ਨੈਸ਼ਨਲ

ਇੰਡੀਅਨ ਓਵਰਸੀਜ਼ ਕਾਂਗਰਸ ਯੂਐਸਏ ਨੇ ਕੀਤਾ ਦਲਜੀਤ ਦੁਸਾਂਝ ਦਾ ਸਮਰਥਨ: ਗਿਲਜੀਆਂ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | July 02, 2025 07:28 PM

ਨਵੀਂ ਦਿੱਲੀ -ਇੰਡੀਅਨ ਓਵਰਸੀਜ਼ ਕਾਂਗਰਸ ਯੂ ਐਸ ਏ ਦੇ ਪ੍ਰਧਾਨ ਸਰਦਾਰ ਮਹਿੰਦਰ ਸਿੰਘ ਗਿਲਜੀਆਂ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਹ ਗਾਇਕ ਤੇ ਕਲਾਕਾਰ ਦਲਜੀਤ ਦੁਸਾਂਝ ਦਾ ਸਮਰਥਨ ਕਰਦੇ ਹਨ ਤੇ ਉਹਨਾਂ ਦੇ ਕੀਤੇ ਜਾ ਰਹੇ ਵਿਰੋਧ ਦੀ ਸਖ਼ਤ ਨਿੰਦਾ ਕਰਦੇ ਹਨ। ਉਹਨਾਂ ਕਿਹਾ ਕਿ ਦਲਜੀਤ ਦੁਸਾਂਝ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਆਲਮ ਬਰਦਾਰ ਹੈ। ਉਸ ਨੇ ਪੰਜਾਬ ਦਾ ਵਿਸ਼ਵ ਭਰ ਵਿੱਚ ਨਾਂ ਉੱਚਾ ਕੀਤਾ ਹੈ ਤੇ ਸਿੱਖੀ ਸ਼ਾਨ ਨੂੰ ਉਭਾਰਿਆ ਹੈ। ਉਸ ਦਾ ਅਜੋਕਾ ਵਿਰੋਧ ਚਾਹੇ ਉਸਦੀ ਸਫਲਤਾ ਨਾਲ ਸਾੜਾ ਹੈ, ਪਰ ਅਸਲ ਵਿੱਚ ਇਹ ਸਮੁੱਚੇ ਪੰਜਾਬ ਦਾ ਵਿਰੋਧ ਹੈ । ਉਹਨਾਂ ਹੋਰ ਕਿਹਾ ਕਿ ਦਲਜੀਤ ਦੁਸਾਂਝ ਪੰਜਾਬ ਦੀ ਹਰ ਸਮੱਸਿਆ ਜਾਂ ਹਰ ਅੰਦੋਲਨ ਦੇ ਨਾਲ ਖਲੋਤਾ ਰਿਹਾ ਹੈ ਤੇ ਪੰਜਾਬ ਦੇ ਹੱਕਾਂ ਦੇ ਹੱਕ ਵਿੱਚ ਤਕੜਾ ਸਟੈਂਡ ਲੈਦਾ ਰਿਹਾ ਹੈ। ਉਸ ਨੇ ਵਿਸ਼ਵ ਭਰ ਵਿੱਚ ਪੰਜਾਬ ਦਾ ਹੀ ਨਹੀਂ ਪੂਰੇ ਹਿੰਦੁਸਤਾਨ ਦਾ ਨਾਂ ਉੱਚਾ ਕੀਤਾ ਹੈ। ਇਸ ਲਈ ਇੰਡੀਅਨ ਓਵਰਸੀਜ਼ ਕਾਂਗਰਸ ਉਸ ਦਾ ਸਮਰਥਨ ਕਰਦੀ ਹੈ ਅਤੇ ਇਸ ਸਮੇਂ ਉਸ ਦੇ ਨਾਲ ਖਲੋਤੀ ਹੈ। ਉਸ ਦੀ ਫਿਲਮ ‘ਸਰਦਾਰ ਜੀ 3 ਭਾਰਤ ਵਿੱਚ ਰਿਲੀਜ਼ ਹੋਣੀ ਚਾਹੀਦੀ ਹੈ ਤੇ ਪੰਜਾਬੀਆਂ ਨੂੰ ਇਸ ਦਾ ਵੱਧ ਚੜ ਕੇ ਸਵਾਗਤ ਕਰਨਾ ਚਾਹੀਦਾ ਹੈ।

