ਪੰਜਾਬ

ਧਾਮੀ ਸਾਹਿਬ ਹੁਣ ਤੱਕ ਵੰਡੇ ਡੀਜ਼ਲ ਤੇ ਬਾਕੀ ਸਮਾਨ ਦੀ ਲਿਸਟ ਐਸਜੀਪੀਸੀ ਮੈਂਬਰਾਂ ਨੂੰ ਮੁਹੱਈਆ ਕਰਵਾਉਣ: ਪੂੜੈਣ

ਕੌਮੀ ਮਾਰਗ ਬਿਊਰੋ/ ਚਰਨਜੀਤ ਸਿੰਘ | September 12, 2025 07:32 PM

ਸ੍ਰੀ ਅੰਮ੍ਰਿਤਸਰ ਸਾਹਿਬ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਜੱਥੇਦਾਰ ਜਸਵੰਤ ਸਿੰਘ ਪੁੜੈਣ ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਹੜ ਪੀੜਤਾਂ ਲਈ ਵੱਧ ਤੋਂ ਵੱਧ ਕਾਰਜ ਕਰੇ, ਸਹਾਇਤਾ ਰਾਸ਼ੀ ਅਤੇ ਰਸਦ ਅਤੇ ਡੀਜ਼ਲ ਦੇ ਰੂਪ ਵਿੱਚ ਕਰਵਾਈ ਜਾਣ ਵਾਲੀ ਸੇਵਾ ਲਈ ਸ਼੍ਰੋਮਣੀ ਕਮੇਟੀ ਆਪ ਸਮਰੱਥ ਬਣੇ, ਨਾ ਕਿ ਕਿਸੇ ਸਿਆਸੀ ਆਗੂ ਨੂੰ ਗੋਲਕ ਦੀ ਮਾਇਆ ਦੇ ਸਮਾਨ ਨੂੰ ਆਪਣੇ ਨਿੱਜੀ ਖਾਤੇ ਵਿੱਚ ਪਾਉਣ ਦੀ ਇਜਾਜ਼ਤ ਦੇਵੇ। ਜੱਥੇਦਾਰ ਪੁੜੈਣ ਨੇ ਕਿਹਾ ਕਿ, ਜਿਸ ਤਰਾਂ ਗੁਰਦੁਆਰਾ ਨਾਨਕਿਆਣਾ ਸਾਹਿਬ ਤੋਂ ਹੋਈ ਡੀਜ਼ਲ ਦੀ ਸੇਵਾ ਨੂੰ ਸਿਆਸੀ ਲਾਹੇ ਲਈ ਵਰਤਣ ਦੀ ਮਾੜੀ ਸਿਆਸਤ ਹੋਈ ਹੈ, ਉਸ ਨੇ ਸਿੱਖ ਕੌਮ ਅਤੇ ਸਾਡੀ ਸਭ ਤੋਂ ਵੱਡੀ ਸੰਸਥਾ ਦੇ ਕਾਰਜ ਉੱਪਰ ਵੱਡੇ ਸਵਾਲ ਖੜੇ ਕੀਤੇ ਹਨ।

ਜੱਥੇਦਾਰ ਪੁੜੈਣ ਨੇ ਕਿਹਾ ਕਿ, ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਮੰਗ ਕੀਤੀ ਕਿ ਹੁਣ ਤੱਕ ਕੀਤੇ ਖਰਚ ਦੀ ਰਕਮ ਦੇ ਨਾਲ ਨਾਲ ਵੇਰਵੇ ਸਾਂਝੇ ਕੀਤੇ ਜਾਣ, ਤਾਂ ਜੋ ਪਤਾ ਲੱਗ ਸਕੇ ਕਿ, ਐਸਜੀਪੀਸੀ ਵਲੋ ਵੰਡ ਕੀਤੇ ਗਏ ਡੀਜ਼ਲ ਸਮੇਤ ਦੂਜੀ ਰਸਦ ਨੂੰ ਕਦੋਂ ਅਤੇ ਕਿਹੜੇ ਪ੍ਰਭਾਵਿਤ ਇਲਾਕਿਆਂ ਵਿੱਚ ਵੰਡਿਆ ਗਿਆ। ਓਹਨਾ ਮੰਗ ਕੀਤੀ ਕਿ ਹੁਣ ਤੱਕ ਵੰਡੇ ਡੀਜ਼ਲ ਤੇ ਬਾਕੀ ਸਮਾਨ ਦੀ ਲਿਸਟ ਐਸਜੀਪੀਸੀ ਮੈਂਬਰਾਂ ਨੂੰ ਮੁਹੱਈਆ ਕਰਵਾਈ ਜਾਵੇ। ਜੱਥੇਦਾਰ ਪੁੜੈਣ ਨੇ ਕਿਹਾ ਕਿ, ਜਿਸ ਤਰਾਂ ਗੁਰਦੁਆਰਾ ਨਾਨਕਿਆਣਾ ਸਾਹਿਬ ਤੋਂ ਹੋਈ ਡੀਜ਼ਲ ਦੀ ਸੇਵਾ ਨੂੰ ਸੁਖਬੀਰ ਬਾਦਲ ਦੇ ਐਲਾਨ ਨਾਲ ਹਲਕਾ ਇੰਚਾਰਜ ਦੀ ਸਰਪ੍ਰਸਤੀ ਹੇਠ ਭਰਵਾਇਆ ਗਿਆ ਅਤੇ ਵੰਡ ਕੀਤੀ ਗਈ, ਉਸ ਦੇ ਵੀਡਿਓ ਅਤੇ ਕਾਗਜੀ ਸਬੂਤ ਜਨਤਕ ਹੋਏ ਹਨ, ਉਸ ਤੋ ਬਾਅਦ ਸਹਿਜੇ ਸਮਝਿਆ ਜਾ ਸਕਦਾ ਹੈ ਕਿ ਪੂਰੇ ਪੰਜਾਬ ਵਿੱਚ ਐਸਜੀਪੀਸੀ ਦੀ ਸੇਵਾ ਨੂੰ ਕਿਵੇਂ ਸਿਆਸੀ ਲਾਹੇ ਲਈ ਵਰਤਿਆ ਗਿਆ।

