ਪੰਜਾਬ

ਅਕਾਲੀ ਦਲ ਦੇ ਹੜ੍ਹ ਰਾਹਤ ਕੇਂਦਰ ਨੇ ਜਲੰਧਰ ’ਚ ਕੰਮ ਕਰਨਾ ਕੀਤਾ ਸ਼ੁਰੂ- ਸੁਖਬੀਰ ਸਿੰਘ ਬਾਦਲ

ਕੌਮੀ ਮਾਰਗ ਬਿਊਰੋ | September 02, 2025 07:16 PM

ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਪਾਰਟੀ ਵੱਲੋਂ ਜਲੰਧਰ ਵਿਚ ਸਥਾਪਿਤ ਕੀਤੇ ਹੜ੍ਹ ਰਾਹਤ ਕੇਂਦਰ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਇਹ ਸੂਬੇ ਦੇ ਹੜ੍ਹ ਮਾਰੇ ਇਲਾਕੇ ਵਿਚ ਰਾਹਤ ਸਮੱਗਰੀ ਵੰਡਣ ਵਾਸਤੇ ਨੋਡਲ ਪੁਆਇੰਟ ਵਜੋਂ ਕੰਮ ਕਰੇਗਾ।
ਵੇਰਵੇ ਸਾਂਝੇ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਹੜ੍ਹ ਰਾਹਤ ਕੇਂਦਰ ਹਰਿੰਦਰ ਫਾਰਮਜ਼ ਵਿਖੇ ਸਥਾਪਿਤ ਕੀਤਾ ਗਿਆ ਹੈ ਤੇ ਕੋਈ ਵੀ ਹੜ੍ਹ ਰਾਹਤ ਸਮੱਗਰੀ ਲੈਣ ਵਾਸਤੇ 81958-22222 ਅਤੇ 95012-87100 ’ਤੇ ਸੰਪਰਕ ਕਰ ਸਕਦਾ ਹੈ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ ਕੇਡਰ ਤੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਕੇਂਦਰ ਵਿਚ ਰਾਹਤ ਸਮੱਗਰੀ ਖੁੱਲ੍ਹੇ ਦਿਲ ਨਾਲ ਦਾਨ ਦੇਣ। ਉਹਨਾਂ ਕਿਹਾ ਕਿ ਜੋ ਕੋਈ ਵੀ ਰਾਹਤ ਸਮੱਗਰੀ ਦਾਨ ਦੇਣਾ ਚਾਹੁੰਦਾ ਹੈ ਕਿ ਉਹ ਇਸ ਵਾਸਤੇ ਰਾਹਤ ਕੇਂਦਰ ਨਾਲ ਸੰਪਰਕ ਕਰ ਸਕਦਾ ਹੈ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੀ ਅਗਵਾਈ ਹੇਠ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਇਕਾਈ ਨੇ ਹੜ੍ਹ ਰਾਹਤ ਕਾਰਜਾਂ ਵਾਸਤੇ ਕੇਂਦਰ ਨੂੰ 11 ਲੱਖ ਰੁਪਏ ਦਿੱਤੇ ਹਨ। ਇਸੇ ਤਰੀਕੇ ਸਰਦਾਰ ਪਰਉਪਕਾਰ ਸਿੰਘ ਘੁੰਮਣ ਦੀ ਅਗਵਾਈ ਹੇਠ ਲੁਧਿਆਣਾ ਇਕਾਈ ਨੇ ਤਿੰਨ ਟਰਾਲੀਆਂ ਦਵਾਈਆਂ ਦੀਆਂ ਦਿੱਤੀਆਂ ਹਨ।
