BREAKING NEWS
 ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 ਤੋਂ ਪਹਿਲਾਂ ਪੰਜਾਬ ਸਰਕਾਰ ਦਾ ਵਫ਼ਦ ਜਾਪਾਨ ਅਤੇ ਦੱਖਣੀ ਕੋਰੀਆ ਦਾ ਕਰੇਗਾ ਦੌਰਾਪੰਜਾਬ ਦੇ ਮੁੱਖ ਮੰਤਰੀ ਨੇ ਹਰਿਆਣਾ ਦੇ ਬਾਸਕਟਬਾਲ ਖਿਡਾਰੀ ਹਾਰਦਿਕ ਰਾਠੀ ਦੇ ਪਰਿਵਾਰ ਨਾਲ ਦੁੱਖ ਵੰਡਾਇਆਮੁੱਖ ਮੰਤਰੀ ਵੱਲੋਂ ਗੰਨੇ ਦਾ ਭਾਅ ਵਧਾ ਕੇ 416 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਐਲਾਨ, ਪੰਜਾਬ ਗੰਨੇ ਦਾ ਸਭ ਤੋਂ ਵੱਧ ਭਾਅ ਦੇਣ ਦੇ ਮਾਮਲੇ ਵਿੱਚ ਦੇਸ਼ ‘ਚ ਮੋਹਰੀ"ਹਿੰਦ ਦੀ ਚਾਦਰ" ਰਾਹੀਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਪਵਿੱਤਰ ਯਾਤਰਾ ਦੇ 11 ਮਹੱਤਵਪੂਰਨ ਪਲਾਂ ਨੂੰ ਕੀਤਾ ਜੀਵੰਤਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਸੰਗਤ ਵਿੱਚ ਸ਼ਾਮਲ ਹੋ ਕੇ ਸੂਬੇ ਦੀ ਤਰੱਕੀ ਅਤੇ ਪੰਜਾਬੀਆਂ ਦੀ ਖ਼ੁਸ਼ਹਾਲੀ ਲਈ ਕੀਤੀ ਅਰਦਾਸਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਧ ਰਹੀ ਨਫ਼ਰਤ ਅਤੇ ਲੋਕਤੰਤਰੀ ਸਿਧਾਂਤਾਂ ਦੇ ਘਾਣ 'ਤੇ ਡੂੰਘੀ ਚਿੰਤਾ ਪ੍ਰਗਟਾਈ*

ਹਰਿਆਣਾ

ਕੁਰੂਕਸ਼ੇਤਰ ਨੂੰ ਦੁਨੀਆ ਦਾ ਸੱਭ ਤੋਂ ਮਹਤੱਵਪੂਰਣ ਸਥਾਨ ਬਨਾਉਣ ਲਈ ਸਰਕਾਰ ਪ੍ਰਤੀਬੱਧ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਕੌਮੀ ਮਾਰਗ ਬਿਊਰੋ | December 01, 2025 07:14 PM

ਚੰਡੀਗੜ੍ਹ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਕੁਰੂਕਸ਼ੇਤਰ ਨੂੰ ਦੁਨੀਆ ਦਾ ਸੱਭ ਤੋਂ ਗੌਰਵਪੂਰਣ ਸਥਾਨ ਬਨਾਉਣ ਲਈ ਪ੍ਰਤੀਬੱਧ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਦੇ ਬਾਅਦ ਸਾਲ 2016 ਤੋਂ ਕੁਰੂਕਸ਼ੇਤਰ ਵਿੱਚ ਗੀਤਾ ਮਹੋਤਸਵ ਨੂੰ ਕੌਮਾਂਤਰੀ ਪੱਧਰ 'ਤੇ ਮਨਾਇਆ ਜਾ ਰਿਹਾ ਹੈ।

