਿਮਰਤਾ ਅਤੇ ਪੂਰੇ ਸਮਰਪਣ ਨਾਲ ਸੇਵਾ ਜਾਰੀ ਰੱਖਣ ਲਈ ਹੌਂਸਲਾ ਦਿੰਦਾ ਹੈ। ਉਨਾਂ ਕਿਹਾ ਕਿ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਲੇਟਫਾਰਮ ਰਾਹੀਂ ਸਾਨੂੰ ਸਿੱਖ ਕੌਮ ਅਤੇ ਸਮੁੱਚੀ ਮਨੁੱਖਤਾ ਦੀ ਨਿਸ਼ਕਾਮ ਸੇਵਾ ਕਰਨ ਦਾ ਅਵਸਰ ਮਿਲ ਰਿਹਾ ਹੈ, ਜਿਸ ਨੂੰ ਮੈਂ ਆਪਣੀ ਸਭ ਤੋਂ ਵੱਡੀ ਜ਼ਿੰਮੇਵਾਰੀ ਮੰਨਦਾ ਹਾਂ।
ਉਨ੍ਹਾਂ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਹੀਂ ਸਿੱਖ ਸੱਭਿਆਚਾਰ, ਧਾਰਮਿਕ ਪਰੰਪਰਾਵਾਂ ਅਤੇ ਸਮਾਜਿਕ ਭਲਾਈ ਲਈ ਜੋ ਯਤਨ ਕੀਤੇ ਜਾ ਰਹੇ ਹਨ, ਉਹ ਸੰਗਤ ਦੀ ਸਹਿਯੋਗ ਨਾਲ ਹੋਰ ਵਧਾਏ ਜਾਣਗੇ।