ਨਵੀਂ ਦਿੱਲੀ- ਵਰਲਡ ਸਿੱਖ ਚੈਂਬਰ ਆਫ ਕਾਮਰਸ ਵੱਲੋਂ ਇੰਗਲਿਸ਼ ਬ੍ਰਾਊਨ ਦੇ ਸਹਿਯੋਗ ਨਾਲ ਪੀਪਲ ਹੂ ਇੰਸਪਾਇਰ ਅਵਾਰਡ 2025 (ਸੀਜ਼ਨ 2) ਦਾ ਆਯੋਜਨ 10 ਅਗਸਤ 2025 ਨੂੰ ਨਵੀਂ ਦਿੱਲੀ ਦੇ ਇਤਿਹਾਸਕ ਦ ਇੰਪੀਰੀਅਲ ਹੋਟਲ, ਜਨਪਥ ਵਿਖੇ ਕੀਤਾ ਜਾ ਰਿਹਾ ਹੈ। ਇਸ ਮਾਣਪੂਰਕ ਮੌਕੇ ਉੱਤੇ ਮਾਨਯੋਗ ਸ਼੍ਰੀ ਚਿਰਾਗ ਪਾਸਵਾਨ, ਕੇਂਦਰੀ ਮੰਤਰੀ, ਫੂਡ ਪ੍ਰੋਸੈਸਿੰਗ ਉਦਯੋਗ, ਭਾਰਤ ਸਰਕਾਰ, ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਹ ਅਵਾਰਡ ਭਾਰਤ ਦੇ ਉਹਨਾਂ ਵਿਅਕਤੀਆਂ, ਉੱਦਮਾਂ ਅਤੇ ਨਵੀਨਤਾਕਾਰਾਂ ਨੂੰ ਪਛਾਣ ਅਤੇ ਸਨਮਾਨ ਦੇਣ ਲਈ ਹੈ ਜੋ ਆਪਣੇ ਖੇਤਰਾਂ ਵਿੱਚ ਵਿਸ਼ੇਸ਼ ਪ੍ਰਦਰਸ਼ਨ ਕਰ ਰਹੇ ਹਨ। ਇਹ ਪੁਰਸਕਾਰ ਭਾਰਤ ਦੀ ਉਦਮੀ ਭਾਵਨਾ, ਨਵੀਨਤਾ ਅਤੇ ਆਤਮਨਿਰਭਰਤਾ ਨੂੰ ਮਨਾਉਂਦੇ ਹੋਏ ਮੈਕ ਇਨ ਇੰਡੀਆ ਅਤੇ ਆਤਮਨਿਰਭਰ ਭਾਰਤ ਵਰਗੇ ਰਾਸ਼ਟਰੀ ਅਭਿਆਨਾਂ ਨੂੰ ਸਹਿਯੋਗ ਦਿੰਦੇ ਹਨ। ਅਵਾਰਡਾਂ ਲਈ ਨਾਮਜ਼ਦਗੀਆਂ ਛੇ ਮੁੱਖ ਸ਼੍ਰੇਣੀਆਂ ਵਿੱਚ ਉਪਭੋਗਤਾ ਬ੍ਰਾਂਡ (ਲਾਈਫਸਟਾਈਲ, ਰਿਟੇਲ), ਸਟਾਰਟਅੱਪ ਅਤੇ ਉਭਰਦੇ ਕਾਰੋਬਾਰ, ਨਿਰਯਾਤ ਅਤੇ ਖੇਤਰੀ ਬ੍ਰਾਂਡ, ਵਿਅਕਤੀਗਤ ਉੱਦਮੀ (ਖ਼ਾਸ ਕਰਕੇ ਫੂਡ ਪ੍ਰੋਸੈਸਿੰਗ ਖੇਤਰ), ਹੋਟਲਿੰਗ ਅਤੇ ਐਫ ਐਂਡ ਬੀ ਸੈਕਟਰ, ਅਤੇ ਨਵੀਨਤਾਕਾਰੀ, ਵਾਸਤੇ ਹਨ, ਇੰਨ੍ਹਾ ਵਿਚ ਪੇਟੈਂਟ ਤੇ ਬੌਧਿਕ ਯੋਗਦਾਨ ਵਾਲਿਆਂ ਨੂੰ ਤਰਜੀਹ ਦਿੱਤੀ ਜਾਵੇਗੀ। ਭਾਗ ਲੈਣ ਵਾਲੀ ਹਰ ਨਾਮਜ਼ਦਗੀ ਦੀ ਸਮੀਖਿਆ ਇੱਕ ਵਿਸ਼ੇਸ਼ ਜਿਊਰੀ ਪੈਨਲ ਦੁਆਰਾ ਕੀਤੀ ਜਾਵੇਗੀ ਜਿਸ ਵਿੱਚ ਜੇ.