ਮੁੱਖ ਮੰਤਰੀ ਸੋਮਵਾਰ ਨੂੰ ਕੁਰੂਕਸ਼ੇਤਰ ਵਿੱਚ ਆਯੋਜਿਤ 48 ਕੋਸ ਤੀਰਥ ਸਮੇਲਨ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ 'ਤੇ ਗੀਤਾ ਗਿਆਨ ਸੰਸਥਾਨਮ ਦੇ ਚੇਅਰਮੈਨ ਸਵਾਮੀ ਗਿਆਨਾਨੰਦ ਜੀ ਮਹਾਰਾਜ ਤੋਂ ਇਲਾਵਾ ਧਰਮਖੇਤਰ-ਕੁਰੂਕਸ਼ੇਤਰ ਦੇ ਵੱਖ-ਵੱਖ ਤੀਰਥਾਂ ਦੇ ਪ੍ਰਤੀਨਿਧੀਗਣ ਅਤੇ ਸ਼ਰਧਾਲੂ ਮੌਜੂਦ ਸਨ। ਇਸ ਤੋਂ ਪਹਿਲਾਂ, ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੱਲੋਂ ਕੁਰੂਕਸ਼ੇਤਰ ਦੇ 48 ਕੋਸ ਵਿੱਚ ਆਉਣ ਵਾਲੇ ਤੀਰਥਾਂ ਦੀ ਜਾਣਕਾਰੀ ਦੇਣ ਵਾਲੀ ਪੁਸਤਿਕਾ ਦੀ ਵੀ ਘੁੰਡ ਚੁਕਾਈ ਕੀਤੀ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਾਰਿਆਂ ਨੂੰ ਗੀਤਾ ਜੈਯੰਤੀ 'ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਮਹਾਭਾਰਤ ਸਮੇਂ ਵਿੱਚ ਅੱਜ ਹੀ ਦੇ ਦਿਨ ਕੁਰੂਕਸ਼ੇਤਰ ਦੀ ਪਾਵਨ ਧਰਤੀ 'ਤੇ ਭਗਵਾਨ ਸ਼੍ਰੀ ਕ੍ਰਿਸ਼ਣ ਜੀ ਨੇ ਅਰਜੁਨ ਰਾਹੀਂ ਮਨੁੱਖਤਾ ਨੂੰ ਗੀਤਾ ਦਾ ਕਰਮਯੋਗ ਦਾ ਅਰਮ ਸੰਦੇਸ਼ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਧਰਮਖੇਤਰ-ਕੁਰੂਕਸ਼ੇਤਰ ਵਿੱਚ ਪਿਛਲੇ 17 ਦਿਨਾਂ ਤੋਂ ਗੀਤਾ ਪ੍ਰੇਮੀ ਸੱਜਨ ਅਤੇ ਸ਼ਰਧਾਲੂ 10ਵੇਂ ਕੌਮਾਂਤਰੀ ਗੀਤਾ ਮਹੋਤਸਵ ਦਾ ਆਨੰਦ ਲੈ ਰਹੇ ਹਨ। ਇਸ ਤੋਂ ਇਲਾਵਾ ਵੀ ਇੰਨ੍ਹਾਂ ਦਿਨਾਂ ਪੂਰਾ ਹਰਿਆਣਾ ਗੀਤਾਮਈ ਹੈ। ਹਰ ਜਿਲ੍ਹਾ ਵਿੱਚ ਗੀਤਾ ਦੇ ਸਵਰ ਗੂੰਜ ਰਹੇ ਹਨ। ਵੱਖ-ਵੱਖ ਤੀਰਥਾਂ 'ਤੇ ਵੀ ਗੀਤਾ ਮਹੋਤਸਵ ਦੀ ਧੂਮ ਹੈ। ਰਾਜ ਅਤੇ ਜਿਲ੍ਹਾ ਪੱਧਰ 'ਤੇ ਇੱਕਠੇ ਮਨਾਇਆ ਜਾਣ ਵਾਲਾ ਇਹ ਮਹੋਤਸਵ ਧਾਰਮਿਕ, ਸਭਿਆਚਾਰਕ, ਕਲਾ ਅਤੇ ਸਭਿਆਚਾਰ ਦਾ ਇੱਕ ਅਨੁਪਮ ਉਦਾਹਰਣ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਕਰਮਯੋਗੀ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਾਲ 2014 ਵਿੱਚ ਕੁਰੂਕਸ਼ੇਤਰ ਆਗਮਨ ਦੇ ਦੌਰਾਨ ਕਿਹਾ ਸੀ ਕਿ ਕੁਰੂਕਸ਼ੇਤਰ ਨੂੰ ਗੀਤਾ ਸਥਲੀ ਵਜੋ ਪਹਿਚਾਣ ਦਿਵਾਉਣ ਲਈ ਹਰਸੰਭਵ ਯਤਨ ਕੀਤੇ ਜਾਣਗੇ। ਪ੍ਰਧਾਨ ਮੰਤਰੀ ਦੇ ਮਾਰਗਦਰਸ਼ਨ ਦੇ ਬਾਅਦ ਸਾਲ 2016 ਤੋਂ ਗੀਤਾ ਮਹੋਤਸਵ ਨੂੰ ਕੌਮਾਂਤਰੀ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦਸਿਆ ਕਿ ਪਿਛਲੇ 25 ਨਵੰਬਰ ਨੁੰ ਪ੍ਰਧਾਨ ਮੰਤਰੀ ਵੀ ਕੌਮਾਂਤਰੀ ਗੀਤਾ ਮਹੋਤਸਵ ਵਿੱਚ ਸ਼ਾਮਿਲ ਹੋ ਕੇ ਹਰ ਵਿਅਕਤੀ ਨੂੰ ਗੀਤਾ ਦੇ ਜੁੜਨ ਦਾ ਸੰਦੇਸ਼ ਦਿੱਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਕੁਰੂਕਸ਼ੇਤਰ ਦੇ ਕੋਲ ਜੋਤੀਸਰ ਵਿੱਚ ਜਿਸ ਬੋਹੜ ਦੇ ਦਰਖਤ ਦੇ ਹੇਠਾਂ ਭਗਵਾਨ ਸ਼੍ਰੀਕ੍ਰਿਸ਼ਣ ਜੀ ਨੇ ਅਰਜੁਨ ਨੂੰ ਗੀਤਾ ਦਾ ਉਪਦੇਸ਼ ਦਿੱਤਾ ਸੀ। ਉਸ ਸਥਾਨ ਦੇ ਮੁੜ ਨਿਰਮਾਣ ਲਈ ਉਸ ਸਮੇਂ ਦੇ ਪ੍ਰਧਾਨ ਮੰਤਰੀ ਸੁਰਵਗਾਸੀ ਅਟਲ ਬਿਹਾਰੀ ਵਾਜਪੇਯੀ ਨੇ ਸਪੈਸ਼ਲ ਪੈਕੇਜ ਦਿੱਤਾ ਸੀ।

