ਅੰਮ੍ਰਿਤਸਰ -ਸ਼ੋਸ਼ਲ ਮੀਡੀਆ ਤੇ ਸਰਗਰਮ ਸਿੱਖ ਵਿਰੋਧੀ ਤਾਕਤਾਂ ਨੇ ਇਕ ਸਾਜਿਸ਼ ਦੇ ਤਹਿਤ ਏ ਆਈ (ਆਰਟੀਫੀਸ਼ੀਅਲ ਇੰਟੈਲੀਜੈਂਸੀ) ਦੁਆਰਾ ਤਿਆਰ ਕਰਕੇ ਸ੍ਰੀ ਦਰਬਾਰ ਸਾਹਿਬ ਬਾਰੇ ਕੁਝ ਵੀਡੀਓ ਸ਼ੋਸ਼਼ਲ ਮੀਡੀਆ ਤੇ ਰੀਲਾਂ ਬਣਾ ਕੇ ਪਾਈਆਂ ਹਨ।ਪਹਿਲੀ ਨਜਰ ਵਿਚ ਇਨਾਂ ਵੀਡੀਓਜ਼ ਨੂੰ ਦੇਖ ਕੇ ਕੁਝ ਗਲਤ ਨਜਰ ਨਹੀ ਆਉਦਾ ਪਰ ਜਦ ਗੌਰ ਨਾਲ ਦੇਖਿਆ ਜਾਵੇ ਤਾਂ ਇਨਾਂ ਪਿਛਲੀ ਸ਼ਰਾਰਤ ਸਾਫ ਝਲਕਦੀ ਹੈ। ਸ਼ੋਸ਼ਲ ਮੀਡੀਆ ਤੇ ਸਰਗਰਮ ਸਿੱਖ ਵਿਰੋਧੀ ਤਾਕਤਾਂ ਨੇ ਏ ਆਈ (ਆਰਟੀਫੀਸ਼ੀਅਲ ਇੰਟੈਲੀਜੈਂਸੀ) ਵਿਧੀ ਰਾਹੀ ਰੀਲਾਂ ਤਿਆਰ ਕਰਕੇ ਕਾਰਟੂਨ ਕਰੈਕਟਰਾਂ ਮੋਟੂ ਪਤਲੂ, ਛੋਟਾ ਭੀਮ, ਡੋਰੇਮੋਨ ਦੇ ਨਾਲ ਨਾਲ ਇਕ ਰਿੱਛ ਤੇ ਇਕ ਬਾਂਦਰ ਨੂੰ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਵਿਚ ਦਿਖਾਇਆ ਹੈ।ਦੇਖ ਕੇ ਇਉ ਲਗਦਾ ਹੈ ਜਿਵੇ ਇਹ ਸ੍ਰੀ ਦਰਬਾਰ ਸਾਹਿਬ ਮੱਥਾਂ ਟੇਕਣ ਲਈ ਜਾ ਰਹੇ ਹੋਣ। ਅਜਿਹਾ ਕਰ ਕੇ ਸਿੱਖ ਵਿਰੋਧੀ ਤਾਕਤਾਂ ਨੇ ਸਿੱਖ ਮਾਨਸਿਕਤਾ ਤੇ ਕਰਾਰਾ ਹਮਲਾ ਕੀਤਾ ਹੈ। ਅਫਸੋਸ ਦੀ ਗਲ ਇਹ ਹੈ ਕਿ ਇਸ ਸ਼ਾਜਿਸ਼ ਨੂੰ ਦੇਖ ਕੇ ਵੀ ਸਿੱਖ ਸੰਸਥਾਵਾਂ ਚੁੱਪ ਹਨ। ਪੈਰ ਪੈਰ ਤੇ ਸ਼ੋਸ਼ਲ ਮੀਡੀਆ ਦੀ ਹਰ ਗਤੀਵਿਧੀ ਤੇ ਨਜਰ ਰਖਣ ਵਾ;ਲੇ ਸਾਇਬਰ ਸੈਲ ਤਾਂ ਬਿਲਕੁਲ ਖਾਮੋਸ਼ ਹਨ।