ਜੱਥੇਦਾਰ ਪੁੜੈਣ ਨੇ ਅੰਤ੍ਰਿੰਗ ਕਮੇਟੀ ਮੀਟਿੰਗ ਵਿੱਚ ਪਾਸ ਕੀਤੇ 53 ਨੰਬਰ ਮਤੇ ਇਤਰਾਜ਼ ਪ੍ਰਗਟ ਕਰਦਿਆਂ ਕਿਹਾ, ਐਸਜੀਪੀਸੀ ਸਾਡੀ ਸਰਵਉਚ ਹੈ, ਸੰਸਥਾ ਵਿੱਚ ਇਸ ਤਰ੍ਹਾਂ ਦਾ ਮਤਾ ਪਾਸ ਕਰਨਾ, ਜਿਸ ਵਿੱਚ ਖਰੀਦ ਦੇ ਸਾਰੇ ਅਧਿਕਾਰ ਸਕੱਤਰ ਨੂੰ ਦੇ ਦਿੱਤੇ ਜਾਣ ਅਤੇ ਖਰੀਦ ਦੇ ਵੇਰਵੇ ਅਤੇ ਖਰਚ ਕੀਤੀ ਰਕਮ ਵੇਰਵੇ ਬਾਰੇ ਕੋਈ ਸਪੱਸ਼ਟਤਾ ਦੀ ਗੱਲ ਨਾ ਹੋਵੇ , ਬੜੀ ਗੰਭੀਰਤਾ ਅਤੇ ਸਵਾਲ ਖੜੇ ਕਰਨ ਵਾਲੀ ਗੱਲ ਹੈ।ਇਸ ਤੋਂ ਇਲਾਵਾ ਓਹਨਾ ਕਿਹਾ ਕਿ ਜੋ ਸੁਖਬੀਰ ਬਾਦਲ ਵੱਲੋ ਪਾਰਟੀ ਦੀ ਸਿਆਸੀ ਕਾਨਫਰੰਸ ਵਿੱਚ ਅਨਾਂਊਸ ਕੀਤਾ ਉਹੀ ਕੱਲ ਅੰਤ੍ਰਿੰਗ ਕਮੇਟੀ ਵਿੱਚ ਪਾਸ ਕੀਤਾ ਤੇ ਹੁਣ ਉਹਨਾਂ ਦੇ ਹਲਕਾ ਇੰਚਾਰਜਾਂ ਰਾਹੀਂ ਵੰਡੇ ਜਾਣ ਦਾ ਖ਼ਦਸ਼ਾ ਹੈ। ਇਸ ਲਈ ਜੇਕਰ ਦਸਵੰਦ ਦੇ ਰੂਪ ਵਿੱਚ ਭੇਂਟ ਕੀਤੀ ਮਾਇਆ ਨਾਲ ਅਜਿਹਾ ਕੀਤਾ ਗਿਆ ਤਾਂ ਇਹ ਹਰ ਸਿੱਖ ਲਈ ਦੁਖਦਾਈ ਹੋਵੇਗਾ।ਓਹਨਾ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੋ ਰਿਹਾ ਕਿ, ਸਿਆਸੀ ਸਵਾਰਥ ਨੂੰ ਪੂਰਾ ਕਰਨ ਹੇਤੂ ਐਸਜੀਪੀਸੀ ਦੀ ਗੋਲਕ ਨੂੰ ਸਿਆਸੀ ਪ੍ਰਭਾਵ ਹੇਠ ਵਰਤਿਆ ਜਾ ਗਿਆ ਹੋਵੇ, ਇਸ ਤੋਂ ਪਹਿਲਾਂ ਅਕਸਰ ਅਜਿਹਾ ਰਿਹਾ ਹੈ, ਖਾਸ ਕਰਕੇ ਜਦੋਂ ਡੇਰੇ ਵਾਲੇ ਸਾਧ ਨੂੰ ਮੁਆਫੀ ਦਿੱਤੀ ਗਈ ਸੀ ਉਸ ਵੇਲੇ ਵੀ ਸਿਆਸੀ ਦਬਾਅ ਹੇਠ ਗੁਰੂ ਦੀ ਗੋਲਕ ਵਿੱਚੋ 90 ਲੱਖ ਦੇ ਇਸ਼ਤਿਹਾਰ ਦਿੱਤੇ ਗਏ ਸੀ। ਇਹਨਾਂ ਇਸ਼ਤਿਹਾਰ ਦੇ ਪੈਸਿਆਂ ਨੂੰ ਲੈਕੇ ਵੱਡੇ ਸਵਾਲ ਖੜੇ ਹੋਏ ਸੀ ਪਰ ਆਖਿਰਕਾਰ ਸਿੱਖ ਸੰਗਤ ਅੱਗੇ ਅੱਜ ਸਭ ਕੁਝ ਸਾਫ ਹੈ।

