ਮਨੋਰੰਜਨ

ਖ਼ਾਲਸਾ ਯੂਨੀਵਰਸਿਟੀ ਵਿਖੇ ਸਾਹਿਰ ਲੁਧਿਆਣਵੀ ਅਤੇ ਅਮ੍ਰਿਤਾ ਪ੍ਰੀਤਮ ਦੇ ਸਬੰਧਾਂ ’ਤੇ ਆਧਾਰਿਤ ਨਾਟਕ ‘ਵੋ ਅਫਸਾਨਾ’ ਕਰਵਾਇਆ

ਕੌਮੀ ਮਾਰਗ ਬਿਊਰੋ | February 20, 2026 07:35 PM

ਅੰਮ੍ਰਿਤਸਰ-ਸਾਹਿਤ ਅਤੇ ਰੰਗਮੰਚ ਰਾਹੀਂ ਇਤਿਹਾਸਕ ਅਤੇ ਰੂਹਾਨੀ ਸਬੰਧਾਂ ਨੂੰ ਨਵੀਂ ਪੀੜ੍ਹੀ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਇਆ ਜਾ ਸਕਦਾ ਹੈ ਅਤੇ ਅੱਜ ਰਾਬਤਾ ਟੀਮ ਦੇ ਫਨਕਾਰਾਂ ਦੁਆਰਾ ‘ਵੋ ਅਫਸਾਨਾ’ ਦੇ ਸ਼ਾਨਦਾਰ ਮੰਚਨ ਨੇ ਇਹ ਸਾਬਤ ਕੀਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਪ੍ਰਸਿੱਧ ਕਵੀ ਅਤੇ ਸ਼ਾਇਰ ਸਾਹਿਰ ਲੁਧਿਆਣਵੀ ਅਤੇ ਮਹਾਨ ਲੇਖਿਕਾ ਅਮ੍ਰਿਤਾ ਪ੍ਰੀਤਮ ਦੇ ਰੂਹਾਨੀ ਅਤੇ ਸਾਹਿਤਕ ਸਬੰਧਾਂ ’ਤੇ ਆਧਾਰਿਤ ਉਕਤ ਵਿਸ਼ੇਸ਼ ਨਾਟਕ ਦੀ ਜੈਸ਼ਰੀ ਅਤੇ ਸ਼ਮੀਰ ਵੱਲੋਂ ਆਪਣੀ ਸ਼ਾਨਦਾਰ ਪ੍ਰਤਿਭਾ ਰਾਹੀਂ ਪੇਸ਼ ਕੀਤੇ ਮੰਚਨ ਉਪਰੰਤ ਕੀਤਾ।

ਉਨ੍ਹਾਂ ਕਿਹਾ ਕਿ ਸਹੀ ਮਾਇਨੇ ’ਚ ਸਾਹਿਤ ਸਮਾਜ ਦਾ ਦਰਪਣ ਹੁੰਦਾ ਹੈ ਅਤੇ ਸਾਹਿਰ ਤੇ ਅਮ੍ਰਿਤਾ ਦਾ ਰਿਸ਼ਤਾ ਸਿਰਫ਼ ਨਿੱਜੀ ਪ੍ਰੇਮ ਕਹਾਣੀ ਨਹੀਂ, ਸਗੋਂ ਦੋ ਰੂਹਾਂ ਦਾ ਰਚਨਾਤਮਕ ਮਿਲਾਪ ਸੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸੰਸਕ੍ਰਿਤਿਕ ਯਤਨ ਵਿਦਿਆਰਥੀਆਂ ’ਚ ਸੰਵੇਦਨਸ਼ੀਲਤਾ ਅਤੇ ਸ੍ਰਿਜਨਾਤਮਕ ਸੋਚ ਨੂੰ ਉਤਸ਼ਾਹਿਤ ਕਰਦੇ ਹਨ।

