ਪੰਜਾਬ

ਯੂਨਾਈਟਿਡ ਸਿੱਖਜ਼ ਤੇ ਗਿਆਨ ਪਰਗਾਸ ਟਰੱਸਟ ਵੱਲੋ ਹੜ੍ਹਾਂ ਦੀ ਸਥਿਤੀ ਅਤੇ ਸਥਾਈ ਰੋਕਥਾਮ ਸਬੰਧੀ ਕਰਵਾਈ ਗਈ ਵਿਸੇਸ਼" ਵਿਚਾਰ ਚਰਚਾ "

ਖਾਲਸਾ /ਕੌਮੀ ਮਾਰਗ ਬਿਊਰੋ | September 14, 2025 07:17 PM

ਲੁਧਿਆਣਾ -ਯੂਨਾਈਟਿਡ ਸਿੱਖਜ਼ ਦੇ ਨਿੱਘੇ ਸਹਿਯੋਗ ਨਾਲ ਗਿਆਨ ਪਰਗਾਸ ਟਰੱਸਟ ਵੱਲੋ ਅੱਜ ਗੁਰਦੁਆਰਾ ਸ੍ਰੀ ਅਕਾਲ ਬੁੰਗਾ, ਬੁੱਢੇਵਾਲ ਜਿਲ੍ਹਾਂ ਲੁਧਿਆਣਾ ਵਿਖੇ ਪੰਜਾਬ ਵਿੱਚ ਆਏ ਹੜ੍ਹਾਂ ਦੀ ਸਥਿਤੀ ਅਤੇ ਸਥਾਈ ਰੋਕਥਾਮ, ਪਿੰਡਾਂ ਦੀਆਂ ਸਾਮਲਾਟ ਜਮੀਨਾਂ ਨੂੰ ਬਚਾਉਣ ਦੇ ਨਾਲ-ਨਾਲ ਆਗਾਮੀ ਹੋਣ ਵਾਲੀਆਂ ਬਲਾਕ ਸੰਮਤੀ ਤੇ ਜਿਲ੍ਹਾਂ ਪ੍ਰੀਸ਼ਦ ਦੀਆ ਚੌਣਾਂ ਨੂੰ ਅੱਗੇ ਪਾਉਣ