ਉਨ੍ਹਾਂ ਨੇ ਦੇਸ਼ ਦੇ ਕਈ ਪ੍ਰਸਿੱਦ ਮੰਦਿਰਾਂ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਮੌਜੂਦਾ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੀ ਲੁਪਤ ਹੋ ਰਹੇ ਤੀਰਥਾਂ ਸਥਾਨਾਂ ਦੇ ਮੁੜ ਨਿਰਮਾਣ ਨੂੰ ਪ੍ਰਾਥਮਿਕਤਾ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੋ ਸਮਾਜ ਆਪਣੀ ਸਭਿਆਚਾਰਕ ਵਿਰਾਸਤ ਨੂੰ ਸੰਭਾਲ ਕੇ ਰੱਖਦਾ ਹੈ ਉਹ ਨੌਜੁਆਨ ਪੀੜੀ ਨੂੰ ਚੰਗੇ ਨੈਤਿਕ ਸੰਸਕਾਰ ਦਿੰਦਾ ਹੈ। ਇਸ ਲਈ ਅਸੀਂ ਵੇਦਾਂ, ਪੁਰਾਣਾਂ ਤੇ ਗੀਤਾ ਦੀ ਰਚਨਾਸਥਲੀ ਹਰਿਆਣਾ ਦੀ ਸਭਿਆਚਾਰਕ ਵਿਰਾਸਤ ਨੂੰ ਸਰੰਖਤ ਕਰਨ ਅਤੇ ਉਸ ਨੂੰ ਨਵੀਂ ਪੀੜੀਆਂ ਤੱਕ ਪਹੁੰਚਾਉਣ ਲਈ ਲਗਾਤਾਰ ਕੰਮ ਕਰ ਰਹੇ ਹਨ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪਵਿੱਤਰ ਸਰਸਵਤੀ ਅਤੇ ਦ੍ਰਿਸ਼ਟਦੂਤੀ ਨਤੀਆਂ ਦੇ ਵਿੱਚ ਸਥਿਤ ਕੁਰੂਕਸ਼ੇਤਰ ਦੀ 48 ਕੋਸ ਭੂਮੀ ਨੇ 357 ਤੀਰਥ ਸਥਾਨ ਹਨ। ਇਨ੍ਹਾਂ ਵਿੱਚੋਂ ਕੁੱਝ ਲਗਭਗ ਲੁਪਤ ਹੋ ਚੁੱਕੇ ਹਨ। ਅਸੀਂ ਇੰਨ੍ਹਾਂ ਤੀਰਥਾਂ ਦਾ ਮੁੜ ਨਿਰਮਾਣ ਕਰ ਇਨ੍ਹਾਂ ਦੇ ਵੈਭਵ ਨੁੰ ਮੁੜ ਸਥਾਪਿਤ ਕਰਨ ਲਈ ਕ੍ਰਿਤਸੰਕਲਪ ਹਨ। ਸਾਲ 2023 ਵਿੱਚ 48 ਕੋਸ ਕੁਰੂਕਸ਼ੇਤਰ ਭੁਮੀ ਦੇ 164 ਤੀਰਥਾਂ ਦੀ ਲਿਸਟ ਵਿੱਚ ਸਰਵੇਖਣ ਅਤੇ ਦਸਤਾਵੇਜੀਕਰਣ ਦੇ ਬਾਅਦ 18 ਨਵੇਂ ਤੀਰਥਾਂ ਨੂੰ ਜੋੜਿਆ ਗਿਆ ਹੈ। ਇਸ ਨਾਲ ਹੁਣ ਇਸ ਪਵਿੱਤਰ ਭੁਮੀ ਦੇ 182 ਤੀਰਥਾਂ ਦਾ ਦਸਤਾਵੇਜੀਕਰਣ ਹੋ ਚੁੱਕਾ ਹੈ। ਇਹ ਕੰਮ ਹੁਣੀ ਜਾਰੀ ਹੈ ਅਤੇ ਭਵਿੱਖ ਵਿੱਚ ਇਸ ਲਿਸਟ ਵਿੱਓ ਹੋਰ ਵੀ ਤੀਰਥਾਂ ਦੇ ਜੁੜਨ ਦੀ ਸੰਭਾਵਨਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦਾ ਯਤਨ ਹੈ ਕਿ ਬ੍ਰਜ ਦੀ 84 ਕੋਸ ਯਾਤਰਾ ਦੀ ਤਰਜ 'ਤੇ 48 ਕੋਸ ਕੁਰੂਕਸ਼ੇਤਰ ਭੂਮੀ ਵਿੱਚ ਸਥਿਤ ਤੀਰਥਾਂ ਦੀ ਯਾਤਰਾ ਸ਼ੁਰੂ ਕੀਤੀ ਜਾਵੇ। ਧਰਮਖੇਤਰ-ਕੁਰੂਕਸ਼ੇਤਰ ਨੁੰ ਭਗਵਾਨ ਸ਼੍ਰੀਕ੍ਰਿਸ਼ਣ ਜੀ ਦੀ ਨਗਰੀ ਮਧੁਰਾ ਅਤੇ ਧਾਰਮਿਕ ਸਥਾਨ ਹਰੀਦੁਆਰ ਨਾਲ ਜੋੜਨ ਲਈ ਇੰਨ੍ਹਾਂ ਮਾਰਗਾਂ 'ਤੇ ਟੇ੍ਰਨ ਚਲਾਈ ਗਈ ਹੈ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਾਰਤ ਸਰਕਾਰ ਦੇ ਸੈਰ-ਸਪਾਟਾ ਮੰਤਰਾਲੇ ਵੱਲੋਂ ਸਵਦੇਸ਼ ਦਰਸ਼ਨ ਸਕੀਮ ਤਹਿਤ ਕੁਰੂਕਸ਼ੇਤਰ ਨੂੰ ਸਾਲ 2015 ਵਿੱਚ ਸ਼੍ਰੀਕ੍ਰਿਸ਼ਣ ਸਰਕਿਟ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸ ਸਕੀਮ ਤਹਿਤ ਵੱਖ-ਵੱਖ ਤੀਰਥਾਂ 'ਤੇ ਵਿਕਾਸ ਕੰਮ ਕਰਵਾਏ ਜਾ ਰਹੇ ਹਨ। ਇਸ ਸਰਕਿਟ ਤਹਿਤ 48 ਕੋਸ ਦੇ ਘੇਰੇ ਵਿੱਚ ਸਥਿਤ 134 ਸਥਾਨਾਂ ਦਾ ਸੈਰ-ਸਪਾਟਾ ਸਥਲਾਂ ਵਜੋ ਵਿਕਾਸ ਹੋਵੇਗਾ। ਇਸੀ ਲੜੀ ਵਿੱਚ, ਜੋਤੀਸਰ ਤੀਰਥ ਵਿੱਚ ਮਹਾਭਾਰਤ ਥੀਮ 'ਤੇ ਅਧਾਰਿਤ ਜੋਤੀਸਰ ਅਨੁਭਵ ਕੇਂਦਰ ਦਾ ਉਦਘਾਟਨ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਪਿਛਲੀ 25 ਨਵੰਬਰ ਨੂੰ ਹੋਇਆ ਹੈ।