ਉਹਨਾਂ ਨੇ ਸ਼੍ਰੋਮਣੀ ਕਮੇਟੀ ਦਾ ਵੀ ਧੰਨਵਾਦ ਕੀਤਾ ਜਿਸਨੇ ਮੌਕੇ ’ਤੇ ਲੋੜਵੰਦਾਂ ਦੀ ਬਾਂਹ ਫੜੀ ਹੈ ਤੇ ਹੜ੍ਹ ਪ੍ਰਭਾਵਤ ਇਲਾਕਿਆਂ ਵਿਚ ਮੈਡੀਕਲ ਕੈਂਪ ਲਗਾਏ ਹਨ ਜੋ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਚਲਾਏ ਜਾ ਰਹੇ ਹਨ।
ਇਸ ਦੌਰਾਨ ਬਲਾਚੌਰ ਦੇ ਲੋਕਾਂ ਨੇ ਇਕ ਵੀਡੀਓ ਅਪੀਲ ਵਿਚ ਸੂਬਾ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਕਿ ਉਹ ਉਹਨਾਂ ਦੀ ਮਦਦ ਵਾਸਤੇ ਨਹੀਂ ਨਿੱਤਰ ਰਿਹਾ। ਅਕਾਲੀ ਦਲ ਦੇ ਪ੍ਰਧਾਨ ਨੇ ਔਲੀਆਪੁਰ ਤੇ ਧਨਗੜ੍ਹ ਪਿੰਡਾਂ ਵਿਚ ਸਤਲੁਜ ਦਰਿਆ ਦਾ ਬੰਨ ਮਜ਼ਬੂਤ ਕਰਨ ਵਾਸਤੇ ਮਦਦ ਕਰਨ ਲਈ 1000 ਲੀਟਰ ਡੀਜ਼ਲ, ਟਰੈਕਟਰ ਤੇ ਜੇ ਸੀ ਬੀ ਮਸ਼ੀਨਾਂ ਭੇਜੀਆਂ ਹਨ। ਅਕਾਲੀ ਦਲ ਦੇ ਨਵਾਂਸ਼ਹਿਰ ਦੇ ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸ਼ੂਕਰ ਨੇ ਇਹ ਸਮੱਗਰੀ ਬੰਨ ਵਾਲੀ ਥਾਂ ’ਤੇ ਪ੍ਰਦਾਨ ਕੀਤੀ।
ਇਸ ਦੌਰਾਨ ਹੋਰ ਰਾਹਤ ਕਾਰਜਾਂ ਵਿਚ ਫਾਜ਼ਿਲਕਾ ਤੇ ਡੇਰਾ ਬਾਬਾ ਨਾਨਕ ਵਿਚ ਰਾਸ਼ਨ ਦੇ ਟਰੱਕ ਭੇਜੇ ਗਏ। ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਮਾਨਸਾ ਵਿਚ ਲੋੜੀਂਦੀਆਂ ਥਾਵਾਂ ’ਤੇ ਘੱਗਰ ਦੇ ਬੰਨਾਂ ਦੀ ਮਜ਼ਬੂਤੀ ਵਾਸਤੇ 2 ਹਜ਼ਾਰ ਲੀਟਰ ਡੀਜ਼ਲ ਪ੍ਰਦਾਨ ਕੀਤਾ ਹੈ ਤੇ ਦੋ ਟਰੱਕ ਰਾਸ਼ਨ ਪ੍ਰਦਾਨ ਕੀਤਾ ਗਿਆ। ਇਸੇ ਤਰੀਕੇ ਪਟਿਆਲਾ ਦਿਹਾਤੀ ਦੇ ਪ੍ਰਧਾਨ ਜਗਮੀਤ ਸਿੰਘ ਹਰਿਆਊ ਨੇ 500 ਲੀਟਰ ਡੀਜ਼ਲ ਅਰਨੋਂ ਵਿਚ ਘੱਗਰ ਦੇ ਬੰਨ ਦੀ ਮਜ਼ਬੂਤੀ ਵਾਸਤੇ ਦਿੱਤਾ ਹੈ। ਗੁਰਬਚਨ ਸਿੰਘ ਬੱਬੇਹਾਲੀ ਦੀ ਅਗਵਾਈ ਹੇਠ ਗੁਰਦਾਸਪੁਰ ਦੀ ਸੰਗਤ ਨੇ 40 ਟਰਾਲੀਆਂ ਰਾਸ਼ਨ ਪ੍ਰਦਾਨ ਕੀਤਾ ਹੈ ਤੇ ਕਮਲਜੀਤ ਸਿੰਘ ਚਾਵਲਾ ਅਤੇ ਨਰੇਸ਼ ਮਹਾਜਨ ਦੀਨਾਨਗਰ ਦੀ ਅਗਵਾਈ ਹੇਠ ਹੜ੍ਹ ਮਾਰੇ ਇਲਾਕਿਆਂ ਵਿਚ 40 ਟਰਾਲੀਆਂ ਰਾਹਤ ਸਮੱਗਰੀ ਪ੍ਰਦਾਨ ਕੀਤੀ ਗਈ ਹੈ। ਮੁਹਾਲੀ ਤੋਂ ਇਕ ਟਰੱਕ ਰਾਸ਼ਨ ਫਾਜ਼ਿਲਕਾ ਰਵਾਨਾ ਕੀਤਾ ਗਿਆ ਹੈ।

