ਪੰਜਾਬ

ਹਰਸਿਮਰਤ ਬਾਦਲ ਨੇ ਵਿਦੇਸ਼ ਮੰਤਰੀ ਨੂੰ ਅਮਰੀਕਾ ਸਰਕਾਰ ਵੱਲੋਂ ਟਰੱਕ ਡਰਾਈਵਰਾਂ ਦੇ ਵਰਕ ਵੀਜ਼ਾ ਮੁਅੱਤਲ ਕਰਨ ਦਾ ਮਾਮਲਾ ਚੁੱਕਣ ਦੀ ਕੀਤੀ ਅਪੀਲ

ਕੌਮੀ ਮਾਰਗ ਬਿਊਰੋ | August 23, 2025 09:10 PM


ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਚਾਰ ਵਾਰ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੂੰ ਅਪੀਲ ਕੀਤੀ ਕਿ ਉਹ ਅਮਰੀਕਾ ਵਿਚ ਇਕ ਪੰਜਾਬੀ ਟਰੱਕ ਡ੍ਰਾਈਵਰ ਕਾਰਨ ਹੋਏ ਹਾਦਸੇ ਕਾਰਨ ਸਾਰੇ ਟਰੱਕ ਡ੍ਰਾਈਵਰਾਂ ਦਾ ਵਰਕ ਪਰਮਿਟ ਰੱਦ ਕੀਤੇ ਜਾਣ ਦਾ ਮਾਮਲਾ ਅਮਰੀਕਾ ਕੋਲ ਚੁੱਕਣ ਕਿਉਂਕਿ ਇਸ ਫੈਸਲੇ ਦਾ ਪੰਜਾਬੀ ਪਰਿਵਾਰਾਂ ’ਤੇ ਬਹੁਤ ਡੂੰਘਾ ਅਸਰ ਪਵੇਗਾ ਜੋ ਕਿ ਅਮਰੀਕਾ ਵਿਚ ਟਰੱਕ ਕਾਰੋਬਾਰ ਦੀ ਰੀੜ੍ਹ ਦੀ ਹੱਡੀ ਹਨ।
ਬਠਿੰਡਾ ਦੇ ਐਮ ਪੀ, ਜਿਹਨਾਂ ਨੇ ਇਸ ਮਾਮਲੇ ’ਤੇ ਵਿਦੇਸ਼ ਮੰਤਰਾਲੇ ਨੂੰ ਪੱਤਰ ਵੀ ਲਿਖਿਆ, ਨੇ ਕਿਹਾ ਕਿ ਇਸ ਗੱਲ ਦਾ ਖਦਸ਼ਾ ਹੈ ਕਿ ਇਸ ਮਾਮਲੇ ਵਿਚ ਸਰਕਾਰ ਦੇ ਫੈਸਲੇ ਕਾਰਨ ਟਰੱਕ ਇੰਡਸਟਰੀ ਵਿਚ ਕੰਮ ਕਰਦੇ ਹਜ਼ਾਰਾਂ ਪੰਜਾਬੀਆਂ ਨੂੰ ਅਮਰੀਕਾ ਛੱਡਣਾ ਪੈ ਸਕਦਾ ਹੈ। ਉਹਨਾਂ ਕਿਹਾ ਕਿ ਪੰਜਾਬੀ ਅਤੇ ਸਿੱਖ ਡ੍ਰਾਈਵਰ ਅਮਰੀਕਾ ਦੀ ਟਰੱਕ ਇੰਡਸਟਰੀ ਦਾ 20 ਫੀਸਦੀ ਹਿੱਸਾ ਬਣਦੇ ਹਨ ਅਤੇ 1.5 ਲੱਖ ਸਿੱਖ ਡ੍ਰਾਈਵਰ ਅਮਰੀਕਾ ਵਿਚ ਕੰਮ ਕਰ ਰਹੇ ਹਨ।
ਉਹਨਾਂ ਕਿਹਾ ਕਿ ਇਹਨਾਂ ਖਿਲਾਫ ਸਮੂਹਿਕ ਤੌਰ ’ਤੇ ਕੀਤੀ ਗਈ ਕੋਈ ਵੀ ਕਾਰਵਾਈ ਟਰੱਕ ਚਲਾਉਣ ਵਾਲੇ ਪਰਿਵਾਰਾਂ ’ਤੇ ਮਾਰੂ ਅਸਰ ਪਾਵੇਗੀ ਅਤੇ ਇਹ ਵਿਤਕਰੇ ਭਰਪੂਰ ਹੋਵੇਗੀ ਕਿਉਂਕਿ ਅਸਲੀਅਤ ਇਹ ਹੈ ਕਿ ਪੰਜਾਬੀਆਂ ਨੇ ਹੀ ਦਹਾਕਿਆਂ ਤੋਂ ਅਮਰੀਕਾ ਵਿਚ ਟਰੱਕ ਸਪਲਾਈ ਤੇ ਟਰੱਕ ਨੈਟਵਰਕ ਵਿਚ ਅਹਿਮ ਭੂਮਿਕਾ ਨਿਭਾਈ ਹੈ।