ਉਨ੍ਹਾਂ ਨੇ ਕਿਹਾ ਕਿ ਕੁਰੂਕਸ਼ੇਤਰ ਵਿਕਾਸ ਬੋਰਡ ਵੱਲੋਂ ਇਸ ਸਮੇਂ ਕੁਰੂਕਸ਼ੇਤਰ ਦੀ 48 ਕੋਸ ਦੇ ਘੇਰੇ ਵਿੱਚ ਸਥਿਤ ਲਗਭਗ 80 ਤੀਰਥਾਂ 'ਤੇ ਵਿਕਾਸ ਕੰਮ ਚੱਲ ਰਹੇ ਹਨ। ਇਸ ਵਿੱਚ 80 ਕਰੋੜ 55 ਲੱਖ ਰੁਪਏ ਦੀ ਰਕਮ ਨਾਲ ਤੀਰਥ ਸਥਾਨ-ਬ੍ਰਹਮਸਰੋਵਰ, ਜੋਤੀਸਰ ਤੀਰਥ, ਨਰਕਾਤਾਰੀ, ਸੰਨਹਿਤ ਸਰੋਵਰ ਦਾ ਵਿਕਾਸ ਸ਼ਾਮਿਲ ਹੈ। ਇਸ ਤੋਂ ਇਲਾਵਾ, ਕੁਰੂਕਸ਼ੇਤਰ ਸ਼ਹਿਰ ਦੇ ਇੰਫ੍ਰਾਸਟਕਚਰ ਦਾ ਵਿਕਾਸ ਕਰ ਰਹੇ ਹਨ ਤਾਂ ਜੋ ਇੱਥੇ ਆਉਣ ਵਾਲੇ ਸ਼ਰਧਾਲੂ ਅਤੇ ਸੈਲਾਨੀ ਚੰਗੀ ਯਾਦਾਂ ਲੈ ਕੇ ਜਾਣ।

