ਚੰਡੀਗੜ੍ਹ - ਇਥੋ ਦੇ ਸੈਕਟਰ 37 ਸਥਿਤ ਲਾਅ ਭਵਨ ਵਿਚ ਕਲਾਕਾਰਾਂ ਦੀ ਭਲਾਈ ਲਈ ਬਣਾਈ 'ਆਰਟਿਸਟ ਵੈਲਫੇਅਰ ਗਰੁੱਪ ਵਲੋ ਆਪਸੀ ਮੁਲਾਕਾਤ ਦਾ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਸਾਂਸਦ ਮੈਂਬਰ ਸ: ਸਤਨਾਮ ਸਿੰਘ ਸੰਧੂ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ । ਇਸ ਦੀ ਸ਼ੁਰੂਆਤ ਮੌਜੂਦਾ ਐੱਮ ਸੀ ਤੇ ਸਾਬਕਾ ਸੀਨੀਅਰ ਮੀਤ ਮੇਅਰ ਸ ਹਰਦੀਪ ਸਿੰਘ ਨੇ ਦੀਪ ਜਲਾ ਕੇ ਕੀਤੀ। ਗਾਇਕ ਅਸ਼ੋਕ ਅਰਸ਼ ਨੇ ਸੰਸਰਵਤੀ ਬੰਦਨਾ ਨਾਲ ਵਰਦੇ ਮੀਂਹ ਵਿਚ ਕੀਤੀ। ਨਰਿੰਦਰ ਨਿੰਦੀ ਦਾ ਸੂਫੀਆਨਾ ਕਲਾਮ, ਸਰਬਜੀਤ ਸਬੂ ਦਾ ਚਰਖੇ ਦੀ ਘੂਕ, ਗੁਰਮੁੱਖ ਪੱਪੀ ਦਾ, "ਸਾਥੋ ਬਾਬਾ ਖੋਹ ਲਿਆ ਤੇਰਾ ਨਨਕਾਣਾ " ਗਾ ਰੰਗਾਰੰਗ ਸ਼ਾਮ ਨੂੰ ਅੱਗੇ ਵਧਾਇਆ। ਸੇਵਾ ਨਿਵਿਰਤ ਅਧਿਆਪਕ ਤੇ ਗਾਇਕ ਕ੍ਰਿਸ਼ਨ ਰਾਹੀ ਨੇ ਲੋਕਾਂ ਨੂੰ ਵਾਤਾਵਰਣ ਸੰਭਾਲਣ ਦਾ ਹੋਕਾ ਦੇਦਿਆਂ, "ਪਾਣੀ ਦਾ ਸਤਿਕਾਰ ਕਰੋ " ਗੀਤ ਨਾਲ ਪੂਰੀ ਗੱਲ ਸਮਝਾਈ। ਜਤਿੰਦਰ ਤੀੜਾ ਨੇ, "ਸ਼ੁਕਰ ਦਾਤਿਆ ", ਦਰਸ਼ਨ ਦੀਪ ਨੇ, "ਤੇਰੀਆਂ ਤੂੰ ਹੀ ਜਾਣੇ " ਨਾਲ ਕੁਦਰਤ ਬੇਅੰਤ ਹੋਣ ਦਾ ਅਹਿਸਾਸ ਕਰਵਾਇਆ। ਕੁੜੀ ਚਿੱਟੀ ਦੁੱਧ ਵਰਗੀ ਫੇਮ ਅਸ਼ੋਕ ਦਤਾਰਪੁਰੀ ਦਾ ਗਾਇਕੀ ਦੀ ਬਜਾਏ ਪ੍ਰਬੰਧਨ ਵਲ ਰਿਹਾ।ਇਸ ਮੌਕੇ ਮਰਹੂਮ ਕਲਾਕਾਰ ਉਸਤਾਦ ਮੁੰਦਰੀ ਲਾਲ ਦੇ ਸੰਗੀਤਕਾਰ ਪੁੱਤਰ ਚਰਨਜੀਤ ਚੰਨੀ , ਦੀਪਕ ਰਿਸ਼ੀ, ਧਰਮਪਾਲ, ਅਮਰ ਵਾਲੀਆ ਆਦਿ ਨੇ ਵੀ ਰੰਗ ਬੰਨ੍ਹਿਆ। ਅਸ਼ੋਕ ਦਤਾਰਪੁਰੀ ਨੇ ਦੱਸਿਆ ਕਿ ਸੰਸਥਾ ਵਲੋ ਲੋੜਵੰਦ ਕਲਾਕਾਰਾਂ ਦੀ ਵਿਁਤੀ ਮਦਦ ਵੀ ਕੀਤੀ ਜਾਂਦੀ ਹੈ।