ਨਵੀਂ ਦਿੱਲੀ - ਬੀਤੇ ਦਿਨੀਂ ਸਵੇਰ ਵੇਲੇ ਤਖਤ ਪਟਨਾ ਸਾਹਿਬ ਵਿਖੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ, ਸ਼ਾਮ ਨੂੰ ਹੀ ਅਕਾਲ ਤਖਤ ਸਾਹਿਬ ਤੋਂ ਜਵਾਬੀ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਗਿਆ। ਪੰਥ ਨੂੰ ਦਰਪੇਸ਼ ਅਤਿ ਸੰਵੇਦਨਸ਼ੀਲ ਮੁੱਦਿਆਂ ਦੇ ਹੱਲ ਲਈ ਇਸ ਪ੍ਰਕਾਰ ਦੀ ਕਾਰਵਾਈ ਅੱਜ ਤੱਕ ਕਦੇ ਨਹੀਂ ਕੀਤੀ ਗਈ। ਜਿਕਰਯੋਗ ਹੈ ਕਿ ਪਹਿਲਾਂ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਵਿੱਚ ਹੋਈ ਮੀਟਿੰਗ ਦੌਰਾਨ ਤਖਤ ਪਟਨਾ ਸਾਹਿਬ ਨਾਲ ਸਬੰਧਿਤ ਮਾਮਲੇ ਵਿੱਚ ਉਨ੍ਹਾ ਨੂੰ ਭਰੋਸੇ ਵਿੱਚ ਲਏ ਬਿਨਾ ਫੈਸਲਾ ਕੀਤਾ ਗਿਆ ਇਸਦੇ ਪ੍ਰਤੀਕਰਮ ਵਜੋਂ ਤਖਤ ਪਟਨਾ ਸਾਹਿਬ ਵੱਲੋਂ ਜੱਥੇਦਾਰ ਅਕਾਲ ਤਖਤ ਸਾਹਿਬ ਸਮੇਤ ਬਾਕੀ ਜਥੇਦਾਰਾਂ ਅਤੇ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਪਰ ਸਭ ਸਬੰਧਿਤ ਸਖਸ਼ੀਅਤਾਂ ਉਸ ਅਦੇਸ਼ ਨੂੰ ਬਿਲਕੁਲ ਨਜ਼ਰ ਅੰਦਾਜ਼ ਕਰਦੀਆਂ ਆ ਰਹੀਆਂ ਹਨ। ਅੱਜ ਦੇ ਦਿਨ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਰਾਏ ਸਾਹਿਬ ਨੇ ਦੋ ਕਿਰਪਾਨਾ ਧਾਰਨ ਕਰਕੇ ਮੀਰੀ-ਪੀਰੀ ਦੇ ਸੰਕਲਪ ਦੇ ਨੂੰ ਅਮਲੀ ਜਾਮਾ ਪਹਿਨਾਈਆ। ਇਸੇ ਸੰਕਲਪ ਤਹਿਤ ਅਕਾਲ ਤਖਤ ਸਾਹਿਬ ਦੀ ਸਿਰਜਨਾ ਕੀਤੀ ਗਈ ਅਤੇ ਚਾਰ ਹੋਰ ਤਖਤ ਪ੍ਰਵਾਨਿਤ ਕਰਕੇ ਪੰਚ ਪ੍ਰਧਾਨੀ ਸਿਧਾਂਤ ਮੁਤਾਬਕ ਕੌਮ ਨੂੰ ਸੇਧ ਦੇਣ ਲਈ ਹੁਕਮਨਾਮੇ ਅਤੇ ਸੰਦੇਸ਼ ਜਾਰੀ ਹੋਣ ਲੱਗੇ ਅਤੇ ਕੌਮ ਸ਼ਰਧਾਪੂਰਵਕ ਉਨ੍ਹਾਂ ਦੀ ਪਾਲਣਾ ਕਰਦੀ ਆ ਰਹੀ ਹੈ। ਬੀ. ਜੇ. ਪੀ. ਨੇ ਸਿੱਟਾ ਕੱਢਿਆ ਕਿ ਸਿੱਖ ਕੌਮ ਨੂੰ ਚੜ੍ਹਦੀ ਕਲਾ ਬਖਸ਼ਣ ਵਾਲਾ ਇਹ ਸਿਧਾਂਤ ਕਾਂਗਰਸ ਵੱਲੋਂ ਜੂਨ 1984 ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਘੱਲੂਘਾਰਾ ਵਰਤਾਉਣ ਅਤੇ ਅਕਾਲ ਤਖਤ ਸਾਹਿਬ ਨੂੰ ਢਾਹ ਢੇਰੀ ਕਰਨ ਦੇ ਬਾਵਜੂਦ ਕੌਮ ਨੂੰ ਸ਼ਕਤੀ ਪ੍ਰਦਾਨ ਕਰ ਰਿਹਾ ਹੈ ਤਾਂ ਉਨ੍ਹਾਂ ਨੇ ਆਪਣੇ ਵਿਸ਼ਵਾਸਪਾਤ ਪ੍ਰਕਾਸ਼ ਸਿੰਘ ਬਾਦਲ ਉਨ੍ਹਾਂ ਦੇ ਸਕੇ ਸਬੰਧਿਆਂ ਅਤੇ ਉਨ੍ਹਾਂ ਦੀ ਪੰਜਾਬ ਪਾਰਟੀ ਰਾਹੀਂ ਸਿਧਾਂਤ ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ, ਜੋ ਹੁਣ ਚਰਮਸੀਮਾ 'ਤੇ ਪੁੱਜ ਗਏ ਹਨ। ਮੁੱਖ ਸੇਵਾਦਾਰ ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਸਮਰਾ, ਜਨਰਲ ਸਕੱਤਰ ਸਤਿੰਦਰਪਾਲ ਸਿੰਘ ਮੰਗੂਵਾਲ, ਆਰਗੇਨਾਈਜਰ ਪਰੀਤਕਮਲ ਸਿੰਘ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਦੁਖੀ ਹਿਰਦੇ ਨਾਲ ਕੌਮ ਨੂੰ ਅਪੀਲ ਕੀਤੀ ਕਿ ਹੁਣ ਤਾਂ ਆਪਣਾ ਫਰਜ਼ ਪਛਾਣੀਏ। ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਆਤਮਾ ਗ੍ਰੰਥ ਵਿੱਚ ਅਤੇ ਸਰੀਰ ਪੰਥ ਵਿੱਚ। ਸਮੂਹ ਪੰਥ ਨੂੰ ਸਨਿਮਰ ਬੇਨਤੀ ਹੈ ਕਿ ਆਉ ਇਸ ਸਿਧਾਂਤ ਤਹਿਤ ਸਰਬੱਤ ਖਾਲਸਾ ਸਮਾਗਮ ਬੁਲਾਕੇ ਸਭ ਅਯੋਗ ਵਿਅਕਤੀਆਂ ਨੂੰ ਲਾਂਭੇ ਕਰਕੇ ਪੰਥ ਨੂੰ ਸੁਰੱਖਿਅਤ ਕਰੀਏ।