ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣੇ ਦੇ ਸਿੱਖਾਂ ਨੇ ਬੜੀ ਜੱਦੋਜਹਿਦ ਤੋਂ ਬਾਅਦ ਪ੍ਰਾਪਤ ਕੀਤੀ ਸੀ ਪਰ ਗਲਤ ਹੱਥਾਂ ਵਿੱਚ ਜਾਣ ਕਰਕੇ ਅੱਜ ਹਰਿਆਣਾ ਕਮੇਟੀ ਮਜ਼ਾਕ ਦਾ ਪਾਤਰ ਬਣ ਗਈ ਹੈ ਜਿਸ ਲਈ ਸਿੱਧੇ ਤੌਰ ਤੇ ਜਿੰਮੇਵਾਰ ਮੌਜੂਦਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਹੈ ਹਰਿਆਣਾ ਕਮੇਟੀ ਦੇ ਅਜੋਕੇ ਬਣੇ ਹਾਲਾਤਾਂ ਉੱਪਰ ਪ੍ਰਧਾਨ ਝੀਂਡਾ ਨੂੰ ਨੈਤਿਕਤਾ ਦੇ ਆਧਾਰ ਤੇ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਮੀਡੀਆ ਨੂੰ ਇੱਕ ਲਿਖਤੀ ਪ੍ਰੈਸ ਨੋਟ ਜਾਰੀ ਕਰਦਿਆਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕਾ ਪੰਚਕੂਲਾ ਤੋਂ ਸੀਨੀਅਰ ਮੈਂਬਰ ਜਥੇਦਾਰ ਸਵਰਨ ਸਿੰਘ ਬੁੰਗਾ ਟਿੱਬੀ ਨੇ ਕੀਤਾ ਜਥੇਦਾਰ ਬੂੰਗਾ ਟਿੱਬੀ ਨੇ ਕਿਹਾ ਕੇ ਜਗਦੀਸ਼ ਸਿੰਘ ਝੀਂਡਾ ਅੱਜ ਇੱਕ ਡਿਕਟੇਟਰ ਬਣ ਚੁੱਕਿਆ ਹੈ ਜੋ ਹਰੇਕ ਮੈਂਬਰ ਦੇ ਗਲ ਪੈਂਦਾ ਹੈ ਪਿਛਲੇ ਪੰਜ ਮਹੀਨਿਆਂ ਤੋਂ ਹਰਿਆਣਾ ਕਮੇਟੀ ਦੇ ਚੰਗੇ ਪ੍ਰਬੰਧ ਅਤੇ ਧਰਮ ਪ੍ਰਚਾਰ ਲਈ ਇੱਕ ਡੱਕਾ ਵੀ ਨਹੀਂ ਤੋੜਿਆ ਕਾਰ ਦੀ ਡਿੱਗੀ ਸਿਰੋਪਿਆਂ ਨਾਲ ਭਰੀ ਹੈ ਤੇ ਅਫਸਰਾਂ ਦੇ ਦਫ਼ਤਰਾਂ ਵਿੱਚ ਜਾ ਕੇ ਸਿਰੋਪੇ ਵੰਡਦਾ ਫਿਰਦਾ ਹੈ ਤੇ ਹਰੇਕ ਸ਼ਹਿਰ ਵਿੱਚ ਸਿਰਫ ਪ੍ਰੈਸ ਕਾਨਫਰੰਸ ਕਰਨ ਤੋਂ ਇਲਾਵਾ ਝੀਂਡਾ ਨੂੰ ਹੋਰ ਕੋਈ ਕੰਮ ਨਹੀਂ ਹੈ ਸਾਰੇ ਮੈਂਬਰਾਂ ਚੋਂ ਆਪਣਾ ਭਰੋਸਾ ਗਵਾ ਚੁੱਕਾ ਹੈ ਉਨਾਂ ਕਿਹਾ ਕੇ ਝੀਂਡਾ ਨੇ ਆਪਣੀ 11 ਮੈਂਬਰੀ ਐਗਜ਼ੈਕਟਿਵ ਕਮੇਟੀ ਦੀਆਂ ਸਤੰਬਰ ਮਹੀਨੇ ਦੀਆਂ 3 ਮੀਟਿੰਗਾਂ ਫੇਲ ਹੋ ਚੁੱਕੀਆਂ ਹਨ 2 ਸਤੰਬਰ ਵਾਲੀ ਮੀਟਿੰਗ ਵਿੱਚ 6 ਮੈਂਬਰ ਪਹੁੰਚੇ 11 ਸਤੰਬਰ ਵਾਲੀ ਮੀਟਿੰਗ ਵਿੱਚ 1 ਮੈਂਬਰ ਪਹੁੰਚਿਆ ਤੇ 15 ਸਤੰਬਰ ਵਾਲੀ ਮੀਟਿੰਗ ਵਿੱਚ ਇਕੱਲਾ ਹੀ ਦਫ਼ਤਰ ਵਿੱਚ ਬੈਠਾ ਮੈਂਬਰਾਂ ਨੂੰ ਉਡੀਕਦਾ ਰਿਹਾ ਪਰ ਝੀਂਡਾ ਦੇ ਗਲਤ ਵਰਤਾਓ ਕਰਕੇ ਇੱਕ ਵੀ ਮੈਂਬਰ ਮੀਟਿੰਗ ਵਿੱਚ ਨਹੀਂ ਪਹੁੰਚਿਆ ਪ੍ਰਧਾਨ ਝੀਂਡਾ ਜਰਨਲ ਹਾਊਸ ਤੇ ਐਗਜ਼ੈਕਟਿਵ ਕਮੇਟੀ ਵਿੱਚੋਂ ਆਪਣਾ ਭਰੋਸਾ ਗਵਾ ਚੁੱਕਾ ਹੈ ਤੇ ਉਸਨੂੰ ਪ੍ਰਧਾਨਗੀ ਦੇ ਅਹੁਦੇ ਤੇ ਬਣੇ ਰਹਿਣਾ ਕਿਸੇ ਤਰਾਂ ਵੀ ਵਾਜਿਬ ਨਹੀਂ ਹੈ ਇਸ ਲਈ ਫੇਲ ਹੋਏ ਪ੍ਰਧਾਨ ਝੀਂਡਾ ਨੂੰ ਨੈਤਿਕਤਾ ਦੇ ਆਧਾਰ ਤੇ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।