ਸਬੰਧੀ ਵਿਸੇਸ਼ ਵਿਚਾਂਰ ਚਰਚਾ ਆਯੋਜਿਤ ਕੀਤੀ! ਜਿਸ ਅੰਦਰ ਪ੍ਰਮੁੱਖ ਵਿਦਵਾਨ ਸ਼ਖਸੀਅਤਾਂ ਸਮੇਤ ਇਲਾਕੇ ਦੇ ਸਰਪੰਚਾਂ ਤੇ ਸੰਗਤਾਂ ਨੇ ਬੜੇ ਉਤਸਾਹ ਨਾਲ ਭਾਗ ਲਿਆ! ਮਿਸ਼ਨ " ਪਿੰਡ ਬਚਾਉ ਤੇ ਪੰਜਾਬ ਬਚਾਉ" ਤੇ ਤਹਿਤ ਸਮੁੱਚੇ ਪੰਜਾਬ ਅੰਦਰ ਆਰੰਭੀ ਗਈ ਮੁਹਿੰਮ ਦੇ ਅੰਤਰਗਤ ਆਯੋਜਿਤ ਕੀਤੀ ਗਈ ਵਿਚਾਰ ਚਰਚਾ ਅੰਦਰ ਆਪਣੀ ਪ੍ਰਭਾਵਸਾਲੀ ਸ਼ਬਦਾਂ ਦੀ ਸਾਂਝ ਕਰਦੀਆ ਗਿਆਨੀ ਕੇਵਲ ਸਿੰਘ ਸਾਬਕਾ ਜੱਥੇਦਾਰ ਤਖਤ ਸ੍ਰੀ ਤਲਵੰਡੀ ਸਾਬੋ ਨੇ ਕਿਹਾ ਕਿ ਅੱਜ ਪੰਜਾਬ ਕਈ ਤਰ੍ਹਾਂ ਦੀਆਂ ਵੱਡੀਆਂ ਸਿਆਸੀ, ਆਰਥਿਕ ਮੁਸ਼ਕੀਲਾਂ ਨਾਲ ਜਿੱਥੇ ਜੂਝ ਰਿਹਾ ਹੈ, ਉੱਥੇ ਭਿਆਨਕ ਹੜ੍ਹਾਂ ਦੀ ਮਾਰ ਦਾ ਸਾਹਮਣਾ ਵੀ ਕਰ ਰਿਹਾ ਹੈ ਜੋ ਕਿ ਸਮੁੱਚੇ ਪੰਜਾਬ ਲਈ ਇੱਕ ਵੱਡੀ ਤਰਾਸਦੀ ਹੈ!ਸੋ ਇਸ ਵੱਡੀ ਤਰਾਸਦੀ ਵਿੱਚੋ ਨਿਕਲਣ ਹੜ੍ਹਾਂ ਨੂੰ ਰੋਕਣ ਤੇ ਆਪਣੇ ਪਿੰਡਾਂ ਦੀਆਂ ਸਾਮਲਾਟ ਜਮੀਨਾਂ ਨੂੰ ਬਚਾਉਣ ਸਬੰਧੀ ਵਿਆਪਕ ਠੋਸ ਨੀਤੀ ਬਣਾਉਣ ਲਈ ਸਮੁੱਚੇ ਪੰਜਾਬੀਆਂ ਨੂੰ ਪੂਰੀ ਇਕਜੁੱਟਤਾ ਦਿਖਾਉਣੀ ਪਵੇਗੀ ਤਾਂ ਹੀ ਪੰਜਾਬ ਦੇ ਪਿੰਡਾਂ ਤੇ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ! ਇਸ ਦੌਰਾਨ ਯੂਨਾਈਟਿਡ ਸਿੱਖਜ਼ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ ਵਿਸੇਸ਼ ਵਿਚਾਰ ਚਰਚਾ ਅੰਦਰ ਪੁੱਜੇ ਪੰਜਾਬੀ ਚਿੰਤਕ ਤੇ ਸੀਨੀਅਰ ਪੱਤਰਕਾਰ ਸ. ਹਮੀਰ ਸਿੰਘ, ਪ੍ਰਮੁੱਖ ਸਿਆਸੀ ਚਿੰਤਕ ਡਾ. ਪਿਆਰੇ ਲਾਲ ਗਰਗ ਨੇ ਆਪਣੀਆਂ ਜ਼ਬਾਤੀ ਤਕਰੀਰਾਂ ਵਿੱਚ ਪੰਜਾਬੀਆਂ ਦਾ ਧਿਆਨ ਉਪਰੋਕਤ ਮੁੱਦਿਆਂ ਪ੍ਰਤੀ ਕੇਂਦਰਿਤ ਕਰਦਿਆਂ ਹੋਇਆ ਕਿਹਾ ਕਿ ਵਿਕਾਸ ਦੀ ਤੀਬਰ ਗਤੀ ਦੀ ਆੜ ਹੇਠ ਕੁਦਰਤੀ ਵਸੀਲੀਆ, ਵਾਤਾਵਰਨ ਤੇ ਪਾਣੀਆਂ ਦਾ ਹੋ ਰਿਹਾ ਘਾਣ ਸਮੁੱਚੇ ਸੰਸਾਰ ਲਈ ਖਤਰੇ ਦੀ ਘੰਟੀ ਹੈ, ਖਾਸ ਕਰਕੇ ਜਲਵਾਯੂ ਪ੍ਰਤੀ ਸਾਡੇ ਦੇਸ਼ ਦੀਆਂ ਸਰਕਾਰਾਂ ਦੀ ਲਾਹਪ੍ਰਵਾਹੀ, ਸਾਡੀਆਂ ਨਿੱਜੀ ਖੁਦਗਰਜੀਆਂ, ਕੁਦਰਤੀ ਪਾਣੀ ਦੀ ਸਿਆਸਤ ਨਾਲ ਹੋ ਰਿਹ ਖਿਲਵਾੜ ਇੱਕ ਗੰਭੀਰ ਮਸਲਾ ਬਣ ਚੁੱਕਾ ਹੈ! ਜਿਸਦੇ ਸਦਕਾ ਅੱਜ ਪੰਜਾਬ ਵਾਸੀਆਂ ਨੂੰ ਭਿਆਨਕ ਹੜ੍ਹਾਂ ਦਾ ਸੰਤਾਪ ਭੋਗਣਾ ਪੈ ਰਿਹਾ ਹੈ!ਉਨ੍ਹਾਂ ਨੇ ਆਪਣੇ ਸ਼ਬਦਾਂ ਵਿੱਚ ਕਿਹਾ ਕਿ ਦੂਜੇ ਪਾਸੇ ਪੰਜਾਬ ਅੰਦਰ ਜਿਸ ਢੰਗ ਨਾਲ ਪਿੰਡਾਂ ਦੀਆਂ ਸਾਮਲਾਟ ਜ਼ਮੀਨਾਂ ਉਪਰ ਨਜਾਇਜ਼ ਕਬਜਿਆਂ ਦਾ ਰੁਝਾਨ ਚੱਲ ਰਿਹਾ ਹੈ!ਉਹ ਵੀ ਸਿੱਧੇ ਰੂਪ ਵਿੱਚ ਇੱਕ ਖਤਰਨਾਕ ਰੁਝਾਨ ਤੇ ਕੁਦਰਤੀ ਸਮਤੋਲਵਾਲੀਆਂ ਜਮੀਨਾਂ ਨੂੰ ਬਰਬਾਦ ਕਰਨ ਵਾਲਾ ਮਸਲਾ ਹੈ! ਜਿਸ ਤੋ ਸਮੁੱਚੇ ਪੰਜਾਬੀਆਂ ਨੂੰ ਸੁਚੇਤ ਹੋਣ ਦੀ ਲੋੜ ਹੈ!
ਵਿਚਾਰ ਚਰਚਾ ਦੌਰਾਨ ਸ.ਕਰਨੈਲ ਸਿੰਘ ਜਖੇਪਾਲ ਪ੍ਰਮੁੱਖ ਆਗੂ "ਪਿੰਡ ਬਚਾਉ, ਪੰਜਾਬ ਬਚਾਉ" ਲਹਿਰ, ਦਰਸ਼ਨ ਸਿੰਘ ਆਗੂ ਆਈ਼.ਡੀ.ਪੀ, ਜਸਕੀਰਤ ਸਿੰਘ ਆਗੂ ਬੁੱਢਾ ਨਾਲਾ ਬਚਾਉ ਐਕਸ਼ਨ ਕਮੇਟੀ ਤੇ ਵਾਤਾਵਰਣ ਪ੍ਰੇਮੀ, ਡਾ. ਖੁਸ਼ਹਾਲ ਸਿੰਘ ਚੰਡੀਗੜ੍ਹ, ਜਨਾਬ ਅਬਦੁੱਲ ਸ਼ਕੂਰ ਆਗੂ ਜਮਾਤ-ਏ-ਇਸਲਾਮੀਆਂ
ਸਮੇਤ ਕਈ ਪ੍ਰਮੁੱਖ ਚਿੰਤਕਾਂ ਨੇ ਆਪਣੇ ਖੋਜ ਭਰਪੂਰ ਵਿਚਾਰਾਂ ਦੀ ਸਾਂਝ ਪਾਈ ਅਤੇ ਉਪਰੋਕਤ ਮੁੱਦਿਆ ਦੇ ਹੱਲ ਲਈ ਸਮੂਹ ਪੰਜਾਬੀਆਂ ਨੂੰ ਇੱਕ ਸਾਂਝੀ ਲੋਕ ਰਾਏ ਬਣਾਉਣ ਦਾ ਸੱਦਾ ਦਿੱਤਾ! ਵਿਚਾਰ ਚਰਚਾ ਦੀ ਸਮਾਪਤੀ ਮੌਕੇ ਗਿਆਨ ਪ੍ਰਕਾਸ਼ ਟਰੱਸਟ ਦੇ ਪ੍ਰਮੁੱਖ ਸ. ਸਲੋਚਨਬੀਰ ਸਿੰਘ ਨੇ ਸਮੂਹ ਬੁਲਾਰਿਆਂ, ਸ਼ਖਸੀਅਤਾਂ ਅਤੇ ਸੰਗਤਾਂ ਦਾ ਧੰਨਵਾਦ ਪ੍ਰਗਟ ਕੀਤਾ!ਇਸ ਮੌਕੇ ਸ. ਅੰਮ੍ਰਿਤਪਾਲ ਸਿੰਘ ਡਾਇਰੈਕਟਰ ਪੰਜਾਬ ਯੂਨਾਇਟਿਡ ਸਿੱਖਜ਼, ਸੁਰਿੰਦਰ ਸਿੰਘ ਮੱਕੜ, ਸ. ਮੇਜਰ ਸਿੰਘ, ਪ੍ਰੀਤਮ ਸਿੰਘ, ਭੁਪਿੰਦਰ ਸਿੰਘ ਮੱਕੜ, ਕਰਨਲ ਰਿਟਾ. ਜੇ. ਐਸ ਗਿੱਲ, ਸ. ਗੁਰਦੀਪ ਸਿੰਘ ਪ੍ਰਧਾਨ ਵਿਸੇਸ਼ ਤੌਰ ਤੇ ਹਾਜ਼ਰ ਸਨ!

