ਸੰਸਾਰ

ਪ੍ਰੋ. ਮੋਹਨ ਸਿੰਘ ਫਾਊਂਡੇਸ਼ਨ ਨੇ ਗ਼ਦਰੀ ਬਾਬਿਆਂ ਦੀ ਯਾਦ ਵਿਚ ਕਰਵਾਇਆ 29ਵਾਂ ਸ਼ਾਨਦਾਰ ਮੇਲਾ

ਹਰਦਮ ਮਾਨ/ ਕੌਮੀ ਮਾਰਗ ਬਿਊਰੋ | August 01, 2025 06:45 PM

ਸਰੀ-ਹਰ ਸਾਲ ਵਾਂਗ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ (ਕੈਨੇਡਾ) ਵੱਲੋਂ ਸਰੀ ਦੇਕਰੀਕ ਪਾਰਕ ਵਿਚ 29ਵਾਂ ‘ਮੇਲਾ ਗ਼ਦਰੀ ਬਾਬਿਆਂ ਦਾ’ ਕਰਵਾਇਆ ਗਿਆ। ਮੇਲੇ ਦੌਰਾਨ ਪਾਸ ਕੀਤੇ ਮਤਿਆਂ ਰਾਹੀਂ ਮੰਗ ਕੀਤੀ ਗਈ ਕਿ ਸ਼ਹੀਦ ਮੇਵਾ ਸਿੰਘ ਦਾ ਅਦਾਲਤੀ ਰਿਕਾਰਡ ਦਰੁਸਤ ਕੀਤਾ ਜਾਵੇ, ਸਰੀ ਦੀ 128 ਸਟਰੀਟ ਦਾ ਨਾਮ ਗੁਰੂ ਨਾਨਕ ਦੇਵ ਮਾਰਗ ਰੱਖਿਆ ਜਾਵੇ ਅਤੇ ਕਾਮਾਗਾਟਾਮਾਰੂ ਦੇ ਸਰਕਾਰੀ ਦਸਤਾਵੇਜ਼ਾਂ ਵਿਚ ਗੁਰੂ ਨਾਨਕ ਦੇਵ ਜੀ ਸਟੀਮਰ ਕੰਪਨੀ ਦਾ ਨਾਮ ਸ਼ਾਮਿਲ ਕੀਤਾ ਜਾਵੇ।

ਮੇਲੇ ਵਿਚ ਪਹੁੰਚੇ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਤੇ ਗੁਰਬਖਸ਼ ਸੈਣੀ, ਬੀ.ਸੀ. ਵਿਧਾਨ ਸਭਾ ਦੇ ਸਪੀਕਰ ਰਾਜ ਚੌਹਾਨ, ਬੀ.ਸੀ. ਦੇ ਕੈਬਨਿਟ ਮੰਤਰੀ ਜਗਰੂਪ ਬਰਾੜ ਤੇ ਸਿੱਖਿਆ ਮੰਤਰੀ ਜੈਸੀ ਸੁੰਨੜ, ਐਮ ਐਲ ਏ ਆਮਨਾ ਸ਼ਾਹ ਤੇ ਗੈਰੀ ਬੈਗ, ਡਾ. ਗੋਪਾਲ ਬੁੱਟਰ, ਭੁਪਿੰਦਰ ਮੱਲ੍ਹੀ ਵੱਲੋਂ ਗ਼ਦਰੀ ਬਾਬਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ। ਉੱਘੇ ਦੌੜਾਕ ਫੌਜਾ ਸਿੰਘ ਅਤੇ ਉੱਘੇ ਚਿੱਤਰਕਾਰ ਜਰਨੈਲ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

ਪ੍ਰਸਿੱਧ ਪੰਜਾਬੀ ਗਾਇਕ ਸੁਖਵਿੰਦਰ ਸੁਖੀ, ਜਸਵੰਤ ਸੰਦੀਲਾ, ਸੁੱਖੀ ਬਰਾੜ, ਗੁਰਵਿੰਦਰ ਬਰਾੜ, ਚਮਕੌਰ ਸੇਖੋਂ ਤੇ ਨਵਦੀਪ ਗਿੱਲ, ਹਰਜਿੰਦਰ ਸਹੋਤਾ, ਸਿਮਰਨ ਸਹੋਤਾ, ਇੰਦਰ ਢੱਟ, ਰਣਜੀਤ ਕੌਰ, ਵਿਜੇ ਯਮਲਾ, ਅਰਸ਼ ਰਿਆਜ, ਪਰਵੇਜ਼ ਗਿੱਲ ਅਤੇ ਜੱਸੜ ਆਪਣੇ ਚੋਣਵੇਂ ਗੀਤਾਂ ਨਾਲ ਸਰੋਤਿਆਂ ਦਾ ਮਨੋਰਜਨ ਕੀਤਾ। ਉੱਘੇ ਗਾਇਕ ਸੁਖਵਿੰਦਰ ਸੁੱਖੀ ਨੇ ਆਪਣੇ ਚਰਚਿਤ ਗੀਤ ‘ਨੀ ਤੇਰੇ ਵੰਗਾਂ ਮੇਚ ਨਾ ਆਈਆਂ’, ‘ਜੱਟਾਂ ਦੇ ਗੋਤ ...’ ਆਦਿ ਪੇਸ਼ ਕਰ ਕੇ ਨੌਜਵਾਨਾਂ ਨੂੰ ਆਪ ਮੁਹਾਰੇ ਨੱਚਣ ਲਾ ਦਿੱਤਾ। ਅਰਸ਼ ਰਿਆਜ, ਪਰਵਾਜ਼ ਗਿੱਲ ਤੇ ਜੱਸੜ ਦੀ ਤਿੱਕੜੀ ਵੱਲੋਂ ਪੇਸ਼ ਕੀਤੇ ਲੋਕ ਰੰਗ ‘ਭਾਬੋ ਨੀ ਇੱਕ ਜੋਗੀ ਆ ਗਿਆ’ ਨੂੰ ਸਰੋਤਿਆਂ ਨੇ ਖੂਬ ਮਾਣਿਆਂ।