ਮੁੱਖ ਮੰਤਰੀ ਨੇ ਕਿਹਾ ਕਿ ਗੀਤਾ ਦੀ ਜਨਮ ਸਥਲੀ ਜੋਤੀਸਰ ਵਿੱਚ ਲਗਭਗ 13 ਕਰੋੜ 63 ਲੱਖ ਰੁਪਏ ਦੀ ਲਾਗਤ ਨਾਲ ਲਗਭਗ 40 ਫੁੱਟ ਉੱਚੀ ਵਿਰਾਟ ਸਵਰੂਪ ਪ੍ਰਤਿਮਾ 'ਤੇ ਸਥਾਪਿਤ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕੁਰੂਕਸ਼ੇਤਰ ਵਿੱਚ ਜਨ-ਜਨ ਦੀ ਆਸਥਾ ਦੇ ਵੱਖ-ਵੱਖ ਕੇਂਦਰ ਸਥਾਪਿਤ ਹੋ ਰਹੇ ਹਨ। ਦੇਸ਼ ਦੇ ਦੂਰ-ਦਰਾਡੇ ਦੇ ਖੇਤਰਾਂ ਵਿੱਚ ਮੰਦਿਰਾਂ ਦੇ ਦਰਸ਼ਨ ਵੀ ਹੁਣ ਕੁਰੂਕਸ਼ੇਤਰ ਵਿੱਚ ਕੀਤੇ ਜਾ ਸਕਦੇ ਹਨ। ਅਸੀਂ ਇੰਨ੍ਹਾਂ ਮੰਦਿਰਾਂ ਦੀ ਸਥਾਪਨਾ ਲਈ ਜਮੀਨ ਅਲਾਟ ਕੀਤੀ ਹੈ।

ਉਨ੍ਹਾਂ ਨੇ ਕਿਹਾ ਕਿ ਉੱਤਰ ਭਾਰਤ ਦੇ ਇਕਲੌਤੇ ਸ਼੍ਰੀ ਤਿਰੂਪਤੀ ਬਾਲਾਜੀ ਮੰਦਿਰ ਦਾ ਨਿਰਮਾਣ ਹੋ ਚੁੱਕਾ ਹੈ। ਇਸ ਤੋਂ ਇਲਾਵਾ ਜੀਯੋ ਗੀਤਾ ਸੰਸਥਾਨਮ, ਅਕਸ਼ਰਧਾਮ ਮੰਦਿਰ, ਇਸਕਾਨ ਮੰਦਿਰ ਅਤੇ ਗਿਆਨ ਮੰਦਿਰ ਦਾ ਨਿਰਮਾਣ ਵੀ ਕੀਤਾ ਜਾ ਰਿਹਾ ਹੈ। ਯਕੀਨੀ ਤੌਰ 'ਤੇ ਇੰਨ੍ਹਾਂ ਸਾਰੀ ਸੰਸਥਾਵਾਂ ਦਾ ਨਿਰਮਾਣ ਪੂਰਾ ਹੋਣ 'ਤੇ ਕੁਰੂਕਸ਼ੇਤਰ ਨੁੰ ਰਾਸ਼ਟਰੀ ਅਤੇ ਕੌਮਾਂਤਰੀ ਪੱਧਰ 'ਤੇ ਇੱਕ ਵੱਖ ਪਹਿਚਾਣ ਮਿਲੇਗੀ।