Have something to say? Post your comment

 
 
 

ਪੰਜਾਬ

ਹੜਾਂ ਦੀ ਮਾਰ ਹੇਠਲੇ ਖੇਤਰਾਂ ਵਿੱਚ ਲੋਕਾਂ ਦੀ ਜਾਨ ਪੰਜਾਬ ਸਰਕਾਰ ਲਈ ਸਭ ਤੋਂ ਕੀਮਤੀ

ਮੁੱਖ ਮੰਤਰੀ ਵੱਲੋਂ ਕਿਸ਼ਤੀ ਰਾਹੀਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ; ਕੇਂਦਰ ਸਰਕਾਰ ਤੋਂ ਹੋਏ ਨੁਕਸਾਨ ਦਾ ਮੁਆਵਜ਼ਾ ਵਧਾਉਣ ਦੀ ਮੰਗ

ਖ਼ਾਲਸਾ ਕਾਲਜ ਨਰਸਿੰਗ ਵਿਖੇ ਅੰਗ ਦਾਨ ’ਤੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ

ਸੰਜੀਵ ਅਰੋੜਾ ਵੱਲੋਂ ਸਸਰਾਲੀ ਕਲੋਨੀ ਨੇੜੇ ਸਤਲੁਜ ਦਰਿਆ ਧੁੱਸੀ ਬੰਧ ਦਾ ਦੌਰਾ

ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ 30 ਤੋਂ ਵੱਧ ਰਾਹਤ ਕੈਂਪ ਸਥਾਪਤ: ਬੈਂਸ

ਯੂਨਾਈਟਿਡ ਸਿੱਖਸ ਪੰਜਾਬ ਦੇ ਹੜਾਂ ਤੋਂ ਬਾਅਦ ਕਿਸਾਨਾਂ ਨੂੰ ਹਾੜੀ ਦੀਆਂ ਫਸਲਾਂ ਲਈ ਡੀਜ਼ਲ ਅਤੇ ਬੀਜ ਦੇਣ ਦੀ ਪਲੈਨਿੰਗ ਕਰ ਰਹੇ ਹਨ-ਅੰਮ੍ਰਿਤਪਾਲ ਸਿੰਘ

ਸਿੱਖ ਚਿੰਤਕ ਸ. ਦਿਲਜੀਤ ਸਿੰਘ ਬੇਦੀ ਦਾ ਅੰਗੀਠਾ ਧਾਰਮਿਕ ਰਹੁਰੀਤਾਂ ਨਾਲ ਸਮੇਟਿਆਂ

ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵੱਲੋਂ ਇਕ ਦਿਨ ਤਨਖ਼ਾਹ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਦੇਣ ਦਾ ਫੈਸਲਾ

ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਪ੍ਰੋ. ਸੁਖਦੇਵ ਸਿੰਘ ਨੂੰ ਸੇਵਾ ਮੁਕਤ ਹੋਣ ’ਤੇ ਕੀਤਾ ਸਨਮਾਨਤ

ਗੁਰਦੁਆਰਾ ਧੋਬੜੀ ਸਾਹਿਬ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਕਾਨ੍ਹਪੁਰ ਤੋਂ ਲਖਨਊ ਲਈ ਰਵਾਨਾ