Have something to say? Post your comment

 
 
 

ਨੈਸ਼ਨਲ

ਪਾਕਿਸਤਾਨ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ ਮਿਲਣਾ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਦੀ ਅਸਫਲਤਾ-ਸੁਰਜੇਵਾਲਾ

ਬ੍ਰਿਟੇਨ ਵਿਖ਼ੇ ਬ੍ਰਿਟਿਸ਼ ਸਿੱਖਾਂ ਲਈ ਯੂਕੇ ਗੁਰਦੁਆਰਾ ਅਲਾਇੰਸ ਪਾਰਲੀਮੈਂਟਰੀ ਨੂੰ ਕੀਤਾ ਗਿਆ ਲਾਂਚ

ਪੀਪਲ ਹੂ ਇੰਸਪਾਇਰ ਅਵਾਰਡ 2025 ਨਵੀਂ ਦਿੱਲੀ ਵਿਖੇ 10 ਅਗਸਤ ਨੂੰ ਹੋਵੇਗਾ ਆਯੋਜਿਤ

ਗੁਰਮਤਿ ਕੈਂਪ ਵਿਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਕੀਤਾ ਗਿਆ ਸਨਮਾਨਿਤ: ਇੰਦਰਪ੍ਰੀਤ ਸਿੰਘ ਕੌਛੜ

ਭਾਜਪਾ ਸਰਕਾਰ ਨਹੀਂ ਚਲਾ ਰਹੀ ਸਗੋਂ ਫੁਲੇਰਾ ਦੀ ਪੰਚਾਇਤ ਚਲਾ ਰਹੀ ਹੈ: ਸੌਰਭ ਭਾਰਦਵਾਜ

ਜੈਪਾਲ ਸਿੰਘ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਲੇਹ ਦੇ ਪ੍ਰਧਾਨ ਚੁਣੇ ਜਾਣ 'ਤੇ ਵਧਾਈਆਂ

ਦਿਲਜੀਤ ਦੁਸਾਂਝ ਭਾਰਤ ਦਾ ਮਾਣ ਹੈ ਤੇ ਪ੍ਰਧਾਨ ਮੰਤਰੀ ਮੋਦੀ ਵੀ ਹਨ ਉਸਦੇ ਪ੍ਰਸ਼ੰਸਕ: ਕਾਹਲੋਂ

ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਗਿਆਨੀ ਰਘਬੀਰ ਸਿੰਘ ਦੀ ਸਖਤ ਅਲੋਚਨਾ

ਗਿਆਨੀ ਰਘਬੀਰ ਸਿੰਘ ਨੇ ਸਿੱਖਾਂ ਦੀ ਉੱਚ ਪਦਵੀਂ ਨੂੰ ਦੁਨਿਆਵੀਂ ਅਦਾਲਤ ਦੇ ਕਟਹਿਰੇ ‘ਚ ਖੜਾ ਕਰਣਾ ਨਿੰਦਣਯੋਗ - ਸਰਨਾ

ਦਲਜੀਤ ਦੁਸਾਂਝ ਵਰਗੇ ਮਹਾਨ ਕਲਾਕਾਰ ਨਾਲ ਕੀਤੀ ਜਾ ਰਹੀ ਹੈ ਬੇਇਨਸਾਫੀ: ਪਰਮਜੀਤ ਸਿੰਘ ਵੀਰਜੀ