ਇਸ ਮੌਕੇ 'ਤੇ ਗੀਤਾ ਗਿਆਨ ਸੰਸਥਾਨਮ ਦੇ ਚੇਅਰਮੈਨ ਗਿਆਨਾਨੰਦ ਮਹਾਰਾਜ ਨੇ ਗੀਤਾ ਮਹੋਤਸਵ ਨੂੰ ਸਮਾਜਿਕ ਭਾਈਚਾਰੇ ਦਾ ਅਨੋਖਾ ਉਦਾਹਰਣ ਦੱਸਦੇ ਹੋਏ ਕਿਹਾ ਕਿ ਕੁਰੂਕਸ਼ੇਤਰ ਦੇ ਨਾਲ-ਨਾਲ ਮਹਾਭਾਰਤ ਯੁੱਧ ਦੀ ਭੁਮੀ ਰਹੀ 48 ਕੋਸ ਵਿੱਚ ਸੂਬਾ ਸਰਕਾਰ ਦਾ ਵਿਕਾਸ ਦਾ ਸੰਕਲਪ ਸਨਾਤਨ ਵਿੱਚ ਨਵੇਂ ਸੂਰਜ ਦੇ ਚਾਨਣ ਦਾ ਸਨਮਾਨ ਹੈ। ਉਨ੍ਹਾਂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ 48 ਕੋਸ ਵਿੱਚ ਆਉਣ ਵਾਲੇ ਤੀਰਥ ਸਥਾਨਾਂ ਦੇ ਮੁੜ ਨਿਰਮਾਣ ਕਰਨ ਦਾ ਜੋ ਬੀੜਾ ਚੁੱਕਿਆ ਸੀ, ਮੌਜੂਦਾ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੀ ਸੱਭ ਦੇ ਪ੍ਰਤੀ ਸਦਭਾਵਨਾ ਦਿਖਾਉਂਦੇ ਹੋਏ ਉਸੀ ਸੰਕਲਪ ਨੂੰ ਅੱਗੇ ਵਧਾ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਗੀਤਾ ਸਿਰਫ ਆਸਥਾ ਨਹੀਂ ਸਗੋ ਇੱਕ ਪੇ੍ਰਰਣਾ ਹੈ ਜੋ ਲੋਕਾਂ ਨੂੰ ਜੀਵਨ ਜੀਣਾ ਸਿਖਾਉਂਦੀ ਹੈ। ਗਿਆਨਾਨੰਦ ਮਹਾਰਾਜ ਨੇ ਉਕਤ ਖੇਤਰ ਵਿੱਚ ਆਉਣ ਵਾਲੇ ਤੀਰਥਾਂ ਦੀ ਕਮੇਟੀਆਂ ਦੇ ਪ੍ਰਤੀਨਿਧੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਤੀਰਥ ਦਾ ਆਪਣਾ ਗੌਰਵ ਮਾਨ ਕਰ ਉਨ੍ਹਾਂ ਨੂੰ ਵਿਕਸਿਤ ਕਰਨ, ਸਰੰਖਣ ਕਰਨ। ਉਨ੍ਹਾਂ ਨੇ ਸਾਰਿਆਂ ਨੂੰ ਮੇਰਾ ਤੀਰਥ , ਮੇਰਾ ਗੌਰਵ ਦਾ ਸੰਕਲਪ ਲੈਣ ਲਈ ਪੇ੍ਰਰਿਤ ਕੀਤਾ।

ਮੁੱਖ ਮੰਤਰੀ ਦੇ ਓਐਸਡੀ ਸ੍ਰੀ ਭਾਰਤ ਭੂਸ਼ਣ ਭਾਰਤੀ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਜਦੋਂ ਕੁਰੂਕਸ਼ੇਤਰ ਲੋਕਸਭਾ ਖੇਤਰ ਤੋਂ ਸਾਂਸਦ ਸਨ ਤਾਂ ਉਸ ਸਮੇਂ ਇੰਨ੍ਹਾਂ ਨੇ 48 ਕੋਸ ਵਿੱਚ ਆਉਣ ਵਾਲੇ ਤੀਰਥਾਂ ਦਾ ਦੌਰਾ ਕਰ ਕੇ ਇੰਨ੍ਹਾਂ ਦੀ ਸਥਿਤੀ ਦਾ ਮੁਲਾਂਕਣ ਕੀਤਾ ਸੀ। ਉਨ੍ਹਾਂ ਨੇ ਸਾਰੇ ਪ੍ਰਤੀਨਿਧੀਆਂ ਨੁੰ ਆਪਣੇ-ਆਪਣੇ ਤੀਰਥ ਸਥਾਨ 'ਤੇ ਸਫਾਹੀ ਵਿਵਸਥਾ ਨੂੰ ਪ੍ਰਾਥਮਿਕਤਾ ਦੇਣ ਦੀ ਅਪੀਲ ਕੀਤੀ।