ਸ: ਛੀਨਾ ਨੇ ਕਿਹਾ ਕਿ ਕਿਵੇਂ ਵੰਡ ਦੇ ਦੌਰ ਅਤੇ ਸਮਾਜਿਕ ਹਾਲਾਤਾਂ ਨੇ ਦੋਵੇਂ ਰਚਨਕਾਰਾਂ ਦੀ ਜ਼ਿੰਦਗੀ ਅਤੇ ਰਿਸ਼ਤੇ ਨੂੰ ਪ੍ਰਭਾਵਿਤ ਕੀਤਾ ਇਸ ਪਹਿਲੂ ਨੂੰ ਨਾਟਕ ਰਾਹੀਂ ਬਾਖੂਬੀ ਦਰਸਾਇਆ ਗਿਆ। ਇਸ ’ਚ ਦੋਵੇਂ ਨੇ ਆਪਣੇ-ਆਪਣੇ ਅੰਦਾਜ਼ ’ਚ ਪ੍ਰੇਮ, ਦਰਦ, ਵਿਛੋੜੇ ਅਤੇ ਆਸ ਨੂੰ ਕਲਮਬੱਧ ਕੀਤਾ। ਉਨ੍ਹਾਂ ਦੀ ਰਚਨਾ ’ਚ ਜਿੱਥੇ ਸਮਾਜਿਕ ਅਸਮਾਨਤਾਵਾਂ ਦਾ ਦਰਦ ਹੈ, ਉਥੇ ਮਨੁੱਖਤਾ ਅਤੇ ਪ੍ਰੇਮ ਦੀ ਗੂੰਜ ਵੀ ਸੁਣਾਈ ਦਿੰਦੀ ਹੈ।

ਖ਼ਾਲਸਾ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਦੇ ਯਤਨਾਂ ਸਦਕਾ ਖ਼ਾਲਸਾ ਕਾਲਜ ਫਾਰ ਵੂਮੈਨ ਦੇ ਆਡੀਟੋਰੀਅਮ ਵਿਖੇ ਕਰਵਾਏ ਗਏ ਉਕਤ ਨਾਟਕ ਦਾ ਉਦੇਸ਼ ਵਿਦਿਆਰਥੀਆਂ ਅਤੇ ਸਾਹਿਤ ਪ੍ਰੇਮੀਆਂ ਨੂੰ ਦੋ ਮਹਾਨ ਰਚਨਕਾਰਾਂ ਦੇ ਜੀਵਨ, ਉਨ੍ਹਾਂ ਦੀ ਸੋਚ ਅਤੇ ਉਨ੍ਹਾਂ ਦੇ ਅਨਕਹੇ ਪ੍ਰੇਮ ਅਫਸਾਨੇ ਨਾਲ ਰੂਬਰੂ ਕਰਵਾਉਣਾ ਸੀ। ਜਿਸ ਦੌਰਾਨ ’ਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ, ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਕੌਰ, ਐਗਜੇਮੀਨੇਸ਼ਨ ਕੰਟਰੋਲਰ ਡੀਨ ਡਾ. ਕੰਵਲਜੀਤ ਸਿੰਘ ਵੀ ਮੌਜ਼ੂਦ ਸਨ।

ਇਸ ਦੌਰਾਨ ਡਾ. ਮਹਿਲ ਸਿੰਘ ਅਤੇ ਡਾ. ਕੁਮਾਰ ਨੇ ਸਾਂਝੇ ਤੌਰ ’ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਨਾਟਕ ’ਚ ਸਾਹਿਰ ਲੁਧਿਆਣਵੀ ਅਤੇ ਅਮ੍ਰਿਤਾ ਪ੍ਰੀਤਮ ਦੀ ਪਹਿਲੀ ਮੁਲਾਕਾਤ ਤੋਂ ਲੈ ਕੇ ਉਨ੍ਹਾਂ ਦੇ ਰਿਸ਼ਤੇ ਦੇ ਉਤਾਰ-ਚੜ੍ਹਾਵਾਂ ਤੱਕ ਦੇ ਪਲਾਂ ਨੂੰ ਅਦਾਕਾਰਾਂ ਵੱਲੋਂ ਭਾਵਪੂਰਨ ਢੰਗ ਨਾਲ ਦਰਸਾਇਆ ਗਿਆ। ਉਨ੍ਹਾਂ ਕਿਹਾ ਕਿ ਅਦਾਕਾਰ ਜੈਸ਼ਰੀ, ਸ਼ਮੀਰ, ਗਾਇਕ ਸ਼੍ਰੀਆ, ਰਾਜੇਸ਼ ਅਤੇ ਬੈਕਸਟੇਜ਼ ਅਤੇ ਲਾਈਟ ਸਵਾਤੀ ਸਮੂਹ ਟੀਮ ਵੱਲੋਂ ਮੰਚ ਸਜਾਵਟ, ਪਿਛੋਕੜ ਸੰਗੀਤ ਅਤੇ ਕਾਵਿਤਰੀ ਪਾਠ ਨੇ ਦਰਸ਼ਕਾਂ ਨੂੰ ਉਸ ਦੌਰ ’ਚ ਲੈ ਜਾ ਕੇ ਖੜਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਮੌਕੇ ਖ਼ਾਸ ਤੌਰ ’ਤੇ ਸਾਹਿਰ ਦੀਆਂ ਨਜ਼ਮਾਂ ਅਤੇ ਅਮ੍ਰਿਤਾ ਦੀਆਂ ਕਵਿਤਾਵਾਂ ਦੇ ਅੰਸ਼ਾਂ ਨੇ ਹਾਲ ’ਚ ਇਕ ਅਦਭੁੱਤ ਖ਼ਾਮੋਸ਼ੀ ਅਤੇ ਗਹਿਰਾਈ ਪੈਦਾ ਕੀਤੀ।

