ਅੰਮ੍ਰਿਤਸਰ -ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਸਨੀਕ ਡਾ ਹਰਮੀਤ ਸਿੰਘ ਸਲੂਜਾ ਸਮਾਜ ਸੇਵਾ ਵਿਚ ਨਵੀਆਂ ਰਾਹਾਂ ਦਾ ਪਾਂਧੀ ਹੈ। ਦੁਖੀ ਮਨੁੱਖਾ ਦਾ ਦਰਦ ਆਪਣੇ ਦਿਲ ਵਿਚ ਸਾਂਭ ਕੇ ਆਪਣੀ ਸਿਹਤ, ਪਰਿਵਾਰ ਤੇ ਕਾਰੋਬਾਰ ਦਾ ਧਿਆਨ ਕੀਤੇ ਬਿਨਾ ਦਿਨ ਰਾਤ ਮਨੁੱਖਤਾ ਦੀ ਸੇਵਾ ਲਈ ਤਤਪਰ ਰਹਿਣ ਵਾਲਾ ਹੈ।ਸੇਵਾ ਦੀ ਪ੍ਰੇਰਣਾ ਬਾਰੇ ਦਸਦਿਆਂ ਡਾ ਹਰਮੀਤ ਸਿੰਘ ਸਲੂਜਾ ਨੇ ਕਿਹਾ ਕਿ ਸੇਵਾ ਕਰਨ ਦੀ ਲਗਨ ਆਪਣੀ ਮਾਤਾ ਬੀਬੀ ਪਰਮਜੀਤ ਕੌਰ ਨੂੰ ਬਚਪਨ ਤੋ ਸ੍ਰੀ ਦਰਬਾਰ ਸਾਹਿਬ ਤੇ ਗੁਰੂ ਘਰ ਆਈ ਸੰਗਤ ਦੀ ਸੇਵਾ ਕਰਦਿਆਂ ਦੇਖ ਕੇ ਹਾਸਲ ਹੋਈ। ਇਸ ਦੇ ਨਾਲ ਹੀ ਸ਼ੋ੍ਰਮਣੀ ਕਮੇਟੀ, ਚੀਫ ਖ਼ਾਲਸਾ ਦੀਵਾਨ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬੋਰਡ ਤੇ ਤਖ਼ਤ ਸ੍ਰੀ ਹਜੂਰ ਸਾਹਿਬ ੁਬੋਰਡ ਦੇ ਮੈਂਬਰ ਬਾਵਾ ਗੁਰਿੰਦਰ ਸਿੰਘ ਮੇਰੇ ਪ੍ਰੇਰਣਾਸੋ੍ਰਤ ਹਨ। ਕਰੋਨਾ ਕਾਲ ਦੌਰਾਨ ਡਾ ਹਰਮੀਤ ਸਿੰਘ ਸਲੂਜਾ ਦਿਨ ਰਾਤ ਪੰਜਾਬ ਭਰ ਦੀਆਂ ਗਲੀਆਂ ਦੀ ਧੂੜ ਫਕਦਾ ਰਿਹਾ ਤੇ ਹਰ ਘਰ ਵਿਚ ਕਰੋਨਾ ਦੀ ਵੈਕਸੀਨ ਪਹੰੁਚਾਉਣ ਲਈ ਯਤਨਸ਼ੀਲ ਰਿਹਾ। ਸ੍ਰੀ ਦਰਬਾਰ ਸਾਹਿਬ ਦੇ ਬਾਹਰ ਕਰੋਨਾ ਦੇ ਵੈਕਸੀਨ ਸੰਗਤ ਨੂੰ ਬਿਨਾ ਕਿਸੇ ਭੇਦ ਭਾਵ ਦੇ ਲਗਾਏ ਗਏ। ਕਰੋਨਾ ਤੋ ਬਾਅਦ ਡਾ ਹਰਮੀਤ ਸਿੰਘ ਸਲੂਜਾ ਆਪਣੀ ਟੀਮ ਨਾਲ ਵਖ ਵਖ ਗੁਰੂ ਘਰਾਂ, ਮੰਦਰਾਂ ਤੇ ਮਸਜਿਦਾ ਦੇ ਨਾਲ ਨਾਲ ਗਿਰਜਾ ਘਰਾਂ ਵਿਚ ਜਾ ਕੇ ਸੈਨੇਟਾਇਜ ਕਰਨ ਦੀ ਸੇਵਾ ਨਿਭਾਉਦੇ ਰਹੇ।ਪੰਜਾਬ ਵਿਚ ਆਏ ਹੜ੍ਹਾਂ ਦੇ ਕਾਰਨ ਹੋਈ ਤਬਾਹੀ ਨੂੰ ਨਾ ਸਹਾਰਦੇ ਹੋਏ ਡਾ ਸਲੂਜਾ ਇਕ ਵਾਰ ਫਿਰ ਪਿੜ ਵਿਚ ਨਿਤਰ ਆਏ। ਉਨਾਂ ਆਪਣੀ ਟੀਮ ਨੂੰ ਨਾਲ ਲੈ ਕੇ ਪਿੰਡ ਪਿੰਡ ਤਕ ਜਾ ਕੇ ਲੋੜਵੰਦਾਂ ਨੂੰ ਰਾਸ਼ਨ ਤੇ ਹੋਰ ਜਰੂਰਤ ਦਾ ਸਮਾਨ ਪਹੰੁਚਾਇਆ। ਹੁਣ ਡਾ ਸਲੂਜਾ ਪਿੰਡ ਪਧਰ ਤੇ ਜਾ ਕੇ ਸਪ੍ਰੇ ਕਰਨ ਦੀ ਸੇਵਾ ਦੇ ਨਾਲ ਨਾਲ ਹੜ੍ਹਾਂ ਤੋ ਪ੍ਰਭਾਵਿਤ ਪਰਵਾਰਾਂ ਦੇ ਮੁੜ ਵਸੇਬੇ ਲਈ ਯਤਨ ਕਰ ਰਹੇ ਹਨ। ਡਾ ਸਲੂਜਾ ਦੀ ਪ੍ਰੇਰਣਾ ਨਾਲ ਕਲਕੱਤਾ ਵਾਸੀ ਆਈ ਐਚ ਏ ਫਾਉਡੇਸ਼ਨ ਦੇ ਸ ਸਤਨਾਮ ਸਿੰਘ ਆਹਲੂਵਾੀਆ ਵਲੋ ਅਤੇ ਅੰਮ੍ਰਿਤਸਰ ਵਿਚ ਮੁਸਲਿਮ ਆਗੂ ਜਨਾਬ ਅਬਦੁਲ ਨੂਰ ਵੀ ਆਪਣੀ ਟੀਮ ਨਾਲ ਮਿਲ ਕੇ ਲੋਕ ਸੇਵਾ ਕਰ ਰਹੇ ਹਨ।