ਉਹਨਾਂ ਨੇ ਮੰਤਰੀ ਨੂੰ ਅਪੀਲ ਕੀਤੀ ਕਿ ਇਹਨਾਂ ਤੌਖਲਿਆਂ ਨੂੰ ਦੂਰ ਕਰਨ ਵਾਸਤੇ ਢੁਕਵੇਂ ਕਦਮ ਚੁੱਕੇ ਜਾਣ।
ਸਰਦਾਰਨੀ ਬਾਦਲ ਨੇ ਵਿਦੇਸ਼ ਮੰਤਰੀ ਨੂੰ ਆਖਿਆ ਕਿ ਉਹ ਅਮਰੀਕੀ ਸਰਕਾਰ ਨੂੰ ਦੱਸ ਦੇਣ ਕਿ ਪੰਜਾਬੀ ਭਾਈਚਾਰੇ ਨੇ ਡ੍ਰਾਈਵਰਾਂ ਦੀ ਮੰਗ ਦੀ ਪੂਰਤੀ ਵਾਸਤੇ ਅਤੇ ਅਮਰੀਕੀ ਖਪਤਕਾਰਾਂ ਤੇ ਇਸਦੇ ਅਰਥਚਾਰੇ ਨੂੰ ਹੋ ਰਹੇ ਨੁਕਸਾਨ ਦੀ ਪੂਰਤੀ ਵਾਸਤੇ ਅਹਿਮ ਭੂਮਿਕਾ ਨਿਭਾਈ ਹੈ। ਉਹਨਾਂ ਕਿਹਾ ਕਿ ਇਕ ਹਿਸਾਬ ਨਾਲ ਇਕ ਡ੍ਰਾਈਵਰ ਦੀ ਗਲਤੀ ਨਾਲ ਹੋਏ ਵੱਡੇ ਹਾਦਸੇ ਲਈ ਸਾਰੇ ਭਾਈਚਾਰੇ ਨੂੰ ਦੋਸ਼ੀ ਠਹਿਰਾਉਣਾ ਸਹੀ ਨਹੀਂ ਹੈ। ਉਹਨਾਂ ਨੇ ਮੰਤਰੀ ਨੂੰ ਅਪੀਲ ਕੀਤੀ ਕਿ ਹਰਜਿੰਦਰ ਸਿੰਘ ਜਿਸਨੂੰ ਇਸ ਹਾਦਸੇ ਵਿਚ ਗ੍ਰਿਫਤਾਰ ਕੀਤਾ ਗਿਆ, ਨੂੰ ਕੌਂਸਲਰ ਪਹੁੰਚ ਪ੍ਰਦਾਨ ਕੀਤੀ ਜਾਵੇ ਤਾਂ ਜੋ ਉਹ ਆਪਣੇ ਕੇਸ ਦੀ ਸਹੀ ਪੈਰਵੀ ਕਰ ਸਕੇ।
ਸਾਰੇ ਟਰੱਕ ਅਪਰੇਟਰਾਂ ਲਈ ਜਾਰੀ ਕੀਤੇ ਨਵੇਂ ਅੰਗਰੇਜ਼ੀ ਭਾਸ਼ਾ ਦੇ ਨਿਯਮਾਂ ਬਾਰੇ ਗੱਲ ਕਰਦਿਆਂ ਸਰਦਾਰਨੀ ਬਾਦਲ ਨੇ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਪੰਜਾਬੀਆਂ ਸਮੇਤ ਵਿਦੇਸ਼ ਡ੍ਰਾਈਵਰਾਂ ਨੂੰ ਆਪਣੀ ਅੰਗਰੇਜ਼ੀ ਮੁਹਾਰਤ ਲੋੜੀਂਦੇ ਪੱਧਰ ਤੱਕ ਲੈ ਕੇ ਜਾਣ ਵਾਸਤੇ ਕੁਝ ਸਮਾਂ ਦੇਣ। ਉਹਨਾਂ ਕਿਹਾ ਕਿ ਇਹ ਮੁਹਾਰਤ ਨਾ ਮਿਲਣ ਕਾਰਨ ਹੀ ਡ੍ਰਾਈਵਰ ਅਜਿਹੇ ਟੈਸਟਾਂ ਵਿਚ ਫੇਲ੍ਹ ਹੁੰਦੇ ਹਨ ਤੇ ਇਹ ਅਸਫਲਤਾ ਹੀ ਉਹਨਾਂ ਦੇ ਜੀਵਨ ਕਾਲ ਵਿਚ ਉਹਨਾਂ ਦੀ ਰੋਜ਼ੀ ਰੋਟੀ ਖੋਹਣ ਦਾ ਸਬੱਬ ਬਣਦੀ ਹੈ।

