ਫ਼ਤਹਿਗੜ੍ਹ ਸਾਹਿਬ-“ਜਦੋਂ ਬਰਤਾਨੀਆ ਦੀ ਹਕੂਮਤ ਵੱਲੋ ਆਪਣੀ ਜਾਂਚ ਉਪਰੰਤ ਭਾਈ ਅਵਤਾਰ ਸਿੰਘ ਖੰਡਾ ਦੇ ਹੋਏ ਸਾਜਸੀ ਕਤਲ ਦੀ ਰਿਪੋਰਟ ਉਥੋ ਦੇ ਮਸਹੂਰ ਅਖਬਾਰ ਦਾ ਗਾਰਡੀਅਨ ਵਿਚ ਪ੍ਰਕਾਸਿਤ ਹੋ ਕੇ ਦੁਨੀਆ ਵਿਚ ਨਸਰ ਹੋ ਚੁੱਕੀ ਹੈ, ਤਾਂ ਹੁਣ ਬਰਤਾਨੀਆ ਸਰਕਾਰ ਦਾ ਇਹ ਇਖਲਾਕੀ ਤੇ ਕਾਨੂੰਨੀ ਫਰਜ ਬਣ ਜਾਂਦਾ ਹੈ ਕਿ ਇੰਡੀਅਨ ਕਾਤਲਾਂ ਜਿਨ੍ਹਾਂ ਵਿਚ ਸ੍ਰੀ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਜੋ ਸਿੱਧੇ ਤੌਰ ਤੇ ਜਿੰਮੇਵਾਰ ਹਨ, ਉਨ੍ਹਾਂ ਵਿਰੁੱਧ ਫੌਰੀ ਕਤਲ ਕੇਸ ਦਰਜ ਹੋਣ ਅਤੇ ਬਰਤਾਨੀਆ ਦੇ ਕਾਨੂੰਨ ਅਨੁਸਾਰ ਜਿਥੇ ਇਨ੍ਹਾਂ ਕਾਤਲਾਂ ਨੂੰ ਸਜ਼ਾ ਮਿਲੇ ਉਥੇ ਜੋ ਬਰਤਾਨੀਆ ਦੀ ਬਾਦਸਾਹੀ ਨੂੰ ਇਨ੍ਹਾਂ ਨੇ ਤੋੜਿਆ ਹੈ, ਉਸ ਉਤੇ ਵੀ ਕੌਮਾਂਤਰੀ ਕਾਨੂੰਨਾਂ ਅਨੁਸਾਰ ਅਵੱਸ ਅਮਲ ਹੋਣਾ ਚਾਹੀਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਰਤਾਨੀਆ ਸਰਕਾਰ ਦੀ ਜਾਂਚ ਉਪਰੰਤ ਭਾਈ ਅਵਤਾਰ ਸਿੰਘ ਖੰਡਾ ਦੇ ਹੋਏ ਸਾਜਸੀ ਕਤਲ ਦੀ ਦੁਨੀਆ ਭਰ ਵਿਚ ਪ੍ਰਕਾਸਿਤ ਹੋਈ ਰਿਪੋਰਟ ਉਪਰੰਤ ਇੰਡੀਆ ਦੇ ਉਪਰੋਕਤ ਕਾਤਲਾਂ ਵਿਰੁੱਧ ਬਰਤਾਨੀਆ ਦੇ ਕਾਨੂੰਨ ਅਨੁਸਾਰ ਕੇਸ ਦਰਜ ਕਰਨ ਅਤੇ ਇਸ ਉਤੇ ਸੀਮਤ ਸਮੇ ਵਿਚ ਅਗਲੇਰੀ ਕਾਰਵਾਈ ਕਰਨ ਦੀ ਜੋਰਦਾਰ ਅਪੀਲ ਕਰਦੇ ਹੋਏ ਅਤੇ ਇਨ੍ਹਾਂ ਕਾਤਲਾਂ ਨੂੰ ਕਤਈ ਵੀ ਕਿਸੇ ਤਰ੍ਹਾਂ ਦੀ ਛੋਟ ਨਾ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਬਰਤਾਨੀਆ ਵਿਚ ਇੰਡੀਆ ਦੇ ਸਫੀਰ ਹਨ, ਉਹ ਇਸ ਵਾਪਰੇ ਸਾਜਸੀ ਦੁਖਾਂਤ ਲਈ ਜਿੰਮੇਵਾਰ ਹਨ ਕਿ ਭਾਈ ਅਵਤਾਰ ਸਿੰਘ ਖੰਡਾ ਨੂੰ ਬਿਨ੍ਹਾਂ ਵਜਹ ਮਾਰਨ ਦੀ ਸਾਜਿਸ ਇੰਡੀਅਨ ਹੁਕਮਰਾਨਾਂ ਵੱਲੋ ਕਿਉ ਰਚੀ ਗਈ । ਉਨ੍ਹਾਂ ਕਿਹਾ ਕਿ ਰੂਸ ਅਤੇ ਇੰਡੀਆ ਦੀਆਂ ਖੂਫੀਆ ਏਜੰਸੀਆ ਵਿਚ ਪੂਰਨ ਤਾਲਮੇਲ ਤੇ ਏਕਤਾ ਹੈ । ਰੂਸ ਵਿਚ ਸਰਕਾਰ ਵਿਰੁੱਧ ਬਗਾਵਤ ਕਰਨ ਵਾਲਿਆ ਨੂੰ ਰੂਸੀ ਏਜੰਸੀਆ ਪੋਲੋਨੀਅਮ ਨਾਮ ਦੇ ਜਹਿਰਨੁਮਾ ਵਸਤੂ ਦੇ ਕੇ ਮਾਰਨ ਦੇ ਅਮਲ ਕਰਦੀਆ ਆ ਰਹੀਆ ਹਨ । ਇਸ ਪੋਲੋਨੀਅਮ ਨਾਲ ਕੋਈ ਵੀ ਇਨਸਾਨ ਇਕਦਮ ਨਹੀ ਮਰਦਾ । ਇਸਦਾ ਅਸਰ ਹੌਲੀ ਹੌਲੀ ਹੁੰਦਾ ਹੈ । ਬਰਤਾਨੀਆ ਹਕੂਮਤ ਲਈ ਇਹ ਜਰੂਰੀ ਹੈ ਕਿ ਸਿੱਖ ਕੌਮ ਨੂੰ ਇਹ ਬਣਦਾ ਇਨਸਾਫ ਦੇਣ ਲਈ ਇਸ ਉਤੇ ਆਪਣੀ ਆਈ ਰਿਪੋਰਟ ਉਪਰੰਤ ਕਾਰਵਾਈ ਕਰੇ ਅਤੇ ਕਾਤਲਾਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਕੇ ਸਜਾਵਾਂ ਦੇਣ ਦਾ ਪ੍ਰਬੰਧ ਕਰੇ ।
ਉਨ੍ਹਾਂ ਇਸ ਗੱਲ ਤੇ ਬਹੁਤ ਹੈਰਾਨੀ ਜਾਹਰ ਕੀਤੀ ਕਿ ਇੰਡੀਆ ਦੇ ਵਜੀਰ ਏ ਆਜਮ ਸ੍ਰੀ ਮੋਦੀ ਉਨ੍ਹਾਂ ਛੋਟੇ-ਛੋਟੇ ਮੁਲਕਾਂ ਦੇ ਦੌਰੇ ਕਰ ਰਹੇ ਹਨ ਜਿਨ੍ਹਾਂ ਦਾ ਬਹੁਤਿਆ ਨੂੰ ਜਾਣਕਾਰੀ ਹੀ ਨਹੀ । ਕੇਵਲ ਪੜ੍ਹੇ ਲਿਖਿਆ ਤੋ ਇਲਾਵਾ। ਉਨ੍ਹਾਂ ਇਸ ਗੱਲ ਤੇ ਵੀ ਗਹਿਰਾ ਦੁੱਖ ਤੇ ਅਫਸੋਸ ਜਾਹਰ ਕੀਤਾ ਕਿ ਕਿੰਨੀ ਬੇਸਰਮੀ ਅਤੇ ਗੈਰ ਜਿੰਮੇਵਰਾਨਾ ਵਾਲੀ ਕਾਰਵਾਈ ਹੈ ਕਿ ਜਦੋ ਹਿਮਾਚਲ ਵਿਚ ਬੱਦਲ ਫੱਟਣ ਅਤੇ ਉਥੇ ਹੜ ਆਉਣ ਦੀ ਬਦੌਲਤ ਵੱਡੀ ਗਿਣਤੀ ਵਿਚ ਉਥੋ ਦੇ ਨਿਵਾਸੀ ਮੌਤ ਦੇ ਮੂੰਹ ਵਿਚ ਚਲੇ ਗਏ ਹਨ, ਉਨ੍ਹਾਂ ਦੇ ਘਰ-ਬਾਰ ਹੜ੍ਹਾਂ ਵਿਚ ਰੁੜ ਗਏ ਹਨ ਅਤੇ ਉਨ੍ਹਾਂ ਕੋਲ ਕੋਈ ਰਹਿਣ ਜਾਂ ਖਾਂਣ ਪੀਣ ਦਾ ਕੋਈ ਪ੍ਰਬੰਧ ਨਹੀ ਹੈ । ਤਾਂ ਇਸ ਮੁਲਕੀ ਅਤੇ ਇਖਲਾਕੀ ਜਿੰਮੇਵਾਰੀ ਨੂੰ ਪੂਰਨ ਕਰਨ ਦੀ ਬਜਾਇ ਇੰਡੀਆ ਦੇ ਵਜੀਰ ਏ ਆਜਮ ਬਹੁਤ ਹੀ ਆਨੰਦਮਈ ਤਰੀਕੇ ਨਾਲ ਬਾਹਰਲੇ ਮੁਲਕਾਂ ਦੇ ਦੌਰੇ ਕਰਕੇ ਇਸ ਵੱਡੀ ਦੁੱਖਦਾਇਕ ਘਟਨਾ ਨੂੰ ਬਿਲਕੁਲ ਨਜਰਅੰਦਾਜ ਕਰ ਰਹੇ ਹਨ । ਦੂਸਰੇ ਪਾਸੇ ਗ੍ਰਹਿ ਵਜੀਰ ਸ੍ਰੀ ਸ਼ਾਹ ਵੀ ਇਸ ਵਿਸੇ ਤੇ ਕੋਈ ਅਮਲ ਨਹੀ ਕਰ ਰਹੇ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਹਿਮਾਚਲ ਦੇ ਬਹੁਤੇ ਇਲਾਕੇ ਤੇ ਨਿਵਾਸੀ ਕੇਵਲ 6 ਮਹੀਨੇ ਲਈ ਕੰਮ ਕਰਦੇ ਹਨ ਕਿਉਂਕਿ 6 ਮਹੀਨੇ ਪਹਾੜਾ ਤੇ ਬਰਫ ਪੈ ਜਾਂਦੀ ਹੈ ਗਰੀਬ ਤੇ ਮਿਹਨਤੀ ਲੋਕ ਹਨ । ਉਨ੍ਹਾਂ ਦੇ ਅਰਬਾਂ ਕਰੌੜਾਂ ਰੁਪਏ ਦੇ ਹੋਏ ਨੁਕਸਾਨ ਦੀ ਸੈਟਰ ਹਕੂਮਤ ਤੁਰੰਤ ਪੂਰਤੀ ਕਰਕੇ ਉਨ੍ਹਾਂ ਪੀੜ੍ਹਤ ਪਰਿਵਾਰਾਂ ਦੀ ਖਬਰਸਾਰ ਲਈ ਜਾਵੇ ਅਤੇ ਉਨ੍ਹਾਂ ਦੇ ਰਹਿਣ, ਖਾਂਣ ਪੀਣ ਉਨ੍ਹਾਂ ਦੇ ਮੁੜ ਵਸੇਬੇ ਲਈ ਤੁਰੰਤ ਸੈਟਰ ਦੇ ਖਜਾਨੇ ਵਿਚੋ ਅਰਬਾਂ ਰੁਪਏ ਜਾਰੀ ਕੀਤੇ ਜਾਣ ।