ਇਸ ਮੌਕੇ ਫਨਕਾਰਾਂ ਵੱਲੋਂ ਕੀਤੀ ਗਈ ਸ਼ਾਨਦਾਰ ਅਦਾਕਾਰੀ ਨੂੰ ਦਰਸ਼ਕਾਂ ਨੇ ਖੜ੍ਹੇ ਹੋ ਕੇ ਤਾਲੀਆਂ ਨਾਲ ਸਨਮਾਨਿਤ ਕੀਤਾ। ਇਸ ਦੌਰਾਨ ਉਕਤ ਫਨਕਾਰਾਂ ਨੇ ਨੇ ਕਿਹਾ ਇਹ ਨਾਟਕ ਸਿਰਫ਼ ਇਕ ਪ੍ਰੇਮ ਕਹਾਣੀ ਨਹੀਂ, ਸਗੋਂ ਦੋ ਮਹਾਨ ਕਲਮਕਾਰਾਂ ਦੀ ਅੰਦਰੂਨੀ ਯਾਤਰਾ ਦਾ ਪ੍ਰਤੀਕ ਹੈ। ਇਸ ਮੌਕੇ ਡਾ. ਕੁਮਾਰ ਨੇ ਕਿਹਾ ਕਿ ਇਹ ਨਾਟਕ ਮਾਤ-ਭਾਸ਼ਾ ਪੰਜਾਬੀ ਨੂੰ ਸਮਰਪਿਤ ਸੀ ਅਤੇ ਯੂਨੀਵਰਸਿਟੀ ਵੱਲੋਂ ਅਜਿਹੇ ਪ੍ਰੋਗਰਾਮ ਭਵਿੱਖ ’ਚ ਵੀ ਇਵੇਂ ਹੀ ਜਾਰੀ ਰਹਿਣਗੇ ਤਾਂ ਜੋ ਵਿਦਿਆਰਥੀ ਸਾਹਿਤਕ ਵਿਰਾਸਤ ਨਾਲ ਜੁੜੇ ਰਹਿਣ ਅਤੇ ਸਮਾਜਿਕ ਕਦਰਾਂ-ਕੀਮਤਾਂ ਨੂੰ ਸਮਝ ਸਕਣ। ਇਸ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਸ: ਸੰਤੋਖ ਸਿੰਘ ਸੇਠੀ, ਸ: ਪਰਮਜੀਤ ਸਿੰਘ ਬੱਲ, ਸ: ਲਖਵਿੰਦਰ ਸਿੰਘ ਢਿੱਲੋਂ, ਕੌਂਸਲ ਦੇ ਮੈਂਬਰ ਰਮਿੰਦਰ ਕੌਰ, ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ, ਖ਼ਾਲਸਾ ਕਾਲਜ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਡਾਇਰੈਕਟਰ ਡਾ. ਮੰਜ਼ੂ ਬਾਲਾ, ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ, ਸ੍ਰੀਮਤੀ ਤੇਜਿੰਦਰ ਕੌਰ ਛੀਨਾ, ਸ: ਏ. ਐਸ. ਚਮਕ ਤੋਂ ਇਲਾਵਾ ਹੋਰ ਅਦਾਰਿਆਂ ਦਾ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।