ਕੈਬਨਿਟ ਮੰਤਰੀ ਗਰੈਗ ਰੋਬਰਟਸਨ ਦੇ ਸਲਾਹਕਾਰ ਸੁਖਵਿੰਦਰਪਾਲ ਸਿੰਘ ਨੇ ਮੰਤਰੀ ਵੱਲੋਂ ਫਾਊਡੇਸ਼ਨ ਦੇ ਪ੍ਰਧਾਨ ਸਾਹਿਬ ਥਿੰਦ ਨੂੰ ਸਨਮਾਨ ਪੱਤਰ ਭੇਟ ਕੀਤਾ। ਮੇਲੇ ਵਿਚ ਪੁੱਜੀਆਂ ਹੋਰਨਾਂ ਸ਼ਖ਼ਸੀਅਤਾਂ ਤੋਂ ਇਲਾਵਾ ਸਾਬਕਾ ਚੇਅਰਮੈਨ ਅਜਮੇਰ ਸਿੰਘ ਢਿੱਲੋਂ ਭਾਗਪੁਰ, ਡਾ. ਜਸਵੀਰ ਸਿੰਘ ਰੋਮਾਣਾ, ਡਾ. ਰਾਮਿੰਦਰ ਸਿੰਘ ਕੰਗ, ਸਾਬਕਾ ਮੰਤਰੀ ਜਿੰਨੀ ਸਿਮਸ, ਕੁਲਵੰਤ ਸਿੰਘ ਢੇਸੀ, ਜਸਵਿੰਦਰ ਦਿਲਾਵਰੀ, ਡਾ. ਕੁਲਦੀਪ ਸਿੰਘ ਚਾਹਲ, ਨਵਲਪ੍ਰੀਤ ਰੰਗੀ, ਰਣਜੀਤ ਸਿੰਘ ਸੰਧੂ, ਜਗੀਰ ਸਿੰਘ ਵਿਰਕ, ਡਾ. ਗੋਪਾਲ ਸਿੰਘ ਬੁੱਟਰ, ਨਿਰੰਜਣ ਸਿੰਘ ਲੇਹਲ, ਮਹੇਸ਼ਇੰਦਰ ਸਿੰਘ ਮਾਂਗਟ, ਨਵਰੂਪ ਸਿੰਘ, ਰਿੱਕੀ ਬਾਜਵਾ ਸ਼ਾਮਿਲ ਸਨ।

ਪ੍ਰਬੰਧਕਾਂ ਵੱਲੋਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋ. ਮੋਹਨ ਸਿੰਘ ਫਾਊਂਡੇਸ਼ਨ ਦੇ ਪ੍ਰਧਾਨ ਸਾਹਿਬ ਸਿੰਘ ਥਿੰਦ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਮੇਲੇ ਵਿਚ ਪਹੁੰਚੇ ਸਭਨਾਂ ਲੋਕਾਂ ਦਾ ਧੰਨਵਾਦ ਕੀਤਾ ਗਿਆ। ਉੱਘੇ ਰੇਡੀਓ ਹੋਸਟ ਗੁਰਬਾਜ਼ ਸਿੰਘ ਬਰਾੜ ਨੇ ਮੰਚ ਸੰਚਾਲਨ ਬਾਖੂਬੀ ਅਦਾ ਕੀਤਾ।