ਕੁਰੂਕਸ਼ੇਤਰ ਵਿਕਾਸ ਬੋਰਡ ਦੇ ਮਾਨਦ ਸਕੱਤਰ ਸ੍ਰੀ ਉਪੇਂਦਰ ਸਿੰਘਲ ਨੇ ਬੋਰਡ ਵੱਲੋਂ ਕਰਵਾਏ ਜਾ ਰਹੇ ਕੰਮਾਂ ਦੀ ਜਾਣਕਾਰੀ ਦਿੱਤੀ। ਇਸ ਮੌਕੇ 'ਤੇ ਉਕਤ ਖੇਤਰ ਤਹਿਤ ਆਉਣ ਵਾਲੇ ਸਾਰੇ ਤੀਰਥਾਂ ਦੇ ਸੁਧਾਰ ਤਹਿਤ ਕਮੇਟੀਆਂ ਦੇ ਪ੍ਰਤੀਨਿਧੀਆਂ ਤੋਂ ਸੁਝਾਅ ਵੀ ਲਏ ਗਏ।

Have something to say? Post your comment

 
 

ਹਰਿਆਣਾ

ਮੈਨੂੰ ਰਸਤਾ ਦਿਖਾਉਣਾ ਆਉਂਦਾ ਹੈ ਹਰਿਆਣਾ ਸਰਕਾਰ ਨੂੰ ਭੁਪਿੰਦਰ ਹੁੱਡਾ ਨੇ ਦਿੱਤੀ ਚੇਤਾਵਨੀ

ਜਾਸੂਸੀ ਦੇ ਦੋਸ਼ਾਂ ਵਿੱਚ ਨੂਹ ਵਿੱਚ ਵਕੀਲ ਗ੍ਰਿਫ਼ਤਾਰ

ਸ਼੍ਰੋਮਣੀ ਕਮੇਟੀ ਵੱਲੋਂ ਆਰੰਭ ‘ਸੀਸ ਮਾਰਗ ਨਗਰ ਕੀਰਤਨ’ ਦੂਸਰੇ ਦਿਨ ਤਰਾਵੜੀ ਤੋਂ ਅੰਬਾਲਾ ਲਈ ਹੋਇਆ ਰਵਾਨਾ

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ 'ਤੇ ਹਰਿਆਣਾ ਦੇ ਮੁੱਖ ਮੰਤਰੀ ਨੇ ਨਿਭਾਈ ਸ੍ਰੀ ਗੁਰੂੰ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਸੇਵਾ

ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ: ਨਾਇਬ ਸਿੰਘ ਸੈਣੀ

ਪ੍ਰਧਾਨ ਮੰਤਰੀ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਦਿਵਸ ਸਮਾਗਮ ਤੇ ਕੌਮਾਤਰੀ ਗੀਤਾ ਮਹੋਤਸਵ ਵਿੱਚ ਕਰਣਗੇ ਸ਼ਿਰਕਤ

ਬਿਹਾਰ ਦੇ ਨਤੀਜੇ ਜਨਤਾ ਦੀਆਂ ਭਾਵਨਾਵਾਂ ਦੇ ਅਨੁਸਾਰ ਨਹੀਂ - ਭੁਪਿੰਦਰ ਹੁੱਡਾ

ਹਰਿਆਣਾ ਸਰਕਾਰ ਵੱਲੋਂ ਤਖ਼ਤ ਪਟਨਾ ਕਮੇਟੀ ਨੂੰ ਗੁਰੂ ਤੇਗ ਬਹਾਦਰ ਜੀ ਦੇ 350ਵਾਂ ਸ਼ਹੀਦੀ ਦਿਵਸ ਪ੍ਰੋਗਰਾਮ ਵਿਚ ਸ਼ਮੂਲੀਅਤ ਲਈ ਸੱਦਾ

ਅੰਬਾਲਾ ਕੈਂਟ ਹਵਾਈ ਅੱਡਾ ਤਿਆਰ, ਪ੍ਰਧਾਨ ਮੰਤਰੀ ਮੋਦੀ ਜਲਦੀ ਉਦਘਾਟਨ ਕਰਨਗੇ- ਅਨਿਲ ਵਿਜ

ਸ਼੍ਰੋਮਣੀ ਕਮੇਟੀ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਝੂਠ ਪਰੋਸਣਾ ਸਖ਼ਤੀ ਨਾਲ ਕਰੇ ਬੰਦ - ਜਥੇਦਾਰ ਦਾਦੂਵਾਲ