ਮਨੋਰੰਜਨ

ਹਿੰਦੀ–ਮਰਾਠੀ ਤੋਂ ਬਾਅਦ ਹੁਣ ਕਿਸ਼ੋਰੀ ਸ਼ਾਹਾਣੇ ਵਿਜ਼ ’ਤੇ ਚੜ੍ਹਿਆ ਪੰਜਾਬੀ ਰੰਗ

ਅਨਿਲ ਬੇਦਾਗ/ ਕੌਮੀ ਮਾਰਗ ਬਿਊਰੋ | December 01, 2025 07:07 PM

ਮੁੰਬਈ -ਹਿੰਦੀ ਅਤੇ ਮਰਾਠੀ ਫ਼ਿਲਮਾਂ ਦੀ ਮਸ਼ਹੂਰ ਸਟਾਰ ਕਿਸ਼ੋਰੀ ਸ਼ਾਹਾਣੇ ਵਿਜ਼ ਹਾਲ ਹੀ ਵਿੱਚ ਪਹਿਲੀ ਵਾਰ ਪੰਜਾਬ ਪੁੱਜੀ ਵੈੱਬ ਸੀਰੀਜ਼ “ਸਜਦਾ” ਦੀ ਸ਼ੂਟਿੰਗ ਲਈ। ਅਮ੍ਰਿਤਪ੍ਰੀਤ ਦੇ ਨਿਰਦੇਸ਼ਨ ਹੇਠ ਬਣ ਰਹੀ ਇਹ ਵੈੱਬ ਸੀਰੀਜ਼ ਪੰਚਕੂਲਾ ਨੇੜੇ ਇੱਕ ਸ਼ਾਨਦਾਰ ਫਾਰਮਹਾਊਸ ਵਿੱਚ ਫ਼ਿਲਮਾਈ ਜਾ ਰਹੀ ਹੈ, ਜਿੱਥੇ ਕਿਸ਼ੋਰੀ ਇੱਕ ਤਾਕਤਵਰ, ਅਮੀਰ, ਪ੍ਰਭਾਵਸ਼ਾਲੀ ਅਤੇ ਫਿਟਨੈੱਸ-ਫ੍ਰੀਕ ਔਰਤ ਦਾ ਪਾਤਰ ਨਿਭਾ ਰਹੀਆਂ ਹਨ — ਇੱਕ ਅਜਿਹੀ ਔਰਤ ਜੋ ਹਰ ਥਾਂ ਆਪਣੀ ਹੁਕੂਮਤ ਪਸੰਦ ਕਰਦੀ ਹੈ।

ਪੰਜਾਬ ਆਉਣ ਦਾ ਉਨ੍ਹਾਂ ਦਾ ਇਹ ਪਹਿਲਾ ਤਜਰਬਾ ਬਹੁਤ ਸੁਹਾਵਣਾ ਰਿਹਾ। ਮੁਸਕਰਾਉਂਦੀ ਹੋਈ ਉਹ ਕਹਿੰਦੀ ,
“ਜਦੋਂ ਮੈਨੂੰ ਦੱਸਿਆ ਗਿਆ ਕਿ ਇਹ ਰੋਮਾਂਟਿਕ–ਪਾਲਟੀਕਲ ਡਰਾਮਾ ਹੈ ਅਤੇ ਸ਼ੂਟਿੰਗ ਪੰਜਾਬ ਵਿੱਚ ਹੋਵੇਗੀ, ਮੈਂ ਤੁਰੰਤ ਹਾਂ ਕਰ ਦਿੱਤੀ। ਮੇਰੇ ਪਤੀ ਦੀਪਕ ਪੰਜਾਬ ਤੋਂ ਹਨ, ਉਨ੍ਹਾਂ ਤੋਂ ਪੰਜਾਬ ਅਤੇ ਪੰਜਾਬੀ ਸਭਿਆਚਾਰ ਬਾਰੇ ਬਹੁਤ ਕੁਝ ਸੁਣਿਆ ਸੀ। ਇੱਥੇ ਆ ਕੇ ਮਹਿਮਾਨਨਵਾਜ਼ੀ, ਰਵਾਇਤੀ ਰੰਗ ਤੇ ਪੰਜਾਬੀ ਖਾਣੇ ਨੇ ਦਿਲ ਜਿੱਤ ਲਿਆ। ਡਾਇਟ ਪਲਾਨ ਤਾਂ ਹੋ ਗਿਆ ਪਰੇ, ਪਰ ਦੇਸੀ ਪੰਜਾਬੀ ਖਾਣਾ ਖਾ ਕੇ ਵਾਹ–ਵਾਹ ਹੋ ਗਈ।”