Have something to say? Post your comment

 
 
 

ਪੰਜਾਬ

ਇਕਬਾਲ ਸਿੰਘ ਭੰਮਰਾ ਵੱਲੋ ਲਿਖਤ ਪੁਸਤਕ "ਗੁਰਬਾਣੀ ਗਾਇਨ" ਇੱਕ ਖੋਜ ਭਰਪੂਰ ਦਸਤਾਵੇਜ਼- ਇੰਦਰਜੀਤ ਸਿੰਘ ਮਕੱੜ

ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਪੰਜਾਬ ਸਰਕਾਰ ਦੀ ਵੱਡੀ ਪਹਿਲ: ਆਈ.ਟੀ.ਆਈਜ਼. ਵਿੱਚ 814 ਨਵੇਂ ਟਰੇਡ ਸ਼ੁਰੂ

ਪੰਜਾਬ ਵਿੱਚ ਲੋਕਾਂ ਦੀ ਭਲਾਈ ਲਈ ਲਾਏ ਜਾ ਰਹੇ ਬੀਜੇਪੀ ਦੇ ਕੈਂਪ ਜਾਰੀ ਰਹਿਣਗੇ

ਬੀਜੇਪੀ ਅਤੇ ਆਪ ਖੇਡ ਰਹੀਆਂ ਹਨ ਸਿਆਸੀ ਨੂਰਾ ਕੁਸ਼ਤੀ - ਗਿਆਨੀ ਹਰਪ੍ਰੀਤ ਸਿੰਘ

ਖਾਲਸਾ ਕਾਲਜ ਇੰਜੀਨੀਅਰਿੰਗ ਵਿਖੇ ਟ੍ਰੈਫਿਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ

55 ਲੱਖ ਪੰਜਾਬੀਆਂ ਦਾ ਮੁਫ਼ਤ ਰਾਸ਼ਨ ਬੰਦ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੀ ਹੈ ਕੇਂਦਰ ਸਰਕਾਰ-ਮੁੱਖ ਮੰਤਰੀ

‘ਯੁੱਧ ਨਸ਼ਿਆਂ ਵਿਰੁੱਧ’: 175ਵੇਂ ਦਿਨ ਪੰਜਾਬ ਪੁਲਿਸ ਨੇ 470 ਥਾਵਾਂ ’ਤੇ ਕੀਤੀ ਛਾਪੇਮਾਰੀ; 134 ਨਸ਼ਾ ਤਸਕਰ ਕਾਬੂ

ਭਗਵੰਤ ਸਿੰਘ ਮਾਨ ਤਾਮਿਲਨਾਡੂ ਸਰਕਾਰ ਵੱਲੋਂ ਮੁੱਖ ਮੰਤਰੀ ਨਾਸ਼ਤਾ ਯੋਜਨਾ ਦੇ ਵਿਸਥਾਰ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ

ਯੂ.ਕੇ. ਦੇ ਸੰਸਦ ਮੈਂਬਰ ਢੇਸੀ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ ਸ਼ਤਾਬਦੀ ਪੁਰਬ ਮੌਕੇ ਪੰਜਾਬ ਦੇ ਹਵਾਬਾਜ਼ੀ ਖੇਤਰ ਢਾਂਚੇ ਨੂੰ ਮਜ਼ਬੂਤ ਕਰਨ ਦੀ ਵਕਾਲਤ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਨੂੰ ਸਮਰਪਿਤ ਅਸਾਮ ਤੋਂ ਆਰੰਭ ਹੋਇਆ ਨਗਰ ਕੀਰਤਨ ਕਲਕੱਤਾ ਲਈ ਰਵਾਨਾ