ਡੀ. ਸਿੰਘ (ਸੀਈਓ, ਇੰਗਲਿਸ਼ ਬ੍ਰਾਊਨ ਇੰਡੀਆ), ਡਾ. ਪਰਮੀਤ ਸਿੰਘ ਚੱਢਾ (ਸੰਸਥਾਪਕ ਪ੍ਰਧਾਨ, ਡਬਲਊਐਸਸੀਸੀ ), ਗੌਰਵ ਗੁਪਤਾ (ਸੰਸਥਾਪਕ ਪ੍ਰਧਾਨ, ਜੀਟੀਟੀਸੀਆਈ) ਦੇ ਨਾਲ ਹੋਰ ਪ੍ਰਮੁੱਖ ਅਕਾਦਮਿਕ, ਉਦਯੋਗਕ ਅਤੇ ਨੀਤੀ-ਨਿਰਮਾਤਾ ਸ਼ਾਮਿਲ ਹਨ । ਚੁਣੇ ਗਏ ਅਵਾਰਡੀਜ਼ ਨੂੰ ਖਾਸ ਸ਼੍ਰੇਣੀਆਂ 'ਟਾਈਕੂਨ' ਅਤੇ 'ਟਾਈਕੂਨ ਪਲੱਸ' ਵਿੱਚ ਵੀ ਪੇਸ਼ ਕੀਤਾ ਜਾਵੇਗਾ, ਜੋ ਉਨ੍ਹਾਂ ਨੂੰ ਸਰਕਾਰ, ਉਦਯੋਗ ਅਤੇ ਮੀਡੀਆ ਨਾਲ ਉੱਚ ਪੱਧਰੀ ਪਹੁੰਚ, ਮੀਡੀਆ ਐਕਸਪੋਜ਼ਰ ਅਤੇ ਰਣਨੀਤਕ ਨੈੱਟਵਰਕ ਮੁਹੱਈਆ ਕਰਵਾਉਂਦੀਆਂ ਹਨ। ਹੋਣ ਵਾਲੇ ਪ੍ਰੋਗਰਾਮ ਵਿੱਚ ਮੁੱਖ ਭਾਸ਼ਣ, ਅਵਾਰਡ ਪ੍ਰਦਾਨ ਸਮਾਰੋਹ, ਉੱਚ ਪੱਧਰੀ ਨੈੱਟਵਰਕਿੰਗ ਮੌਕੇ, ਅਤੇ ਪ੍ਰੇਰਕ ਕਹਾਣੀਆਂ ਦੀ ਪ੍ਰਸਤੁਤੀ ਸ਼ਾਮਲ ਹੋਵੇਗੀ। ਨੀਤੀ ਨਿਰਮਾਤਾ, ਸੰਸਥਾਪਕ, ਸੀਈਓਜ਼, ਨਿਵੇਸ਼ਕ, ਮੀਡੀਆ ਆਗੂ ਅਤੇ ਡਿਜੀਟਲ ਪਬਲੀਕੇਸ਼ਨ ਇਸ ਸਮਾਰੋਹ ਵਿੱਚ ਭਾਗ ਲੈਣਗੇ। ਸਮਾਰੋਹ ਦੀ ਓਨਲਾਈਨ ਅਤੇ ਮੀਡੀਆ ਕਵਰੇਜ ਲਈ ਮੀਡੀਆ ਹਾਊਸਾਂ ਨੂੰ ਵਿਸ਼ੇਸ਼ ਸੱਦਾ ਦਿੱਤਾ ਗਿਆ ਹੈ। ਇਸ ਮੌਕੇ ਨੂੰ ਹੋਰ ਵਿਸ਼ਾਲ ਬਣਾਉਣ ਲਈ, ਅਵਾਰਡ ਤੋਂ ਪਹਿਲਾਂ ਅਤੇ ਬਾਅਦ ਇੱਕ ਸੰਯੋਜਿਤ ਡਿਜੀਟਲ ਮੀਡੀਆ ਮੁਹਿੰਮ ਚਲਾਈ ਜਾਵੇਗੀ ਜੋ ਸੋਸ਼ਲ ਮੀਡੀਆ, ਇੰਟਰਵਿਊਜ਼, ਕਵਰੇਜ ਅਤੇ ਪ੍ਰਸਾਰ ਰਾਹੀਂ ਉਮੀਦਵਾਰਾਂ ਅਤੇ ਉਨ੍ਹਾਂ ਦੀ ਪ੍ਰੇਰਕ ਯਾਤਰਾ ਨੂੰ ਪੇਸ਼ ਕਰੇਗੀ।