ਕਿਸ਼ੋਰੀ ਦੇ ਕਰੀਅਰ ਦੀ ਅਗਲੀ ਵੱਡੀ ਐਂਟਰੀ ਵੀ ਤਿਆਰ ਹੈ — ਵੈੱਬ ਸੀਰੀਜ਼ “ਕਿੰਨੇ ਆਦਮੀ ਸਨ”। ਖ਼ਾਸ ਗੱਲ ਇਹ ਹੈ ਕਿ ਇਸਨੂੰ ਉਨ੍ਹਾਂ ਦੇ ਪਤੀ ਦੀਪਕ ਵਿਜ਼ ਹੀ ਪ੍ਰੋਡਿਊਸ ਅਤੇ ਡਾਇਰੈਕਟ ਕਰ ਰਹੇ ਹਨ। ਕਿਸ਼ੋਰੀ ਦੱਸਦੀ ਹੈ “ਇਹ ਇੱਕ ਰਸਟਿਕ, ਰਫ਼, ਪਿੰਡ ਦੀ ਪਿਠਭੂਮੀ ’ਤੇ ਆਧਾਰਿਤ ਡਰਾਮਾ ਹੈ ਜਿਸ ਵਿੱਚ ਕਾਮੇਡੀ ਦਾ ਵੀ ਮਜ਼ੇਦਾਰ ਤੜਕਾ ਹੈ। ਇਸ ਵਿੱਚ ਮੈਂ ਪਿੰਡ ਦੀ ਇੱਕ ਔਰਤ ਦਾ ਕਿਰਦਾਰ ਨਿਭਾ ਰਹੀ ਹਾਂ। ਸ਼ੂਟ 2026 ਦੀ ਸ਼ੁਰੂਆਤ ਵਿੱਚ ਸ਼ੁਰੂ ਹੋਵੇਗਾ। ਹੁਣ ਤੱਕ ਮੈਂ ਦੱਸ ਵੈੱਬ ਸੀਰੀਜ਼ਾਂ ਕੀਤੀਆਂ ਹਨ, ਪਰ ਕਹਿ ਸਕਦੀ ਹਾਂ ਕਿ ‘ਕਿੰਨੇ ਆਦਮੀ ਸਨ’ ਪੂਰਾ ਮਨੋਰੰਜਨ ਪੈਕੇਜ ਹੋਵੇਗੀ। ਬਸ ਇੰਤਜ਼ਾਰ ਕਰੋ।”

Have something to say? Post your comment

 
 
 
 

ਮਨੋਰੰਜਨ

ਬਾਰਡਰ 2: "ਜੰਗਾਂ ਹਥਿਆਰਾਂ ਨਾਲ ਨਹੀਂ, ਸਗੋਂ ਹਿੰਮਤ ਨਾਲ ਜਿੱਤੀਆਂ ਜਾਂਦੀਆਂ ਹਨ," ਜ਼ਬਰਦਸਤ ਸੰਵਾਦਾਂ ਅਤੇ ਖ਼ਤਰਨਾਕ ਦ੍ਰਿਸ਼ਾਂ ਨਾਲ ਟ੍ਰੇਲਰ ਰਿਲੀਜ਼

ਜਖਮ ਲੱਗੇ ਤਾਂ ਮੈਡਲ ਸਮਝਣਾ ਮੌਤ ਦਿਖੇ ਤਾਂ ਸਲਾਮ ਕਰਨਾ ਬੈਟਲ ਆਫ ਗਲਵਾਨ ਦਾ ਟੀਜ਼ਰ ਆਊਟ

ਸੋਨਮ ਬਾਜਵਾ ਨੇ 'ਬਾਰਡਰ 2' ਵਿੱਚ ਸ਼ਾਮਲ ਹੋਣ ਦੀ ਆਪਣੀ ਕਹਾਣੀ ਸਾਂਝੀ ਕਰਦਿਆਂ ਕਿਹਾ ਕਿ ਬਚਪਨ ਵਾਲਾ ਸੁਪਨਾ ਸੱਚ ਹੋ ਗਿਆ

ਫਿਲਮ "ਧੁਰੰਧਰ" ਦੇ ਇਹ ਤਿੰਨੇ ਗਾਣੇ ਅਸਲੀ ਨਹੀਂ ਹਨ, ਇਸਦਾ ਟਾਈਟਲ ਟਰੈਕ ਵੀ ਇੱਕ ਰੀਮੇਕ ਹੈ

ਰਾਜਕੁਮਾਰ ਰਾਓ ਨੇ 'ਕਾਂਤਾਰਾ' ਲਈ ਰਿਸ਼ਭ ਸ਼ੈੱਟੀ ਦੀ ਪ੍ਰਸ਼ੰਸਾ ਕੀਤੀ

ਪ੍ਰਿਯੰਕਾ ਚੋਪੜਾ: 2000 ਵਿੱਚ ਮਿਸ ਵਰਲਡ ਦਾ ਖਿਤਾਬ ਜਿੱਤਿਆ,  ਅਦਾਕਾਰਾ ਪਹਿਲੀ ਵਾਰ ਫਿਲਮ ਸੈੱਟ 'ਤੇ ਕਿਉਂ ਰੋਈ ਸੀ

ਧਰਮਿੰਦਰ ਹੀ-ਮੈਨ, ਜਿਸਨੇ 300 ਤੋਂ ਵੱਧ ਫਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਪਰਦੇ 'ਤੇ ਪ੍ਰਭਾਵ ਛੱਡਿਆ

ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਅਦਾਕਾਰ ਧਰਮਿੰਦਰ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਵਾਹਿਗੁਰੂ ਜੀ ਦਾ ਅਸ਼ੀਰਵਾਦ ਲੈ ਕੇ ਦਿਲਜੀਤ ਦੋਸਾਂਝ ਸ਼ੁਰੂ ਕਰਦੇ ਹਨ ਆਪਣਾ ਕੰਸਰਟ

"ਦੁਰਲਾਭ ਪ੍ਰਸਾਦ ਦੀ ਦੂਜੀ ਸ਼ਾਦੀ" ਦਾ ਨਵਾਂ ਪੋਸਟਰ ਜਾਰੀ , ਜਿਸ ਵਿੱਚ ਮਹਿਮਾ ਅਤੇ ਸੰਜੇ ਇੱਕ ਵਿਲੱਖਣ ਅੰਦਾਜ਼ ਵਿੱਚ