ਹਰਿਆਣਾ

ਧਰਮ ਲਈ ਸ਼ਹੀਦ ਹੋਏ ਸਿੰਘ ਸਾਡੇ ਲਈ ਸਦਾ ਰਹਿਣਗੇ ਪ੍ਰੇਰਨਾਸ੍ਰੋਤ - ਜਥੇਦਾਰ ਦਾਦੂਵਾਲ

ਕੌਮੀ ਮਾਰਗ ਬਿਊਰੋ | September 14, 2025 08:54 PM

ਧਰਮ ਯੁੱਧ ਮੋਰਚੇ ਦੌਰਾਨ 1982 ਵਿੱਚ ਸ੍ਰੀ ਤਰਨਤਾਰਨ ਸਾਹਿਬ ਰੇਲਵੇ ਫਾਟਕ ਤੇ ਸ਼ਹੀਦ ਹੋਏ 34 ਸਿੰਘ ਸ਼ਹੀਦਾਂ ਦੀ ਯਾਦ ਵਿੱਚ ਬਣੇ ਯਾਦਗਾਰੀ ਅਸਥਾਨ ਗੁਰਦੁਆਰਾ 34 ਸਿੰਘ ਸ਼ਹੀਦਾਂ ਬਲਾਕ ਨੂਰਪੁਰ ਬੇਦੀ ਜ਼ਿਲਾ ਰੋਪੜ ਵਿਖੇ ਸਲਾਨਾ ਮਹਾਨ ਸ਼ਹੀਦੀ ਸਮਾਗਮ 11 - 12 - 13 ਸਤੰਬਰ ਨੂੰ ਅਸਥਾਨ ਦੇ ਮੁੱਖ ਸੇਵਾਦਾਰ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅਜ਼ਾਦ ਦੀ ਦੇਖ ਰੇਖ ਵਿੱਚ ਕੀਤਾ ਗਿਆ ਸਮਾਗਮ ਵਿੱਚ ਧੁਰ ਕੀ ਬਾਣੀ ਦੇ ਸ਼੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਦੀਵਾਨ ਹਾਲ ਵਿੱਚ ਸ਼ਹੀਦੀ ਦੀਵਾਨ ਸਜਾਏ ਗਏ ਜਿਸ ਵਿੱਚ ਭਾਈ ਗੁਰਸੇਵਕ ਸਿੰਘ ਰੰਗੀਲਾ ਹਜ਼ੂਰੀ ਰਾਗੀ ਜੱਥਾ ਗੁਰਦੁਆਰਾ ਦਾਦੂ ਸਾਹਿਬ, ਬਾਬਾ ਸਤਨਾਮ ਸਿੰਘ ਸੇਵਾਦਾਰ 34 ਸਿੰਘ ਸ਼ਹੀਦਾਂ ਅਤੇ ਪੰਥ ਪ੍ਰਸਿੱਧ ਕਵੀਸ਼ਰ ਗਿ: ਗੁਰਮੁੱਖ ਸਿੰਘ ਐਮਏ ਨੇ ਰਸਭਿੰਨਾ ਕਥਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਸ਼ਹੀਦੀ ਸਮਾਗਮ ਨੂੰ ਸੰਬੋਧਨ ਕਰਦਿਆਂ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕੇ ਸ਼ਹੀਦ ਹੋਏ ਸਿੰਘਾਂ ਦੀਆਂ ਸ਼ਹਾਦਤਾਂ ਸਾਡੇ ਲਈ ਹਮੇਸ਼ਾ ਪ੍ਰੇਰਨਾਸ੍ਰੋਤ ਰਹਿਣਗੀਆਂ ਉਨਾਂ ਨੇ ਸੰਗਤਾਂ ਨਾਲ 1982 ਧਰਮਯੁੱਧ ਮੋਰਚੇ ਦੌਰਾਨ ਸ੍ਰੀ ਤਰਨ ਤਾਰਨ ਸਾਹਿਬ ਰੇਲਵੇ ਫਾਟਕ ਤੇ ਵਰਤੇ ਵਰਤਾਰੇ ਦਾ ਇਤਿਹਾਸ ਵੀ ਸਾਂਝਾ ਕੀਤਾ ਸਮਾਗਮ ਵਿੱਚ ਸ.