ਪੰਜਾਬ

ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦੱਦ ਲਈ ਸੰਭਲ ਸ਼ਹਿਰ ਦੇ ਮੁਸਲਿਮ ਵੀਰ ਆਏ ਅੱਗੇ-ਯੂਨਾਈਟਿਡ ਸਿੱਖਜ਼ ਨੂੰ ਸੋਪਿਆ ਰਾਹਤ ਸਮੱਗਰੀ ਨਾਲ ਭਰਿਆ ਟਰੱਕ

ਖਾਲਸਾ /ਕੌਮੀ ਮਾਰਗ ਬਿਊਰੋ | September 18, 2025 07:09 PM

ਲੁਧਿਆਣਾ-ਇਨਸਾਨੀ ਕਦਰਾਂ ਕੀਮਤਾਂ ਤੇ ਪਹਿਰਾ ਦੇਣਾ ਤੇ ਆਪਣੀ ਉਸਾਰੂ ਸੋਚ ਨੂੰ ਮਨੁੱਖੀ ਭਲਾਈ ਕਾਰਜਾਂ ਵਿੱਚ ਲਗਾਉਣ ਵਾਲੇ ਵਿਅਕਤੀ ਤੇ ਸੰਸਥਾਵਾਂ ਸਮੁੱਚੇ ਸਮਾਜ ਤੇ ਲਈ ਪ੍ਰੇਣਾ ਸਰੋਤ ਹੁੰਦੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਨਾਈਟਿਡ ਸਿੱਖਜ਼ ਸੰਸਥਾ ਦੇ ਡਾਇਰੈਕਟਰ ਪੰਜਾਬ ਸ.ਅੰਮ੍ਰਿਤਪਾਲ ਸਿੰਘ ਨੇ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਗ੍ਰਾਮ ਵਿਖੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਕੀਤਾ। ਆਪਣੀ ਗੱਲਬਾਤ ਦੌਰਾਨ ਉਨ੍ਹਾਂ ਨੇ ਜਾਣਕਾਰੀ ਦੇਦਿਆਂ ਹੋਇਆ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਦੇ ਵੱਖ ਵੱਖ ਜਿਲਿਆਂ ਅੰਦਰ ਆਏ ਹੜ੍ਹਾਂ ਤੋ ਪ੍ਰਭਾਵਿਤ ਹੜ੍ਹ ਪੀੜਤ ਲੋਕਾਂ ਦੀ ਸਹਾਇਤਾ ਲਈ ਯੂਨਾਇਟਿਡ ਸਿੱਖਜ਼ ਵੱਲੋ ਆਰੰਭੀ ਗਈ ਰਾਹਤ ਮੁਹਿੰਮ ਤੋ ਪ੍ਰਭਾਵਿਤ ਹੋ ਕੇ ਅੱਜ ਉੱਤਰ ਪ੍ਰਦੇਸ਼ ਦੇ ਜਿਲ੍ਹਾਂ ਸੰਭਲ ਤੋ ਮੁਸਲਿਮ ਭਾਇਚਾਰੇ ਨਾਲ ਸਬੰਧਤ ਪ੍ਰਮੁੱਖ ਆਗੂ ਹਕੀਮ ਮਹੁੰਮਦ ਸੁਭਾਨ, ਮੌਲਾਨਾ ਮਹੁੰਮਦ ਰਿਹਾਨ ਫਲਾਹੀ ਤੇ ਡਾ. ਇਫਤਖਾਰ ਦੀ ਅਗਵਾਈ ਹੇਠ ਮੁਸਲਿਮ ਪਰਿਵਾਰਾਂ ਵੱਲੋ ਪੰਜਾਬ ਦੇ ਹੜ੍ਹ ਪੀੜਤਾਂ ਦੀ ਸੱਚੇ ਦਿੱਲੋ ਸਾਰ ਲੈਣ ਅਤੇ ਆਪਣੀ ਦਿਲੀ ਹਮਦਰਦੀ ਦਾ ਇਜ਼ਹਾਰ ਕਰਦਿਆਂ ਹੋਇਆ ਜਰੂਰੀ ਵਸਤਾਂ ਨਾਲ ਭਰਿਆ ਇੱਕ ਟਰੱਕ ਅਤੇ ਇੱਕ ਲੱਖ ਰੁਪਏ ਨਕਦ ਰਾਸ਼ੀ ਰਾਰਤ ਸੇਵਾ ਕਾਰਜਾਂ ਲਈ ਯੂਨਾਈਟਿਡ ਸਿੱਖਜ਼ ਨੂੰ ਭੇਟ ਕੀਤੀ ਹੈ। ਜੋ ਕਿ ਆਪਣੇ ਆਪ ਵਿੱਚ ਆਪਸੀ ਭਾਈਚਾਰਕ ਸਾਂਝ ਦੀ ਵੱਡੀ ਮਿਸਾਲ ਹੈ।

