ਸਿੰਘਾਪੁਰ ਦੇ ਸਿੱਖ ਗੁਰਦੁਆਰਾ ਸਾਹਿਬ ਸਿਲਾਟ ਰੋਡ ਵਿਖੇ ਭਾਈ ਮਹਾਰਾਜ ਸਿੰਘ ਦੀ 169ਵੀਂ ਬਰਸੀ ਪੰਜ ਜੁਲਾਈ ਨੂੰ ਸ਼ਨੀਵਾਰ ਮਨਾਈ ਜਾ ਰਹੀ ਹੈ। ਸੈਂਟਰਲ ਸਿੱਖ ਗੁਰਦੁਆਰਾ ਬੋਰਡ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਉਹਨਾਂ ਦੱਸਿਆ ਕਿ ਇਸ ਬਰਸੀ ਦੌਰਾਨ ਧਾਰਮਿਕ ਸਮਾਗਮ ਹੋਣਗੇ । ਜਿਸ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ 3 ਜੁਲਾਈ ਨੂੰ ਰੱਖੇ ਜਾਣਗੇ ਜਿਸ ਦਾ ਭੋਗ 5 ਜੁਲਾਈ ਦਿਨ ਸ਼ਨੀਵਾਰ ਨੂੰ ਪੈਣਗੇ। ਸ਼ਨੀਵਾਰ ਨੂੰ ਕੀਰਤਨ ਦਰਬਾਰ ਹੋਵੇਗਾ ਜਿਸ ਵਿੱਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਗਗਨਦੀਪ ਸਿੰਘ ਜੀ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ।