ਸੰਸਾਰ

‘ਸਿੱਖ ਐਵਾਰਡ 2025’ ਸਮਾਰੋਹ ਪਹਿਲੀ ਨਵੰਬਰ ਨੂੰ ਵੈਨਕੂਵਰ ਵਿੱਚ ਹੋਵੇਗਾ- ਡਾ. ਨਵਦੀਪ ਸਿੰਘ ਬਾਂਸਲ

ਹਰਦਮ ਮਾਨ/ ਕੌਮੀ ਮਾਰਗ ਬਿਊਰੋ | July 18, 2025 07:23 PM

ਸਰੀ- ਦੁਨੀਆਂ ਭਰ ਵਿੱਚ ਵੱਸਦੇ ਸਿੱਖ ਜਗਤ ਲਈ ਵੱਕਾਰੀ ਸਿੱਖ ਐਵਾਰਡ ਸਮਾਰੋਹ ਇਸ ਵਾਰ ਵੈਨਕੂਵਰ ਵਿੱਚ ਕਰਵਾਇਆ ਜਾ ਰਿਹਾ ਹੈ। ਬੀਤੇ ਦਿਨ ਇਕ ਪ੍ਰੈੱਸ ਕਾਨਫਰੰਸ ਦੌਰਾਨ ਇਸ ਐਵਾਰਡ ਨੂੰ ਸ਼ੁਰੂ ਕਰਨ ਵਾਲੇ ਯੂ.ਕੇ. ਨਿਵਾਸੀ ਡਾ.ਨਵਦੀਪ ਸਿੰਘ ਬਾਂਸਲ ਨੇ ਦੱਸਿਆ ਕਿ ਹਰ ਸਾਲ ਦਿੱਤੇ ਜਾਂਦੇ ਇਹ ਐਵਾਰਡ ਦੁਨੀਆਂ ਭਰ ਵਿੱਚੋਂ ਪ੍ਰਭਾਵਸ਼ਾਲੀ ਸਿੱਖ ਸ਼ਖ਼ਸੀਅਤਾਂ ਨੂੰ ਪ੍ਰਦਾਨ ਕੀਤੇ ਜਾਂਦੇ ਹਨ ਜਿਨ੍ਹਾਂ ਲਈ 12 ਵਰਗ ਨਿਰਧਾਰਿਤ ਹਨ। ਇਸ ਤੋਂ ਇਲਾਵਾ ਇਕ ਐਵਾਰਡ ਲਈ ਕਿਸੇ ਗੈਰ ਸਿੱਖ ਸ਼ਖ਼ਸੀਅਤ ਦੀ ਚੋਣ ਕੀਤੀ ਜਾਂਦੀ ਹੈ ਜਿਸ ਨੇ ਸਿੱਖ ਜਗਤ ਲਈ ਕੋਈ ਬਹੁਤ ਅਹਿਮ ਯੋਗਦਾਨ ਪਾਇਆ ਹੋਵੇ।

ਡਾ. ਬਾਂਸਲ ਦੱਸਿਆ ਕਿ ਇਹ ਐਵਾਰਡ ਸਮਾਰੋਹ ਹਰ ਸਾਲ ਬਦਲਵੇਂ ਦੇਸ਼ ਵਿੱਚ ਕਰਵਾਇਆ ਜਾਂਦਾ ਹੈ ਅਤੇ ਇਸ ਸਾਲ ਲਈ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੀ ਚੋਣ ਕੀਤੀ ਗਈ ਹੈ। ਇਸ ਸਮਾਗਮ ਵਿੱਚ ਦੁਨੀਆਂ ਭਰ ਤੋਂ 500 ਅਹਿਮ ਸਿੱਖ ਸ਼ਖ਼ਸੀਅਤਾਂ ਸ਼ਾਮਿਲ ਹੋਣਗੀਆਂ। ਵਰਨਣਯੋਗ ਹੈ ਕਿ ਇਸ ਐਵਾਰਡ ਤੋਂ ਇਲਾਵਾ ਡਾ.ਬਾਂਸਲ ਦੀ ਸੰਸਥਾ ਵੱਲੋਂ ਵੱਖ-ਵੱਖ ਪੈਮਾਨਿਆਂ ‘ਤੇ ਆਧਾਰਿਤ ਹਰ ਸਾਲ ਦੁਨੀਆਂ ਭਰ ਦੇ 100 ਸਭ ਤੋਂ ਪ੍ਰਭਾਵਸ਼ਾਲੀ ਸਿੱਖਾਂ ਦੀ ਸੂਚੀ ਵੀ ਜਾਰੀ ਕੀਤੀ ਜਾਂਦੀ ਹੈ।

Have something to say? Post your comment

 
 
 

ਸੰਸਾਰ

ਵੈਨਕੂਵਰ ਵਿਚਾਰ ਮੰਚ ਵੱਲੋਂ ਇਤਿਹਾਸਕਾਰ ਡਾ. ਇਸ਼ਤਿਆਕ ਅਹਿਮਦ ਅਤੇ ਲੇਖਕ ਜਸਵਿੰਦਰ ਰੁਪਾਲ ਨਾਲ ਵਿਸ਼ੇਸ਼ ਬੈਠਕ

ਸਨਸੈੱਟ ਇੰਡੋ ਕਨੇਡੀਅਨ ਸੀਨੀਅਰਜ਼ ਸੁਸਾਇਟੀ ਵੈਨਕੂਵਰ ਵੱਲੋਂ ‘ਵਰਲਡ ਸੀਨੀਅਰਜ਼ ਡੇ’ ਮਨਾਇਆ ਗਿਆ

ਸਰੀ ਵਿਚ ਭਾਰਤੀ ਉਪ ਮਹਾਂਦੀਪ ਦੀ ਵੰਡ ਅਤੇ ਇਸ ਦੇ ਨਤੀਜਿਆਂ ਉੱਪਰ ਵਿਸ਼ੇਸ਼ ਸਮਾਗਮ 6 ਸਤੰਬਰ ਨੂੰ

ਰਾਵੀ ਨਦੀ ਦਾ ਪਾਣੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਅੰਦਰ ਹੋਇਆ ਦਾਖਲ

ਫ਼ਲੋਰਿਡਾ ਹਾਦਸੇ ’ਤੇ ਯੂਨਾਈਟਿਡ ਸਿੱਖਸ ਵੱਲੋਂ ਡੂੰਘੀ ਹਮਦਰਦੀ, ਦਸਤਾਰ ਅਪਮਾਨ ਦੀ ਜ਼ੋਰਦਾਰ ਨਿਖੇਧੀ

ਪਸਿੱਧ ਪ੍ਰਕਾਸ਼ਕ ਅਤੇ ਸ਼ਾਇਰ ਸਤੀਸ਼ ਗੁਲਾਟੀ ਨੂੰ ਸਦਮਾ- ਦਾਮਾਦ ਅੰਮ੍ਰਿਤ ਪਾਲ ਦੀ ਅਚਾਨਕ ਮੌਤ

ਬਲਬੀਰ ਪਰਵਾਨਾ, ਮੁਦੱਸਰ ਬਸ਼ੀਰ ਤੇ ਭਗਵੰਤ ਰਸੂਲਪੁਰੀ ਦੀਆਂ ਪੁਸਤਕਾਂ 2025 ਦੇ ‘ਢਾਹਾਂ ਸਾਹਿਤਕ ਐਵਾਰਡ’ ਲਈ ਚੁਣੀਆਂ

ਗੁਲਾਟੀ ਪਬਲਿਸ਼ਰਜ਼ ਵੱਲੋਂ ਨਾਵਲਕਾਰ ਜਰਨੈਲ ਸਿੰਘ ਸੇਖਾ ਨੂੰ ਪੰਜ ਨਵ-ਪ੍ਰਕਾਸ਼ਿਤ ਕਿਤਾਬਾਂ ਭੇਟ ਕੀਤੀਆਂ

ਵੈਨਕੂਵਰ ਮਿਸ਼ਨ ਐਡਵੈਂਚਰਜ ਦੇ ਵਿਦਿਆਰਥੀ ਗੁਰਦਆਰਾ ਨਾਨਕ ਨਿਵਾਸ ਰਿਚਮੰਡ ਵਿਖੇ ਨਤਮਸਤਕ ਹੋਏ

ਦਵਾਈਆਂ ਦੇ ਆਯਾਤ 'ਤੇ ਡਿਊਟੀ 250 ਪ੍ਰਤੀਸ਼ਤ ਤੱਕ ਪਹੁੰਚ ਸਕਦੀ ਹੈ: ਟਰੰਪ