Have something to say? Post your comment

 
 
 

ਪੰਜਾਬ

ਪੰਜਾਬ ਰੈਵੀਨਿਊ ਅਫ਼ਸਰ ਐਸੋਸੀਏਸ਼ਨ ਵੱਲੋਂ ਮੁੱਖ ਮੰਤਰੀ ਰਾਹਤ ਫ਼ੰਡ ਲਈ 10 ਲੱਖ ਰੁਪਏ ਦਾ ਯੋਗਦਾਨ

ਹੜ੍ਹ ਪ੍ਰਭਾਵਿਤ ਇਲਾਕਿਆਂ ਦੀਆਂ ਮੰਡੀਆਂ ਵਿੱਚ ਲੋੜੀਂਦੀਆਂ ਮੈਡੀਕਲ ਅਤੇ ਸਫਾਈ ਸਹੂਲਤਾਂ ਯਕੀਨੀ ਬਣਾਈਆਂ ਜਾਣ: ਲਾਲ ਚੰਦ ਕਟਾਰੂਚੱਕ

ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਤਸਕਰੀ ਰੈਕੇਟ ਦਾ ਪਰਦਾਫਾਸ਼; ਛੇ ਪਿਸਤੌਲਾਂ, 1 ਕਿਲੋ ਹੈਰੋਇਨ, 6 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਪੰਜ ਗ੍ਰਿਫ਼ਤਾਰ

ਰਾਹਤ ਕੈਂਪਾਂ ਵਿੱਚ ਰਹਿ ਰਹੇ ਲੋਕ ਆਪਣੇ ਘਰਾਂ ਨੂੰ ਪਰਤਣ ਲੱਗੇ- ਹਰਦੀਪ ਸਿੰਘ ਮੁੰਡੀਆਂ

ਸ਼੍ਰੋਮਣੀ ਕਮੇਟੀ ਖਿਲਾਫ ਚਲਾ ਰਹੇ ਹਨ ਕੁਝ ਲੋਕ ਝੂਠ ਦਾ ਪ੍ਰਾਪੇਗੰਡਾ ਲਿਆ ਸਖਤ ਨੋਟਿਸ ਐਡਵੋਕੇਟ ਧਾਮੀ ਨੇ

ਪੰਜਾਬ ਸਰਕਾਰ ਝੋਨੇ ਦਾ ਇੱਕ-ਇੱਕ ਦਾਣਾ ਖ਼ਰੀਦਣ ਲਈ ਪੂਰੀ ਤਰ੍ਹਾਂ ਤਿਆਰ: ਬਰਸਟ

ਪੰਜਾਬ ਦੇ ਰਾਜਪਾਲ ਨੇ ਪੀਪੀਐਸਸੀ ਦੇ ਦੋ ਅਧਿਕਾਰਤ ਮੈਂਬਰਾਂ ਨੂੰ ਸਹੁੰ ਚੁਕਾਈ

ਕਾਂਗਰਸ ਨੇ ਸਿੱਖਾਂ ਨੂੰ ਜੋ ਜ਼ਖ਼ਮ ਦਿੱਤੇ ਭਾਰਤੀ ਜਨਤਾ ਪਾਰਟੀ ਉਨਾਂ ਜ਼ਖ਼ਮਾਂ ਤੇ ਮਲ੍ਹਮ ਲਗਾਉਣ ਵਿਚ ਅਸਫਲ ਰਹੀ - ਗਿਆਨੀ ਹਰਪ੍ਰੀਤ ਸਿੰਘ

ਚੋਣ ਕਮਿਸ਼ਨ ਨੇ ਸੀਈਓ ਦਫਤਰਾਂ ਦੇ ਮੀਡੀਆ ਅਤੇ ਸੰਚਾਰ ਅਫ਼ਸਰਾਂ ਲਈ ਇੱਕ ਰੋਜ਼ਾ ਵਰਕਸ਼ਾਪ ਕਰਵਾਈ

45 ਦਿਨਾ ਵਿੱਚ ਹਰ ਪੀੜਤ ਨੂੰ ਮਿਲੇਗਾ ਮੁਆਵਜ਼ਾ: ਸੀਐਮ ਮਾਨ