ਅੰਮ੍ਰਿਤਸਰ - ਚੀਫ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਨਿੱਜਰ ਨੇ ਮੁੰਬਈ ਦੇ ਸਿੱਖ ਆਗੂ , ਸ਼ੋ੍ਮਣੀ ਕਮੇਟੀ ਮੈਂਬਰ ਅਤੇ ਚੀਫ਼ ਖਾਲਸਾ ਦੀਵਾਨ ਮਹਾਰਾਸ਼ਟਰ ਦੇ ਪ੍ਰਧਾਨ ਬਾਵਾ ਗੁਰਿੰਦਰ ਸਿੰਘ ਨੂੰ ਦੀਵਾਨ ਵਲੋ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬੋਰਡ ਦਾ ਮੈਂਬਰ ਨਾਮਜਦ ਕਰਨ ਦਾ ਐਲਾਨ ਕੀਤਾ ਹੈ।ਪੱਤਰਕਾਰਾਂ ਨਾਲ ਗਲ ਕਰਦਿਆਂ ਡਾਕਟਰ ਨਿੱਜਰ ਨੇ ਕਿਹਾ ਕਿ ਦੀਵਾਨ ਵਲੋ ਪਹਿਲਾਂ ਸ੍ਰ ਸੁਰਿੰਦਰ ਸਿੰਘ ਰੁਮਾਲੇ ਵਾਲੇ ਬਤੌਰ ਮੈਂਬਰ ਸੇਵਾ ਨਿਭਾਉਦੇ ਸਨ। ਉਨਾ ਦੇ ਅਕਾਲ ਚਲਾਣੇ ਤੋ ਬਾਅਦ ਖਾਲੀ ਪਈ ਇਸ ਸੀਟ ਲਈ ਬਾਵਾ ਗੁਰਿੰਦਰ ਸਿੰਘ ਦੀਆਂ ਸੇਵਾਵਾਂ ਲੈਣ ਦਾ ਫੈਸਲਾ ਲਿਆ ਗਿਆ ਹੈ। ਇਸ ਸੰਬਧੀ ਤਖ਼ਤ ਸਾਹਿਬ ਬੋਰਡ ਨੂੰ ਪੱਤਰ ਲਿਖ ਕੇ ਸੂਚਿਤ ਕਰ ਦਿੱਤਾ ਗਿਆ ਹੈ।ਉਧਰ ਬਾਵਾ ਗੁਰਿੰਦਰ ਸਿੰਘ ਨੇ ਚੀਫ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਨਿੱਜਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਬਤੌਰ ਮੈਂਬਰ ਆਪਣੇ ਜਿੰਮੇ ਲੱਗੀਆਂ ਸੇਵਾਵਾਂ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨਾ ਐਲਾਨ ਕੀਤਾ ਕਿ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਖ਼ਾਲਸਾ ਕਾਲਜ ਮਟੰੂਗਾ ਮੁੰਬਈ ਦੀ ਤਰਜ ਤੇ ਬਹੁਕਰੋੜੀ ਪ੍ਰੋਜੈਕਟ ਚਾਰ ਸਾਹਿਬਜਾਦੇ ਐਮ ਆਰ ਆਈ ਸੈਂਟਰ ਦਾ ਨਿਰਮਾਣ ਕੀਤਾ ਜਾਵੇਗਾ ਤੇ ਲੋੜਵੰਦ ਮਰੀਜਾਂ ਨੂੰ ਸਸਤੇ ਇਲਜਾ ਦੀਆਂ ਸਹੂਲਤਾਂ ਮੁਹਇਆ ਕਰਵਾਈਆਂ ਜਾਣਗੀਆਂ।ਉਨਾਂ ਚੀਫ਼ ਖਾ਼ਲਸਾ ਦੀਵਾਨ ਦੇ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਨਿੱਜਰ ਬਾਰੇ ਗਲ ਕਰਦਿਆਂ ਕਿਹਾ ਕਿ ਡਾਕਟਰ ਨਿੱਜਰ ਇਕ ਸੱਚੇ ਸੁਚੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਸਿੱਖ ਹਨ ਤੇ ਉਹ ਦੀਵਾਨ ਨੂੰ ਸਿੱਖੀ ਸਿਧਾਤਾਂ ਮੁਤਾਬਿਕ ਸੇਵਾ ਸਿਮਰਨ ਤੇ ਵਿਿਦਆ ਦਾਨ ਦੀ ਭਾਵਨਾ ਨਾਲ ਚਲਾ ਰਹੇ ਹਨ।ਦੀਵਾਨ ਨੂੰ ਲੰਮੇ ਸ੍ਰੇ ਬਾਅਦ ਇਕ ਸੂਝਵਾਨ, ਦੂਰ ਅੰਦੇਸ਼ ਤੇ ਪੜਿਆ ਲਿਿਖਆ ਪ੍ਰਧਾਨ ਮਿਿਲਆ ਹੈ।ਸਾਨੂੰ ਸਾਰਿਆਂ ਨੂੰ ਆਪਸੀ ਮਤਭੇਦ ਭੁਲਾ ਕੇ ਡਾਕਟਰ ਨਿੱਜਰ ਦੀ ਅਗਵਾਈ ਹੇਠ ਦੀਵਾਨ ਦੀ ਚੜ੍ਹਦੀ ਕਲਾ ਲਈ ਕੰਮ ਕਰਨਾਂ ਚਾਹੀਦਾ ਹੈ। ਉਨਾ ਕਿਹਾ ਕਿ ਦੀਵਾਨ ਦੇ ਕਿਸੇ ਇਕ ਮੈਂਬਰ ਵਿਚ ਵੀ ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਮੁਤਾਬਿਕ ਕੋਈ ਕਮੀ ਹੈ ਤਾਂ ਉਹ ਪੰਜ ਪਿਆਰੇ ਸਿੰਘਾਂ ਪਾਸ ਪੇਸ਼ ਹੋ ਕੇ ਆਪਣੀ ਭੁੱਲ ਬਖ਼ਸ਼ਾ ਸਕਦਾ ਹੈ।ਸ੍ਰ ਬਾਵਾ ਨੇ ਕਿਹਾ ਕਿ ਡਾਕਟਰ ਨਿੱਜਰ ਦੀ ਦੂਰਅੰਦੇਸ਼ੀ ਦਾ ਪਤਾ ਇਸ ਗਲ ਤੋ ਹੀ ਲਗ ਜਾਂਦਾ ਹੈ ਕਿ ਉਨਾਂ ਦੀਵਾਨ ਦੇ 63 ਮੈਂਬਰਾਂ ਦੀ ਮੁੜ ਬਹਾਲੀ ਕਰਕੇ ਪੰਥ ਤੇ ਦੀਵਾਨ ਦੀ ਏਕਤਾ ਨੂੰ ਕਾਇਮ ਰਖਿਆ।