ਸੰਸਾਰ

ਕਿਸਾਨਾਂ ਦੇ ਹੱਕ ਵਿੱਚ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਕੈਨੇਡਾ ਵਿੱਚ ਭਾਰੀ ਇਕੱਠ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | July 14, 2025 08:09 PM

ਨਵੀਂ ਦਿੱਲੀ -ਪੰਜਾਬ ਦੇ ਵਿੱਚ ਜੋ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਜ਼ਮੀਨਾਂ ਪੰਜਾਬ ਅਤੇ ਭਾਰਤ ਦੀ ਸਰਕਾਰ ਅਤੇ ਕੋਰਪੋਰੇਟ ਘਰਾਣਿਆ ਨਾਲ ਮਿਲਕੇ ਜਮੀਨ ਹੜਪ ਰਹੇ ਹਨ, ਉਹਨਾਂ ਕਿਸਾਨਾਂ ਦੇ ਹੱਕ ਵਿੱਚ ਅੱਜ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਡੇਲਟਾ ਵਿਖੇ ਸੰਗਤੀ ਇਕੱਤਰਤਾ ਸੱਦੀ ਗਈ ਅਤੇ ਕਿਸਾਨਾਂ ਦਾ ਸਾਥ ਦੇਣ ਦੇ ਨਾਲ ਉਨ੍ਹਾਂ ਦੇ ਹਕ਼ ਵਿਚ ਆਵਾਜ਼ ਬੁਲੰਦ ਕੀਤੀ ਗਈ । ਇਸ ਮੌਕੇ ਡਾ ਗੁਰਵਿੰਦਰ ਸਿੰਘ ਧਾਲੀਵਾਲ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨੀ ਇੱਕ ਸਿਰਫ ਰੋਜ਼ਗਾਰ ਨਹੀਂ ਇੱਕ ਜਜ਼ਬਾਤ ਹੈ ਅਤੇ ਕਿਸਾਨੀ ਬਚਾਉਣੀ ਬਹੁਤ ਜਰੂਰੀ ਹੈ ਇਹ ਸਾਡੀ ਰੀੜ੍ਹ ਦੀ ਹੱਡੀ ਹੈ। ਭਾਈ ਗੁਰਮੀਤ ਸਿੰਘ ਜੀ ਤੂਰ ਗੁਰੂ ਘਰ ਦੇ ਸਕੱਤਰ, ਨੇ ਕਿਹਾ ਕਿ ਇਹ ਸਿਰਫ ਸਾਡੀ ਫ਼ਸਲ ਦੀ ਨਹੀਂ ਇਹ ਸਾਡੀ ਨਸਲ ਦੀ ਅਤੇ ਸਾਡੀ ਹੋਂਦ ਦੀ ਲੜਾਈ ਹੈ ਅਤੇ ਸਾਨੂੰ ਰਲ ਕੇ ਇਸ ਨੂੰ ਲੜਨਾ ਪਵੇਗਾ। ਭਾਈ ਨਰਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜਿਸ ਜਿਸ ਨੇ ਇਸ ਧਰਤੀ ਤੇ ਮੈਲੀ ਅੱਖ ਰੱਖੀ ਏ ਜਾਂ ਜਿਸ ਨੇ ਇਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਹੈ ਉਸ ਬੰਦੇ ਦਾ ਹਰਸਿਮਰਤ ਕੌਰ ਦੀ ਅਰਦਾਸ ਵਾਂਗੂੰ ਕੱਖ ਨਹੀਂ ਰਿਹਾ, ਤੇ ਰਹਿਣਾ ਇਹਨਾਂ ਦਾ ਵੀ ਕੱਖ ਨਹੀਂ।‌ ਉਨ੍ਹਾਂ ਚੇਤੇ ਕਰਵਾਇਆ ਕਿ ਜਿਹੜੀਆ ਜ਼ਮੀਨਾਂ ਅਸੀਂ ਮੁਗਲਾਂ ਤੋਂ ਧੱਕੇ ਨਾਲ ਆਪਣਾ ਖੂਨ ਡੋਲ੍ਹ ਕੇ ਖੋਹੀਆਂ ਸੀ ਉਹ ਜ਼ਮੀਨ ਉਹ ਲੋਕ ਲੁੱਟ ਰਹੇ ਆ ਜਿਹੜੇ ਸਾਡੇ ਆਪਣੇ ਹੋਣ ਦਾ ਦਾਅਵਾ ਕਰਦੇ ਸੀ। ਸਾਡੇ ਲਈ ਕਾਨੂੰਨ ਹੈ, ਸਾਡੇ ਲਈ ਡੈਮੋਕ੍ਰੇਸੀ ਹੈ। ਪਰ ਇਹਨਾਂ ਲਈ ਨਾਂ ਕੋਈ ਕਾਨੂੰਨ ਨਾ ਕੋਈ ਡੈਮੋਕ੍ਰੇਸੀ। ਬਾਬਾ ਰਣਜੀਤ ਸਿੰਘ ਖਾਲਸਾ ਨੇ ਕਿਹਾ ਕਿ ਸਾਨੂੰ ਸ਼ਹੀਦਾਂ ਦੇ ਦਰਸਾਏ ਮਾਰਗ ਤੇ ਚੱਲਿਆਂ ਰਹਿਣਾ ਪਵੇਗਾ ਅਤੇ ਇਸ ਨਾਲ ਹੀ ਸਾਡੀ ਹੋਂਦ ਅਤੇ ਸਾਡੀ ਆਉਣ ਵਾਲੀ ਨਸਲ ਸੁਰੱਖਿਅਤ ਰਹਿ ਸਕਦੇ ਹਨ ।
ਇਸ ਪ੍ਰਦਰਸ਼ਨ ਵਿਚ ਸੰਗਤ ਵੱਡੀ ਗਿਣਤੀ ਵਿੱਚ ਹਾਜ਼ਰ ਸੀ ਜਿਨ੍ਹਾਂ ਦਾ ਹੋਂਸਲਾ ਵਧਾਉਣ ਲਈ ਭਾਈ ਗੁਰਮੀਤ ਸਿੰਘ ਤੂਰ, ਭਾਈ ਗੁਰਮੀਤ ਸਿੰਘ ਗਿੱਲ, ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਅਵਤਾਰ ਸਿੰਘ ਖਹਿਰਾ, ਭਾਈ ਜੈੱਗ ਸਿੰਘ, ਭਾਈ ਅਜੈਪਾਲ ਸਿੰਘ, ਡਾ ਗੁਰਵਿੰਦਰ ਸਿੰਘ ਧਾਲੀਵਾਲ ਅਤੇ ਬਾਬਾ ਰਣਜੀਤ ਸਿੰਘ ਜੀ ਖ਼ਾਲਸਾ ਮੌਜੂਦ ਸਨ ।