ਗੁਰਮੀਤ ਸਿੰਘ ਰਾਮਸਰ ਕਾਲਕਾ ਸੀਨੀਅਰ ਮੀਤ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਸਵਰਨ ਸਿੰਘ ਬੁੰਗਾ ਟਿੱਬੀ ਮੈਂਬਰ ਅਤੇ ਚੇਅਰਮੈਨ ਲੰਗਰ ਖਰੀਦ ਵਿੰਗ, ਬਾਬਾ ਅਵਤਾਰ ਸਿੰਘ ਗੁਰਦੁਆਰਾ ਹੈਡ ਦਰਬਾਰ ਟਿੱਬੀ ਸਾਹਿਬ, ਬਾਬਾ ਗੁਰਚਰਨ ਸਿੰਘ ਬੇਈਂਹਾਰਾ, ਬਾਬਾ ਬਲਦੇਵ ਸਿੰਘ ਬਗੀਚੀ ਵਾਲੇ, ਬਾਬਾ ਸਰੂਪ ਸਿੰਘ ਡੂਮੇਵਾਲ, ਸ੍ਰੀ ਲੋਗਨਾਥਨ ਮੁਰੂਗਨ ਸੂਚਨਾ ਅਤੇ ਪ੍ਰਸਾਰਣ ਕੇਂਦਰੀ ਰਾਜ ਮੰਤਰੀ ਭਾਰਤ ਸਰਕਾਰ, ਅਜੇਵੀਰ ਸਿੰਘ ਲਾਲਪੁਰਾ, ਜਰਨੈਲ ਸਿੰਘ ਔਲਖ ਸਾਬਕਾ ਐਸਜੀਪੀਸੀ ਮੈਂਬਰ, ਪਰਮਜੀਤ ਸਿੰਘ ਅਬਿਆਣਾ, ਭਗਤ ਸਿੰਘ ਚਨੌਂਲੀ, ਮਲਕੀਤ ਸਿੰਘ ਛੱਜਾ, ਜਗਬੀਰ ਸਿੰਘ ਸ਼ਾਹਪੁਰ ਬੇਲਾ, ਸਰਪੰਚ ਹਿੰਮਤ ਸਿੰਘ ਸ਼ਾਹਪੁਰ ਬੇਲਾ, ਅਜ਼ਵਿੰਦਰ ਸਿੰਘ ਬੇਈਂਹਾਰਾ, ਸ਼ਮਸ਼ੇਰ ਸਿੰਘ ਡੂਮੇਵਾਲ, ਹਰਨੇਕ ਸਿੰਘ ਢੋਲਣਵਾਲ, ਸ਼ਿਵਚਰਨ ਸਿੰਘ ਸਹਾਇਕ ਮੈਨੇਜਰ ਨਾਢਾ ਸਾਹਿਬ ਅਤੇ ਇੰਚਾਰਜ ਬਲਜ਼ਿੰਦਰ ਸਿੰਘ ਗੁਰਦੁਆਰਾ ਮਾਨਕ ਟਬਰਾ ਸਾਹਿਬ ਸਮੇਤ ਵੱਡੀ ਗਿਣਤੀ ਵਿੱਚ ਸ਼ਖਸੀਅਤਾਂ ਅਤੇ ਸਿੱਖ ਸੰਗਤਾਂ ਹਾਜ਼ਰ ਸਨ ਗੁਰੂ ਕਾ ਲੰਗਰ ਅਤੁਟ ਵਰਤਿਆ ਇਸ ਸਮੇਂ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਅਤੇ ਖੂਨਦਾਨ ਕੈਂਪ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਲਗਾਇਆ ਗਿਆ ਜਿਸ ਵਿੱਚ 65 ਵਿਅਕਤੀਆਂ ਨੇ ਸਵੈ ਇੱਛਾ ਅਨੁਸਾਰ ਖੂਨ ਦਾਨ ਕੀਤਾ ਜਥੇਦਾਰ ਦਾਦੂਵਾਲ ਜੀ ਨੇ ਆਈਆਂ ਸ਼ਖਸ਼ੀਅਤਾਂ ਅਤੇ ਸ਼ਹੀਦ ਪਰਿਵਾਰਾਂ ਨੂੰ ਸਿਰਪਾਓ ਭੇਂਟ ਕਰਕੇ ਸਨਮਾਨਿਤ ਕੀਤਾ।

Have something to say? Post your comment

 
 
 

ਹਰਿਆਣਾ

ਹਰਿਆਣਾ ਸਰਕਾਰ ਵੱਲੋਂ ਤਖ਼ਤ ਪਟਨਾ ਕਮੇਟੀ ਨੂੰ ਗੁਰੂ ਤੇਗ ਬਹਾਦਰ ਜੀ ਦੇ 350ਵਾਂ ਸ਼ਹੀਦੀ ਦਿਵਸ ਪ੍ਰੋਗਰਾਮ ਵਿਚ ਸ਼ਮੂਲੀਅਤ ਲਈ ਸੱਦਾ

ਅੰਬਾਲਾ ਕੈਂਟ ਹਵਾਈ ਅੱਡਾ ਤਿਆਰ, ਪ੍ਰਧਾਨ ਮੰਤਰੀ ਮੋਦੀ ਜਲਦੀ ਉਦਘਾਟਨ ਕਰਨਗੇ- ਅਨਿਲ ਵਿਜ

ਸ਼੍ਰੋਮਣੀ ਕਮੇਟੀ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਝੂਠ ਪਰੋਸਣਾ ਸਖ਼ਤੀ ਨਾਲ ਕਰੇ ਬੰਦ - ਜਥੇਦਾਰ ਦਾਦੂਵਾਲ

ਹਰਿਆਣਾ: ਪਲਵਲ ਨੂੰ ਮੈਟਰੋ ਦਾ ਤੋਹਫ਼ਾ ਮਿਲਿਆ, ਕੇਂਦਰ ਸਰਕਾਰ ਨੇ ਮਨਜ਼ੂਰੀ ਦਿੱਤੀ, 4,320 ਕਰੋੜ ਦਾ ਪ੍ਰੋਜੈਕਟ ਐਨਸੀਆਰ ਨਾਲ ਜੁੜੇਗਾ

ਜਥੇਦਾਰ ਦਾਦੂਵਾਲ ਤੇ ਪਾਏ ਗਬਨ ਦੇ ਕੇਸ ਸਬੰਧੀ ਜੁਡੀਸ਼ਲ ਕਮਿਸ਼ਨਰ ਨੇ ਝੀਂਡਾ ਗਰੁੱਪ ਨੂੰ ਪਾਈ ਝਾੜ - ਜਥੇਦਾਰ ਬੁੰਗਾਟਿੱਬੀ

"ਚਰਨ ਸੁਹਾਵੇ ਗੁਰ ਚਰਨ ਯਾਤਰਾ": ਫਰੀਦਾਬਾਦ ਤੋਂ ਆਗਰਾ ਲਈ ਰਵਾਨਾ

ਚਰਣ ਸੁਹਾਵੇ ਗੁਰੂ ਚਰਣ ਯਾਤਰਾ ਦਾ ਫਰੀਦਾਬਾਦ ਵਿੱਚ ਹੋਇਆ ਸ਼ਾਨਦਾਰ ਸੁਆਗਤ- ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤੀ ਸ਼ਿਰਕਤ

ਅਕੀਲ ਅਖਤਰ ਦੀ ਮੌਤ ਦਾ ਮਾਮਲਾ: ਪੋਸਟਮਾਰਟਮ ਰਿਪੋਰਟ ਵਿੱਚ ਵੱਡਾ ਖੁਲਾਸਾ, ਕੂਹਣੀ ਦੇ ਨੇੜੇ ਸਰਿੰਜ ਦਾ ਨਿਸ਼ਾਨ

ਸਰਹਿੰਦ ਸਟੇਸ਼ਨ 'ਤੇ ਅੰਮ੍ਰਿਤਸਰ-ਸਹਰਸਾ ਗਰੀਬ ਰਥ ਐਕਸਪ੍ਰੈਸ ਵਿੱਚ ਅੱਗ

ਹਰਿਆਣਾ ਦੇ ਆਈਪੀਐਸ ਅਧਿਕਾਰੀ ਪੂਰਨ ਕੁਮਾਰ ਦਾ ਨੌਂ ਦਿਨਾਂ ਤੋਂ ਬਾਅਦ ਅੰਤਿਮ ਸੰਸਕਾਰ