ਇਸ ਮੌਕੇ ਸੰਭਲ ਸ਼ਹਿਰ ਦੇ ਪ੍ਰਮੁੱਖ ਮੁਸਲਿਮ ਆਗੂ ਹਕੀਮ ਮਹੁੰਮਦ ਸੁਭਾਨ ਨੇ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਹੜ੍ਹਾਂ ਨਾਲ ਹੋਈ ਤਬਾਹੀ ਦਾ ਦਰਦ ਉਹ ਬੜੀ ਸ਼ਿੱਦਤ ਨਾਲ ਮਹਿਸੂਸ ਕਰਦੇ ਹਨ, ਖਾਸ ਕਰਕ ਉੱਤਰ ਪ੍ਰਦੇਸ਼ ਦੇ ਜਿਲ੍ਹਾਂ ਸੰਭਲ ਵਿੱਚ ਵੱਸਣ ਵਾਲਾ ਮੁਸਲਿਮ ਭਾਇਚਾਰਾਂ ਇਸ ਸੰਕਟਮਈ ਘੜੀ ਵਿੱਚ ਪੰਜਾਬ ਦੇ ਭਰਾਵਾਂ ਨਾਲ ਪੂਰੀ ਤਰ੍ਹਾਂ ਦੇ ਨਾਲ ਖੜ੍ਹਾ ਹੈ ਅਤੇ ਹਰ ਸੰਭਵ ਮੱਦਦ ਕਰਨ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ।ਇਸੇ ਮਨੋਰਥ ਦੀ ਪੂਰਤੀ ਲਈ ਸੰਭਲ ਸ਼ਹਿਰ ਦੇ ਮੁਸਲਿਮ ਭਰਾਵਾਂ ਵੱਲੋ ਸ.ਗੁਰਬਚਨ ਸਿੰਘ ਗੰਭੀਰ ਤੇ ਉਨ੍ਹਾਂ ਦੇ ਸਹਿਯੋਗੀ ਸੱਜਣਾ ਦੇ ਮਾਰਗ ਦਰਸ਼ਨਾ ਦੇ ਸਦਕਾ ਅੱਜ ਰਾਹਤ ਸਮੱਗਰੀ ਦਾ ਟਰੱਕ ਪੰਜਾਬ ਦੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਕੀਤਾ ਹੈ ਅਤੇ ਇਹ ਸਾਰਾ ਸਮਾਨ ਅਸੀ ਯੂਨਾਈਟਿਡ ਸਿੱਖਜ਼ ਦੇ ਪੰਜਾਬ ਡਾਇਰੈਕਟਰ ਸ. ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੀ ਟੀਮ ਮੈਬਰਾਂ ਨੂੰ ਸੋਪਿਆ ਹੈ ਤਾਂ ਜੋ ਗੁਰਦਾਸਪੁਰ ਜਿਲੇ ਦੇ ਨਾਲ ਸਬੰਧਤ ਹੜ੍ਹ ਪੀੜਤਾਂ ਨੂੰ ਤਕਸੀਮ ਕੀਤਾ ਜਾ ਸਕੇ।ਇਸ ਦੇ ਨਾਲ ਹੀ ਮੁਸਲਿਮ ਆਗੂਆਂ ਨੇ ਯੂਨਾਈਟਿਡ ਸਿੱਖਜ਼ ਦੇ ਵੱਲੋ ਇਨਸਾਨੀਅਤ ਦੇ ਭਲੇ ਲਈ ਕੀਤੇ ਜਾ ਰਹੇ ਵੱਡੇ ਰਾਹਤ ਕਾਰਜਾਂ ਦੀ ਸ਼ਲਾਘਾ ਕੀਤੀ।ਇਸ ਦੌਰਾਨ ਯੂਨਾਈਟਿਡ ਸਿੱਖਜ਼ ਦੇ ਡਾਇਰੈਕਟਰ ਪੰਜਾਬ ਸ.ਅੰਮ੍ਰਿਤਪਾਲ ਸਿੰਘ, ਗੁਰਬਚਨ ਸਿੰਘ ਗੰਭੀਰ, ਬਲਬੀਰ ਸਿੰਘ ਛਤਵਾਲ ਅਮਰਜੋਤ ਸਿੰਘ ਬਿੰਦਰਾ ਭੁਪਿੰਦਰ ਸਿੰਘ ਮਕੱੜ, ਜਸਬੀਰ ਸਿੰਘ ਮਕੱੜ ਵੱਲੋ ਸਾਂਝੇ ਤੌਰ ਤੇ ਜਨਾਬ ਹਕੀਮ ਮਹੁੰਮਦ ਸੁਭਾਨ, ਮੌਲਾਨਾ ਮਹੁੰਮਦ ਰਿਹਾਨ ਫਲਾਹੀ ਡਾ.ਇਫਤਖਾਰ, ਮਹੁੰਮਦ ਉਵੈਸ਼, ਅਹਿਮਦ ਨਕਵੀ, ਡਾ ਸਿਰਤਾਜ ਤੇ ਉਨ੍ਹਾਂ ਦੇ ਸਾਥੀਆਂ ਦਾ ਧੰਨਵਾਦ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਸਿਰਪਾਉ ਭੇਟ ਕਰਕੇ ਸਨਮਾਨਿਤ ਵੀ ਕੀਤਾ!

