ਪਿਛਲੇ ਦਿਨੀਂ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵਲੋਂ ਵਿਧਾਨ ਸਭਾ ਵਿੱਚ ਹਰਿਆਣਾ 1984 ਸਿੱਖ ਕਤਲੇਆਮ ਦੇ ਸ਼ਿਕਾਰ ਪਰਿਵਾਰਾਂ ਦੇ ਮੈਂਬਰਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਸਿੱਖ ਸਮਾਜ ਵਲੋਂ ਸੁਆਗਤ ਕੀਤਾ ਜਾ ਰਿਹਾ ਹੈ ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪਰਚਾਰ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨੇ ਪ੍ਰੈਸ ਨੂੰ ਜਾਰੀ ਸੰਦੇਸ਼ ਵਿੱਚ ਆਖਿਆ ਕੇ 84 ਪੀੜਤ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਸਿੱਖਾਂ ਦੇ ਜਖ਼ਮਾਂ ਤੇ ਮਲ੍ਹਮ ਦਾ ਕੰਮ ਕਰੇਗੀ ਇਸ ਕਦਮ ਲਈ ਹਰਿਆਣਾ ਗੁਰਦੁਆਰਾ ਕਮੇਟੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਵਿਸ਼ੇਸ਼ ਸਨਮਾਨ ਵੀ ਕਰੇਗੀ ਉਨਾਂ ਆਖਿਆ ਕਿ ਭਾਵੇਂ ਪੀੜਿਤ ਪਰਿਵਾਰ 125 ਤੋਂ 150 ਹੀ ਹਨ ਪਰ ਸਰਕਾਰ ਦੇ ਇਰਾਦੇ ਨੇਕ ਹੋਣ ਤੇ ਕੀ ਨਹੀਂ ਕੀਤਾ ਜਾ ਸਕਦਾ ਜਥੇਦਾਰ ਦਾਦੂਵਾਲ ਜੀ ਨੇ ਆਖਿਆ ਕੇ ਸ੍ਰੀ ਮਨੋਹਰ ਲਾਲ ਖੱਟਰ ਸਰਕਾਰ ਨੇ ਵੀ ਸਿੱਖ ਕਤਲੇਆਮ ਦਾ ਕਮਿਸ਼ਨ ਬਣਾ ਕੇ ਪੀੜਤ ਪਰਿਵਾਰਾਂ ਨੂੰ ਕਰੋੜਾਂ ਰੁਪਈਏ ਦੇ ਮੁਆਵਜ਼ੇ ਦਿੱਤੇ ਸਨ ਜਥੇਦਾਰ ਦਾਦੂਵਾਲ ਜੀ ਨੇ ਆਖਿਆ ਕੇ ਜੇਕਰ ਅਸੀਂ ਸਿੱਖ ਵਿਰੋਧੀ ਫੈਸਲਿਆਂ ਨਸਲਕੁਸ਼ੀ ਦਾ ਵਿਰੌਧ ਕਰਦੇ ਹਾਂ ਤਾਂ ਸਿੱਖਾਂ ਪ੍ਰਤੀ ਹਮਦਰਦੀ ਭਰੇ ਫੈਸਲਿਆਂ ਦੀ ਸ਼ਲਾਘਾ ਕਰਨੀ ਵੀ ਬਣਦੀ ਹੈ।