ਅੰਮ਼੍ਰਿਤਸਰ - ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਜਗਦੀਸ਼ ਸਿੰੰਘ ਝੀਂਡਾ ਨੇ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਮ ਇਕ ਪੱਤਰ ਸੋਂਪ ਕੇ ਮੰਗ ਕੀਤੀ ਹੈ ਕਿ ਹਰਿਆਣਾ ਤੋ ਆਉਣ ਵਾਲੀਆਂ ਸਿੱਖ ਸੰਗਤਾਂ ਨੂੰ ਰਿਹਾਇਸ਼ ਲਈ ਇਕ ਵਖਰੀ ਸਰਾਂ ਅਲਾਟ ਕੀਤੀ ਜਾਵੇ ਤੇ ਨਾਲ ਹੀ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਹਰਿਆਣਾ ਦੇ ਸਿੱਖਾ ਲਈ ਨਵੀ ਸਰਾਂ ਉਸਾਰਣ ਲਈ ਦੋ ਏਕੜ ਦਾ ਇਕ ਪਲਾਟ ਦਿੱਤਾ ਜਾਵੇ। ਉਨਾਂ ਕਿਹਾ ਕਿ ਕਮਰੇ ਸੰਬਧੀ ਹਰਿਆਣਾ ਦੀਆਂ ਸਿੱਖ ਸੰਗਤਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ ਤੇ ਇਸ ਲਈ ਅਸੀ ਹਰਿਆਣਾ ਤੋ ਆਈ ਸੰਗਤ ਲਈ ਰਿਹਾਇਸ਼ ਦਾ ਉਚਿਤ ਪ੍ਰਬੰਧ ਕਰਨ ਲਈ ਯਤਨਸ਼ੀਲ ਹਾਂ।ਸ੍ਰ ਝੀਂਡਾ ਦਾ ਇਹ ਪੱਤਰ ਐਡਵੋਕੇਟ ਧਾਮੀ ਦੀ ਗੈਰ ਹਾਜਰੀ ਵਿਚ ਵਧੀਕ ਸਕੱਤਰ ਸ੍ਰ ਗੁਰਿੰਦਰ ਸਿੰਘ ਮਥਰੇਵਾਲ ਅਤੇ ਸੁਪਰਡੈਂਟ ਸ੍ਰ ਨਿਸ਼ਾਨ ਸਿੰਘ ਨੇ ਹਾਸਲ ਕੀਤਾ। ਪੱਤਰਕਾਰਾਂ ਨਾਲ ਗਲ ਕਰਦਿਆਂ ਸ੍ਰ ਝੀਂਡਾ ਨੇ ਕਿਹਾ ਕਿ ਮੈ ਜਦ ਵੀ ਕਮਰੇ ਲਈ ਸ਼ੋ੍ਰਮਣੀ ਕਮੇਟੀ ਦਫਤਰ ਫੋਨ ਕਰਦਾ ਹਾਂ ਤਾਂ ਮੈਨੂੰ ਕਿਹਾ ਜਾਂਦਾ ਹੈ ਕਿ ਵਖਰੀ ਕਮੇਟੀ ਤਾਂ ਬਣਾ ਲਈ ਹੈ ਹੁਣ ਵਖਰੀ ਸਰਾਂ ਵੀ ਬਣਾਓ।ਉਨਾ ਕਿਹਾ ਕਿ ਪੰਜਾਬ ਵੰਡ ਸਮੇ ਪੰਜਾਬ ਤੇ ਹਰਿਆਣਾ ਵਿਚਾਲੇ 60^40 ਦੀ ਤਰਜ ਤੇ ਵੰਡ ਕੀਤੀ ਗਈ ਸੀ। ਇਸ ਲਈ ਹੁਣ ਕਿਉਕਿ ਅਸੀ ਵਖਰੀ ਕਮੇਟੀ ਬਣਾ ਲਈ ਹੈ ਇਸ ਲਈ ਸਾਨੂੰ ਸਾਡੇ ਹਿੱਸੇ ਆਉਦੀ ਸਰਾਂ ਦੇ ਦਿੱਤੀ ਜਾਵੇ ਤੇ ਨਾਲ ਹੀ ਸਾਨੂੰ 2 ਏਕੜ ਜਮੀਨ ਵੀ ਪ੍ਰਦਾਨ ਕੀਤੀ ਜਾਵੇ। ਉਨਾਂ ਆਖਿਆ ਕਿ ਜਦ ਤਕ ਅਸੀ ਸਰਾਂ ਨਹੀ ਬਣਾ ਲੈਂਦੇ ਉਸ ਸਮੇ ਤਕ ਸਾਨੂੰ ਇਕ ਸਰਾਂ ਵਰਤਣ ਦੀ ਖੁਲ ਹੋਣੀ ਚਾਹੀਦੀ ਹੈ। ਉਨਾ ਕਿਹਾ ਕਿ ਇਹ ਹਰਿਆਣਾ ਦੇ ਸਿੱਖਾਂ ਦੀ ਬਿਲਕੁਲ ਜਾਇਜ ਮੰਗ ਹੈ।ਸ੍ਰ ਝੀਂਡਾ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਸ਼ੋ੍ਰਮਣੀ ਕਮੇਟੀ ਹਰਿਆਣਾ ਤੋ ਚੁਣ ਕੇ ਆਏ ਮੈਂਬਰਾਂ ਨਾਲ ਭੇਦਭਾਵ ਨਾ ਕਰਦੀ ਤਾਂ ਹਰਿਆਣਾ ਕਮੇਟੀ ਕਦੇ ਵੀ ਹੌਂਦ ਵਿਚ ਨਾ ਆਉਂਦੀ।ਜਮੀਨ ਬਾਰੇ ਝੀਡਾ ਨੇ ਕਿਹਾ ਕਿ ਅਸੀ ਕਿਸੇ ਦਾ ਹਕ ਖੋਹ ਨਹੀ ਰਹੇ, ਆਪਣਾ ਹਕ ਮੰਗ ਰਹੇ ਹਾਂ, ਇਸ ਲਈ ਸਾਨੂੰ ਜੇਕਰ ਅਦਾਲਤ ਵਿਚ ਵੀ ਜਾਣਾ ਪਿਆ ਤਾਂ ਅਸੀ ਪਿਛੇ ਨਹੀ ਹਟਾਗੇ। ਮੰਗ ਪੱਤਰ ਤੇ ਹਰਿਆਣਾ ਕਮੇਟੀ ਦੇ ਜਰਨਲ ਸਕੱਤਰ ਸ੍ਰ ਹਰਜੀਤ ਸਿੰਘ, ਸੰਯੁਕਤ ਸਕੱਤਰ ਸ੍ਰ ਬਲਵਿੰਦਰ ਸਿੰਘ, ਮੈਂਬਰ ਸ੍ਰ ਮੇਜਰ ਸਿੰਘ, ਇੰਦਰਜੀਤ ਸਿੰਘ ਅਤੇ ਮਲਇੰਦਰ ਸਿੰਘ ਦੇ ਦਸਤਖਤ ਹਨ।