Have something to say? Post your comment

 
 
 

ਪੰਜਾਬ

ਭਗਵੰਤ ਮਾਨ ਸਰਕਾਰ ਨੇ ਹੜ੍ਹ ਪੀੜਤਾਂ ਨੂੰ ਰਾਹਤ ਦੇਣ ਲਈ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ

ਸਰਕਾਰ ਨੂੰ ਸਿੱਖ ਸੰਗਤ ਨੂੰ ਧਾਰਮਿਕ ਯਾਤਰਾ 'ਤੇ ਪਾਕਿਸਤਾਨ ਜਾਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ: ਕਾਂਗਰਸ ਨੇਤਾ ਡਾ. ਰਾਜਕੁਮਾਰ ਵੇਰਕਾ

ਖ਼ਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸਬੰਧੀ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ ਵਿੱਚ ਦੋ ਔਰਤਾਂ ਸਮੇਤ ਛੇ ਨਸ਼ਾ ਤਸਕਰ 9 ਕਿਲੋ ਹੈਰੋਇਨ ਨਾਲ ਗ੍ਰਿਫਤਾਰ

ਗਿਆਨੀ ਹਰਪ੍ਰੀਤ ਸਿੰਘ ਨੇ 25 ਸਤੰਬਰ ਨੂੰ ਪਾਰਟੀ ਦੇ ਸਟੇਟ ਡੈਲੀਗੇਟਾਂ ਦਾ ਜਨਰਲ ਇਜਲਾਸ ਬੁਲਾਇਆ ਸ੍ਰੀ ਅਨੰਦਪੁਰ ਸਾਹਿਬ ਵਿਖੇ

ਗੁਰਮੀਤ ਸਿੰਘ ਖੁੱਡੀਆਂ ਨੇ ਡੇਅਰੀ ਵਿਕਾਸ ਵਿਭਾਗ ਵਿੱਚ ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ*

ਪੰਜਾਬ ਦੇ ਹੜ੍ਹ ਪ੍ਰਭਾਵਿਤ ਪਿੰਡਾਂ ‘ਚ 4 ਦਿਨਾਂ ਦੌਰਾਨ ਸਫਾਈ ਅਤੇ ਗਾਰ ਕੱਢਣ ‘ਤੇ 10.21 ਕਰੋੜ ਰੁਪਏ ਖਰਚੇ: ਸੌਂਦ

ਸਮਾਜ ਸੇਵਾ ਵਿਚ ਨਵੀਆਂ ਰਾਹਾਂ ਦਾ ਪਾਂਧੀ ਹੈ ਡਾ ਹਰਮੀਤ ਸਿੰਘ ਸਲੂਜਾ

ਪੰਜਾਬ ਸਰਕਾਰ ਵੱਲੋਂ ਐਸ.ਸੀ. ਵਿਦਿਆਰਥੀਆਂ ਲਈ ਸਿੱਖਿਆ ਖੇਤਰ ਵਿੱਚ ਇਤਿਹਾਸਕ ਕਦਮ: ਡਾ. ਬਲਜੀਤ ਕੌਰ

ਖੇਮਕਰਨ ਦੇ ਪਿੰਡ ਮਹਿਦੀਪੁਰ ਵਿਖੇ ਹੜ੍ਹ ਨਾਲ ਨੁਕਸਾਨੇ ਬੰਨ ਨੂੰ ਪੂਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ 6 ਹਜ਼ਾਰ ਲੀਟਰ ਡੀਜ਼ਲ ਦੀ ਕੀਤੀ ਸਹਾਇਤਾ