Have something to say? Post your comment

 
 
 

ਸੰਸਾਰ

‘ਸਿੱਖ ਐਵਾਰਡ 2025’ ਸਮਾਰੋਹ ਪਹਿਲੀ ਨਵੰਬਰ ਨੂੰ ਵੈਨਕੂਵਰ ਵਿੱਚ ਹੋਵੇਗਾ- ਡਾ. ਨਵਦੀਪ ਸਿੰਘ ਬਾਂਸਲ

ਸਰੀ ਸਿਟੀ ਕੌਂਸਲ ਨੇ 23 ਜੁਲਾਈ ਨੂੰ ‘ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜਾ’ ਐਲਾਨਿਆ

ਇੰਗਲੈਂਡ ਨਿਵਾਸੀ ਡਾ. ਨਵਦੀਪ ਸਿੰਘ ਬਾਂਸਲ ਦਾ ਗੁਰਦੁਆਰਾ ਬਰੁੱਕਸਾਈਡ ਪੁੱਜਣ ‘ਤੇ ਨਿੱਘਾ ਸਵਾਗਤ

ਬਿਲਗਾ ਨਗਰ ਸਰੀ ਦੀ ਸੰਗਤ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦਾ ਵਿਆਹ ਪੁਰਬ ਮਨਾਇਆ

ਸਰੀ ਦੀ ਮੇਅਰ ਬਰੈਂਡਾ ਲੌਕ ਨੇ ਬੇਅਰ ਕਰੀਕ ਸਟੇਡੀਅਮ ਦਾ ਉਦਘਾਟਨ ਕੀਤਾ

ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਸਰੀ ਵੱਲੋਂ ਕਨੇਡਾ-ਡੇ ਸਮਾਗਮ

ਅੰਗਰੇਜ਼ੀ ਮੈਗਜ਼ੀਨ ‘ਕੈਨੇਡਾ ਟੈਬਲਾਇਡ’ ਦਾ ‘ਕੈਨੇਡਾ ਡੇ’ ਵਿਸ਼ੇਸ਼ ਅੰਕ ਰਿਲੀਜ਼ ਸਮਾਗਮ

7 ਜੁਲਾਈ ਨੂੰ 12 ਦੇਸ਼ਾਂ ਨੂੰ ਭੇਜੇ ਜਾਣਗੇ ਟੈਰਿਫ ਪੱਤਰ, ਟਰੰਪ ਨੇ ਦਸਤਖਤ ਕੀਤੇ

ਸਿੰਘਾਪੁਰ ਦੇ ਸਿੱਖ ਗੁਰਦੁਆਰਾ ਸਾਹਿਬ ਵਿਖੇ ਭਾਈ ਮਹਾਰਾਜ ਸਿੰਘ ਦੇ ਬਰਸੀ ਸਮਾਗਮ ਪੰਜ ਜੁਲਾਈ ਨੂੰ

ਈਵੀ ਸਬਸਿਡੀ ਤੋਂ ਬਿਨਾਂ, ਮਸਕ ਦੁਕਾਨ ਬੰਦ ਕਰ ਦੱਖਣੀ ਅਫਰੀਕਾ ਚਲਾ ਜਾਵੇਗਾ: ਟਰੰਪ