ਮੇਲੇ ਦੌਰਾਨ ਗੁਲਾਟੀ ਪਬਲਿਸ਼ਰਜ਼ ਲਿਮਟਿਡ ਸਰੀ ਵੱਲੋਂ ਹਰਦਮ ਮਾਨ ਦੀ ਅਗਵਾਈ ਵਿਚ ਪੁਸਤਕਾਂ ਪ੍ਰਦਰਸ਼ਨੀ ਲਾਈ ਗਈ ਜਿਸ ਨੂੰ ਪਾਠਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਪੁਸਤਕ ਪ੍ਰਦਰਸ਼ਨੀ ਸਟਾਲ ‘ਤੇ ਨਾਮਵਰ ਗ਼ਜ਼ਲਗੋ ਜਸਵਿੰਦਰ, ਮੋਹਨ ਗਿੱਲ, ਡਾ. ਪੂਰਨ ਸਿੰਘ, ਪ੍ਰੋ. ਕੁਲਵੰਤ ਸਿੰਘ, ਪ੍ਰਿੰ. ਪੂਨੀਆਂ, ਤਰਲੋਚਨ ਝਾਂਡੇ, ਅੰਗਰੇਜ਼ ਬਰਾੜ, ਤਰਲੋਚਨ ਤਰਨਤਾਰਨ, ਨਵਰੂਪ ਸਿੰਘ, ਸੁਖਵਿੰਦਰ ਸਿੰਘ ਚੋਹਲਾ (ਐਡੀਟਰ ਦੇਸ਼ ਪ੍ਰਦੇਸ ਟਾਈਮਜ਼), ਪ੍ਰੀਤਮ ਭਰੋਵਾਲ, ਅੰਤਰ ਪੰਮਾ ਤੇ ਹੋਰ ਕਈ ਲੇਖਕਾਂ, ਪੱਤਰਕਾਰਾਂ ਨੇ ਹਾਜ਼ਰੀ ਭਰੀ।

Have something to say? Post your comment

 
 
 

ਸੰਸਾਰ

ਪਸਿੱਧ ਪ੍ਰਕਾਸ਼ਕ ਅਤੇ ਸ਼ਾਇਰ ਸਤੀਸ਼ ਗੁਲਾਟੀ ਨੂੰ ਸਦਮਾ- ਦਾਮਾਦ ਅੰਮ੍ਰਿਤ ਪਾਲ ਦੀ ਅਚਾਨਕ ਮੌਤ

ਬਲਬੀਰ ਪਰਵਾਨਾ, ਮੁਦੱਸਰ ਬਸ਼ੀਰ ਤੇ ਭਗਵੰਤ ਰਸੂਲਪੁਰੀ ਦੀਆਂ ਪੁਸਤਕਾਂ 2025 ਦੇ ‘ਢਾਹਾਂ ਸਾਹਿਤਕ ਐਵਾਰਡ’ ਲਈ ਚੁਣੀਆਂ

ਗੁਲਾਟੀ ਪਬਲਿਸ਼ਰਜ਼ ਵੱਲੋਂ ਨਾਵਲਕਾਰ ਜਰਨੈਲ ਸਿੰਘ ਸੇਖਾ ਨੂੰ ਪੰਜ ਨਵ-ਪ੍ਰਕਾਸ਼ਿਤ ਕਿਤਾਬਾਂ ਭੇਟ ਕੀਤੀਆਂ

ਵੈਨਕੂਵਰ ਮਿਸ਼ਨ ਐਡਵੈਂਚਰਜ ਦੇ ਵਿਦਿਆਰਥੀ ਗੁਰਦਆਰਾ ਨਾਨਕ ਨਿਵਾਸ ਰਿਚਮੰਡ ਵਿਖੇ ਨਤਮਸਤਕ ਹੋਏ

ਦਵਾਈਆਂ ਦੇ ਆਯਾਤ 'ਤੇ ਡਿਊਟੀ 250 ਪ੍ਰਤੀਸ਼ਤ ਤੱਕ ਪਹੁੰਚ ਸਕਦੀ ਹੈ: ਟਰੰਪ

ਭਾਰਤ ਨੂੰ ਅਗਲੇ 24 ਘੰਟਿਆਂ ਵਿੱਚ ਭਾਰੀ ਟੈਰਿਫ ਵਾਧੇ ਦਾ ਸਾਹਮਣਾ ਕਰਨਾ ਪਵੇਗਾ: ਡੋਨਾਲਡ ਟਰੰਪ

ਜਸਵੀਰ ਸਿੰਘ ਗੜ੍ਹੀ ਵੱਲੋਂ ਨਿਊਜ਼ੀਲੈਂਡ ਦੇ ਮੈਂਬਰ ਪਾਰਲੀਮੈਂਟ ਫਿਲਪ ਸਟੋਨਰ ਟੈਫੋਰਡ ਨਾਲ ਮੁਲਾਕਾਤ

ਥਾਈਲੈਂਡ-ਕੰਬੋਡੀਆ ਸੰਘਰਸ਼ ਵਿੱਚ ਸੀਜ ਫਾਇਰ ਕਰਵਾਉਣ ਲਈ ਹੋਈ ਡੋਨਾਲ ਟਰੰਪ ਦੀ ਐਂਟਰੀ

‘ਸਿੱਖ ਐਵਾਰਡ 2025’ ਸਮਾਰੋਹ ਪਹਿਲੀ ਨਵੰਬਰ ਨੂੰ ਵੈਨਕੂਵਰ ਵਿੱਚ ਹੋਵੇਗਾ- ਡਾ. ਨਵਦੀਪ ਸਿੰਘ ਬਾਂਸਲ

ਸਰੀ ਸਿਟੀ ਕੌਂਸਲ ਨੇ 23 ਜੁਲਾਈ ਨੂੰ ‘ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜਾ’ ਐਲਾਨਿਆ