ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਨੇ ਅੱਜ ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲੇ ਬਰਾੜਾ ਵਿਖੇ ਵੱਡੀ ਗਿਣਤੀ ਵਿੱਚ ਇਕੱਤਰ ਹੋਈਆਂ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰਮਤਿ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਵੱਲੋਂ ਗੁਰਮਤਿ ਚੇਤਨਾ ਨੂੰ ਪ੍ਰਚੰਡ ਕਰਨ ਲਈ ਗੁਰਮਤਿ ਸਮਾਗਮ ਲਗਾਤਾਰ ਜਾਰੀ ਰਹਿਣਗੇ ਬਰਾੜਾ ਤੋਂ ਹਰਿਆਣਾ ਕਮੇਟੀ ਦੇ ਮੈਂਬਰ ਸਰਦਾਰ ਰਜਿੰਦਰ ਸਿੰਘ ਡੁਲਿਆਣਾ ਚੇਅਰਮੈਨ ਐਨ ਆਰ ਆਈ ਵਿੰਗ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕੇ ਪਹਿਲੇ ਸਿੱਖ ਬਾਦਸ਼ਾਹ ਲੋਕਰਾਜ ਦੇ ਸੰਸਥਾਪਕ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਨੂੰ ਸਮਰਪਿਤ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੀਆਂ ਸਿੱਖ ਸੰਗਤਾਂ ਅਤੇ ਬਾਬਾ ਬੰਦਾ ਸਿੰਘ ਬਹਾਦਰ ਸੇਵਾ ਸੁਸਾਇਟੀ ਦੋਸੜਕਾ ਬਰਾੜਾ ਦੇ ਸਹਿਯੋਗ ਨਾਲ ਇੱਕ ਵੱਡਾ ਗੁਰਮਤਿ ਸਮਾਗਮ ਕੀਤਾ ਗਿਆ ਜਿਸ ਵਿੱਚ ਇਲਾਕੇ ਦੀਆਂ ਸਿੱਖ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗੁਰੂ ਕਾ ਲੰਗਰ ਅਤੁੱਟ ਵਰਤਿਆ ਸਮਾਗਮ ਵਿੱਚ ਜਥੇਦਾਰ ਦਾਦੂਵਾਲ ਜੀ ਤੋਂ ਇਲਾਵਾ ਗਿਆਨੀ ਸ਼ੇਰ ਸਿੰਘ ਜੀ ਅੰਬਾਲੇ ਵਾਲੇ, ਗਿਆਨੀ ਸਿਮਰਨਜੀਤ ਸਿੰਘ ਜੀ ਪੰਜੋਖਰਾ ਸਾਹਿਬ ਵਾਲੇ ਪ੍ਰਚਾਰਕ ਹਰਿਆਣਾ ਕਮੇਟੀ ਨੇ ਕਥਾ ਵਿਚਾਰ ਕੀਤੀ ਭਾਈ ਗੁਰਸੇਵਕ ਸਿੰਘ ਰੰਗੀਲਾ ਹਜ਼ੂਰੀ ਰਾਗੀ ਜੱਥਾ ਗੁਰਦੁਆਰਾ ਦਾਦੂ ਸਾਹਿਬ ਵੱਲੋਂ ਰਸਭਿੰਨਾ ਕੀਰਤਨ ਕੀਤਾ ਗਿਆ ਤੇ ਪ੍ਰਸਿੱਧ ਢਾਡੀ ਗਿਆਨੀ ਸੁਖਚੈਨ ਸਿੰਘ ਸ਼ੀਤਲ ਦਾ ਜੱਥੇ ਵੱਲੋਂ ਢਾਡੀ ਵਾਰਾਂ ਸੁਣਾ ਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ ਸਰਦਾਰ ਰਜਿੰਦਰ ਸਿੰਘ ਡੁਲਿਆਣਾ ਨੇ ਦੱਸਿਆ ਕੇ ਅੱਜ ਦੇ ਸਮਾਗਮ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਰਾਮਸਰ ਕਾਲਕਾ, ਅੰਤ੍ਰਿੰਗ ਮੈਂਬਰ ਜਗਤਾਰ ਸਿੰਘ ਮਾਨ ਮਿੱਠੜੀ, ਮੈਂਬਰ ਗੁਰਪਾਲ ਸਿੰਘ ਗੋਰਾ ਚੇਅਰਮੈਨ ਆਈ ਟੀ ਵਿੰਗ, ਮੈਂਬਰ ਗੁਰਤੇਜ ਸਿੰਘ ਅੰਬਾਲਾ ਚੇਅਰਮੈਨ ਟਰਾਂਸਪੋਰਟ ਵਿੰਗ, ਮੈਂਬਰ ਸਵਰਨ ਸਿੰਘ ਬੁੰਗਾ ਟਿੱਬੀ ਚੇਅਰਮੈਨ ਲੰਗਰ ਖਰੀਦ ਵਿੰਗ, ਮੈਂਬਰ ਬੀਬੀ ਕਰਤਾਰ ਕੌਰ ਸ਼ਾਹਬਾਦ ਮਾਰਕੰਡਾ ਚੇਅਰਮੈਨ ਸਿਹਤ ਵਿਭਾਗ, ਮੈਂਬਰ ਬੀਬੀ ਜਸਵੀਰ ਕੌਰ ਮਸਾਣਾ ਚੇਅਰਮੈਨ ਕੰਸਟਰਕਸ਼ਨ, ਸਾਬਕਾ ਮੀਤ ਪ੍ਰਧਾਨ ਸੁਦਰਸ਼ਨ ਸਿੰਘ ਸਹਿਗਲ ਅੰਬਾਲਾ, ਸਾਬਕਾ ਜਰਨਲ ਸਕੱਤਰ ਸੁਖਵਿੰਦਰ ਸਿੰਘ ਮੰਡੇਬਰ, ਸਾਬਕਾ ਮੈਂਬਰ ਅਤੇ ਸਪੋਕਸਮੈਨ ਬੇਅੰਤ ਸਿੰਘ ਨਲਵੀ, ਸਾਬਕਾ ਮੈਂਬਰ ਇੰਦਰਜੀਤ ਸਿੰਘ ਵਾਸੂਦੇਵਾ, ਸਾਬਕਾ ਜਸਟਿਸ ਚੌਧਰੀ ਨਵਾਬ ਸਿੰਘ ਹੋਲੀ, ਹਰਪਾਲ ਸਿੰਘ ਧਰਮੀ ਫੌਜੀ, ਹਰਿੰਦਰ ਸਿੰਘ ਧਰਮੀ ਫੌਜੀ, ਲਖਵਿੰਦਰ ਸਿੰਘ ਸਤਗੌਲੀ, ਲਖਵਿੰਦਰ ਸਿੰਘ ਬਸੰਤਪੁਰਾ, ਮੱਖਣ ਸਿੰਘ ਲੁਬਾਣਾ ਪ੍ਰਧਾਨ ਲੁਬਾਣਾ ਭਾਈਚਾਰਾ, ਦਵਿੰਦਰ ਸਿੰਘ ਸਹਿਗਲ, ਸਰਬਜੀਤ ਸਿੰਘ ਜੰਮੂ ਸਕੱਤਰ ਧਰਮ ਪ੍ਰਚਾਰ, ਗੁਰਭੇਜ ਸਿੰਘ ਇੰਚਾਰਜ ਮੁੱਖ ਦਫਤਰ ਧਰਮ ਪ੍ਰਚਾਰ ਕੁਰੂਕਸ਼ੇਤਰ, ਵਜ਼ਿੰਦਰ ਸਿੰਘ ਧਰਮ ਪ੍ਰਚਾਰ, ਅਰਜਨ ਸਿੰਘ ਮੈਨੇਜ਼ਰ ਲਖਨੌਰ ਸਾਹਿਬ, ਪ੍ਰਿਤਪਾਲ ਸਿੰਘ ਮੈਨੇਜ਼ਰ ਮੰਜੀ ਸਾਹਿਬ ਅੰਬਾਲਾ, ਬੀਬੀ ਕੈਲਾਸ਼ ਕੌਰ ਵੀ ਹਾਜ਼ਰ ਸਨ ਜਥੇਦਾਰ ਦਾਦੂਵਾਲ ਜੀ ਸਮੇਤ ਆਈਆਂ ਸ਼ਖਸ਼ੀਅਤਾਂ ਨੂੰ ਸਿਰਪਾਓ ਭੇਂਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।