Have something to say? Post your comment

 
 
 
 

ਮਨੋਰੰਜਨ

ਬਿਟਕੋਇਨ ਘੁਟਾਲੇ ਵਿੱਚ ਰਾਜ ਕੁੰਦਰਾ ਨੂੰ ਮਿਲੀ ਜ਼ਮਾਨਤ- ਵਕੀਲ ਨੇ ਈਡੀ ਦੇ ਦਾਅਵਿਆਂ 'ਤੇ ਚੁੱਕੇ ਸਵਾਲ 

ਦਿੱਲੀ ਹਾਈ ਕੋਰਟ ਨੇ ਰਾਜਪਾਲ ਯਾਦਵ ਨੂੰ 1.5 ਕਰੋੜ ਰੁਪਏ ਜਮ੍ਹਾ ਕਰਵਾਉਣ ਦੀ ਸ਼ਰਤ ਨਾਲ ਅੰਤਰਿਮ ਜ਼ਮਾਨਤ ਦਿੱਤੀ

ਐਕਟਰਸ ਹਿਮਾਂਸ਼ੀ ਖੁਰਾਣਾ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ ਮੰਗੇ 10 ਕਰੋੜ ਰੁਪਏ ਫਿਰੌਤੀ ਵਿੱਚ

ਫਿਲਮ ਦਾ ਨਾਮ "ਅੱਸੀ" ਕਿਉਂ ਰੱਖਿਆ ਗਿਆ? ਨਿਰਦੇਸ਼ਕ-ਨਿਰਮਾਤਾ ਅਨੁਭਵ ਸਿਨਹਾ ਨੇ ਫਿਲਮ ਬਾਰੇ ਮੁੱਖ ਤੱਥਾਂ ਦਾ ਖੁਲਾਸਾ ਕੀਤਾ

ਗੋਲਡਨ ਹੈਰੀਟੇਜ ਐਵਾਰਡ ਨਾਲ ਸਨਮਾਨਿਤ ਹੋਣ 'ਤੇ ਉੱਤਮ ਸਿੰਘ ਨੇ ਕਿਹਾ, "ਲਤਾ ਜੀ ਨਾਲ ਕੰਮ ਕਰਨਾ ਹਰ ਕਲਾਕਾਰ ਦੀ ਪਹਿਲੀ ਇੱਛਾ ਸੀ

ਤਾਪਸੀ ਪੰਨੂ ਫਿਲਮ ਵਿੱਚ ਮੁੱਖ ਭੂਮਿਕਾ ਨਿਭਾ ਰਹੀ ਹੈ ਫਿਲਮ ਅੱਸੀ ਵਿੱਚ

ਸ਼ੂਟਿੰਗ ਦੇ ਦੌਰਾਨ ਸਨੀ ਦਿਓਲ ਨੂੰ ਕਿਸ ਚੀਜ਼ ਤੋਂ ਸਭ ਤੋਂ ਵੱਧ ਡਰ ਲੱਗਦਾ ਹੈ

ਧਰਮਿੰਦਰ ਅਤੇ ਸਤੀਸ਼ ਸ਼ਾਹ ਨੂੰ ਮਰਨ ਉਪਰੰਤ ਪਦਮ ਪੁਰਸਕਾਰ ਮਿਲੇ

ਬਾਰਡਰ 2: "ਜੰਗਾਂ ਹਥਿਆਰਾਂ ਨਾਲ ਨਹੀਂ, ਸਗੋਂ ਹਿੰਮਤ ਨਾਲ ਜਿੱਤੀਆਂ ਜਾਂਦੀਆਂ ਹਨ," ਜ਼ਬਰਦਸਤ ਸੰਵਾਦਾਂ ਅਤੇ ਖ਼ਤਰਨਾਕ ਦ੍ਰਿਸ਼ਾਂ ਨਾਲ ਟ੍ਰੇਲਰ ਰਿਲੀਜ਼

ਜਖਮ ਲੱਗੇ ਤਾਂ ਮੈਡਲ ਸਮਝਣਾ ਮੌਤ ਦਿਖੇ ਤਾਂ ਸਲਾਮ ਕਰਨਾ ਬੈਟਲ ਆਫ ਗਲਵਾਨ ਦਾ ਟੀਜ਼ਰ ਆਊਟ