Have something to say? Post your comment

 
 
 

ਪੰਜਾਬ

ਪੰਜਾਬ ਸਰਕਾਰ ਵੱਲੋਂ ਹੜਾਂ ਪਿੱਛੋਂ ਪਸੂਆਂ ਦੀ ਸੁਰੱਖਿਆ ਲਈ ਵਿਆਪਕ ਤੇ ਸਮਾਂਬੱਧ ਕਾਰਜ ਯੋਜਨਾ ਤਿਆਰ

ਸ੍ਰੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਲਈ ਜਾਣ ਵਾਲੇ ਜਥੇ ਨੂੰ ਭਾਰਤ ਸਰਕਾਰ ਨੇ ਵੀਜੇ ਦੇਣ ਤੋ ਕੀਤਾ ਇਨਕਾਰ

ਪੰਜਾਬ ਚ ਹੜ੍ਹਾਂ ਨਾਲ ਹੁਣ ਤੱਕ 56 ਜਾਨਾਂ ਗਈਆਂ, 50 ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਰਾਸ਼ੀ ਵੰਡੀ ਜਾ ਚੁੱਕੀ

ਪੰਜਾਬ ਸਰਕਾਰ ਵੱਲੋਂ ਪੇਂਡੂ ਇਲਾਕਿਆਂ ਵਿੱਚ ਹੜ੍ਹ ਰਾਹਤ ਕਾਰਜਾਂ ਅਤੇ ਮੁੜ ਵਸੇਬੇ ਲਈ ਵਿਆਪਕ ਮੁਹਿੰਮ ਦੀ ਸ਼ੁਰੂਆਤ: ਸੌਂਦ

ਆਪਸੀ ਸਾਂਝ ਹੀ ਪੰਜਾਬੀਅਤ ਦਾ ਮੂਲ ਸੁਭਾਅ ਹੈ: ਭੁਪਿੰਦਰ ਮੱਲ੍ਹੀ

ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਸਾਕਾ ਸਾਰਾਗੜ੍ਹੀ ਨੂੰ ਸਮਰਪਿਤ ਕੀਰਤਨ ਸਮਾਗਮ ਆਯੋਜਿਤ

ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ

ਅਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਭਗਵਾਨ ਗੰਜ ਤੋਂ ਭੋਪਾਲ ਲਈ ਰਵਾਨਾ

ਰਾਜਿਸਥਾਨ ਦੀਆਂ ਸੰਗਤਾਂ ਨੇ ਸ਼੍ਰੋਮਣੀ ਕਮੇਟੀ ਨੂੰ ਰਾਹਤ ਕਾਰਜਾਂ ਲਈ ਦਿੱਤੇ 5 ਲੱਖ 51 ਹਜ਼ਾਰ ਰੁਪਏ

ਹਰ ਹੜ੍ਹ-ਪੀੜਤ ਨੂੰ ਮੁਆਵਜ਼ਾ ਮਿਲਣਾ ਯਕੀਨੀ ਬਣਾਏਗੀ ਮਾਨ ਸਰਕਾਰ: ਮੁੰਡੀਆਂ